Share on Facebook

Main News Page

ਪਰਖ ਪੜਚੋਲ
ਸਾਖੀ... ਬਾਬੇ ਨਾਨਕ ਨੂੰ ਪੜ੍ਹਨੇ ਪਾਉਣਾ
-:
ਬਲਦੀਪ ਸਿੰਘ ਰਾਮੂੰਵਾਲੀਆ
੭੬੯੬੨-੯੨੭੧੮

ਜਾਂ ਬਾਬਾ ਬਰਸਾ ਸਤਾਂ ਕਾ ਹੋਇਆ, ਤਬ ਕਾਲੂ ਕਹਿਆ ਨੇ ਬਾਬੇ ਨਾਨਕ ਨੂੰ ਪਾਂਧੇ ਦੇ ਪਾਇਆ। ਪਾਂਧੇ ਪਟੀ ਲਿਖ ਕਰਿ ਦਿਤੀ ਅਖਰਾਂ ਪੈਤੀਸ ਕੀ ਮੁਹਾਰਣੀ, ਤਾਂ ਪਾਧੇ ਕਹਿਆ, "ਨਾਨਕ! ਤੂੰ ਪੜ੍ਹ। "ਤਬ ਬਾਬਾ ਲਗਾ ਪੜ੍ਹਨ। ਆਦਿ ਬਾਣੀ ਹੋਈ ਰਾਗ ਆਸਾ ਮਹਲਾ ੧ ਪਟੀ (ਸਸੈ ਸੋਇ ਸ੍ਰਿਸਟਿ ਜਿਨ ...)

ਤਬ ਨਾਨਕ ਇਕ ਦਿਨ ਪੜਿਆ, ਦੂਸਰੇ ਦਿਨ ਚੁਪ ਕਰਿ ਰਿਹਾ ਤਾਂ ਪਾਂਧੇ ਆਖਿਆ "ਨਾਨਕਾ! ਤੂੰ ਪੜ੍ਹਿਦਾ ਕਿਉ ਨਹੀ? ਤਬ ਬਾਬੇ ਕਹਿਆ, ਪਾਂਧਾ! ਤੂੰ ਕਿਛ ਪੜਿਆ ਹੈ ਜੁ ਮੈਨੂੰ ਪੜਾਇਦਾ ਹੈ? ਤਬ ਪਾਂਧੇ ਕਹਿਆ ਮੈ ਸਭ ਕਿਛ ਪੜਿਆ ਹਾਂ ਜਮਾ ਖਰਚ, ਹਿਸਾਬ, ਬੇਦ, ਸ਼ਾਸ਼ਤ੍ਰ ਸਭ ਪੜ੍ਹਿਆ ਹਾਂ। ਤਬ ਬਾਬੇ ਨਾਨਕ ਕਹਿਆ ਪਾਂਧਾ! ਇਨੀ ਪੜੀ ਗਲ ਫਾਹੇ ਪਾਉਦੈ ਹੈਨਿ। ਏਹ ਜੁ ਪੜਨਾ ਹੈ ਸੋ ਸਭ ਬਾਦ ਹੈ। ਤਬ ਬਾਬੇ ਨਾਨਕ ਇਕ ਸ਼ਬਦ ਉਠਾਇਆ ਸ੍ਰੀ ਰਾਗ ਵਿਚੋ ਮਹਲਾ ੧ ਜਾਲਿ ਮੋਹ ਘਸਿ ਮਸੁ ਕਰਿ, ਮਤਿ ਕਾਗਦ ਕਰਿ ਸਾਰ॥ … ਤਬ ਪੰਡਿਤ ਹੈਰਾਨ ਹੋਇ ਗਇਆ। ਨਮਸ਼ਕਾਰ ਕੀਆ, ਆਖਿਓਸ ਏਹ ਕੋਈ ਵਡਾ ਭਗਤ ਹੈ। ਕਹਿਓ ਸੁ ਜੋ ਤੇਰੇ ਆਤਮੇ ਆਵਦਾ ਹੈ ਸੋ ਕਰ। ਤਾਂ ਬਾਬਾ ਜੀ ਉਠਿ ਆਏ

(ਪਾਂਧੇ ਤੇ ਮੁਲਾਂ ਵਾਲੀ ਸਾਖੀ ਇਕੋ ਜਿਹੀ ਹੈ)

ਪੜਚੋਲ :-
੧. ਸਭ ਤੋਂ ਪਹਿਲਾ ਇਹ ਗਲ ਹੀ ਆਵਿਗਿਆਨਕ ਹੈ, ਕਿ ਕੋਈ ਬਾਲਕ ਇਕ ਦਿਨ 'ਚ ਅਖਰ ਗਿਆਨੁ ਲੈ ਕਿ ਗੁਰਬਾਣੀ ਦੇ ਪੱਧਰ ਦੀ ਰਚਨਾ ਕਰ ਸਕਦਾ ਹੈ, ਅੱਖਰ ਗਿਆਨ ਕਈ ਪੜਾਵਾਂ 'ਚੋਂ ਨਿਕਲ ਕੇ ਮਿਲਦਾ ਹੈ ...

੨. ਕੀ ਇਹ ਗਲ ਅਸਿਧੇ ਰੂਪ 'ਚ ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ, ਅਖਰੀ ਗਿਆਨ ਤੋਂ ਵੰਚਿਤ ਨਹੀਂ ਸਾਬਿਤ ਕਰ ਰਹੀ। ਤਾਂ ਹੀ ਤਾਂ ਸਵਾਮੀ ਦਯਾਨੰਦ ਵਰਗੇ ਸਤਿਆਰਥ ਪ੍ਰਕਾਸ਼ 'ਚ ਗੁਰੂ ਨਾਨਕ ਦੀ ਲਿਖਤ 'ਤੇ ਉਂਗਲੀ ਚੁੱਕਣ ਦੀ ਹਿੰਮਤ ਕਰਦਾ...

੩. ਇਸਤੋਂ ਪਹਿਲਾ ਇੱਕ ਸਾਖੀ ਆਉਂਦੀ ਆ ਕਿ ਬਾਬੇ ਨੇ ਸਪਤ ਸਲੋਕੀ ਗੀਤਾ ਦੇ ਅਰਥ ਕੀਤੇ, ਜੋ ਸੰਸਕ੍ਰਿਤ ਦੇ ਗ੍ਰੰਥ ਹਨ, ਜੇ ਬਾਬਾ ਪਹਿਲਾਂ ਹੀ ਪੜਿਆ ਸੀ, ਤਾਂ ਪਾਂਧੇ ਕੋਲ ਕੀ ਕਰਨ ਆਏ? ਕੀ ਬਾਬੇ ਕਾਲੂ ਨੂੰ ਇਹ ਘਟਨਾ ਭੁਲ ਗਈ? (ਅਸਲ 'ਚ ਇਹ ਸਾਖੀ ਵੀ ਪ੍ਰਮਾਣਿਕ ਨਹੀਂ)

੪. ਇਸ ਸਾਖੀ 'ਚ ਜ਼ਿਕਰ ਆਉਂਦਾ ਕਿ ਬਾਬੇ ਨੇ ਆਦਿ ਬਾਣੀ ਪਟੀ (ਆਸਾ ਰਾਗ ੪੩੨-੩੪) ਪਾਂਧੇ ਪ੍ਰਥਾਇ ਉਚਾਰਣ ਕੀਤੀ, ਪਰ ਜਦ ਅਸੀਂ ਪਟੀ ਨੂੰ ਪੜਦੇ ਹਾਂ, ਤਾਂ ਉਹ ਕਿਸੇ ਪਾਂਧੇ ਨੂੰ ਨਹੀਂ, ਸਗੋ ਮਨ ਨੂੰ ਸੰਬੋਧਿਤ ਕਰਕੇ ਉਚਾਰਣ ਕੀਤੀ ਗਈ ਹੈ ...

ਮਨ ਕਾਹੇ ਭੂਲੇ ਮੂੜ੍ਹ ਮਨਾ। ਜਬ ਲੇਖਾ ਦੇਵਿਹ ਬੀਰਾ ਤਉ ਪੜਿਆ॥ ਰਹਾਉ॥

ਇਥੋਂ ਸਾਨੂੰ ਸਾਫ ਹੋ ਜਾਂਦਾ ਹੈ ਕਿ ਇਹ ਰਚਨਾ ਅਸਲ 'ਚ ਮਨ ਨੂੰ ਸਵੈ ਪੜਚੋਲ ਕਰਨ ਦਾ ਸੁਨੇਹਾ ਦਿੰਦੀ ਹੈ। ਇਸ ਨੂੰ ਧਿਆਨ ਨਾਲ ਪੜ੍ਹਨ 'ਤੇ ਪਤਾ ਲਗ ਜਾਵੇਗਾ ਕਿ ਇਹ ਵਿਸ਼ਾਲ ਤਜ਼ਾਰਬੇ 'ਚੋਂ ਪੈਦਾ ਹੋਇਆ ਗਿਆਨ ਹੈ ਨਾ ਕਿ ਬਚਪਨ ਦੀ ਕੋਈ ਲਿਖਤ ... ਵੀਚਾਰੋ

ਬਾਣੀ ਪਟੀ ਆਸਾ ਮਹਲਾ ੧
ਪਹਿਲਾ ਉਸ ਵਕਤ ਪਟੀ ਵੀ ਕਵਿਤਾ ਸਾਹਿਤ ਦੀ ਇਕ ਵੰਨਗੀ ਸੀ, ਜਿਵੇਂ ਬਾਰਾ ਮਾਹਾ, ਪਹਿਰੇ, ਥਿਤਾਂ, ਵਾਰ ਆਦਿ॥

ਦੂਜਾ ਗੁਰਬਾਣੀ 'ਚ ਇਸੇ ਪ੍ਰਥਾਇ ਪਟੀ ਆਸਾ ਮਹਲਾ ੩,ਬਾਵਨ ਅਖਰੀ ਕਬੀਰ ਜੀ, ਬਾਵਨ ਅਖਰੀ ਗਉੜੀ ਮਹਲਾ ੫ ਆਦਿ ...

੫. ਫਿਰ ਇਹ ਸਾਖੀ 'ਚ ਲਿਖਿਆ ਕਿ ਦੁਨਿਆਵੀ ਪੜਾਈ ਕਰਨੀ ਲਾਭਦਾਇਕ ਨਹੀਂ...ਕੀ ਜੋ ਬਾਬਾ ਕਹਿੰਦਾ "ਜਬ ਲਗਿ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ..." ਜੋ ਸਾਰੀ ਜਿੰਦਗੀ ਸਿਖਣ ਦੀ ਗਲ ਕਰਦਾ ਜੋ ਮਕੇ ਵੈਟੀਕਨ ਸਿਟੀ, ਯੂਰਪ, ਸਾਰੇ ਭਾਰਤ 'ਚ ਵਿਚਰਦਾ, ਹਿਸਾਬ ਲਾ ਕੇ ਦੇਖੋ ਉਸਨੂੰ ਕਿਨੀਆਂ ਭਾਸ਼ਾਵਾਂ ਦਾ ਗਿਆਨ ਸੀ। ਗੁਰਬਾਣੀ 'ਚ ਬਾਬੇ ਦੇ ੧੯ ਰਾਗਾਂ 'ਚ ੯੭੪ ਸ਼ਬਦ ਪੜ ਕੇ ਉਸਦੇ ਭਾਸ਼ਾ ਗਿਆਨ ਨੂੰ ਦੇਖ ਕੇ ਤਰਕ ਸ਼ਾਸ਼ਤਰ ਦੇਖ ਕੇ, ਦੰਦਾਂ ਥਲੇ ਜੀਭ ਆ ਜਾਂਦੀ ਹੈ ........ਵਿਚਾਰੋ

ਹੁਣ ਮੇਰੇ ਅਨੁਸਾਰ ਇਹ ਸਾਖੀ ਕਿਵੇਂ ਹੋ ਸਕਦੀ ਹੈ ...

ਅਸਲ 'ਚ ਇਹ ਸਾਖੀ ਮੇਰੇ ਅਨੁਸਾਰ ਇਸ ਤਰਾਂ ਕਿ ਗੁਰੂ ਨਾਨਕ ਸਾਹਿਬ ਦੀ ਬੁੱਧੀ ਬਚਪਨ ਤੋਂ ਹੀ ਬਹੁਤ ਤੀਖਣ ਸੀ। ਜਦ ਉਨਾਂ ਨੂੰ ਪਾਂਧੇ ਜਾਂ ਮੁਲਾਂ ਪਾਸ ਪੜਨੇ ਪਾਇਆ ਗਿਆ ਤਾਂ ਉਨਾਂ ਲੋਕਾਂ ਨੇ ਲਾਲਚ ਵਸ ਗੁਰੂ ਨਾਨਕ ਸਾਹਿਬ 'ਤੇ ਹੀ ਖਾਸ ਤੌਰ 'ਤੇ ਮਿਹਨਤ ਕਰਨੀ ਸ਼ੁਰੂ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਜਿੰਨੀ ਛੇਤੀ ਇਸ ਬਾਲਕ ਨੂੰ ਸਿਖਿਆ 'ਚ ਮਾਹਿਰ ਕਰਾਂਗੇ, ਤਾਂ ਅਸੀਂ ਇਸ ਦੇ ਪਿਤਾ ਤੋਂ ਗੁਰੂ ਦਿਖਿਆ (ਫੀਸ) 'ਚ ਕੁੱਝ ਵੀ ਮੰਗਾਗੇ, ਤਾਂ ਉਹ ਖੁਸ਼ੀ ਨਾਲ ਦੇ ਦੇਣਗੇ।

ਬਸ ਇਹ ਹੀ ਗਲ ਗੁਰੂ ਬਾਬੇ ਨੂੰ ਪਸੰਦ ਨਹੀਂ ਸੀ। ਉਹਨਾਂ ਨੇ ਪੰਡਿਤ ਨੂੰ ਪੜਨ ਤੋਂ ਇਨਕਾਰ ਕਰਤਾ, ਤਾਂ ਜਦ ਪੰਡਿਤ ਨੇ ਕਾਰਨ ਪੁਛਿਆ ਤਾਂ ਬਾਬੇ ਕਹਿਆ ਪਾਂਧਾ ਜੀ ਤੁਸੀਂ ਮੈਨੂੰ ਤਾਂ ਬਹੁਤ ਪੜਾੳੁਂਦੇ ਹੋ, ਪਰ ਆਹ ਦੂਜੇ ਬੱਚਿਆਂ ਨੂੰ ਕੁਝ ਵੀ ਨੀ ਦਸਦੇ। ਤਾਂ ਪਾਂਧਾ ਕਹਿੰਦਾ ਨਾਨਕ ਇਹਨਾਂ ਪੜ੍ਹ ਕਿ ਕੀ ਕਰਨਾ, ਇਹ ਤਾਂ ਵਗਾਰੀ ਨੇ, ਤੁਹਾਡੇ ਵਰਗੇ ਅਮੀਰਾਂ ਦੇ ਘਰਾਂ 'ਚ ਡੰਗਰ ਚਾਰਨੇ ਆ, ਜਾਂ ਕੋਈ ਹੋਰ ਕੰਮ, ਪਰ ਤੁਸੀਂ ਤਾਂ ਪਿਤਾ ਪੁਰਖੀ ਕਿੱਤੇ ਕਰਨਾ, ਇਹਨਾ 'ਤੇ ਹੁਕਮ ਚਲਾਉਣਾ ਬੈਠ ਕੇ। ਇਸ ਲਈ ਤੁਹਾਨੂੰ ਗਿਆਨ ਦੀ ਲੋੜ ਆ, ਇਹਨਾਂ ਨੂੰ ਨਹੀਂ... ਤਾਂ ਬਾਬੇ ਕਹਿਆ ਜੋ ਬੰਦਾ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਨਹੀਂ, ਗਿਆਨ ਵੰਡਣ ਲਗਾ ਵੀ ਬੇਈਮਾਨੀ ਵਰਤਦਾ, ਉਹ ਆਪਣੇ ਵਿਦਿਆਰਥੀ ਨੂੰ ਕੀ ਸਬਕ ਦੇ ਸਕਦਾ।

ਪਹਿਲਾ ਆਪਣਾ ਆਪ ਸੁਧਾਰ, ਫਿਰ ਸਾਨੂੰ ਪੜਾਂਈ ....ਪਾਂਧੇ ਨੂੰ ਉਸਦੀ ਗਲਤੀ ਦਾ ਇਹਸਾਸ ਕਰਵਾਇਆ ਤੇ ਸਿੱਧੇ ਰਾਸਤੇ ਪਾ ਕੇ, ਸਭ ਲਈ ਅਖਰ ਗਿਆਨ ਸਿਖਣਾ ਆਸਾਨ ਕਰਤਾ (ਉਸ ਵਕਤ ਦੀ ਪੜਾਈ ਜਾਤ ਪਾਤ ਦੇ ਤੌਰ 'ਤੇ ਵੰਡੀ ਹੋਈ ਸੀ)

ਗੁਰੂ ਨਾਨਕ ਸਾਹਿਬ ਬਚਪਨ ਤੋਂ ਹੀ ਬੜੇ ਤੀਖਣ ਬੁੱਧੀ ਦੇ ਮਾਲਕ ਸਨ, ਜਿਸ ਕਾਰਨ ਉਹਨਾਂ ਨੇ ਦੁਨੀਆ ਦੀਆਂ ਬਹੁਤੀਆਂ ਭਾਸ਼ਵਾਂ, ਤਰਕ ਸ਼ਾਸਤਰ, ਗਣਿਤ 'ਚ ਮਾਹਿਰ ਹੋ ਗਏ, ਜਿਸ ਕਰਕੇ ਇਨਾਂ ਦੀ ਬੁਧੀ 'ਤੇ ਪੜਾਉਣ ਵਾਲੇ ਵੀ ਚਕਿਤ ਹੋ ਗਏ ਸਨ...

ਰੱਬ ਦਾ ਵਾਸਤਾ ਜੇ, ਸੱਚੇ ਰੂਪ 'ਚ ਸਾਖੀਆਂ ਨੂੰ ਸੁਧਾਰ ਕੇ ਸੁਣਾਉ, ਲੋਕਾਂ ਨੂੰ ਮੂਰਖ ਬਣਾ ਕੇ ਲੋਕਾਂ ਨੂੰ ਅਗਿਆਨਤਾ ਦੇ ਖੂਹ 'ਚ ਸੁੱਟ ਕੇ ਆਪਣੇ ਘਰ ਤੇ ਗੋਲਕਾਂ ਭਰਨ ਤੱਕ ਸੀਮਿਤ ਨਾ ਰਹੋ... ਬਾਬੇ ਦੇ ਦੇਣਦਾਰ ਹਾਂ, ਸੁਧਰ ਜਾਈਏ ...

ਗੁਰੂ ਪੰਥ ਦਾ ਸੇਵਕ


<< ਸ. ਬਲਦੀਪ ਸਿੰਘ ਰਾਮੂੰਵਾਲੀਆ ਵਲੋਂ ਹੋਰ ਸਾਖੀਆਂ ਦੀ ਪੜਚੋਲ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top