ਗੁਰ
ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਬਚਪਨ ਵਿਚ ਪਸ਼ੂ ਚਾਰਦੇ ਸਨ, ਤਾਂ
ਇਕ ਦਿਨ ਉਹਨਾਂ ਨੂੰ ਨੀਂਦ ਆ ਗਈ ਤੇ ਉਹਨਾਂ ਦੇ ਪਸ਼ੂ ਕਿਸੇ ਕਿਸਾਨ ਦੀ ਖੇਤੀ ਭਾਵ ਫਸਲ ਖਾ
ਗਏ ਜਦ ਕਿਸਾਨ ਨੇ ਦੇਖਿਆ ਤਾਂ ਨਾਨਕ ਸਾਹਿਬ ਸੁਤੇ ਸਨ ਤੇ ਉਹਨਾਂ ਦੇ ਪਸ਼ੂ ਕਿਸਾਨ ਦਾ ਖੇਤ
ਉਜਾੜ ਚੁਕੇ ਸਨ .....ਬਾਕੀ ਸਾਖੀ ਤੋਂ ਤੁਸੀਂ ਜਾਣੂ ਹੋਵੋਗੇ, ਕਰਮਾਤੀ ਕਹਾਣੀ ...
ਪੜਚੋਲ...
੧. ਸਭ ਤੋਂ ਪਹਿਲੀ ਗਲ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਇੰਝ ਪ੍ਰਤੀਤ ਹੁੰਦਾ ਹੈ ਕਿ
ਗੁਰੂ ਨਾਨਕ ਸਾਹਿਬ ਕੰਮਾਂ ਪ੍ਰਤੀ ਅਵੇਸੇਲੇ ਸਨ... ਆਲਸੀ ਸਨ!
੨. ਪੁਰਾਣੇ ਸਮੇਂ ਵਿੱਚ ਜਦ ਪਸ਼ੂ ਚਰਾਏ ਜਾਂਦੇ ਸਨ, ਤਾਂ ਜੋਟੀਆਂ ਬਣਾ ਕਿ ਪਸ਼ੂ ਚਾਰਨ
ਜਾਂਦੇ ਸਨ... ਕੀ ਗੁਰੂ ਨਾਨਕ ਸਾਹਿਬ ਇੱਕਲੇ ਸਨ... ਇੱਕ ਅਮੀਰ ਪਰਿਵਾਰ ਦੇ ਉਹ ਬੱਚੇ ਸਨ,
ਕੀ ਉਹਨਾਂ ਦੇ ਘਰ 'ਚ ਕੋਈ ਵੀ ਚਰਵਾਹਾ ਨਹੀਂ ਸੀ?
੩. ਪਸ਼ੂਆਂ ਨੂੰ ਚਾਰਨ ਲਈ ਅਲਗ ਚਾਰਗਾਹਾਂ ਹੁੰਦੀਆਂ ਸਨ, ਪਰ ਕੀ ਤਲਵੰਡੀ 'ਚ ਉਹ ਨਹੀਂ ਸਨ?
੪. ਕਿਸਾਨ ਦਾ ਪਸ਼ੂਆ ਨੂੰ ਖੇਤ 'ਚੋਂ ਬਾਹਰ ਨਾ ਕੱਢਣਾ ਤੇ ਗੁਰੂ ਨਾਨਕ ਸਾਹਿਬ ਨੂੰ ਨਾ
ਉਠਾਉਣਾ ਵੀ ਕਹਾਣੀ ਨੂੰ ਸ਼ੱਕੀ ਬਣਾ ਦਿੰਦਾ ਹੈ...
ਇਹ ਕਹਾਣੀ ਕ੍ਰਿਸ਼ਨ ਦੀਆਂ ਗਊਆਂ ਚਰਾਉਣ ਵਾਲੀ ਕਹਾਣੀ ਨਾਲ ਮੇਲ
ਖਾਂਦੀ ਆ...
ਇਹੋ ਜਿਹੀਆਂ ਕਹਾਣੀਆ ਗੁਰੂ ਸਾਹਿਬ ਦਾ ਸਤਿਕਾਰ ਬਣਾਉਦੀਆਂ ਨਹੀਂ
ਘਟਾਉਦੀਆਂ ਹਨ...
ਸੱਚ ਝੂਠ ਦੀ ਵਿਚਾਰ ਤੁਸੀਂ ਕਰਨੀ ਆ...!
ਗੁਰੂ ਪੰਥ ਦਾ ਸੇਵਕ
<<
ਸ. ਬਲਦੀਪ ਸਿੰਘ
ਰਾਮੂੰਵਾਲੀਆ ਵਲੋਂ ਹੋਰ ਸਾਖੀਆਂ ਦੀ ਪੜਚੋਲ
>>