Share on Facebook

Main News Page

ਅਕਾਲ ਤਖਤ ਵੱਲ 5 ਮਾਰਚ ਨੂੰ ਜਾ ਰਹੇ "ਜਵਾਬ ਦੇਹੀ" ਮਾਰਚ ਵਿੱਚ ਜਿਉਂਦੀ ਜ਼ਮੀਰ ਵਾਲੇ ਸਿੱਖਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ

ਲੁਧਿਆਣਾ (ਸ੍ਰੋਮਣੀ ਗੁਰਮਤਿ ਚੇਤਨਾ) ਸਜ਼ਾ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਕਰਤਾਰਪੁਰ ਤੋਂ ਸ੍ਰੀ ਅਕਾਲ ਤਖ਼ਤ ਵੱਲ 5 ਮਾਰਚ ਜਾ ਰਹੇ ”ਜਵਾਬ ਦੇਹੀ” ਮਾਰਚ ਵਿੱਚ ਸਮੂਹ ਜੀਉਂਦੀ ਜ਼ਮੀਰ ਵਾਲੇ ਸਿੱਖਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਇਹਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਬਾਦਲਕਿਆ ਦਾ ਪੰਥਕ ਮਖੌਟਾ ਉਤਾਰਨ ਦਾ ਸਮਾਂ ਆ ਗਿਆ ਹੈ। ਇਨ੍ਹਾਂ ਬਾਦਲਕਿਆਂ ਨੇ ਆਰ.ਐਸ.ਐਸ., ਭਾਜਪਾ ਦੇ ਇਸ਼ਾਰਿਆਂ ਤੇ ਬੜੀ ਸੋਚੀ ਸਮਝੀ ਸ਼ਾਜਿਸ਼ ਅਧੀਨ ਗੁਰਦੁਆਰਾ ਅੰਬ ਸਾਹਿਬ ਦੇ ਸ਼ੰਘਰਸ਼ ਨੂੰ ਫੇਲ੍ਹ ਹੀ ਨਹੀਂ ਕੀਤਾ, ਸਗੋਂ ਸ੍ਰੀ ਅਕਾਲ ਤਖ਼ਤ ਦੇ ਵਕਾਰ ਤੇ ਮਾਨ ਮਰਿਆਦਾ ਨੂੰ ਡੇਗਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਸਿੱਖਾਂ ਨੂੰ ਇਹ ਨਾਅਰਾ ਲਗਾਉਣਾ ਲਈ ਮਜ਼ਬੂਰ ਹੋਣਾ ਪਵੇਗਾ ਕਿ "ਅਕਾਲ ਤਖਤ ਗੁਲਾਮ ਹੈ। ਸਿੱਖ ਕੌਮ ਪਰੇਸ਼ਾਨ ਹੈ"।

ਗੁਰਦੁਆਰਾ ਅੰਬ ਸਾਹਿਬ ਦੇ ਸੰਘਰਸ਼ ਦੇ ਨੇੜੇ ਰਹੇ। ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਖੁਲਾਸਾ ਕੀਤਾ ਕਿ ਦਿੱਲੀ ਕਮੇਟੀ ਦੇ ਅਹੁਦੇਦਾਰ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਰਾਣਾ, ਟਕਸਾਲ ਮੁੱਖੀ ਹਰਨਾਮ ਸਿੰਘ ਧੂਮਾ ਵੀ ਗਿਆਨੀ ਗੁਰਬਚਨ ਸਿੰਘ ਅਤੇ ਭਾਈ ਗੁਰਬਖਸ ਸਿੰਘ ਵਾਗੂੰ ਬਰਾਬਰ ਦੇ ਜ਼ਿੰਮੇਵਾਰ ਹਨ। ਇਹਨਾਂ ਨੂੰ ਵੀ ਸਿੱਖ ਸੰਗਤਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਦੀ ਲਿਸਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਾਰੇ ਬਾਦਲਕਿਆਂ ਦੇ ਪੰਥ ਮਾਰੂ ਦਸਤੇ ਦੇ ਕੁਲਹਾੜੇ ਹਨ।

ਵੋਟਾਂ ਦੀ ਰਾਜਨੀਤੀ ਖੇਡਣ ਵਾਲੇ ਬਾਦਲਕਿਆ ਨਾਲ ਹੁਣ ਆਹਮੋ-ਸਾਮਨੇ ਦੋ ਹੱਥ ਕਰਨ ਦਾ ਵੇਲਾ ਇਹ ਪਾਰਲੀਮੈˆਟ ਦੀਆਂ ਚੋਣਾਂ ਹਨ । ਇਸ ਲਈ ਇਹਨਾਂ ਨੂੰ ਸਿੱਖ ਸਿਆਸਤ ਤੋਂ ਕਿਨਾਰੇ ਕਰਨ ਲਈ ਵੋਟ ਭਾਸ਼ਾ ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਬਾਦਲ ਕੇ ਸਜ਼ਾ ਕੱਟ ਚੁੱਕੇ 6 ਸਿੰਘਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ ਅਤੇ ਵਰਿਆਮ ਸਿੰਘ ਦੀ ਰਿਹਾਈ ਦੇ ਮਸਲੇ 'ਤੇ ਆਪਣਾ ਫਰਜ਼ ਨਹੀਂ ਨਿਭਾਉਂਦੇ ਤਾਂ ਸਿੱਖਾਂ ਨੂੰ ਪਾਰਲੀਮੈਂਟ ਚੋਣਾਂ ਵਿੱਚ ਬਾਦਲਕਿਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਮਿਤੀ:- 04-03-2014

ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top