Share on Facebook

Main News Page

ਵੋਟਰ
ਸ੍ਰ. ਸੁਰਿੰਦਰ ਸਿੰਘ "ਖਾਲਸਾ"
ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ: 97287 43287, 94662 66708

ਗਣਤੰਤਰ ਦੇਸ਼ ਦੇ "ਤੰਤਰ" ਵਿੱਚ, "ਅਜੀਬ-ਗਰੀਬ" 'ਜਿਹਾ ਇਕ ਸ਼ਖਸ ਹੈ ਵੋਟਰ।
‘49 ਪੜਿਆਂ ਲਿਖਿਆਂ ਤੇ 51 ਅਣਪੜ੍ਹ ਭਾਰੂ, ਐਸੇ ਗਣਤੰਤਰ ਦੀ ਬਖਸ਼ ਹੈ ਵੋਟਰ।

ਸਰਕਾਰਾਂ "ਬਦਲਣ" ਦੇ ਮੈਂ ਸਮਰੱਥ ਹਾਂ, ਏਸੇ "ਭੁਲੇਖੇ" ਵਿੱਚ ਮਗਰੂਰ ਹੈ ਵੋਟਰ।
(ਪਰ) ਕੁਝ ਚੋਣਵਿਆਂ ਵਿੱਚੋਂ ਇਕ ਚੁਨਣਾਂ, ਇਸ ਮਜ਼ਬੂਰੀ ਹਥੋਂ ਮਜ਼ਬੂਰ ਹੈ ਵੋਟਰ।

ਆਪਣੀ ਵੋਟ ਦੀ ਕੀਮਤ ਜਾਣਦਾ ਨਹੀਂ, ਦਾਰੂ ਤੇ ਵੀ ਵਿਕਣ ਲਈ ਮਜਬੂਰ ਹੈ ਵੋਟਰ।
ਇਹ ਵਿਕ ਜਾਂਦਾ ਭੁੱਕੀ ਡੋਡਿਆਂ ਤੇ, ਸਾਰੇ ਲੀਡਰਾਂ ਦੇ ਜਾਣਦਾ ਭਾਵੇਂ ਕਸੂਰ ਹੈ ਵੋਟਰ।

ਚੋਣਾਂ ਵਿੱਚ ਚਲਦੇ "ਨੋਟ" ਨੇ ਜਦ, ਰੱਖਦਾ "ਨੋਟਾਂ" ਨਾਲ "ਜੇਬਾਂ ਭਰਪੂਰ ਹੈ ਵੋਟਰ।
ਇਉਂ ਭਟਕ ਜਾਂਦਾ ਹੈ ਰਾਹ ਆਪਣਾ, ਤਾਂ ਹੀ ਮੰਜਿਲ ਆਪਣੀ ਤੋਂ ਬੜੀ ਦੂਰ ਹੈ ਵੋਟਰ।

ਇਹ ਭਰਮ ਜਾਂਦਾ ਤ੍ਰਿਪਾਲਾਂ ਸਿਰਕੀਆਂ ਤੇ,ਕਿਉਂਕਿ ਅਮੀਰ ਲੀਡਰਾਂ ਦਾ ਹੈ ਗਰੀਬ ਵੋਟਰ।
‘ਕੁਲੀ ਗੁੱਲੀ ਜੁੱਲੀ’ ਤੋਂ ਅੱਗੇ ਦੀ ਸੋਚ ਨਹੀਂ, ਏਸੇ ਦੇ ਜੁਗਾੜ ‘ਚ’ ਫਸਿਆ ਬਦਨਸੀਬ ਵੋਟਰ।

ਵੋਟਾਂ ਤੋਂ ਬਾਅਦ ਆਹ ਕਰੂੰ, ਉਹ ਵੀ ਕਰੂੰ, ਪਾਲਦਾ ਦਿਲ ਵਿੱਚ ਲੱਖਾਂ ਹੀ ਅਰਮਾਨ ਹੈ ਵੋਟਰ।
ਇਸਦੀ ਪੂਜਾ ਹੁੰਦੀ ਹੈ ਚੋਣਾਂ ਵਿੱਚ, ਕਿਉਂਕਿ ਲੀਡਰਾਂ ਦਾ ਇਕ ਦਿਨ ਦਾ ਭਗਵਾਨ ਹੈ ਵੋਟਰ।

ਅਪਣੇ ਫਰਜ਼ ਤੋਂ ਬੇ ਖਬਰ ਹੈ ਇਹ, ਅਪਣਾ ਹੱਕ ਲੈਣ ਤੋਂ ਅਸਮਰੱਥ ਹੈ ਵੋਟਰ।
ਇਹ ਭਰਮ ਜਾਂਦਾ ਲੀਡਰਾਂ ਦੇ ਵਾਅਦਿਆਂ ਤੇ, ਕਰ ਬੈਠਦਾ ਕਈ ਵਾਰ ਅਨਰਥ ਹੈ ਵੋਟਰ।

ਸਬਜ਼ਬਾਗ ਲੀਡਰਾਂ ਦੇ ਦੇਖ ਸੁਣਕੇ, ਵੋਟ ਉਨ੍ਹਾਂ ਦੀ ਝੋਲੀ ਪਾ ਬਹਿੰਦਾ ਹੈ ਵੋਟਰ।
ਉਹ ਲੁੱਟ ਕੇ ਇਸ ਨੂੰ ਤੁਰ ਬਣਦੇ, ਅਪਣਾ ਸਭ ਕੁਝ ਇਉਂ ਗਵਾ ਬਹਿੰਦਾ ਹੈ ਵੋਟਰ।

ਉਹ ਮੁੜ ‘ਸੁਰਿੰਦਰ’ ਨੂੰ ਪੁਛਦੇ ਨਹੀਂ, ਭਾਵੇਂ ਰੋਂਦਾ ਬਹੁਤ ਕੁਰਲਾਉਂਦਾ ਹੈ ਵੋਟਰ।
ਨੋਟ ਮੁਕ ਗਏ ਪੀਤੀ ਉਤਰ ਗਈ ਫਿਰ, ਮਲਦਾ ਹੱਥ ਤੇ ਪਛਤਾਉਂਦਾ ਹੈ ਵੋਟਰ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top