Share on Facebook

Main News Page

ਸਿੱਖੀ ਦੇ ਜੜੀਂ ਤੇਲ ਦਿੰਦੇ ਮੱਕਾਰ ਲੀਡਰ !
-: ਅਵਤਾਰ ਸਿੰਘ ਮਿਸ਼ਨਰੀ 510 432 5827

ਵਿਰਸਾ ਸਿੰਘ ਵਲਟੋਹਾ, ਮਹਿਤਾ, ਚਾਵਲਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਕ੍ਰਮਵਾਰ ਸਿੱਖ ਫੈਡਰੇਸ਼ਨ ਅਤੇ ਅਕਾਲੀ ਯੂਥਵਿੰਗ ਦੇ ਸਿਰਕੱਢ ਲੀਡਰ ਰਹੇ ਹਨ ਜੋ ਬਾਦਲ ਦੀ ਵਜਾਰਤ ਦਾ ਅਨੰਦ ਮਾਨਣ ਲਈ ਸਿੱਖੀ ਅਸੂਲਾਂ ਨੂੰ ਕਿੱਲੀ ਤੇ ਟੰਗ ਕੇ, ਬੜੀ ਬੇਸ਼ਰਮੀ ਨਾਲ ਅਖੌਤੀ ਦੇਵੀ ਦੇਵਤਿਆਂ ਅਤੇ ਮਜਾਰਾਂ ਤੇ ਮੱਥੇ ਟੇਕ ਕੇ, ਸਿੱਖੀ ਦਾ ਜਲੂਸ ਕੱਢ ਰਹੇ ਹਨ। ਦਿੱਲੀ ਦਾ ਓਂਕਾਰ ਸਿੰਘ ਥਾਪਰ ਤਾਂ ਹਿੰਦੂਆਂ ਨੂੰ ਖੁਸ਼ ਕਰਨ ਲਈ ਗੁਰਬਾਣੀ ਵਿੱਚ ਪ੍ਰਮਾਤਮਾਂ ਪ੍ਰਤੀ ਆਏ “ਰਾਮ ਸ਼ਬਦ” ਦੇ ਅਨਰਥ ਕਰਦਾ ਹੋਇਆ, ਸ੍ਰੀ ਰਾਮ ਚੰਦਰ ਕਹੀ ਜਾ ਰਿਹਾ ਹੈ।

ਇਹ ਤਾਂ ਇਉਂ ਲਗਦਾ ਹੈ ਜਿਵੇਂ ਮੁਸਲਮਾਨ ਬਣਨ ਲਈ ਕਲਮਾਂ ਪੜ੍ਹਨਾ ਤੇ ਬਾਦਲ ਦਲੀਆ ਬਣਨ ਲਈ ਸ਼ਿਵਲਿੰਗ ਦੀ ਪੂਜਾ ਕਰਨੀ ਅਤੀ ਜਰੂਰੀ ਹੈ। ਅਜਿਹੇ ਕਰਮਕਾਂਡੀਆਂ ਨੂੰ ਹੀ ਕੇਸਾਧਾਰੀ ਹਿੰਦੂ ਕਿਹਾ ਜਾਂਦਾ ਹੈ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚਿਓ! ਕੀ ਹੁਣ ਅਜਿਹੇ ਦੋਗਲੇ ਲੋਕਾਂ ਨੂੰ ਵੋਟਾਂ ਪਾਉਣੀਆਂ ਸਿੱਖੀ ਦੇ ਜੜੀ ਤੇਲ ਦੇਣਾ ਨਹੀਂ ਹੋਵੇਗਾ?

ਸਿੱਖਾਂ ਦਾ ਹਿੰਦੂਤਵ 'ਚ ਜਜ਼ਬ ਹੋਣ ਦਾ ਸਬੂਤ ਕੀ ਹੋਰ ਕੋਈ ਸਬੂਤ ਚਾਹੀਦਾ ਹੈ, ਕਿ ਇਨ੍ਹਾਂ ਅਖੌਤੀ ਅਕਾਲੀਆਂ ਨੇ ਸਿੱਖਾਂ ਨੂੰ ਹਿੰਦੂਤਵ 'ਚ ਖਾਰੇ ਸਮੁੰਦਰ 'ਚ ਜਜ਼ਬ ਕਰਣ ਲਈ, ਕੋਈ ਕਸਰ ਛੱਡੀ ਹੈ? ਇਨ੍ਹਾਂ ਦੇ ਚਿਹਰੇ ਮੋਹਰੇ ਨੂੰ ਦੇਖ ਕੇ ਪੰਥਕ ਹੋਣ ਦਾ ਭੁਲੇਖਾ ਪਾਲ਼ਕੇ, ਇਨ੍ਹਾਂ ਨੂੰ ਵੋਟਾਂ ਪਾਉਣ ਵਾਲੇ, ਇੱਕ ਵਾਰੀ ਸੋਚਣ ਅਤੇ ਸਮਝ ਲੈਣ, ਕਿ ਇਹ ਲੋਕ ਹੀ ਹਨ ਅਸਲ ਪੰਥ ਦੋਖੀ... ਸੰਪਾਦਕ ਖ਼ਾਲਸਾ ਨਿਊਜ਼

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top