Share on Facebook

Main News Page

ਇੱਕ ਹੋਰ ਡਰਾਮੇ ਦਾ ਅੰਤ
-: ਸੰਪਾਦਕ ਖ਼ਾਲਸਾ ਨਿਊਜ਼

* ਦਿੱਲੀ ਵਿੱਚ ਇਕਬਾਲ ਸਿੰਘ ਭੱਟੀ ਦੀ "ਭੁੱਖ" ਹੜਤਾਲ ਖ਼ਤਮ

ਪਿਛੇ ਜਿਹੇ ਗੁਰਬਖਸ਼ ਸਿੰਘ ਠਸਕਾ ਅਲੀ ਵਲੋਂ ਰਖੀ ਭੁੱਖ ਹੜਤਾਲ ਦੇ ਡਰਾਮੇ ਦੀ ਸਿਹਾਈ ਸੁੱਕੀ ਨਹੀਂ ਸੀ, ਕਿ ਇਕਬਾਲ ਸਿੰਘ ਭੱਟੀ ਵਲੋਂ ਰਚੇ ਡਰਾਮੇ ਦਾ ਵੀ ਅੰਤ ਹੋ ਗਿਆ। ਦੋਵੇਂ ਡਰਾਮਿਆਂ 'ਚ ਖੱਟਿਆ ਕੀ? ਰਿਹਾਈ ਤੋਂ ਪੈਰੋਲ 'ਤੇ ਆ ਕੇ ਸਮਝੌਤਾ ਅਤੇ ਭੱਟੀ ਵਾਲੇ ਡਰਾਮੇ 'ਚ ਸਿਰਫ ਕੇਜਰੀਵਾਲ ਵਲੋਂ ਰਾਸ਼ਟਰਪਤੀ ਨੂੰ ਹਾਲੇ ਖੱਤ ਹੀ ਲਿਖਿਆ ਗਿਆ ਹੈ, ਹੋਇਆ ਕੁੱਝ ਵੀ ਨਹੀਂ। ਜਿਸ ਤਰ੍ਹਾਂ ਕੱਲ ਵੀ ਲਿਖਿਆ ਸੀ, ਇਕ ਵਾਰ ਠੇਡਾ ਖਾਣਾ, ਗਲਤੀ ਹੁੰਦੀ ਹੈ, ਦੂਜੀ ਵਾਰੀ ਠੇਡਾ ਲਗਣਾ, ਬੇਵਕੂਫੀ ਹੁੰਦੀ ਹੈ, ਤੇ ਬੇਵਕੂਫੀ ਕੀਤੀ ਗਈ।

ਇਨ੍ਹਾਂ ਦੋਹਾਂ ਨੇ ਗੁਰੂ ਅੱਗੇ ਕੀਤੀ ਅਰਦਾਸ ਵਿੱਛੇ ਛੱਡ, ਬਾਦਲ ਦੀ ਝੋਲੀ ਦੇ ਨਿੱਘ ਨੂੰ ਅਹਿਮੀਯਤ ਦਿੱਤੀ। ਗੁਰਬਖਸ਼ ਸਿੰਘ ਵਾਲੀ ਕਮੇਟੀ ਦਾ ਹਾਲ ਪਹਿਲਾਂ ਲਿਖਿਆ ਜਾ ਚੁਕਾ ਹੈ, ਭੱਟੀ ਵਾਲੀ  ਕਮੇਟੀ 'ਚ ਨਿਰਪ੍ਰੀਤ ਕੌਰ, ਅਜਮੇਰ ਸਿੰਘ ਰੰਧਾਵਾ, ਇਹ ਦੋਨਾਂ ਦੀ ਕਾਰਕਸ਼ੈਲੀ ਪਹਿਲਾਂ ਹੀ ਸ਼ੱਕੀ ਰਹੀ ਹੈ, ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦੀ ਮਦਦ ਕੀਤੀ ੳਸ ਵਿੱਚ ਜਸਜੀਤ ਸਿੰਘ ਟੋਨੀ ਜੋ ਸਿਰਫ ਮੌਕੇ ਦੀ ਤਾੜ 'ਚ ਰਹਿੰਦਾ ਹੈ, ਕਦੇ ਕਿਸੇ ਦਲ 'ਚ ਕਦੇ ਕਿਸੇ ਹੋਰ 'ਚ... ਸਭ ਤੋਂ ਉਪਰ ਕਰਨੈਲ ਸਿੰਘ ਪੀਰ ਮੁਹੰਮਦ, ਬਾਦਲ ਦਾ ਖਾਸ ਕਰਿੰਦਾ, ਤਾਰਪੀਡੋ ਸਪੈਸ਼ਲਿਸਟ... ਜਿਸਨੇ ਗੁਰਬਖਸ਼ ਸਿੰਘ ਮਾਮਲੇ 'ਚ ਵੀ ਮੋਹਰੀ ਭੂਮਿਕਾ ਨਿਭਾਈ ਸੀ, ਉਸ ਸੰਘਰਸ਼ ਨੂੰ ਤਾਰਪੀਡੋ ਕਰਨ 'ਚ, ਉਹੀ ਰੋਲ ਉਸਨੇ ਇੱਥੇ ਵੀ ਨਿਭਾਇਆ ਹੈ।

ਸਿੱਖਾਂ ਨੂੰ ਆਪਣੇ 'ਚ ਬੈਠੇ ਦੋਗਲੇ ਕਿਰਦਾਰ ਦੇ ਲੋਕਾਂ ਬਾਰੇ ਦੱਸਣ ਉਪਰੰਤ ਵੀ ਇਹ ਬਾਦਲ ਦੇ ਝੋਲੀਚੁੱਕ ਹਰ ਵਾਰੀ ਆਪਣਾ ਕੰਮ ਕਰ ਜਾਂਦੇ ਨੇ।

ਹੁਣ ਤਾਂ ਭੁੱਖ ਹੜਤਾਲ ਦਾ ਵੀ ਇਨ੍ਹਾਂ ਦੋਵਾਂ ਨੇ ਜਲੂਸ ਕੱਢ ਕੇ ਰੱਖ ਦਿੱਤਾ ਹੈ, ਅੱਗੇ ਤੋਂ ਜੇ ਕੋਈ ਸੁਹਿਰਦ ਵੀ ਹੋਇਆ, ਤਾਂ ਉਸਦੀ ਮਦਦ ਕਿਸੇ ਨੇ ਨਹੀਂ ਕਰਨੀ। ਗੁਰਬਖਸ਼ ਸਿੰਘ ਵਲੋਂ ਅਰਦਾਸ ਤੋਂ ਆਕੀ ਹੋਣ ਤੋਂ ਬਾਅਦ ਭੱਟੀ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹੀ ਸੀ, ਪਰ ਹੁਣ ਤਾਂ ਪੱਕੀ ਲਕੀਰ ਹੀ ਖਿੱਚੀ ਗਈ ਹੈ ਕਿ ਇਹ ਸਭ ਡਰਾਮਾ ਹੀ ਸੀ, ਇਸ ਤੋਂ ਵੱਧ ਕੁੱਝ ਨਹੀਂ।

ਸ਼ਰੀਰ ਤਾਂ ਤਿਆਗ ਦੇਵਾਂਗਾ, ਪਰ ਭੁੱਖ ਹੜਤਾਲ ਨਹੀਂ ਤੋੜਾਂਗਾ - 39ਵੇਂ ਦਿਨ ਭੱਟੀ ਵਲੋਂ ਦਿੱਤਾ ਗਿਆ ਬਿਆਨ

ਤੇ ਅੱਜ ਕਿਹੜੀ ਪ੍ਰਾਪਤੀ 'ਤੇ, ਜੂਸ ਪੀਤਾ ਗਿਆ ?

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top