ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਰਵਉੱਚ ਹੈ, ਅਕਾਲ
ਤਖ਼ਤ ਨਹੀਂ। ਅਕਾਲ ਤਖ਼ਤ ਇੱਕ ਸਿਧਾਂਤ ਹੈ ਜੋ ਅਕਾਲ ਦੇ ਹੁਕਮ ਅਨੁਸਾਰ ਚਲਦਾ ਹੈ, ਜੋ
ਕਿ ਗੁਰਬਾਣੀ ਅੰਦਰ ਅੰਕਿਤ ਹੈ, ਇਸ ਲਈ ਗੁਰਬਾਣੀ ਹੀ ਅਕਾਲ ਤਖ਼ਤ ਹੈ, ਕੋਈ ਬਿਲਡਿੰਗ
ਨਹੀਂ, ਨਾ ਹੀ ਉਸ 'ਤੇ ਤਨਖਾਹ 'ਤੇ ਰੱਖਿਆ ਸ਼੍ਰੋਮਣੀ ਕਮੇਟੀ ਦਾ ਨੌਕਰ। ਜੇ ਅਕਾਲ
ਤਖ਼ਤ 'ਤੇ ਕੋਈ ਮੁੱਖ ਸੇਵਾਦਾਰ ਗੁਰਮਤਿ ਅਨੁਸਾਰੀ ਕਾਰਜ ਕਰਦਾ ਹੈ ਤਾਂ, ਸਤਿਕਾਰਯੋਗ
ਹੈ, ਉਸਦੇ ਕੀਤੇ ਗੁਰਮਤਿ ਅਨੁਸਾਰੀ ਹੋਣ ਤਾਂ ਮੰਨਣਯੋਗ ਹਨ, ਪਰ ਅਜੋਕੇ ਸਮੇਂ ਵਿੱਚ
ਇਸ ਤਰ੍ਹਾਂ ਨਹੀਂ ਹੈ, ਇਸ ਲਈ ਅਕਾਲ ਤਖ਼ਤ ਦੇ ਨਾਮ 'ਤੇ ਰਾਜਸੀ ਪ੍ਰਭਾਵ ਥੱਲੇ ਜਾਰੀ
ਕੀਤੇ ਅਖੌਤੀ ਹੁਕਮਨਾਮੇ ਮੰਨਣਾ ਸਿੱਖ ਲਈ ਮੰਨਣਯੋਗ ਨਹੀਂ, ਬੇਮਾਨੀ ਹਨ, ਕੋਈ ਬੁੱਕਤ
ਨਹੀਂ ਰੱਖਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵਉੱਚ ਹਨ ਅਤੇ ਹਮੇਸ਼ਾਂ ਸਰਵਉੱਚ ਰਹਿਣਗੇ।
ਜਦੋਂ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਕਿ ਜਦੋਂ ਤੱਕ ਅਕਾਲ
ਤਖ਼ਤ ਨੂੰ ਰਾਜਸੀ ਪ੍ਰਭਾਵ ਤੋਂ ਮੁੱਕਤ ਨਹੀਂ ਕਰਵਾ ਲਿਆ ਜਾਂਦਾ, ਕੋਈ ਗੁਰਮਤਿ ਦੀ
ਸੋਝੀ ਰੱਖਣ ਵਾਲਾ ਸਿੱਖ ਇਨ੍ਹਾਂ ਗੁਲਾਮਾਂ ਦੇ ਕਿਸੇ ਆਦੇਸ਼ ਨੂੰ ਨਹੀਂ ਮੰਨੇਗਾ, ਤਦੋਂ
ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਦੋ ਬੇੜੀਆਂ 'ਚ ਪੈਰ ਰੱਖਕੇ ਕੰਮ ਨਹੀਂ ਚੱਲਣਾ, ਕਿ
ਅਖੌਤੀ ਜਥੇਦਾਰਾਂ ਦੇ ਹੁਕਮ ਵੀ ਮੰਨੀ ਜਾਓ ਅਤੇ ਉਨ੍ਹਾਂ ਵਿੱਰੁਧ ਭੰਡੀ ਪ੍ਰਚਾਰ ਵੀ
ਕਰੀ ਜਾਓ, ਇੱਕ ਪਾਸੇ ਹੋਣਾ ਲਾਜ਼ਮੀ ਹੈ।
ਦੋ ਰੰਗੀ ਛੋੜ, ਯੱਕ ਰੰਗ ਹੋ ਜਾ, ਸਰਾਸਰ ਮੋਮ ਹੋਜਾ,
ਜਾਂ ਸੰਗ ਹੋਜਾ।