Share on Facebook

Main News Page

ਰਾਜਸਥਾਨ ਦੇ ਸਿੱਖਾਂ ਦੀ ਇਤਿਹਾਸਿਕ ਜਿੱਤ – ਬੁੱਢਾ ਜੌਹੜ ਦੇ ਮੱਸਲੇ ਉਪਰ ਦੇਰ ਆਇਆ ਦਰੁਸਤ ਆਇਆ ਫੈਸਲਾ

* ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੁਕਮਨਾਮਾ ਨਾ ਮੰਨਣ ਵਾਲੀ ਧਿਰ ਨੂੰ ਤਨਖਾਹਿਆ ਕਰਾਰ
* ਹੁਣ 13 ਫ਼ਰਵਰੀ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਾ ਹੋਣ ਦੀ ਸੂਰਤ ਵਿਚ ਹੋ ਸਕਦੇ ਹਨ ਪੰਥ ਵਿਚੋਂ ਖਾਰਿਜ
* ਬਾਬਾ ਬਲਾਕਾ ਸਿੰਘ ਮੋਰਚਾ ਦੇ ਕਨਵੀਨਰ ਹਰਦੀਪ ਸਿੰਘ ਡਿਬਡਿਬਾ (097838-00014) ਵਲੋਂ ਫੈਸਲੇ ਦਾ ਸਵਾਗਤ - ਦੇਰ ਆਇਆ ਦਰੁਸਤ ਆਇਆ ਫੈਸਲਾ ਦਸਿਆ
* ਬਾਬਾ ਬਲਾਕਾ ਸਿੰਘ ਮੋਰਚਾ ਵਲੋਂ 31 ਦਿਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋ ਹੋ ਰਹੀ ਰਾਜਨੀਤੀ ਕਾਰਨ ਰਾਜਸਥਾਨ ਨਾਲ ਸੰਬੰਧਿਤ ਫੈਸਲੇ ਮੰਨਣ ਤੋਂ ਕੀਤਾ ਸੀ ਇਨਕਾਰ
* ਰਾਜਸਥਾਨ ਦੇ ਸਿੱਖਾਂ ਦੇ ਦਬਾਅ ਕਾਰਨ ਹੋਇਆ ਅੱਜ ਦਾ ਫੈਸਲਾ
* ਤਨਖਾਹਿਆ ਧਿਰ ਵਿਚ ਭਾਜਪਾ ਦੇ ਸਾਬਕਾ ਮੰਤਰੀ ਗੁਰਜੰਟ ਸਿੰਘ ਦਾ ਪੁਤਰ ਬਲਦੇਵ ਸਿੰਘ ਬਰਾੜ ਅਤੇ ਭਾਜਪਾ ਦਾ ਸਰਕਲ ਪ੍ਰਧਾਨ ਹਾਕਮ ਸਿੰਘ ਗਿੱਲ ਵੀ ਸ਼ਾਮਿਲ

ਅੰਮ੍ਰਿਤਸਰ ਸਾਹਿਬ / ਸ੍ਰੀ ਗੰਗਾਨਗਰ – ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਪੰਜ ਸੇਵਾਦਾਰਾਂ ਦੀ ਇਕਤਰਤਾ ਵਿਚ ਰਾਜਸਥਾਨ ਨਾਲ ਸਬੰਧਿਤ ਬਹੁਚਰਚਿਤ ਬੁੱਢਾ ਜੌਹੜ ਸਾਹਿਬ 'ਤੇ ਫੈਸਲਾ ਕਰਦਿਆਂ ਹੁਕਮਨਾਮੇ ਨੂੰ ਨਾ ਮਨਣ ਵਾਲੀ ਟਰਸੱਟ ਧਿਰ ਨੂੰ ਤਨਖਹਿਆ ਕਰਾਰ ਦਿਤਾ, ਇਸਦੇ ਨਾਲ ਹੀ ਅਗਲੀ ਇਕਤਰਤਾ 13 ਫ਼ਰਵਰੀ ਨੂੰ ਅਕਾਲ ਤਖ਼ਤ 'ਤੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਪੰਥ ਵਿਚੋਂ ਖਾਰਿਜ ਕਿਤੇ ਜਾ ਸਕਦੇ ਹਨ, ਤਨਖਾਹਿਆ ਧਿਰ ਬੁੱਢਾ ਜੌਹੜ ਪ੍ਰਬੰਧਕੀ ਟਰਸਟ ਜੋ ਭਾਜਪਾ ਨਾਲ ਸੰਬਧਿਤ ਹੈ, ਵਿਚ 14 ਮੈਂਬਰ ਸਨ, ਇਕ ਮੈਂਬਰ ਦੀ ਮੌਤ ਹੋਣ ਕਰਕੇ 13 ਮੈਂਬਰਾਂ ਵਿੱਚ ਪ੍ਰਧਾਨ ਗੁਰਪ੍ਰਤਾਪ ਸਿੰਘ ਮਾਨ (ਪਿਤਾ ਮਨਿੰਦਰ ਮਾਨ ਜੋ ਦੂਸਰੇ ਹੁਕਮਨਾਮੇ ਖਾਲਸਾ ਕਾਲਜ ਸ੍ਰੀ ਗੰਗਾਨਗਰ ਨਾਲ ਸੰਬਧਿਤ ਹੈ), ਮੀਤ ਪ੍ਰਧਾਨ ਬਲਦੇਵ ਸਿੰਘ ਬਰਾੜ (ਪੁਤਰ ਸਾਬਕਾ ਮੰਤਰੀ ਤੇ ਵਰਤਮਾਨ ਐਮ ਐਲ ਏ ਗੁਰਜੰਟ ਸਿੰਘ ਬਰਾੜ –ਜੋ ਕਿ ਹੁਕਮਨਾਮੇ ਜਾਰੀ ਹੋਣ ਤੋਂ ਬਾਅਦ ਬਣਾਏ ਗਏ ਸੀ), ਸਕਤਰ ਮਲਕੀਤ ਸਿੰਘ ਨੰਦਾ, ਤੇ ਹਾਕਮ ਸਿੰਘ ਗਿੱਲ (ਸਰਕਲ ਪ੍ਰਧਾਨ ਭਾਜਪਾ ਇਕਾਈ ਰਾਇ ਸਿੰਘ ਨਗਰ), ਕਮਲਜੀਤ ਸਿੰਘ, ਹਾਕਮ ਸਿੰਘ ਤੇ ਬਾਕੀ ਸ਼ਾਮਿਲ ਹਨ। ਇਸ ਫੈਸਲੇ 'ਤੇ ਟਿੱਪਣੀ ਕਰਦੇ ਹੋਏ ਦੂਸਰੀ ਧਿਰ ਬਾਬਾ ਬਲਾਕਾ ਸਿੰਘ ਸੰਘਰਸ਼ ਮੋਰਚਾ ਦੇ ਕਨਵੀਨਰ ਸਰਦਾਰ ਹਰਦੀਪ ਸਿੰਘ ਡਿਬਡਿਬਾ (097838-00014) ਨੇ ਕਿਹਾ ਕਿ ਇਹ ਦੇਰ ਆਇਆ ਦੁਰਸਤ ਆਇਆ, ਹੁਣ ਹੁਕਮਨਾਮੇ ਅਨੁਸਾਰ ਬਣਨ ਵਾਲੀ ਕਮੇਟੀ ਸੰਗਤ ਦੀ ਹਾਜਰੀ ਵਿਚ ਸੰਗਤ ਵਿਚੋਂ ਹੀ ਬਣਨੀ ਚਾਹੀਦੀ ਹੈ।

ਓਹਨਾ ਨੇ ਸਮੁਚੇ ਪੰਥ, ਦਾ ਧੰਨਵਾਦ ਕਰਦੇ ਹੋਏ ਜਥੇਦਾਰਾਂ ਨੂੰ ਮਜਬੂਰ ਕਰਨ ਲਈ ਰਾਜਸਥਾਨ ਦੇ ਸਿੱਖਾਂ ਦੇ ਨਾਲ ਨਾਲ, ਸਮੂਹ ਪੰਥ ਨੂੰ ਵਧਾਈ ਦਿੰਦੇ ਹੋਏ ਹੁਕਮਨਾਮੇ ਲਾਗੂ ਹੋਣ ਤਕ ਸੁਚੇਤ ਰਹਿਣ ਲਈ ਕਿਹਾ। ਓਹਨਾ ਨੇ ਕਿਹਾ ਕਿਉਂਕਿ ਦੋਸ਼ੀ ਧਿਰ ਭਾਜਪਾ ਤੇ ਆਰ ਐਸ ਐਸ ਨਾਲ ਸੰਬਧਿਤ ਹੈ, ਇਸ ਕਰਕੇ ਇਸ ਫੈਸਲੇ ਨੂੰ ਹੋਰ ਉਲਝਾਉਣ ਦੀ ਕੋਸ਼ਿਸ਼ ਹੋ ਸਕਦੀ ਹੈ।
ਜਿਕਰ ਯੋਗ ਹੈ ਕਿ ਬੁੱਢਾ ਜੌਹੜ ਮੱਸਲੇ 'ਤੇ ਅਕਾਲ ਤਖ਼ਤ ਸਾਹਿਬ ਦੇ ਰਵਈਏ ਤੋਂ ਨਾਰਾਜ ਰਾਜਸਥਾਨ ਦੇ ਸਿੱਖਾਂ ਨੇ 31 ਦਿਸੰਬਰ 2013 ਨੂੰ ਇਸ ਮਸਲੇ 'ਤੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕਿਸੇ ਵੀ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ।

ਇਸ ਸਬੰਧੀ ਹੁਕਮਨਾਮਾ 1 ਅਕਤੂਬਰ 2012 ਨੂੰ ਲਾਗੂ ਕੀਤਾ ਗਿਆ ਸੀ ਅਤੇ 17 ਜੁਲਾਈ 2013 ਨੂੰ ਲਾਗੂ ਕਰਨਾ ਮੁਕਰਰ ਹੋਇਆ ਸੀ, ਪਰੰਤੂ ਉਸ ਦਿਨ ਤੋਂ ਲੈਕੇ ਹੁਣ ਤਕ, ਸਿਆਸੀ ਡਰਾਮਾ ਹੁੰਦਾ ਰਿਹਾ। ਬਾਬਾ ਬਲਾਕਾ ਸਿੰਘ ਸੰਘਰਸ਼ ਮੋਰਚਾ ਵੱਲੋਂ ਅਕਾਲ ਤਖ਼ਤ ਦੇ ਰਵਈਏ ਖਿਲਾਫ਼ ਧਰਨਾ ਵੀ ਲਾਇਆ ਗਿਆ ਸੀ। ਰਾਜਸਥਾਨ ਵਿਧਾਨਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਭਾਜਪਾ ਨੂੰ ਬੁੱਢਾ ਜੌਹੜ ਦੀ ਰਾਇ ਸਿੰਘ ਨਗਰ ਸੀਟ ਤੋਂ ਸਿੱਖ ਮਸਲਿਆਂ ਵਿੱਚ ਦਖਲੰਦਾਜ਼ੀ ਕਾਰਨ, ਕਰਾਰੀ ਹਾਰ ਦਾ ਸਾਹਮਣਾ ਕਰਨਾ ਪਇਆ ਸੀ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top