Share on Facebook

Main News Page

ਆਨ ਲਾਈਨ ਪ੍ਰਸ਼ਾਦ ਤੋਂ ਬਾਅਦ ਹੁਣ ਅਨਲਾਇਨ ਪੈਸੇ ਦੇਕੇ ਪਖੰਡ ਪਾਠ ਅਤੇ ਅਰਦਾਸ ਕਰਵਾਉ !!!
-: ਸੰਪਾਦਕ ਖ਼ਾਲਸਾ ਨਿਊਜ਼

ਕਈ ਵਾਰੀ ਸੋਚੀਦਾ ਹੈ ਕਿ ਸਿੱਖਾਂ ਨੂੰ ਅਕਲ ਆ ਸਕਦੀ ਹੈ? ਹਰ ਰੋਜ਼ ਨਵਾਂ ਪਖੰਡ, ਜਿਨ੍ਹਾਂ ਕਰਮਾਂ ਨੂੰ ਗੁਰੂ ਵਲੋਂ ਵਰਜਿਆ ਗਿਆ, ਉਹੀ ਸਾਰੇ ਕੰਮ ਸਿੱਖ ਅਖਵਾਉਣ ਵਾਲੇ ਠੋਕ ਕੇ ਕਰ ਰਹੇ ਨੇ, ਜਿਵੇਂ ਗੁਰੂ ਨੂੰ ਚੈਲੰਜ ਕਰ ਰਹੇ ਹੋਣ, ਗੁਰੂ ਤੂੰ ਸਾਨੂੰ ਇਨ੍ਹਾਂ ਕਰਮਾਂ ਤੋਂ ਰੋਕਿਆ ਕਿਵੇਂ, ਅਸੀਂ ਤੇਰੇ ਨਾਮ ਥੱਲੇ ਹਰ ਰੋਜ਼ ਕਰਾਂਗੇ, ਰੋਕ ਲੈ ਜੇ ਰੋਕ ਹੁੰਦਾ, ਬੇਸ਼ਰਮੀ ਦੀ ਹੱਦ ਤੱਕ ਗੁਰਦੁਆਰਿਆਂ ਦੇ ਅੰਦਰ ਕਰਮਕਾਂਡਾਂ ਦਾ ਬੋਲਬਾਲਾ ਹੈ। ਪਿਛਲੇ ਦਿਨਾਂ 'ਚ ਨੰਦਸਰੀਆਂ ਦੀ ਨਵੀਂ ਬੇਸ਼ਰਮੀ ਸਾਹਮਣੇ ਪੇਸ਼ ਕੀਤੀ ਸੀ, ਜਿਸ ਵਿੱਚ ਚਿੱਟੇ ਬਗਲਿਆਂ ਨੇ ਗੁਰੂ ਦੀ ਹਜ਼ੂਰੀ 'ਚ ਰੱਜ ਕੇ ਗੁਰਮਤਿ ਦੀਆਂ ਧੱਜੀਆਂ ਉੜਾਈਆਂ, ਪਹਿਲਾਂ ਤਾਂ ਵਾਹਿਗੁਰੂ ਨੂੰ ਰੱਜ ਕੇ ਭਜਾਇਆ ਜਾਂਦਾ ਸੀ, ਹੁਣ ਭੂਤਾਂ ਦੀ ਤਰ੍ਹਾਂ ਹੂ ਹੂ, ਰੂ ਰੂ, ਪ੍ਰੀਤ ਪ੍ਰੀਤ ਕਰਨਾ ਸ਼ੁਰੂ ਕਰ ਦਿੱਤਾ ਹੈ। >> Click here to see the videos

ਅੱਜ ਕਈ ਫੋਨ ਆਏ ਇਸ ਹੂ ਹੂ ਬਾਰੇ, ਇੱਕ ਪਾਠਕ ਨੇ ਤਾਂ ਕਿਹਾ ਕਿ ਇਹ ਹੋਰ ਵੀ ਕਈ ਤਰ੍ਹਾਂ ਦੇ ਪਖੰਡ ਕਰਦੇ ਆ, ਪਿਛੇ ਜਿਹੇ ਬਰੈਂਪਟਨ ਡੇਰੇ 'ਤੇ ਇਹ ਪਖੰਡੀ "ਖੋਲ ਕਪਾਟ, ਖੋਲ ਕਪਾਟ..." ਵੀ ਕਰਦੇ ਸੀ। ਇਹ ਬੰਦਿਆਂ ਅਤੇ ਬੀਬੀਆਂ ਦਾ ਲੰਗਰ ਵੀ ਵੱਖ ਵੱਖ ਕਰਦੇ ਹੈ।

ਪਿੱਛੇ ਜਿਹੇ ਆਨਲਾਈਨ ਪ੍ਰਸ਼ਾਦ ਦੀ ਵੈਬਸਾਈਟ 'ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਸ਼ਾਦ 500 ਰੁਪੈ ਅਤੇ ਕੁੱਝ ਹੋਰ ਚੀਜ਼ਾਂ ਨਾਲ ਵੇਚਿਆ ਜਾ ਰਿਹਾ ਸੀ, ਖ਼ਾਲਸਾ ਨਿਊਜ਼ 'ਤੇ ਭਾਈ ਦਲਜੀਤ ਸਿੰਘ ਇੰਡੀਆਨਾ ਦੇ ਲੇਖ, ਫੇਸਬੁੱਕ 'ਤੇ ਅਤੇ ਹੋਰ ਅਖਬਾਰਾਂ 'ਚ ਇਸ ਬਾਰੇ ਆਉਣ 'ਤੇ, ਪ੍ਰਸ਼ਾਦ ਵਾਲਾ ਲਿੰਕ ਹਟਾ ਦਿੱਤਾ ਗਿਆ।

ਹੁਣ ਇਕ ਹੋਰ ਨਵਾਂ ਕੰਮ ਆਇਆ ਹੈ, ਦਰਬਾਰ ਸਾਹਿਬ ਦੇ ਅਖੰਡ ਪਾਠਾਂ ਦੀ ਲਾਈਨ ਸਾਲਾਂ ਬੱਧੀ ਹੈ, ਜਿਸ ਦਾ ਜਿਕਰ ਦੋ ਕੁ ਦਿਨ ਪਹਿਲਾਂ ਕੀਤਾ ਗਿਆ। ਹੁਣ ਇਕ ਵੈਬਸਾਈਟ ਦਾ ਪਤਾ ਲੱਗਾ ਹੈ
http://ArdasHukamnama.com ਜਿਸ 'ਤੇ 48 ਘੰਟੇ ਵਾਲਾ ਅਖੰਡ ਪਾਠ ਕਰਵਾਉਣ ਲਈ ਕਰੈਡਿਟ ਕਾਰਡ ਰਾਹੀਂ ਪੈਸੇ ਭੇਜ ਕੇ ਕਰਵਾਇਆ ਜਾ ਸਕਦਾ ਹੈ।

ਇਹ ਆਫਰ ਫੇਸਬੁੱਕ 'ਤੇ ਵੀ ਚਲਦਾ ਪਿਆ ਹੈ। ਇਸੇ ਨਾਲ ਵੱਖ ਵੱਖ ਤਰ੍ਹਾਂ ਦੀਆਂ ਅਰਦਾਸਾਂ ਕਰਵਾਉਣ ਲਈ 5 ਡਾਲਰ ਦੀ ਫੀਸ ਦੇ ਕੇ ਕਰੈਡਿਟ ਕਾਰਡ ਜਾਂ ਪੇ ਪਾਲ (Pay Pal) ਰਾਹੀਂ ਪੈਸੇ ਭੇਜ ਕੇ ਅਰਦਾਸ ਕਰਵਾਈ ਜਾ ਸਕਦੀ ਹੈ।

ਪੁਛਿਆ ਜਾਂਦਾ ਹੈ ਕਿ ਅਰਦਾਸ ਕਿਸ ਕਾਰਜ ਲਈ ਕਰਵਾਉਣੀ ਹੈ? ਆਮ ਅਰਦਾਸ, ਬੀਮਾਰੀ ਲਈ, ਘਰੇਲੂ ਪਰੇਸ਼ਾਨੀਆਂ, ਝਗੜਿਆਂ ਲਈ, ਪੈਸੇ, ਕੰਮ ਕਾਰ ਲਈ ਆਦਿ.. ਕਈ ਹੋਰ ਤਰ੍ਹਾਂ ਦੀਆਂ ਆਪਸ਼ਨ ਦਿੱਤੀਆਂ ਗਈਆਂ ਹਨ, ਉਸ 'ਤੇ ਕਲਿੱਕ ਕਰਕੇ, "Pray for me" ਬਟਨ 'ਤੇ ਕਲਿੱਕ ਕਰਕੇ ਪੈਸੇ ਭਰਨ ਪੈਂਦੇ ਹਨ, ਤੇ ਫਿਰ ਤੁਹਾਡੀ ਅਰਦਾਸ ਕੀਤੀ ਜਾਂਦੀ ਹੈ, ਕੌਣ, ਕਦੋਂ ਕਿਵੇਂ ਹੁੰਦੀ ਹੈ, ਇਸ ਬਾਰੇ ਪਤਾ ਕਰਨਾ ਪੈਣਾ ਹੈ, ਪਰ ਇਹ ਕੋਈ Rocket Science ਨਹੀਂ, ਕਿ ਕਿਸ ਤਰ੍ਹਾਂ ਨਵੀਂ ਤਕਨੀਕ ਨਾਲ ਸਿੱਖਾਂ ਨੂੰ ਹੋਰ ਮੂਰਖ ਬਣਾਇਆ ਜਾ ਰਿਹਾ ਹੈ। ਕਈ ਹੋਰ ਤਰ੍ਹਾਂ ਤਰੀਕਿਆਂ ਨਾਲ ਪੈਸਾ ਉਗਰਾਹਣ ਦੇ ਤਰੀਕੇ ਇਸ ਵੈਬਸਾਈਟ 'ਤੇ ਹਨ, ਸਾਵਧਾਨ ਰਹੋ।

ਓ ਭਲਿਓ ਕਿਉਂ ਅਕਲ ਨੂੰ ਤਾਲ਼ਾ ਲਾਈ ਜਾਂਦੇ ਹੋ। ਇਹ ਪੰਡੀਏ ਦਾ ਨਵਾਂ ਰੂਪ ਹੈ, ਇੰਟਰਨੈਟ ਰਾਹੀਂ ਮੂਰਖ ਲੋਕਾਂ ਤੋਂ ਪੈਸੇ ਵਸੂਲਣ ਦਾ। ਐਸੀ ਕਿਹੜੀ ਮਜਬੂਰੀ ਹੈ ਕਿ ਸਿੱਖ ਅਖਵਾਉਣ ਵਾਲੇ ਨੂੰ ਹਰ ਕੰਮ ਲਈ ਦਲਾਲ ਦੀ ਜ਼ਰੂਰਤ ਪੈਂਦੀ ਹੈ? ਪਾਠ - ਅਰਦਾਸ ਆਪਣੇ ਲਈ ਕਰਨੀ ਹੈ, ਆਪਣਾ ਜੀਵਨ ਸੁਧਾਰਨ ਲਈ, ਤਾਂ ਦੂਜੇ ਵਿਅਕਤੀ ਵਲੋਂ ਕੀਤਾ ਗਿਆ ਕੰਮ ਤੁਹਾਡਾ ਜੀਵਨ ਕਿਵੇਂ ਸੁਧਾਰ ਸਕਦਾ ਹੈ, ਇਹ ਨਿੱਕੀ ਜਿਹੀ ਗੱਲ ਸਿੱਖਾਂ ਨੂੰ ਕਦੋਂ ਸਮਝ ਆਵੇਗੀ। ਭੁੱਖ ਤੁਹਾਨੂੰ ਲੱਗੀ ਹੈ, ਰੋਟੀ ਤੁਹਾਨੂੰ ਖਾਣੀ ਪਵੇਗੀ, ਕੀ ਕਦੇ ਦੂਜੇ ਦੀ ਖਾਦੀ ਰੋਟੀ ਤੁਹਾਡੀ ਭੁੱਖ ਮਿਟਾ ਸਕਦੀ ਹੈ?

ਪੰਡੀਏ ਦਾ ਦੂਜਾ ਰੂਪ ਗ੍ਰੰਥੀਆਂ ਜਾਂ ਪਾਠੀਆਂ ਨੂੰ ਪੈਸੇ ਦੇ ਕੇ ਕੀਤੇ ਹੋਏ ਪਾਠਾਂ ਅਤੇ ਅਰਦਾਸਾਂ ਨੇ ਸਿੱਖਾਂ ਦਾ ਬੇੜਾ ਗਰਕ ਕਰ ਦਿੱਤਾ ਹੈ, ਅਤੇ ਉਨ੍ਹਾਂ ਲੋਕਾਂ ਦੇ ਘਰ ਭਰ ਦਿੱਤੇ ਹੈ। ਅੱਜ ਤੱਕ ਸਿੱਖਾਂ ਨੇ ਕਰੋੜਾਂ ਹੀ ਅਖੰਡ ਪਾਠ, ਅਰਦਾਸਾਂ ਕਰਵਾਈਆਂ, ਕੀ ਰੀਜ਼ਲਟ Result ਹੈ, ਜ਼ੀਰੋ, ਜ਼ੀਰੋ, ਜ਼ੀਰੋ..., ਜੇ ਇਹੀ ਆਪ ਸਮਾਂ ਕੱਢ ਕੇ ਸਿੱਖ ਨੇ ਆਪ ਪਾਠ ਕੀਤਾ ਹੁੰਦਾ, ਗੁਰਬਾਣੀ ਕੀ ਕਹਿੰਦੀ ਹੈ ਸਮਝਿਆ ਹੁੰਦਾ, ਅਤੇ ਜੀਵਨ 'ਚ ਢਾਲਿਆ ਹੁੰਦਾ, ਤਾਂ ਸਿੱਖ ਅਖਵਾਉਣ ਵਾਲਿਆਂ ਦੀ ਅੱਜ ਜੋ ਪਸੂਆਂ ਨਾਲੋਂ ਵੀ ਗਰਕੀ ਹੋਈ ਜ਼ਿੰਦਗੀ ਹੈ, ਜਿਨ੍ਹਾਂ ਨੂੰ ਕੋਈ ਅਨਪੜ੍ਹ ਸਾਧ ਬਾਬਾ, ਅਖੌਤੀ ਜਥੇਦਾਰ ਆਦਿ, ਭੇਡਾਂ ਬਕਰੀਆਂ ਵਾਂਗ ਹੱਕੀ ਜਾਂਦੇ ਹੈ, ਇਹ ਸਭ ਨਹੀਂ ਸੀ ਹੋਣਾ

... ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ

ਅਤੇ ਜਿਸ ਤਰ੍ਹਾਂ ਸ. ਅਵਤਾਰ ਸਿੰਘ ਮਿਸ਼ਨਰੀ ਜੀ ਨੇ ਵੀ ਲਿਖਿਆ ਹੈ ਕਿ "ਗੁਰੂ ਗਰੰਥ ਸਾਹਿਬ ਤਾਂ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ- ਹੋਹੁ ਸੁਜਾਖੇ ਲੇਹੋ ਪਛਾਣਿ॥ (ਗੁਰੂ ਗ੍ਰੰਥ) ਇਹ ਹੁਣ ਅਸੀਂ ਸੋਚਣਾਂ ਹੈ, ਕਿ ਅਸੀਂ ਅੱਖਾਂ ਖੋਲ੍ਹ ਕੇ ਚੱਲਣਾ ਹੈ ਜਾਂ ਬੰਦ ਕਰਕੇ ਪਾਖੰਡ ਦੀਆਂ ਖੱਡਾਂ ਵਿੱਚ ਹੀ ਡਿੱਗੀ ਜਾਣਾ ਹੈ।"

ਬਚੋ ਇਸ ਤਰ੍ਹਾਂ ਦੇ ਪਖੰਡਾਂ ਤੋਂ, ਆਪਣਾ ਪੈਸਾ ਅਤੇ ਸਮਾਂ ਬਰਬਾਦ ਨਾ ਕਰੋ, ਸਾਡਾ ਕੰਮ ਹੈ ਜਾਗਰੂਕ ਕਰਨਾ, ਬਾਕੀ ਮਰਜ਼ੀ ਹੈ ਤੁਹਾਡੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top