Share on Facebook

Main News Page

ਕਿੱਥੇ ਗਏ ਗੁਰਬਖਸ਼ ਸਿੰਘ ? 26 ਜਨਵਰੀ ਨੂੰ ਅਖੌਤੀ ਪੰਥਕ ਸਰਕਾਰ ਤਿਰੰਗਾ ਲਹਿਰਾਏਗੀ, ਤੇ 25 ਜਨਵਰੀ ਨੂੰ ਪੈਰੋਲ 'ਤੇ ਆਏ ਸਿੰਘ ਮੁੜ ਜੇਲ੍ਹ ਅੰਦਰ ਬੰਦ ਹੋਣਗੇ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ
#+9198780 11670

ਦਿੱਲੀ (ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਛੇ ਸਿੰਘਾਂ ਭਾਈ ਲਖਵਿਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ ਸ਼ੇਰਾ (ਬੁੜੈਲ ਜੇਲ੍ਹ ਚੰਡੀਗੜ) ਭਾਈ ਲਾਲ ਸਿੰਘ ਅਕਾਲਗੜ੍ਹ (ਨਾਭਾ ਜੇਲ੍ਹ) ਭਾਈ ਗੁਰਦੀਪ ਸਿੰਘ (ਕਰਨਾਟਕ ਜੇਲ੍ਹ) ਭਾਈ ਵਰਿਆਮ ਸਿੰਘ (ਯੂ.ਪੀ ਜੇਲ੍ਹ) ਦੀ ਪੱਕੀ ਰਿਹਾਈ ਲਈ 14 ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਲਗੇ "ਬੰਦੀ ਸਿੰਘ ਰਿਹਾਈ ਮੋਰਚੇ ਨੂੰ" ਬਾਦਲਕਿਆਂ ਨੇ 27 ਦਸੰਬਰ ਨੂੰ ਬੰਦੀ ਰਿਹਾਈ ਮੋਰਚਾ ਕਮੇਟੀ ਅਤੇ ਗੁਰਬਖਸ਼ ਸਿੰਘ ਠਸਕਾ ਅਲੀ ਦੀ ਮਿੱਲੀ ਭੁਗਤ ਨਾਲ, ਗਿਆਨੀ ਗੁਰਬਚਨ ਸਿੰਘ (ਅਕਾਲ ਤਖਤ) ਗਿਆਨੀ ਹਰਨਾਮ ਸਿੰਘ (ਦਮਦਮੀ ਟਕਸਾਲ) ਰਾਂਹੀ ਪੈਰੋਲ ਮੋਰਚਾ ਬਣਾ ਦਿਤਾ ਸੀ

ਅੱਜ ਪੰਜਾਬ ਤੋਂ ਭਾਈ ਇਕਬਾਲ ਸਿੰਘ ਭੱਟੀ ਦੀ ਹਮਾਇਤ ਲਈ ਦਿੱਲੀ ਪਹੁੰਚੇ ਸ਼੍ਰੋਮਣੀ ਗੁਰਮਤਿ ਚੇਤਨਾ ਦੇ ਮੁੱਖ ਸੰਪਾਦਕ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੇ ਸਨਸਨੀ ਖੋਜ਼ ਪ੍ਰਗਟਾਵਾ ਕਰਦਿਆ ਸ਼੍ਰੀ ਅਕਾਲ ਤਖਤ ਦੇ ਅਖੋਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬੰਦੀ ਰਿਹਾਈ ਕਮੇਟੀ ਤੇ ਗੁਰਬਖਸ਼ ਸਿੰਘ ਠਸਕਾ ਅਲੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਛੇ ਸਿੰਘਾਂ ਦੀ ਪੱਕੀ ਰਿਹਾਈ ਲਈ ਕੀਤੀ ਅਰਦਾਸ ਨੂੰ ਵਿਚਾਲੇ ਹੀ ਛੱਡ ਕੇ, ਚਾਰ ਸਿੰਘਾਂ ਦੀ ਪੈਰੋਲ 'ਤੇ ਸਬਰ ਕਿਉਂ ਕਰ ਲਿਆ ਹੈ? ਇਸ ਬਾਰੇ ਗਿਆਨੀ ਗੁਰਬਚਨ ਸਿੰਘ, ਗੁਰਬਖਸ਼ ਸਿੰਘ ਠਸਕਾ ਅਲੀ, ਕੌਮ ਨੂੰ ਜਵਾਬ ਦੇਣ ਅਤੇ ਅਸਲੀਅਤ ਖੁਦ ਬਿਆਨ ਕਰਨ ਕਿ ਉਨ੍ਹਾਂ ਨੇ ਸਿੱਖ ਕੌਮ ਦੇ ਜਜ਼ਬਾਤਾ ਨਾਲ ਖਿਲਵਾੜ ਕਿਉਂ ਕੀਤਾ?

ਬਾਦਲਕਿਆਂ ਦੀ ਝੋਲੀ ਅਤੇ ਡਾਲਰਾਂ ਦਾ ਨਿੱਘ ਮਾਣ ਰਹੇ ਗੁਰਬਖਸ਼ ਸਿੰਘ ਠਸਕਾ ਅਲੀ, ਸਿੱਖ ਕੌਮ ਨੂੰ ਦੱਸਣ ਕਿ ਆਪਣੇ ਘਰ ਠਸਕਾ ਅਲੀ, ਅੰਦਰ ਬੈਠ ਕਿ ਸ਼ੁਕਰਾਨਾ ਸਮਾਗਮ ਕਿਹੜੀ ਕੌਮੀ ਪ੍ਰਾਪਤੀ ਲਈ ਕਰ ਰਹੇ ਹਨ, ਉਹ ਡਾਲਰਾਂ ਤੇ ਨੋਟਾਂ ਦੀ ਗਿੱਣਤੀ-ਮਿੱਣਤੀ ਛੱਡ ਕੇ, ਪੈਰੋਲ 'ਤੇ ਆਏ ਆਪਣੇ ਘਰ ਵਿਚ ਹੀ ਨਜ਼ਰਬੰਦ ਕੌਮੀ ਹੀਰਿਆਂ ਦਾ ਦੁੱਖ ਸੁਨਣ, ਉਨ੍ਹਾਂ ਦੇ ਘਰ ਜਾਣ ਅਤੇ ਕੌਮ ਨੂੰ ਇਹ ਵੀ ਦਸਿਆ ਜਾਏ ਕਿ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਕੈਂਪ ਅੰਦਰ ਭੁੱਖ ਹੜਤਾਲ 'ਤੇ ਬੈਠੇ ਗੁਰਬਖਸ਼ ਸਿੰਘ ਠਸਕਾ ਅਲੀ, ਦੇ ਨਾਲ ਹੀ ਭਾਈ ਇਕਬਾਲ ਸਿੰਘ ਭੱਟੀ (ਫਰਾਂਸ) ਭੁੱਖ-ਹੜਤਾਲ ਨੂੰ ਚੁੱਪ-ਚੁਪਿਤੇ ਕਿਉਂ ਬਿਠਾਈ ਰਖਿਆ ਸੀ, ਜੋ ਹੁਣ ਦਿੱਲੀ ਦੇ ਜੰਤਰ-ਮੰਤਰ 'ਤੇ ਜਾ ਬੈਠੇ ਹਨ।

ਉਨ੍ਹਾਂ ਅਖੌਤੀ ਜਥੇਦਾਰ ਸ਼੍ਰੀ ਅਕਾਲ ਤਖਤ ਨੂੰ ਇਕ ਹੋਰ ਸਵਾਲ ਪੁਛਿਆ, ਕਿ ਗੁਰਬਖਸ਼ ਸਿੰਘ ਠਸਕਾ ਅਲੀ, ਦੇ ਨਾਲ ਹੀ ਇਕਬਾਲ ਸਿੰਘ ਭੱਟੀ (ਫਰਾਂਸ) ਵੀ ਅਕਾਲ ਤਖਤ 27 ਦਸੰਬਰ ਨੂੰ ਆਏ ਸਨ।

- ਉਨ੍ਹਾਂ ਦੀ ਭੁੱਖ-ਹੜਤਾਲ ਭਾਈ ਗੁਰਬਖਸ਼ ਸਿੰਘ ਵਾਂਗੂ ਜੂਸ ਪਿਲਾ ਕਿ ਤੁੜਵਾਣ ਵਿਚ ਉਨ੍ਹਾਂ ਦੀ ਕੀ ਮਜਬੂਰੀ ਸੀ?

- ਭਾਈ ਇਕਬਾਲ ਸਿੰਘ ਭੱਟੀ (ਫਰਾਂਸ) ਨੂੰ ਭੁਖੇ-ਭਾਣੇ ਹੀ ਅਕਾਲ ਤਖਤ 'ਤੇ ਕਿਉਂ ਖੜਿਆਂ ਕਰੀ ਰਖਿਆ? ਭਾਈ ਇਕਬਾਲ ਸਿਘ ਭੱਟੀ (ਫਰਾਂਸ) ਦੀ ਭੁਖ ਹੜਤਾਲ ਗੁ: ਅੰਬ ਸਾਹਿਬ ਦੇ ਕੈਂਪ ਅੰਦਰ ਉਦੋਂ ਜਾਰੀ ਸੀ, ਇਸ ਨੂੰ ਜਨਤਕ ਕਿਉਂ ਨਹੀਂ ਹੋਣ ਦਿਤਾ ਗਿਆ?

- ਅੱਜ ਜਦੋਂ ਭਾਈ ਇਕਬਾਲ ਸਿੰਘ ਭੱਟੀ (ਫਰਾਂਸ) ਦੀ ਭੁੱਖ-ਹੜਤਾਲ 44ਵੇਂ ਦਿੱਨ ਵਿੱਚ ਪੁੱਜ ਚੁਕੀ ਹੈ, ਤਾਂ ਇਸ ਵਿਚ ਗੁਰਦੁਆਰਾ ਅੰਬ ਸਾਹਿਬ ਵਿਖੇ ਰੱਖੀ ਭੁਖ-ਹੜਤਾਲ ਦੇ ਦਿੱਨ ਵੀ ਸ਼ਾਮਲ ਹਨ, ਫਿਰ ਅਖੌਤੀ  ਜਥੇਦਾਰ ਚੁੱਪ ਕਿਉਂ ਹਨ?

ਹੁਣ ਜਦੋਂ ਬੰਦੀ ਰਿਹਾਈ ਮੋਰਚੇ ਨੂੰ ਪੈਰੋਲ ਮੋਰਚਾ ਬਣਾ ਕੇ, ਛੇ ਵਿਚੋਂ ਚਾਰ ਨੂੰ ਜੇਲ੍ਹਾਂ ਵਿਚੋਂ ਬਾਹਰ ਲਿਆ ਕੇ ਘਰ ਵਿਚ ਨਜਰਬੰਦ ਕਰ ਦਿਤਾ ਗਿਆ ਹੈ, ਦੋ ਸਿੰਘ ਭਾਈ ਗੁਰਦੀਪ ਸਿੰਘ ਖੈਰਾ, ਭਾਈ ਵਰਿਆਮ ਸਿੰਘ ਦੀ ਰਿਹਾਈ ਦਾ ਮਾਮਲਾ ਹੁਣ ਠੰਡੇ ਬਸਤੇ ਵਿਚ ਪਾ ਦਿਤਾ ਗਿਆ ਹੈ।

ਇਕ ਪਾਸੇ ਜਦੋਂ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਗਣਤੰਤਰ ਦਿੱਵਸ 26 ਜਨਵਰੀ ਨੂੰ ਤਿਰੰਗਾ ਲਹਿਰਾਏਗੀ, ਉਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ 2014 ਨੂੰ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸੇਰ ਸਿੰਘ ਸ਼ੇਰਾ ਨੂੰ ਮੁੱੜ ਬੁੜੈਲ ਜੇਲ ਚੰਡੀਗੜ ਵਿੱਚ ਬੰਦ ਕਰ ਦਿਤਾ ਜਾਏਗਾ।

ਭਾਈ ਇਕਬਾਲ ਸਿੰਘ ਭੱਟੀ (ਫਰਾਂਸ) ਜੋ ਹੁਣ ਜੰਤਰ-ਮੰਤਰ ਦਿੱਲੀ ਵਿੱਖੇ ਭੁੱਖ-ਹੜਤਾਲ 'ਤੇ ਬੈਠੇ ਹਨ, ਉਨ੍ਹਾਂ ਦਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿੱਚ ਭੁੱਖ-ਹੜਤਾਲ 'ਤੇ ਬੈਠਣਾ, ਜਨਤਕ ਨਾ ਹੋਣ ਦੇਣਾ ਅਤੇ ਛੇ ਸਿੰਘਾਂ ਦੀ ਪੱਕੀ ਰਿਹਾਈ ਦੇ ਮੁੱਦੇ 'ਤੇ ਭਾਈ ਇਕਬਾਲ ਸਿੰਘ ਭੱਟੀ (ਫਰਾਂਸ) ਦਾ ਚੁੱਪ ਰਹਿਣਾ, ਲਈ ਗਿਆਨੀ ਗੁਰਬਚਨ ਸਿੰਘ, ਗੁਰਬਖਸ਼ ਸਿੰਘ ਠਸਕਾ ਅਲੀ ਅਤੇ ਬੰਦੀ ਸਿੰਘ ਰਿਹਾਈ ਕਮੇਟੀ ਗੁ: ਅੰਬ ਸਾਹਿਬ ਦੇ ਮੈਂਬਰ ਹਰਪਾਲ ਸਿੰਘ ਚੀਮਾ, ਗੁਰਨਾਮ ਸਿੰਘ ਸਿੱਧੂ, ਸਤਨਾਮ ਸਿੰਘ ਪਾਉਟਾ ਸਾਹਿਬ, ਅਮਰੀਕ ਸਿੰਘ ਅਜਨਾਲਾ, ਰਜਿੰਦਰਪਾਲ ਸਿੰਘ, ਕੁਲਬੀਰ ਕੌਰ ਧਾਮੀ ਕਸ਼ਮੀਰ ਕੋਰ, ਜਸਵਿੰਦਰ ਸਿੰਘ ਬਰਾੜ, ਮੇਜ਼ਰ ਸਿੰਘ, ਹਰੀ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਰੰਧਾਵਾ ਬਰਾਬਰ ਦੇ ਜਿੰਮੇਵਾਰ ਹਨ। ਇਸ ਲਈ ਉਹ ਸਿੱਖ ਜਜ਼ਬਾਤਾਂ ਨਾਲ ਖੇਡੀ ਗਈ ਲੁਕਣ-ਮੀਟੀ ਦਾ ਸਪਸ਼ਟੀਕਰਨ ਦੇਣ। ਦੇਰ- ਸਵੇਰ ਉਨ੍ਹਾਂ ਨੂੰ ਕੌਮ ਅਗੇ ਜਵਾਬ-ਦੇਹ ਹੋਣਾ ਹੀ ਪਵੇਗਾ।

ਪੱਥਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਰਿਹਾਈ ਮੋਰਚੇ ਨੂੰ ਪੈਰੋਲ ਮੋਰਚਾ ਬਣਾਉਣ ਦੇ ਸਾਰੇ ਮਾਮਲੇ ਲਈ, ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਦਲਕਿਆਂ ਦੀ ਝੋਲੀ ਵਿਚ ਵੜ੍ਹੇ ਗੁਰਬਖਸ਼ ਸਿੰਘ ਠਸਕਾ ਅਲੀ ਅਤੇ ਅੰਬ ਸਾਹਿਬ ਦੀ ਮੋਰਚਾ ਕਮੇਟੀ ਨੂੰ ਸਿੱਖ ਪੰਥ ਦੀ ਕਚਹਿਰੀ ਵਿਚ ਖੜ੍ਹਿਆਂ ਕਰਨ ਲਈ ਅਗੇ ਆਉਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top