Share on Facebook

Main News Page

ਅਮਰੀਕੀ ਫ਼ੌਜ ਵਿਚ ਸਿੱਖਾਂ ਦੀ ਭਰਤੀ ਦਾ ਦਾਅਵਾ ਹੋਰ ਮਜ਼ਬੂਤ ਹੋਇਆ

ਵਾਸ਼ਿੰਗਟਨ, 11 ਜਨਵਰੀ : ਅਮਰੀਕੀ ਫ਼ੌਜ ਵਿਚ ਸਿੱਖਾਂ ਨੂੰ ਸਾਬਤ ਸੂਰਤ ਰੂਪ ਵਿਚ ਭਰਤੀ ਹੋਣ ਦੀ ਛੋਟ ਸਬੰਧੀ ਦਾਅਵਾ ਉਸ ਵੇਲੇ ਹੋਰ ਮਜ਼ਬੂਤ ਹੋ ਗਿਆ ਜਦੋਂ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਮੇਜਰ ਕਮਲਜੀਤ ਸਿੰਘ ਕਲਸੀ ਨੇ ਕਾਂਗਰਸ ਨੂੰ ਵਿਸਥਾਰ ਨਾਲ ਸਮਝਾਇਆ ਕਿ ਕੇਸ-ਦਾੜ੍ਹੀ ਜਾਂ ਸਿੱਖ ਧਰਮ ਨਾਲ ਸਬੰਧਤ ਹੋਰ ਚਿੰਨ੍ਹ ਫ਼ੌਜ ਦੀ ਸੇਵਾ ਨਿਭਾਉਣ ਵਿਚ ਕੋਈ ਅੜਿੱਕਾ ਨਹੀਂ ਬਣਦੇ।

ਉਨ੍ਹਾਂ ਕਿਹਾ, ''ਜਦੋਂ ਮੈਂ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਫ਼ੌਜੀ ਅਫ਼ਸਰ ਸਾਡੇ ਕਾਲਜ ਵਿਚ ਭਰਤੀ ਕਰਨ ਲਈ ਆਏ ਸਨ ਅਤੇ ਮੈਂ ਭਰਤੀ ਹੋਣ ਦੀ ਇੱਛਾ ਜ਼ਾਹਰ ਕਰ ਦਿਤੀ, ਪਰ ਨਾਲ ਹੀ ਇਕ ਫ਼ੌਜੀ ਅਫ਼ਸਰ ਨੂੰ ਸਵਾਲ ਵੀ ਕਰ ਦਿਤਾ ਕਿ ਕੀ ਮੈਂ ਸਾਬਤ ਸੂਰਤ ਰੂਪ ਵਿਚ ਸੇਵਾਵਾਂ ਨਿਭਾ ਸਕਦਾ ਹਾਂ? ਉਸ ਅਫ਼ਸਰ ਨੇ ਮੈਨੂੰ ਭਰੋਸਾ ਦਿਤਾ ਕਿ ਫ਼ੌਜ ਦੀਆਂ ਸੇਵਾਵਾਂ ਦੌਰਾਨ ਤੇਰਾ ਧਰਮ ਅੜਿੱਕਾ ਨਹੀਂ ਬਣੇਗਾ।'' ਦਸਣਯੋਗ ਹੈ ਕਿ ਕਮਲਜੀਤ ਸਿੰਘ ਕਲਸੀ ਪਿਛਲੇ 13 ਸਾਲ ਤੋਂ ਅਮਰੀਕੀ ਫ਼ੌਜ ਵਿਚ ਸੇਵਾਵਾਂ ਨਿਭਾ ਰਹੇ ਹਨ। 2009 ਵਿਚ ਕਮਲਜੀਤ ਸਿੰਘ ਕਲਸੀ ਨੂੰ ਕੋਈ ਦਿੱਕਤ ਨਾ ਆਈ ਪਰ ਜਦੋਂ ਉਨ੍ਹਾਂ ਨੂੰ ਸਰਗਰਮ ਭੂਮਿਕਾ ਲਈ ਅਫ਼ਗਾਨਿਸਤਾਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਕੁੱਝ ਉਚ ਅਧਿਕਾਰੀਆਂ ਨੇ ਦਾੜ੍ਹੀ ਅਤੇ ਕੇਸਾਂ ਉਪਰ ਕਿੰਤੂ ਪ੍ਰੰਤੂ ਕੀਤਾ।

ਪਰ ਇਕ ਸਿੱਖ ਜਥੇਬੰਦੀ ਦੀ ਮਦਦ ਨਾਲ ਕਮਲਜੀਤ ਸਿੰਘ ਕਲਸੀ ਉਚ ਅਧਿਕਾਰੀਆਂ ਨੂੰ ਸਿੱਖ ਧਰਮ ਵਿਚ ਕੇਸਾਂ ਦੀ ਅਹਿਮੀਅਤ ਸਮਝਾਉਣ 'ਚ ਸਫ਼ਲ ਰਹੇ। ਇਥੇ ਇਹ ਵੀ ਦਸਣਾ ਬਣਦਾ ਹੈ ਕਿ 2013 ਦੇ ਅਖੀਰ ਵਿਚ ਅਮਰੀਕਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਖਿਆ ਮੰਤਰੀ ਚਕ ਹੇਗਲ ਤੋਂ ਜਵਾਬ ਤਲਬ ਕੀਤਾ ਸੀ ਕਿ ਅਮਰੀਕੀ ਫ਼ੌਜ ਵਿਚ ਸਿੱਖਾਂ ਦੇ ਭਰਤੀ ਹੋਣ ਉਪਰ ਰੋਕ ਕਿਉਂ ਲੱਗੀ ਹੋਈ ਹੈ ਜਦਕਿ ਸਿੱਖਾਂ ਨੂੰ ਦੁਨੀਆਂ ਦੀ ਬਹਾਦਰ ਕੌਮ ਮੰਨਿਆ ਜਾਂਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top