Share on Facebook

Main News Page

ਜੇਕਰ ਪੰਜਾਬ ਨੂੰ ਬਚਾਉਣਾ ਹੈ... ਇੱਕ ਤਾਂ ਪੰਜਾਬ ਵਿਚੋਂ ਡੇਰਾਵਾਦ ਅਤੇ ਦੂਜਾ ਆਹ ਕਾਲੀ ਦਲ ਬਾਦਲ ਜੁੰਡਲੀ... ਇਹਨਾਂ ਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ
-: ਦਲਜੀਤ ਸਿੰਘ ਇੰਡਿਆਨਾ

ਹੁਣ ਚੋਣਾਂ ਤੋਂ ਪਹਿਲਾਂ ਪੂਹਲੇ ਨਿਹੰਗ ਵਾਂਗੂ ਜੇਲ ਵਿਚ ਭੋਲੇ ਦਾ ਸਿਆਸੀ ਕਤਲ ਹੋਵੇਗਾ.. ਜੇਕਰ ਬਚ ਗਿਆ ਤਾਂ ਕਿਸਮਤ ਵਾਲਾ ਹੋਵੇਗਾ... ਭੋਲੇ ਦਾ ਬਿਆਨ ਸਹੀ ਹੈ... ਪੰਜਾਬ ਵਿਚ ਕੋਈ ਐਸਾ ਬਿਜਨਿਸ ਨਹੀਂ ਜੋ ਅਕਾਲੀਆਂ ਦੀ ਹਿੱਸੇਦਾਰੀ ਤੋਂ ਬਿਨਾ ਬੰਦਾ ਚਲਾ ਸਕੇ... ਚਾਹੇ ਓਹ ਧਨੌਲੇ ਵਾਲਾ ਢਾਬਾ ਹੀ ਕਿਓਂ ਨਾ ਹੋਵੇ...

ਮੈਂ ਕਈ ਵਾਰ ਸੋਚਦਾ ਹਾਂ, ਕਿ ਪੰਜਾਬ ਦੀਆਂ ਬੱਸਾਂ 'ਤੇ ਇਹਨਾਂ ਦਾ ਕਬਜ਼ਾ... ਪੰਜਾਬ ਦੇ ਰੇਤੇ ਬਜਰੀ 'ਤੇ ਇਹਨਾਂ ਦਾ ਕਕਬਜ਼ਾ... ਕੇਬਲ ਟੀ.ਵੀ. 'ਤੇ ਇਹਨਾ ਦਾ ਕਬਜ਼ਾ... ਪੰਜਾਬ ਵਿੱਚ ਚਲਦੇ ਨਸ਼ਿਆਂ ਵਿੱਚ ਹਿੱਸੇਦਾਰੀ... ਸ਼ਰਾਬ ਦੇ ਕੁਲ ਬਿਜਨਿਸ 'ਤੇ ਕਬਜ਼ਾ... ਇੰਡੋ ਕੈਨੇਡੀਅਨ ਬੱਸਾਂ 'ਤੇ ਕਬਜਾ... ਰੌਲੇ ਗੌਲੇ ਵਾਲੀਆਂ ਜਮੀਨਾਂ 'ਤੇ ਕਬਜ਼ਾ... ਹਵੇਲੀ 'ਤੇ ਕਬਜ਼ਾ... ਢਾਬਿਆਂ 'ਤੇ ਕਬਜ਼ਾ... ਸ਼੍ਰੋਮਣੀ ਕਮੇਟੀ ਦੇ ਅਧੀਨ ਸਾਰੇ ਗੁਰਦਵਾਰਿਆਂ 'ਤੇ ਕਬਜ਼ਾ... ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦਵਾਰਿਆਂ ਦੀਆਂ ਗੋਲਕਾਂ ਵਿਚ ਪਾਇਆ ਪੈਸਾ ਵੀ ਇਨ੍ਹਾਂ ਦੀ ਜੇਬ੍ਹ ਵਿੱਚ ਜਾਂਦਾ ਹੈ... ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਨ ਵੀ ਆਪਣੇ ਕਬਜੇ ਵਿੱਚ...

ਹਰ ਜਿਲੇ ਵਿਚ ਐਸ.ਐਸ.ਪੀ. ਲਗਣ ਦੇ ਅਲਗ ਅਲਗ ਰੇਟ... ਫਿਰੋਜਪੁਰ ਜਿਲੇ ਵਿਚ ਐਸ.ਐਸ.ਪੀ. ਲਗਣ ਦਾ ਸਭ ਤੋਂ ਜਿਆਦਾ ਰੇਟ ਕਿਉਂਕਿ ਸਰਹੱਦੀ ਏਰੀਆ ਹੈ, ਬਰੈਡ ਬਣਾਉਣ ਵਾਲੀਆਂ ਕੰਪਨੀਆਂ ਤੋਂ ਹਰ ਇਕ ਪੈਕਟ ਵਿਚੋਂ ਇੱਕ ਰੁਪਇਆ ਹਿੱਸੇਦਾਰੀ... ਬਿਜਲੀ ਦੇ ਰੇਟ ਦਿਲੀ ਤੋਂ ਦੋ ਗੁਣਾ ਜਿਆਦਾ, ਕਿਉਂਕਿ ਪਾਵਰ੍ਕਾਮ ਵਿੱਚ ਹਿੱਸੇਦਾਰੀ, ਹੁਣ ਜਿਹੜੇ ਅੰਬਾਨੀ ਭਰਾ ਪੰਜਾਬ ਵਿਚ ਫਲੈਟ ਬਣਾ ਰਹੇ ਹਨ, ਓਹਨਾਂ ਵਿਚ ਵੀ ਹਿੱਸੇਦਾਰੀ, ਪੰਜਾਬ ਦੇ ਲੋਕਾਂ ਤੋਂ ਸਰਕਾਰ ਦੇ ਜ਼ਰੀਏ ਸਸਤੀ ਜਮੀਨ ਲੈਕੇ ਅੰਬਾਨੀ ਭਰਾਵਾਂ ਨੂੰ ਮਹਿੰਗੇ ਰੇਟ ਦੇਣਗੇ... ਸਾਡੇ ਲੋਕ ਖੁਸ਼ ਹੋ ਰਹੇ ਕਿ ਅੰਬਾਨੀ ਸਾਡੇ ਪੰਜਾਬ ਵਿਚ ਬਿਜਨਿਸ ਖੋਲ ਰਹੇ ਹਨ, ਓਹ ਬਿਜਨਿਸ ਨਹੀਂ ਖੋਲ ਰਹੇ, ਤੁਹਾਡੀ ਉਪਜਾਊ ਜ਼ਮੀਨ 'ਤੇ ਇਮਾਰਤਾਂ ਉਸਾਰ ਕੇ ਤੁਹਾਨੂੰ ਮੰਗਤੇ ਬਣਾ ਦੇਣਗੇ।

ਹੋਰ ਬਹੁਤ ਕੁਝ ਜੇਕਰ ਲਿਖਣ ਲੱਗਾ, ਤਾਂ ਕਈ ਪੇਜ ਭਰ ਜਾਣਗੇ, ਕਿ ਕਿਸ ਤਰੀਕੇ ਨਾਲ ਇਹ ਲੋਕ ਪੈਸੇ ਇਕਠੇ ਕਰ ਰਹੇ ਹਨ। ਅੱਜ ਪੰਜਾਬ ਸਰਕਾਰ ਦਾ ਖਜਾਨਾ ਖਾਲੀ ਹੈ, ਪਰ ਬਾਦਲ ਅਤੇ ਮਜੀਠੀਆ ਇੰਨਾ ਪੈਸਾ ਇਕਠਾ ਕਰੀ ਜਾਂਦੇ ਨੇ, ਪਤਾ ਨਹੀਂ ਇਹਨਾ ਨੇ ਨਾਲ ਲੈਕੇ ਮਰਨਾ ਹੈ? ਕਿਉਂ ਪੰਜਾਬ ਦੇ ਲੋਕਾਂ ਨੂੰ ਰੋਲਣ 'ਤੇ ਤੁਲੇ ਹੋਏ ਹੋ, ਕਿਉਂ ਨੌਜਵਾਨੀ ਖਤਮ ਕਰਦੇ ਹੋ? ਜਿੰਦਗੀ ਵਿਚ ਇਹੋ ਜਿਹੇ ਕੰਮ ਕਰੋ ਲੋਕ, ਤੁਹਾਨੂੰ ਮਰਨ ਤੋਂ ਬਾਅਦ ਸੋਭਾ ਦੇਣ। ਪਰ ਇਹੋ ਜਿਹੇ ਕੰਮ ਨਾ ਕਰੋ ਕਿ ਲੋਕ ਤੁਹਾਡੀਆਂ ਫੋਟੋਆਂ 'ਤੇ ਮੂਤਣ ਵੀ ਨਾ... ਖਾਣੀ ਤਾਂ ਦੋ ਵਕਤ ਦੀ ਰੋਟੀ ਹੈ, ਤੁਸੀਂ ਕਿਹੜਾ ਰੁਪਈਏ ਖਾਣੇ ਨੇ... ਇਨਾਂ ਸਭ ਕੁਝ ਜਾਣਦੇ ਹੋਏ ਵੀ ਲੋਕ ਇਹਨਾਂ ਚੋਰਾਂ ਨੂੰ ਆਪਣੇ ਸੂਬੇ ਦੀ ਬਾਗਡੋਰ ਦੇਕੇ ਆਪਣੀ ਖੁਦਕਸ਼ੀ ਦਾ ਰਾਹ ਆਪ ਪੱਧਰਾ ਕਰ ਰਹੇ ਹਨ।

ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ... ਪਰ ਮੇਰੀ ਬੇਨਤੀ ਹੈ ਓਸ ਨੂੰ ਆਪਣੇ ਸੂਬੇ ਦੀ ਬਾਗਡੋਰ ਓਸ ਨੂੰ ਦਿਓ, ਜੋ ਸਾਰਿਆਂ ਬਾਰੇ ਸੋਚੇ... ਨੌਜਵਾਨਾਂ ਬਾਰੇ ਸੋਚੇ, ਗਰੀਬਾਂ ਬਾਰੇ ਸੋਚੇ... ਇਹਨਾ ਨੇ ਤਾਂ ਤੁਹਾਡਾ ਸਭ ਕੁੱਝ ਲੁੱਟ ਪੁੱਟ ਕੇ ਧਨ ਵਿਦੇਸ਼ੀ ਬੈਂਕਾਂ ਵਿੱਚ ਜਮਾ ਕਰਵਾ ਕੇ, ਆਪ ਵਿਦੇਸ਼ਾਂ ਵਿਚ ਜਾ ਕੇ ਰਹਿਣ ਲੱਗ ਜਾਣਾ ਹੈ... ਪਰ ਪੰਜਾਬੀਓ ਤੁਸੀਂ ਕਿਸੇ ਪਾਸੇ ਜੋਗੇ ਨਹੀਂ ਰਹਿਣਾ... ਹਾਲੇ ਵੀ ਸਮਾਂ ਹੈ... ਇਸ ਗੰਦਗੀ ਨੂੰ ਸਾਫ਼ ਕਰਨ ਦਾ... ਜੇਕਰ ਪੰਜਾਬ ਨੂੰ ਬਚਾਉਣਾ ਹੈ... ਇੱਕ ਤਾਂ ਪੰਜਾਬ ਵਿਚੋਂ ਡੇਰਾਵਾਦ ਅਤੇ ਦੂਜਾ ਆਹ ਕਾਲੀ ਦਲ ਬਾਦਲ ਜੁੰਡਲੀ... ਇਹਨਾਂ ਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ... ਅੱਗੇ ਤੁਹਾਡੀ ਮਰਜੀ, ਅਸੀਂ ਤਾਂ ਦੂਰ ਬੈਠੇ ਬੇਨਤੀ ਹੀ ਕਰ ਸਕਦੇ ਹਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top