Share on Facebook

Main News Page

ਨਿੱਤਨੇਮ ਦੀਆਂ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਉਂ ਨਹੀਂ ਲਈਆਂ ਜਾ ਸਕਦੀਆਂ ?
-: ਸ. ਹਰਚਰਨ ਸਿੰਘ, ਸਿੱਖ ਵਿਰਸਾ

ਜਦੋਂ 'ਦਸਮ ਗ੍ਰੰਥ' ਦੇ ਮਸਲੇ ਦੀ ਗੱਲ ਚਲਦੀ ਹੈ, ਤਾਂ ਕਈ ਦਸਮ ਗ੍ਰੰਥੀਏ ਵਿਦਵਾਨ ਰੌਲਾ ਪਾਉਂਦੇ ਹਨ ਕਿ ਜੇ 'ਦਸਮ ਗ੍ਰੰਥ' ਖਤਮ ਹੋ ਗਿਆ, ਤਾਂ ਸਾਡੇ ਅੰਮ੍ਰਿਤ ਸੰਸਕਾਰ ਜਾਂ ਨਿਤਨੇਮ ਦਾ ਕੀ ਬਣੇਗਾ ਜਾਂ ਸ਼ਾਇਦ ਪੰਥ ਹੀ ਖਤਮ ਹੋ ਜਾਵੇਗਾ ਆਦਿ?

ਮੇਰੇ ਹੱਥ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਛਾਪੀਆਂ 'ਸਿੱਖ ਰਹਿਤ ਮਰਿਯਾਦਾ' ਦੀਆਂ ਦੋ ਕਾਪੀਆਂ ਹਨ। ਇੱਕ ਕਾਪੀ ਨਵੰਬਰ, 1979 (25000 ਕਾਪੀਆਂ ਛਾਪੀਆਂ ਲਿਖੀਆਂ ਹਨ) ਤੇ ਦੂਜੀ ਜੁਲਾਈ, 2009 (2 ਲੱਖ ਕਾਪੀਆਂ ਛਾਪੀਆਂ ਲਿਖੀਆਂ ਹਨ) ਦੀ ਛਪੀ ਹੋਈ ਹੈ।

ਨਵੰਬਰ, 1979 ਵਾਲੀ ਕਾਪੀ ਵਿੱਚ 'ਅੰਮ੍ਰਿਤ ਸੰਸਕਾਰ' ਦੇ ਹੈਡਿੰਗ ਹੇਠ ਅੰਮ੍ਰਿਤ ਦੀਆਂ ਬਾਣੀਆਂ ਇਹ ਲਿਖੀਆਂ ਹਨ: ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ), ਬੇਨਤੀ ਚੌਪਈ ('ਹਮਰੀ ਕਰੋ ਹਾਥ ਦੈ ਰੱਛਾ' ਤੋਂ ਲੈ ਕੇ 'ਦੁਸਟ ਦੋਖ ਤੇ ਲੇਹੁ ਬਚਾਈ' ਤੱਕ), ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਾਉੜੀਆਂ ਤੇ ਇੱਕ ਅੰਤਲੀ ਪਾਉੜ

ਅਤੇ ਜੁਲਾਈ, 2009 ਵਾਲੀ ਕਾਪੀ ਵਿੱਚ ਇਸੇ ਹੈਡਿੰਗ ਹੇਠ ਬਾਣੀਆਂ ਇਹ ਹਨ: ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ), ਬੇਨਤੀ ਚੌਪਈ ('ਹਮਰੀ ਕਰੋ ਹਾਥ ਦੈ ਰੱਛਾ' ਤੋਂ ਲੈ ਕੇ 'ਦੁਸਟ ਦੋਖ ਤੇ ਲੇਹੁ ਬਚਾਈ' ਤੱਕ), ਆਨੰਦ ਸਾਹਿਬ। 1984 ਤੋਂ ਪਹਿਲਾਂ ਛਪਣ ਵਾਲੀ ਸਿੱਖ ਰਹਿਤ ਮਰਿਯਾਦਾ ਅਨੁਸਾਰ ਅੰਮ੍ਰਿਤ ਸੰਸਕਾਰ ਵਾਲੀਆਂ ਬਾਣੀਆਂ ਵਿੱਚ 'ਆਨੰਦ ਸਾਹਿਬ' ਦੀਆਂ ਪਹਿਲੀਆਂ ਪੰਜ ਪਾਉੜੀਆਂ ਤੇ ਅੰਤਲੀ ਇੱਕ ਪਾਉੜੀ ਪੜ੍ਹਦੇ ਸਨ ਤੇ 1984 ਤੋਂ ਬਾਅਦ ਬਦਲੀ ਕਰਕੇ ਇਸਨੂੰ ਪੂਰਾ 'ਆਨੰਦ ਸਾਹਿਬ' ਕਰ ਦਿੱਤਾ ਗਿਆ।

ਇਸੇ ਤਰ੍ਹਾਂ ਸਵੱਯੀਏ ਕਿਹੜੇ ਤੇ ਕਿਤਨੇ ਜਾਂ ਚੌਪਈ ਕਿਥੋਂ ਕਿਥੇ ਤੱਕ ਤੱਕ ਬਾਰੇ ਵੀ ਹਦਾਇਤ ਲਿਖੀ ਹੋਈ ਹੈ, ਜੋ ਕਿ ਪੰਥ ਦੇ 1936 ਵਿੱਚ ਕੀਤੇ ਫੈਸਲੇ ਅਨੁਸਾਰ ਹੈ। ਇਸ ਤੋਂ ਪਹਿਲਾਂ (ਜਾਂ ਡੇਰਿਆਂ, ਟਕਸਾਲਾਂ, ਨਿਹੰਗਾਂ ਵਿੱਚ ਹੁਣ ਵੀ) ਸਵੱਯੀਏ ਜਾਂ ਚੌਪਈ ਹੋਰ ਪੜ੍ਹੀ ਜਾਂਦੀ ਸੀ, ਜਾਂ ਪੜ੍ਹੀ ਜਾਂਦੀ ਹੈ, ਨਾ ਕਿ ਜਿਹੜੀ ਇਸ ਮਰਿਯਾਦਾ ਵਿੱਚ ਲਿਖੀ ਹੋਈ ਹੈ।

1984 ਤੋਂ ਬਾਅਦ ਇਹ ਤਬਦੀਲੀ ਕਿਸਨੇ, ਕਦੋਂ ਜਾਂ ਕਿਵੇਂ ਕੀਤੀ, ਇਸਦਾ ਜਵਾਬ ਤਾਂ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਹੀ ਦੇ ਸਕਦੀ ਹੈ ਪਰ ਇਸਦਾ ਭਾਵ ਇਹ ਬਣਦਾ ਹੈ ਕਿ 1984 ਜਾਂ 1936 ਤੋਂ ਪਹਿਲਾਂ ਤੱਕ ਵੀ ਅੰਮ੍ਰਿਤ (ਜਾਂ ਨਿਤਨੇਮ) ਦੀਆਂ ਬਾਣੀਆਂ ਬਾਰੇ ਮੱਤਭੇਦ ਸਨ ਅਤੇ ਹੁਣ ਸਿੱਖਾਂ (ਸ਼੍ਰੋਮਣੀ ਕਮੇਟੀ ਜਾਂ ਤਖਤਾਂ) ਨੇ ਬਦਲ ਕੇ ਪੰਜ ਬਾਣੀਆਂ ਪੂਰੀਆਂ (1984 ਤੋਂ ਪਹਿਲਾਂ ਆਨੰਦ ਸਾਹਿਬ ਅਧੂਰਾ ਪੜ੍ਹਦੇ ਸਨ) ਕੀਤੀਆਂ ਹਨ। ਜੇ ਸਿੱਖ ਪਹਿਲਾਂ (1936 ਜਾਂ 1984) ਅਜਿਹੀ ਤਬਦੀਲੀ ਕਰ ਸਕਦੇ ਸਨ, ਤਾਂ ਫਿਰ 'ਦਸਮ ਗ੍ਰੰਥ' ਵਿਚੋਂ ਲਈਆਂ ਬਾਣੀਆਂ ਨੂੰ ਨਿਤਨੇਮ ਜਾਂ ਅੰਮ੍ਰਿਤ ਸੰਸਕਾਰ ਵਿਚੋਂ ਕਿਉਂ ਨਹੀਂ ਕੱਢਿਆ ਜਾ ਸਕਦਾ? ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਉਂ ਨਹੀਂ ਲਈਆਂ ਜਾ ਸਕਦੀਆਂ? ਜਾਂ 'ਦਸਮ ਗ੍ਰੰਥ' ਬਾਰੇ ਸਿੱਖ ਕੌਮ ਕਿਉਂ ਨਹੀਂ ਫੈਸਲਾ ਲੈ ਸਕਦੀ?

ਆਉ ਇਹ ਸਵਾਲ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਤਖਤਾਂ ਦੇ ਜਥੇਦਾਰ ਜਾਂ 'ਦਸਮ ਗ੍ਰੰਥੀਆਂ' ਨੂੰ ਪੁਛੀਏ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top