ਖ਼ਾਲਸਾ ਚੈਨਲ ਨਾਲ ਗਲਬਾਤ ਕਰਦਿਆਂ ਭਾਈ ਸਰਬਜੀਤ ਸਿੰਘ ਧੂੰਦਾ ਨੇ
ਸਿੱਖੀ 'ਚ ਫੈਲੇ ਬਿਪਰਵਾਦ ਬਾਰੇ ਕਹਿੰਦਿਆਂ ਹੋਇਆਂ ਕਿਹਾ ਕਿ
ਅਕਾਲ ਤਖ਼ਤ ਤੋਂ ਇਦਾਂ ਦਾ ਹੁਕਮਨਾਮਾ ਜਾਰੀ ਹੋ ਸਕੇ, ਜਿਹੜਾ ਲਾਗੂ ਕੀਤਾ ਜਾ ਸਕੇ, ਪਰ
ਗੱਲ ਫਿਰ ਓਥੇ ਆਣ ਕੇ ਨਿਬੜਦੀ ਹੈ, ਕਿ ਚਾਹੇ ਸਾਡੇ ਧਾਰਮਕਿ ਆਗੂ ਆ, ਇਹ ਸਭ ਸਿਆਸੀਕਰਨ
ਹੋ ਚੁਕਾ, ਕੱਠਪੁਲੀਆਂ ਬਣ ਚੁਕੇ ਆ…
ਅੱਗੇ ਜਾ ਕੇ ਉਨ੍ਹਾਂ ਕਿਹਾ ਕਿ ...ਗਲ ਫਿਰ ੳਥੇ ਆਕੇ ਨਿਬੜਦੀ ਹੈ ਕਿ ਉਨ੍ਹਾਂ ਨੂੰ ਪੁਛੂ
ਕੌਣ, ਜਿਨ੍ਹਾਂ ‘ਤੇ ਅਸੀਂ ਉਮੀਦਾਂ ਲਾ ਕੇ ਬੈਠੇ ਹਾਂ, ਕਿ ਬਈ
ਇਨ੍ਹਾਂ ਨੇ ਪੁਛਣਾ, ਉਹ ਤਾਂ ਕਠਪੁਲੀਆਂ ਨੇ, ਪਤੰਗਾਂ ਨੇ, ਡੋਰਾਂ ਕਿਸੇ ਹੋਰ ਦੇ ਹੱਥ
ਵਿੱਚ ਨੇ, ਮਾੜੇ ਨੂੰ ਤਾਂ ਤਾੜਨ ਵਾਸਤੇ ਤਾਂ ਆ ਜਾਂਦੇ ਨੇ, ਜੇ ਕੋਈ ਸਿੱਖੀ ਸਿਧਾਂਤਾਂ
ਦੀ ਗੱਲ ਕਰਦਾ, ਪਰ ਇਨ੍ਹਾਂ (ਬਕਰੇ ਵੱਢਣ ਵਾਲਿਆਂ) ਨੂੰ ਪੁਛਣ ਲਈ ਕੋਈ ਤਿਆਰ ਨਹੀਂ
ਬਾਹਰੋਂ ਅਸੀਂ ਡੀਂਗਾਂ ਬਹੁਤ ਮਾਰਦੇ ਹਾਂ, ਪਰ ਬਿਪਰ ਸਾਡੀ
ਸੁਰਤ ਵਿੱਚ ਵੜ ਚੁਕਾ ਹੈ, ਬਾਂਵੇਂ ਕਿ ਬੋਦੀ ਧੋਤੀ ਨਹੀਂ, ਬਾਹਰੋਂ ਭਾਵੇਂ ਕਕਾਰ ਪਾਏ
ਹੋਏ ਆ, ਪਰ ਸੋਚ ਅਸੀਂ ਬਿਪਰਾਂ ਵਾਲੀ ਧਾਰਨ ਕਰਕੇ ਬੈਠੇ ਹੋਏ ਹਾਂ।
ਅੱਜ ਫੇਸਬੁੱਕ 'ਤੇ ਪਈ ਇਸ ਵੀਡੀਓ ਦੇਖ ਕੇ ਖੁਸ਼ੀ ਹੋਈ ਕਿ ਅਖੌਤੀ ਜਥੇਦਾਰਾਂ ਖਿਲਾਫ ਭਾਈ
ਸਰਬਜੀਤ ਸਿੰਘ ਧੂੰਦਾ ਨੇ ਆਪਣੇ ਵੀਚਾਰ ਰੱਖੇ। ਇਹ ਵੀਡੀਓ ਕਦੋਂ ਦੀ ਹੈ, ਇਸ ਬਾਰੇ ਪਤਾ
ਨਹੀਂ, ਜੇ ਇਹ ਹੁਣ ਦੀ ਹੈ, ਤਾਂ ਬਹੁਤ ਸ਼ਲਾਘਾਯੋਗ ਵੀਚਾਰ ਹਨ। ਖ਼ਾਲਸਾ ਨਿਊਜ਼ ਇਨ੍ਹਾਂ
ਵੀਚਾਰਾਂ ਨਾਲ ਸਹਿਮਤ ਹੈ।
ਬੇਨਤੀ:
ਕੁਮੈਂਟ ਕਰਨ ਲੱਗਿਆਂ, ਭਾਸ਼ਾ ਦਾ ਖਿਆਲ ਰੱਖਿਆ ਜਾਵੇ, ਅਤੇ
ਵਿਸ਼ੇ 'ਤੇ ਹੀ ਕੁਮੈਂਟ ਕੀਤੇ ਜਾਣ - ਸੰਪਾਦਕ
ਖ਼ਾਲਸਾ ਨਿਊਜ਼