Share on Facebook

Main News Page

ਸਮੂਚੇ ਰਾਜਸਥਾਨ ਦੇ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਪਰ ਉਸ ਜੱਥੇਦਾਰ ਨੂੰ ਨਹੀਂ, ਜੋ ਪੰਥਕ ਨਾ ਹੋਕੇ ਆਰ.ਐਸ.ਐਸ ਦੇ ਪ੍ਰਤੀਨਿਧ ਦੇ ਤੌਰ 'ਤੇ ਕੰਮ ਕਰੇ
-: ਸ. ਹਰਦੀਪ ਸਿੰਘ ਡਿਬਡਬਾ

ਸ਼੍ਰੀ ਗੰਗਾਨਗਰ / ਚੰਡੀਗੜ੍ਹ, 1 ਜਨਵਰੀ (ਮੇਜਰ ਸਿੰਘ): ਰਾਜਸਥਾਨ ਦੇ ਸਿੱਖਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਜਾਂਦੇ ਹੁਕਮਨਾਮਿਆਂ ਵਿਚ ਸਿਆਸੀ ਵਿਤਕਰੇਬਾਜ਼ੀ ਤਹਿਤ ਲਾਗੂ ਹੋਣ ਤੋਂ ਦੁੱਖੀ ਹਨ। ਜਿਸ ਕਾਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੱਥੇਦਾਰ ਵਲੋਂ ਜਾਰੀ ਕੀਤੇ ਜਾਂਦੇ ਹੁਕਮਨਾਮਾ ਸਾਹਿਬ ਦਾ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਸਨੂੰ ਲੈਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿਤਾ ਗਿਆ ਬਿਆਨ ਭੰਬਲਭੂਸੇ ਪੈਦਾ ਕਰਨ ਵਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜਸਥਾਨ ਗੁ. ਪ੍ਰਬੰਧਕ ਕਮੇਟੀ ਐਡਹਾਕ ਦੇ ਪ੍ਰਧਾਨ ਸ. ਹਰਦੀਪ ਸਿੰਘ ਡਿਬਡਬਾ ਨੇ ਇਕ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕੀਤਾ ।

ਸ. ਡਿਬਡਿਬਾ ਨੇ ਆਪਣੇ ਇਸ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮਕੜ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ, ਕਿ ਰਾਜਸਥਾਨ ਦੇ ਸਮੂਚੇ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜ਼ਾਰੀ ਹੁਕਮਨਾਮਾ ਦੇ ਲਾਗੂ ਨਾ ਹੋਣ ਬਾਰੇ ਸ. ਮਕੜ ਕਾਰਨ ਦਸੱਣ। ਉਨ੍ਹਾਂ ਕਿਹਾ ਕਿ ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇਂ ਸਾਹਿਬ ਜਾਰੀ ਕਰਵਾਕੇ ਲਾਗੂ ਨਹੀਂ ਕਰਵਾ ਸਕਦੇ, ਤਾਂ ਜ਼ਾਰੀ ਕੀਤੇ ਹੁਕਮਨਾਮਾ ਸਾਹਿਬ ਦਾ ਮਤਲਬ ਕੀ ਰਹਿ ਜਾਂਦਾ ਹੈ।

ਸ. ਡਿਬਡਿਬਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਆਪ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦੀ। ਜਿਸਦੀ ਤਾਜ਼ਾ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੀ ਗੰਗਾਨਗਰ ਦੇ ਖਾਲਸਾ ਕਾਲਿਜ਼ ਦੇ ਪ੍ਰਬੰਧ ਨੂੰ ਸੰਭਾਲਣ ਲਈ ਸ਼੍ਰੋਮਣੀ ਕਮੇਟੀ ਵਲੋਂ ਅਜੇ ਤਕ ਕੋਈ ਗੌਰ ਨਹੀਂ ਕੀਤਾ ਗਿਆ ਅਤੇ ਇਸੇ ਤਰਾਂ ਇਤਿਹਾਸਿਕ ਗੁਰਦੂਆਰਾ ਬੁਢਾ ਜੋਹੜ ਲਈ ਜਾਰੀ ਕੀਤੇ ਹੁਕਮਨਾਮਾ ਸਾਹਿਬ ਵਿਚ ਆਰ.ਐਸ.ਐਸ ਅਤੇ ਭਾਜਪਾ ਦੇ ਉੱਚ ਪਧਰੀ ਦਬਾਓ ਦੇ ਕਾਰਨ ਅਜੇ ਤਕ ਹੁਕਨਾਮੇ ਸਾਹਿਬ ਜਾਰੀ ਨਹੀਂ ਹੋਏ ।

ਸ. ਡਿਬਡਿਬਾ ਨੇ ਕਿਹਾ ਕਿ ਰਾਜਸਥਾਨ ਦੇ ਸਿੱਖ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਸਿੱਖ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਕਾਰਜ ਪ੍ਰਣਾਲੀ ਤੋਂ ਬਹੁਤ ਚੰਗੀ ਤਰਾਂ ਜਾਣੂ ਹਨ। ਉਨ੍ਹਾਂ ਇਸ ਗਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮੂਚੇ ਰਾਜਸਥਾਨ ਦੇ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਪਰ ਉਸ ਜੱਥੇਦਾਰ ਨੂੰ ਨਹੀਂ, ਜੋ ਪੰਥਕ ਨਾ ਹੋਕੇ ਆਰ.ਐਸ.ਐਸ ਦੇ ਪ੍ਰਤੀਨਿਧ ਦੇ ਤੌਰ 'ਤੇ ਕੰਮ ਕਰੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜਸਥਾਨ ਦੇ ਸਿੱਖ ਆਪਣੀ ਗਲ 'ਤੇ ਪੂਰੀ ਤਰਾਂ ਕਾਇਮ ਹਨ।


ਟਿੱਪਣੀ:

ਸ. ਹਰਦੀਪ ਸਿੰਘ ਡਿਬਡਿਬਾ ਜੀ, ਆਪ ਜੀ ਵਲੋਂ ਜਾਰੀ ਬਿਆਨ ਬੜੇ ਦਲੇਰੀ ਵਾਲੇ ਹਨ, ਅਤੇ ਆਸ ਹੈ ਕਿ ਇਹ ਦਲੇਰੀ ਕਾਇਮ ਰਹੇਗੀ, ਕਿਉਂਕਿ ਗੱਲਾਂ ਕਰਨੀਆਂ ਅਤੇ ਉਨ੍ਹਾਂ 'ਤੇ ਦ੍ਰਿੜ ਰਹਿਣਾ, ਦੋ ਵੱਖ ਵੱਖ ਪਹਿਲੂ ਹਨ। ਅੱਜ ਦੇ ਜ਼ਮਾਨੇ 'ਚ ਕੁੱਝ ਕੁ ਦ੍ਰਿੜਤਾ ਵਾਲੇ ਸਿੱਖਾਂ ਨੇ ਆਪਣੇ ਕਹੇ 'ਤੇ ਪਹਿਰਾ ਦਿੱਤਾ ਹੈ, ਜਿਨ੍ਹਾਂ 'ਚੋਂ ਕੁੱਝ ਕੁ ਸਿੱਖਾਂ ਦਾ ਨਾਮ ਆਪ ਜੀ ਵੀਡੀਓ 'ਚ ਲੈ ਚੁਕੇ ਹੋ। ਆਸ ਹੈ ਇਹ ਦ੍ਰਿੜਤਾ ਕਾਇਮ ਰਹੇਗੀ, ਅਤੇ ਸਿੱਖਾਂ ਨੂੰ ਦ੍ਰਿੜਤਾ ਦੀ ਸਿਰਫ ਮ੍ਰਿਗਤ੍ਰਿਸ਼ਣਾ ਹੀ ਦੇਖਣ ਨੂੰ ਨਹੀਂ ਮਿਲੇਗੀ, ਉਸ 'ਤੇ ਅਮਲ ਵੀ ਦਿਖੇਗਾ।

ਸੰਪਾਦਕ ਖ਼ਾਲਸਾ ਨਿਊਜ਼
03 Jan 2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top