ਇਹ ਕੋਈ ਪਹਿਲਾ ਮੌਕਾ ਨਹੀਂ ਕਿ ਇਨ੍ਹਾਂ ਟਕਸਾਲੀ ਅਖਵਉਣ ਵਾਲਿਆਂ
ਨੇ ਇਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਹੋਵੇ। ਪਿਛਲੇ ਸਾਲ ਵੀ ਉਨ੍ਹਾਂ ਨੇ ਇੱਕ ਸ਼ਰਾਬੀ
ਨਿਹੰਗ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਸੀ ਅਤੇ ਹੁਣ ਉਨ੍ਹਾਂ ਨੇ ਦਲਬੀਰ ਸਿੰਘ ਨਾਗਰਾ
ਨਾਮ ਦੇ ਇੱਕ ਸ਼ਖਸ ਨੂੰ ਬੜੀ ਹੀ ਅਣਮਨੁੱਖੀ ਢੰਗ ਨਾਲ ਕੁੱਟਿਆ ਹੈ।
ਅਸੀਂ
ਇਹ ਨਹੀਂ ਕਹਿੰਦੇ ਕਿ ਸ਼ਰਾਬੀ ਨਿਹੰਗ ਅਤੇ ਦਲਬੀਰ ਸਿੰਘ ਨਾਗਰਾ ਨੇ ਕੋਈ ਗਲਤੀ ਨਹੀਂ ਕੀਤੀ,
ਪਰ ਇਸਦਾ ਜਵਾਬ ਬੜੇ ਸਲੀਕੇ ਨਾਲ ਦਿੱਤਾ ਜਾ ਸਕਦਾ ਸੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੀਤੇ
'ਤੇ ਪਛਤਾਵਾ ਵੀ ਹੁੰਦਾ, ਅਤੇ ਉਹ
ਇਹ ਕੰਮ ਦੁਬਾਰਾ ਨਾ ਕਰਦੇ। ਪਰ ਜਿਸ ਤਰ੍ਹਾਂ
ਅਖੌਤੀ ਟਕਸਾਲੀਆਂ ਨੇ ਇਨ੍ਹਾਂ ਦੀ ਬੇਰਹਿਮੀ ਨਾਲ ਗਿੱਦੜਕੁੱਟ ਕੀਤੀ ਹੈ, ਉਨ੍ਹਾਂ ਦੇ ਮਨ
ਵਿੱਚ ਡਰ ਤਾਂ ਭਾਂਵੇਂ ਜ਼ਰੂਰ ਘਰ ਕਰ ਗਿਆ ਹੋਵੇ, ਪਰ ਸਿੱਖਾਂ ਪ੍ਰਤੀ ਨਫਰਤ ਜੋ ਪਹਿਲਾਂ
ਹੀ ਸੀ, ਨੂੰ ਹੋਰ ਵਧਾ ਗਏ।
ਗੁਰੂ ਸਾਹਿਬ ਨੇ ਗਲਬਾਤ ਦੇ ਤਰੀਕੇ ਰਾਹੀਂ ਸਾਰੇ ਮਸਲੇ ਹੱਲ ਕੀਤੇ, ਅਤੇ ਜਦੋਂ ਦਲਬਾਤ
ਨਾਲ ਮਸਲੇ ਹਲ ਨਾ ਹੋਏ ਫਿਰ ਜੰਗਾਂ ਲੜੀਆਂ, ਪਰ ਸ਼ੁਰੂਆਤ ਕਦੇ ਆਪ ਨਹੀਂ ਕੀਤੀ। ਜੰਗ ਦੇ
ਮੈਦਾਨ ਵਿੱਚ ਵੀ ਗੈਰ ਸਿੱਖਾਂ
ਦੀ ਜ਼ਖਮੀ ਅਤੇ ਦੁਖੀ ਹਾਲਤ ਵਿੱਚ ਸਹਾਇਤਾ ਕਰਦੇ ਰਹੇ। ਪਰ ਹੁਣ, ਇਹ ਸਿੱਖੀ ਟੇ ਠੇਕੇਦਾਰ
ਅਖਵਾਉਣ ਵਾਲੇ ਛੋਟੇ ਮੋਟੇ ਬਾਬਿਆਂ ਜਾਂ ਸ਼ਰਬੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ।
ਤੇ ਹੁਣੇ ਹੀ ਅਖੌਤੀ ਜਥੇਦਾਰਾਂ ਵਲੋਂ ਖੂਹ ਖਾਤੇ ਪਾਏ ਸੰਘਰਸ਼
'ਚ, ਸੰਘਰਸ਼ ਕਮੇਟੀ 'ਚ ਇਸੇ ਹੀ ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ
ਅਜਨਾਲਾ, ਕਿਸ ਮੁੰਹ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਸਨ।
ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਭਾਰਤ
ਸਰਕਾਰ ਵਿੱਰੁਧ ਇਸ ਸੰਘਰਸ਼ 'ਚ ਹਿੱਸਾ ਪਾਇਆ, ਤੇ ਉਨ੍ਹਾਂ ਦੀ ਆਪਣੀ ਟਕਸਾਲ ਖੁੱਦ
ਅਣਮਨੁੱਖੀ ਕਾਰੇ ਕਰ ਰਹੀ ਹੈ, ਹੈ ਨਾ ਤ੍ਰਾਸਦੀ?
ਜਿਹੜਾ ਰਾਹ ਇਨ੍ਹਾਂ ਟਕਸਾਲੀਆਂ ਨੇ ਚੁਣਿਆ ਹੈ, ਕੁੱਟਮਾਰ ਦਾ, ਉਹ
ਸਰਾਸਰ ਅਣਮਨੁੱਖੀ ਹੈ। ਫਿਰ ਕਿਹੜੇ ਮੂੰਹ ਨਾਲ ਅਸੀਂ ਕਹਿੰਦੇ ਹਾਂ ਕਿ ਸਾਡੇ ਸਿੰਘਾਂ 'ਤੇ
ਪੁਲਿਸ ਅਤਿਆਚਾਰ ਕਰਦੀ ਹੈ, ਅਸੀਂ ਕੀ ਕਰ ਰਹੇ ਹਾਂ, ਇਸ ਬਾਰੇ
ਕਦੀ ਨਹੀਂ ਸੋਚਿਆ?