Share on Facebook

Main News Page

ਆਖਿਰ ਸਿਧਾਂਤ ਦੀ ਜਿੱਤ ਹੋਈ
-: ਭਾਈ ਸਰਬਜੀਤ ਸਿੰਘ ਢੋਟੀਆਂ

ਇਹ ਹੈ.. ਮੇਰਾ ਗੁਰਸਿੱਖ ਦੋਸਤ ਭਾਈ ਹਰਜੀਤ ਸਿੰਘ ਢੋਟੀਆਂ। ਇਸ ਨਾਲ ਮੇਰੀ ਕੋਈ ੧੦ ਕੁ ਸਾਲ ਪੁਰਾਨੀ ਸਾਂਝ ਹੈ। ਹਰਜੀਤ ਸਿੰਘ ਦੇ ਖੇਤਾਂ ਵਿੱਚ ਇੱਕ ਅਖਉਤੀ ਨੌਗਜੇ ਪੀਰ ਦੀ ਕਬਰ ਸੀ ਅਤੇ ਨਾਲ ਹੀ ਗੁਰਦਵਾਰਾ (ਚੱਕ ਭਾਈ ਬੂਟਾ ਸਿੰਘ) ਗੁਰਮਤਿ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਇਸ ਵੀਰ ਨੇ ਕੁੱਝ ਗੁਰਸਿੱਖਾਂ ਨੂੰ ਲੈ ਕੇ, ਇਹ ਕਬਰ ਅਜ ਤੋ ੮ ਸਾਲ ਪਹਿਲਾਂ ਢਾਹ ਦਿੱਤੀ। ਇਸ ਖਬਰ ਨੂੰ ਰੋਜ਼ਾਨਾ ਸ੍ਪੋਕਸਮੈਨ ਨੇ ਵੀ ਛਾਪਿਆ ਸੀ। ਜਦੋਂ ਕਬਰ ਢਾਹੀ ਤਾਂ ਲੋਕ ਕਹਿੰਦੇ ਸੀ ਕਿ ਇਹਨਾ ਕਬਰ ਢਾਹੁਣ ਵਾਲਿਆਂ ਦਾ ਬਾਬਾ ਨੌਗਜ਼ਾ ਆਪੇ ਨੁਕਸਾਨ ਕਰੂ।

ਪਰ ਹਰਜੀਤ ਸਿੰਘ ਚੜ੍ਹਦੀ ਕਲਾ ਵਿਚ ਹੀ ਰਿਹਾਪ ਕੁੱਝ ਲੋਕਾਂ ਨੇ ਸਿਆਸੀ ਸ਼ਹਿ 'ਤੇ ਹਰਜੀਤ ਸਿੰਘ ਤੇ ਨਾਲ ਦੇ ਸਿੰਘਾਂ ਤੇ ਧਾਰਾ ੨੯੫ ਦਾ ਪਰਚਾ ਦਰਜ਼ ਕਰਵਾ ਦਿਤਾ। ਪਰ ਇਸ ਵੀਰ ਨੇ ਹੌਂਸਲਾ ਨਹੀਂ ਛੱਡਿਆ ਤੇ ਅਖੀਰ ੮ ਸਾਲ ਬਾਅਦ ਤਰਨ ਤਾਰਨ ਦੀ ਸਿਵਲ ਅਦਾਲਤ ਨੇ ਹਰਜੀਤ ਸਿੰਘ ਤੇ ਨਾਲ ਦੇ ਸਿੰਘਾਂ ਨੂੰ ਬਾਇਜ਼ਤ ਬਰੀ ਕਰ ਦਿਤਾ ਹੈ।

ਅਜ ਵੀ ਇਸ ਜਗ੍ਹਾ 'ਤੇ ਨੌਗਜੇ ਦੀ ਕਬਰ ਦੀਆ ਇੱਟਾਂ ਖਿਲਰੀਆਂ ਪਈਆਂ ਹਨ। ੨ - ੪ ਘਰ ਮੇਲਾ ਅਜੇ ਵੀ ਲਗਾਉਂਦੇ ਹਨ, ਪਰ ਜਿਵੇਂ ਪਹਿਲਾਂ ਭੀੜ ਹੁੰਦੀ ਸੀ, ਓਹ ਗਲ ਨਹੀਂ ਰਹੀ।

ਇਸ ਵੀਰ ਨੇ ਬਹੁਤ ਹੌਂਸਲੇ ਨਾਲ ਇਹ ਜੰਗ ਲੜ੍ਹੀ ਹੈ ਤੇ ਜਿਤੀ ਵੀ ਹੈ, ਭਾਂਵੇਂ ਇਸ ਕੰਮ 'ਤੇ ਲੱਖਾਂ ਰੁਪਿਆ ਹਰਜੀਤ ਸਿੰਘ ਨੇ ਖਰਚ ਕੀਤਾ, ਪਰ ਗੁਰੂ ਨੇ ਵੀ ਪਿੱਠ ਨਹੀਂ ਲੱਗਣ ਦਿੱਤੀ ਤੇ ਅਾਖਿਰ ਸੱਚ ਦੀ ਜਿੱਤ ਹੋਈ। ਵੀਰ ਹਰਜੀਤ ਸਿੰਘ ਢੋਟੀਆਂ ਦਾ ਮੋਬ ਨੰ 98723 72366 ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top