Share on Facebook

Main News Page

ਕੇਂਦਰ ਅਤੇ ਸੂਬਾ ਸਰਕਾਰ ਪੈਰੋਲ 'ਤੇ ਆਏ ਸਿੰਘਾਂ ਦੀ ਪੱਕੀ ਰਿਹਾਈ ਦੇ ਨਾਲ਼, ਪੱਚੀ-ਪੱਚੀ ਲੱਖ ਦੀ ਮਾਲੀ ਮੱਦਦ ਵੀ ਕਰੇ
-: ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ

ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ, ਕਿ ਉਹ ਸਜ਼ਾ ਭੁਗਤ ਚੁੱਕੇ ਨੌਜੁਆਨਾਂ ਦੀ ਪੈਰੋਲ ਨੂੰ ਪੱਕੀ ਰਿਹਾਈ ਵਿੱਚ ਬਦਲਣ, ਨਾਲ਼ ਹੀ ਉਹਨਾਂ ਦੇ ਮੁੜ ਵਸੇਬੇ ਲਈ ਪੱਚੀ-ਪੱਚੀ ਲੱਖ ਰੁਪੈ ਦੀ ਮਾਲੀ ਮੱਦਦ ਵੀ ਕਰਨ, ਤਾਂ ਜੋ ਉਹ ਆਪਣੀ ਰਹਿੰਦੀ ਜਿੰਦਗੀ ਸੌਖੀ ਤਰਾਂ ਬਿਤਾ ਸਕਣ। ਸਰਕਾਰਾਂ ਦੀ ਬੇਰੁੱਖੀ ਕਾਰਨ ਬੰਦੀ ਵੀਰਾਂ ਦੇ ਕੀਮਤੀ ਸਾਲ ਜੇਹਲਾਂ ਵਿੱਚ ਖਰਾਬ ਹੋ ਗਏ ਹਨ ਅਤੇ ਇਹ ਸਿੰਘ ਆਪਣੀ ਬਣਦੀ ਸਜ਼ਾ ਤੋਂ ਵੀ ਪੰਜ-ਪੰਜ ਸਾਲ ਵੱਧ ਸਜ਼ਾ ਭੁਗਤ ਚੁੱਕੇ ਹਨ।

ਉਹਨਾਂ ਦੀ ਸਜ਼ਾ ਤੋਂ ਵੱਧ ਭੁਗਤੇ ਸਮੇਂ ਨੂੰ ਪੰਜ ਲੱਖ ਰੁਪੈ ਪ੍ਰਤੀ ਸਾਲ਼ ਨਾਲ਼ ਗੁਣਾ ਕਰਕੇ ਉਹਨਾਂ ਨੂੰ ਮਾਲੀ ਮੁਆਵਜਾ ਦਿਤਾ ਜਾਵੇ। ਉਹਨਾਂ ਬੰਦੀ ਸਿੰਘਾਂ ਦੀ ਗੱਲ ਕਰਦਿਆ ਕਿਹਾ ਕਿ ਭਾਈ ਲਖਵਿੰਦਰ ਸਿੰਘ ਲੱਖਾ ਦੇ ਤਿੰਨ ਤਿੰਨ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਜਾਣ ਦੇ ਬਾਵਜੂਦ ਵੀ, ਉਹਨਾਂ ਨੂੰ ਪੈਰੋਲ ਨਹੀਂ ਦਿਤੀ ਗਈ, ਏਨਾਂ ਹੀ ਨਹੀਂ ਜਦੋਂ ਉਹਨਾਂ ਦੇ ਮਾਤਾ ਜੀ ਚੜਾਈ ਕਰ ਗਏ ਸਨ, ਉਸ ਟਾਈਮ ਵੀ ਉਹਨਾਂ ਨੂੰ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਛੁੱਟੀ ਤੱਕ ਵੀ ਨਸੀਬ ਨਹੀਂ ਸੀ ਹੋਈ।

ਉਹਨਾਂ ਕਿਹਾ ਕਿ ਦੇਸ਼ ਦੇ ਉੱਜਲੇ ਭਵਿੱਖ ਲਈ ਦੇਸ਼ ਦਾ ਕਾਨੂੰਨ ਸਾਰਿਆਂ ਲਈ ਬਰਾਬਰਤਾ ਦੀ ਮੰਗ ਕਰਦਾ ਹੈ। ਦੂਜੇ ਪਾਸੇ ਦਿਨ ਦਿਹਾੜੇ ਕਤਲ ਕੀਤੇ ਹਜਾਰਾ ਸਿੱਖਾਂ ਦੇ ਕਾਤਲ ਖੁੱਲੇਆਮ ਫਿਰ ਰਹੇ ਹਨ ਅਤੇ ਸਮੇਂ ਦੀ ਕਾਗਰਸ ਸਰਕਾਰ ਉਹਨਾਂ ਨੂੰ ਗੱਦੀਆ ਦੇ ਕੇ ਨਿਵਾਜ ਰਹੀ ਹੈ। ਏਥੋਂ ਸਿੱਧ ਹੁੰਦਾ ਹੈ ਕਿ ਕਾਨੂੰਨ ਲਾਗੂ ਕਰਨ ਵਾਲ਼ਿਆਂ ਵਲੋਂ ਘੱਟ ਗਿਣਤੀਆਂ ਨਾਲ਼ ਸਦਾ ਹੀ ਧੱਕਾ ਹੁੰਦਾ ਹੈ।

ਉਹਨਾਂ ਤਾਲਮੇਲ ਕਮੇਟੀ ਵਲੋਂ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦਾ ਸਾਥ ਦੇਣ ਵਾਲੀਆਂ ਸਾਰੀਆਂ ਧਿਰਾਂ ਖਾਸ ਕਰ ਗਾਇਕ ਵੀਰਾਂ ਦਾ ਮਤਾ ਪਾ ਕੇ ਤਹਿ ਦਿਲੋਂ ਧਨਵਾਦ ਕੀਤਾ ਜਿਹਨਾਂ ਨੇ ਇਸ ਮਨੁੱਖਤਾ ਪ੍ਰਸਤੀ ਦੀ ਲੜਾਈ ਵਿੱਚ ਸਾਥ ਦਿਤਾ। ਉਹਨਾਂ ਅੱਗੇ ਸ੍ਰੋਮਣੀ ਕਮੇਟੀ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਪੈਰੋਲ ਤੇ ਛੁੱਟੇ ਵੀਰਾਂ ਦੀ ਫੌਰੀ ਤੌਰ 'ਤੇ ਯੋਗ ਮਦਦ ਕਰਨ, ਤਾਂ ਜੋ ਉਹ ਰੋਜ਼ਮੱਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕਣ, ਕਿਉਂਕਿ ਇਹਨਾਂ ਵੀਰਾਂ ਦਾ ਕਾਰਜ ਸਰਬੱਤ ਦੇ ਭਲੇ ਲਈ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top