Share on Facebook

Main News Page

ਕੁਰਬਾਨੀ ਕਰਨੀ ਕੋਈ ਬਿਜਨਿਸ ਨਹੀਂ ਹੋਣਾ ਚਾਹੀਦਾ
-: ਅਵਤਾਰ ਸਿੰਘ ਮਿਸ਼ਨਰੀ 510 432 5827

ਕੋਈ ਸਿੱਖ ਜਾਂ ਹੋਰ ਰੱਬ ਦਾ ਬੰਦਾ ਸੱਚ ਦੀ ਖਾਤਰ ਕਈ ਵਾਰ ਲਾਮਿਸਾਲ ਕੁਰਬਾਨੀ ਕਰ ਦਿੰਦਾ ਹੈ, ਜਾਂ ਕੁਰਬਾਨੀ ਕਰਕੇ ਹੰਕਾਰੀ ਹਾਕਮਾਂ ਤੱਕ ਆਪਣੀ ਗੱਲ ਪਹੁਚਾਉਂਦਾ ਹੈ, ਜੋ ਘਟਨਾਂ ਨਾ ਚਾਹੁੰਦੇ ਵੀ ਮੀਡੀਏ ਵਿੱਚ ਆ ਕੇ ਲੱਖਾਂ ਲੋਕਾਂ ਨੂੰ ਜਗਾ ਦਿੰਦੀ ਹੈ। ਐਸੀਆਂ ਘਟਨਾਵਾਂ ਪਹਿਲਾਂ ਤੋਂ ਹੀ ਵਾਪਰਦੀਆਂ ਆ ਰਹੀਆਂ ਹਨ, ਜਦ ਦੀ ਮਨੁੱਖਤਾ ਨੇ ਹੋਸ਼ ਸੰਭਾਲੀ ਹੈ।

ਹੁਣ ਭਾਈ ਗੁਰਪ੍ਰੀਤ ਸਿੰਘ ਗੁਰੀ ਦੇ ਸਬੰਧ ਵਿੱਚ ਵੀ ਗੱਲ ਪੈਸੇ  ਦੀ ਨਹੀਂ, ਸਗੋਂ ਮਾਨ ਸਤਿਕਾਰ ਦੀ ਹੋਣੀ ਚਾਹੀਦੀ ਹੈ। ਕੁਰਬਾਨੀ ਕਰਨੀ ਕੋਈ ਬਿਜਨਿਸ ਨਹੀਂ, ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕੌਮ ਸਰਦੇ ਪੁਜਦੇ ਕੁਰਬਾਨ ਹੋਣ ਵਾਲਿਆਂ ਨੂੰ ਤਾਂ ਮਾਇਆ ਦੇ ਗੱਫੇ ਦੇਈ ਜਾ ਰਹੀ ਹੈ, ਪਰ ਆਰਥਿਕ ਤੌਰ 'ਤੇ ਪਛੜੇ ਹੋਏ ਕੁਰਬਾਨੀ ਦੇ ਪੁੰਜ ਕਿਰਤੀਆਂ ਅਤੇ ਪ੍ਰਚਾਰਕਾਂ ਨੂੰ ਪੁੱਛਿਆ ਵੀ ਨਹੀਂ ਜਾ ਰਿਹਾ। ਹਰੇਕ ਦਾ ਆਪੋ ਆਪਣਾ ਖੇਤਰ ਹੈ, ਕੋਈ ਕੌਮ ਨੂੰ ਗਿਆਨ ਦੇ ਸਕਦਾ, ਤੇ ਕੋਈ ਕੌਮ ਨੂੰ ਦਾਨ ਦੇ ਸਕਦਾ ਹੈ ਪਰ - ਸਬਸੈਂ ਊਪਰਿ ਗੁਰਿ ਸ਼ਬਦ ਵਿਚਾਰ॥ (ਗੁਰੂ ਗ੍ਰੰਥ ਸਾਹਿਬ)

ਐਸ ਵੇਲੇ ਕੌਮ ਨੂੰ ਗੁਰ ਸ਼ਬਦ ਗਿਆਨ ਦੇ ਦਾਨ ਦੀ ਲੋੜ ਹੈ, ਜੋ ਭਟਕੀ ਹੋਈ ਭੇਖੀ ਸਾਧਾਂ ਦੇ ਮੱਗਰ ਲੱਗ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਕੋਹਾਂ ਦੂਰ ਹੁੰਦੀ ਜਾ ਰਹੀ ਹੈ। ਵੱਡੇ ਵੱਡੇ ਅਮੀਰ ਸਿੱਖ ਡੇਰੇਦਾਰ ਸਾਧਾਂ ਨੂੰ ਸੋਨਾ, ਚਾਦੀ ਅਤੇ ਰੁਪੈ ਪੈਸੇ ਨਾਲ ਲੱਦੀ ਜਾ ਰਹੇ ਹਨ। ਕੀ ਉਨ੍ਹਾਂ ਅਮੀਰ ਸਿੱਖਾਂ ਨੂੰ ਭਾਈ ਗੁਰਪ੍ਰੀਤ ਸਿੰਘ ਗੁਰੀ ਵਰਗੇ ਪ੍ਰਚਾਰਕ ਸਿੱਖ ਭੁੱਲ ਗਏ ਹਨ?

ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਐਸ ਵੇਲੇ ਕੇਵਲ ਤੇ ਕੇਵਲ "ਗੁਰੂ ਗ੍ਰੰਥ ਸਾਹਿਬ ਜੀ" ਦਾ ਹੀ ਸੱਚਾ ਸੁੱਚਾ ਗਿਆਨ ਭੰਡਾਰ ਸਿੱਖ ਸੰਗਤਾਂ ਵਿੱਚ ਵਿਚਾਰ ਰਾਹੀਂ ਵੰਡ ਰਹੇ ਹਨ, ਪਰ ਹੋਰਨਾਂ ਗ੍ਰੰਥਾਂ ਦੇ ਮੱਗਰ ਲੱਗੇ ਹੋਏ ਅਗਿਆਨੀ ਐਧਰ-ਓਧਰ ਦੀਆਂ ਗੱਲਾਂ ਕਰਕੇ, ਇਕੱਲਾ ਓਨ੍ਹਾਂ ਦਾ ਅਕਸ ਹੀ ਖਰਾਬ ਨਹੀਂ ਕਰ ਰਹੇ, ਸਗੋਂ "ਗੁਰੂ ਗ੍ਰੰਥ ਸਾਹਿਬ ਜੀ" ਦੀ ਨਿਰੋਲ ਵਿਚਾਰਧਾਰਾ ਦਾ ਅਸਿਧੇ ਢੰਗ ਨਾਲ ਵਿਰੋਧ ਕਰਨ ਦੇ ਪਾਪੀ ਵੀ ਬਣ ਰਹੇ ਹਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top