ਨਿੱਕੇ ਮੋਟੇ ਗੱਪ ਕਈ ਨੇ ਛੱਡਦੇ,
ਛੱਡਦਾ ਹਾਂ ਮੈਂ ਗਪੌੜ
ਗੱਪਾਂ ਦਾ ਬਾਦਸ਼ਾਹ ਮੈਂ, ਛੋਟੇ ਮੋਟੇ ਝੂਠਿਆਂ ਦੀ ਲਵਾਉਂਦਾ ਹਾਂ ਦੌੜ,
ਹਰੀ ਰੰਧਾਵਾ ਨਾਮ ਕਹਾਵਾਂ, ਝੂਠ ਦੀ ਆਉਣ ਨਾ ਦੇਵਾਂ ਕਦੇ ਔੜ!
ਕਦੇ ਮੈਂ ਪਾਥੀਆਂ ਚੋਂ ਸੁਣਾਵਾਂ ਰਾਮ
ਰਾਮ, ਕਦੇ ਵਿਖਾਉਂਦਾ ਹਾਂ ਦੂਜੇ ਨੰਬਰ ਦਾ ਸਚਖੰਡ
ਅਮਰ ਸ਼ਹੀਦਾਂ ਨੂੰ ਮੈਂ ਨੰਗੇ ਵਿਖਾਵਾਂ, ਔਰਤਾਂ ਨਾਲ ਕਰਦਾਂ ਹਾਂ ਕਾਣੀ ਵੰਡ
ਗੱਲਾਂ ਬਾਤਾਂ ਨਾਲ ਖਾਲਿਸਤਾਨ ਬਣਾਵਾਂ, ਕਰਾਂ ਅਪਮਾਨ ਸ਼ਹੀਦਾਂ ਦਾ ਬੋਲ ਕੁਫਰ
ਦੀ ਪੰਡ !
ਸੁਣਨ ਵਾਲੇ ਮੂਰਖਾਂ ਦੀ ਕਮੀ ਨਾ ਕੋਈ,
ਆਪਣੇ ਚੇਲੇ ਬਾਲਕੇ ਬਥੇਰੇ
ਮੁੰਡੇ ਆਪਣੇ ਨੂੰ ਸ਼ਿਰੋਮਣੀ ਕਮੇਟੀ ਮੈਂਬਰ ਬਣਾਇਆ, ਬਾਦਲ ਵਰਗੇ ਆਖੇ ਲਗਦੇ ਮੇਰੇ
ਆਰ ਐਸ ਐਸ ਨਾਲ ਪੱਕੀ ਯਾਰੀ ਆਪਣੀ, ਸਰਕਾਰ ਵਿੱਚ ਆਪਣੇ ਹੱਥ ਲਮੇਰੇ !
ਜੀਹਦੀ ਲੱਗਿਆ ਅਕਲ ਨੂੰ ਤਾਲਾ, ਓਹ
ਆਪਣੇ ਕੰਮ ਦਾ ਬੰਦਾ
ਜਿੰਨਾ ਚਿਰ ਨਾ ਜਾਗ੍ਰਿਤੀ ਆਉਣੀ, ਆਪਣਾ ਚਲਦਾ ਰਹਿਣਾ ਧੰਦਾ
ਭਾਵੇਂ ਜਿੰਨੀ ਮਰਜੀ ਆਵੇ ਰੀਸੈਸ਼ਨ, ਆਪਣਾ ਨਾ ਪੈਂਦਾ ਮੰਦਾ ! |
|
ਖ਼ਾਲਿਸਤਾਨ ਕਿਵੈਨ ਬਣੇ, ਇਸ
ਸੁਣੋ ਇਸ ਗਪੌੜੀ ਕੋਲੋਂ |
ਗੁਰੂ ਸਾਹਿਬਾਨ ਦੀ ਮਨੁੱਖੀ ਬਰਾਬਰਤਾ ਦੀ
ਵਿਚਾਰਾਧਾਰਾ ਦੇ ਉਲਟ
ਇਸ ਪਖੰਡੀ ਵਲੋਂ ਬੀਬੀਆਂ ਨੂੰ ਅਪਵਿੱਤਰ ਕਿਹਾ ਜਾਂਦਾ ਹੈ,
ਤੇ ਉਨ੍ਹਾਂ ਦੇ ਮਾਸਿਕ ਧਰਮ ਦੌਰਾਨ ਪਾਠ ਕਰਨ ਜਾਂ ਗੁਰਦੁਆਰਾ ਸਾਹਿਬ ਆਉਣ
'ਤੇ
ਪਾਬੰਦੀ ਲਾਉਣ ਦਾ ਪ੍ਰਚਾਰ ਕਰਦਾ
ਹੈ |