Share on Facebook

Main News Page

ਵਿਰੋਧੀਆਂ ਵਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਅਕਸ ਖਰਾਬ ਕਰਨ ਦੀ ਇਕ ਹੋਰ ਕੋਝੀ ਚਾਲ
-: ਸੰਪਾਦਕ ਖ਼ਾਲਸਾ ਨਿਊਜ਼

ਸਿੱਖਾਂ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਇਕ ਐਸੇ ਕੀਰਤਨੀਏ ਅਤੇ ਪ੍ਰਚਾਰਕ ਨੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਹਮੇਸ਼ਾਂ ਗੁਰਮਤਿ ਦੀ ਰੌਸ਼ਨੀ ਵਿੱਚ ਸੇਧ ਦਿੱਤੀ ਹੈ। ਪੰਜਾਬ 'ਚ ਖਾੜਕੂ ਸੰਘਰਸ਼ ਦੌਰਾਨ ਉਨ੍ਹਾਂ ਵਲੋਂ ਪਾਏ ਯੋਗਦਾਨ ਰਾਹੀਂ, ਨੌਜਵਾਨਾਂ ਅੰਦਰ ਕਾਫੀ ਉਤਸ਼ਾਹ ਭਰਿਆ। ਉਨ੍ਹਾਂ ਵਲੋਂ ਅਖੌਤੀ ਦਸਮ ਗ੍ਰੰਥ ਵਿਰੁੱਧ ਪ੍ਰਚਾਰ ਕਾਰਣ ਉਨ੍ਹਾਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ, ਅਖੌਤੀ ਜਥੇਦਾਰਾਂ ਵਲੋਂ ਉਨ੍ਹਾਂ ਨੇ ਸਾਜਿਸ਼ ਤਹਿਤ ਛੇਕਿਆ ਵੀ ਗਿਆ, ਪਰ ਉਨ੍ਹਾਂ ਨੇ ਗੁਰਮਤਿ ਸਿਧਾਂਤਾਂ 'ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਤੇ ਅਖੌਤੀ ਜਥੇਦਾਰਾਂ ਦੀ ਅੱਜ ਤੱਕ ਨੀਂਦ ਹਰਾਮ ਕੀਤੀ ਹੋਈ ਹੈ।

ਉਨ੍ਹਾਂ ਦੇ ਵਿਰੋਧੀਆਂ ਕੋਲ ਦਲੀਲ ਨਾਲ ਗੱਲ ਕਰਨ ਅੱਜ ਤੱਕ ਹੀਆ ਨਹੀਂ ਪਿਆ, ਇਸੇ ਲਈ ਕਦੀ ਅਖੌਤੀ ਦਸਮ ਗ੍ਰੰਥ ਦੇ ਸਮਰਥਕ ਅਤੇ ਕਦੀ ਜਾਗਰੂਕਤਾ ਲਹਿਰ ਨੂੰ ਠੇਸ ਪਹੁੰਚਾਉਣ ਵਾਲੀਆਂ ਕੁੱਝ ਕੁ ਕਾਲ਼ੀਆਂ ਭੇਡਾਂ, ਗਾਹੇ ਬਗਾਹੇ ਸ਼ਰਾਰਤਾਂ ਕਰਦੀਆਂ ਰਹਿੰਦੀਆਂ ਹਨ।

ਇਸੇ ਹੀ ਕੜੀ 'ਚ ਅੱਜ ਫੇਸਬੁਕ 'ਤੇ ਇੱਕ ਪੋਸਟ ਪਾਈ ਗਈ ਜੋ ਇਸ ਪ੍ਰਕਾਰ ਹੈ:

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋਫ਼ ਦਰਸ਼ਨ ਸਿੰਘ ਜੀ ਵੱਲੋਂ ਬਣਾਈ ਗਈ ਸੰਸਥਾ, ਗੁਰੂ ਗਰੰਥ ਦਾ ਖਾਲਸਾ ਪੰਥ, ਵੱਲੋਂ ਅੱਜ ਦੀ ਮੀਟਿੰਗ ਜੋ ਲੁਧਿਆਣਾ ਵਿਚ ਪ੍ਰਿੰਸੀਪਲ ਪਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ ।ਓਸ ਵਿਚ ਪ੍ਰੋਫ਼ ਦਰਸ਼ਨ ਸਿੰਘ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕੇ, ਸਿਖ ਕੌਮ ਦਾ ਬਾਬਰ ਨੂ ਜਾਬਰ ਕਹਿਣ ਵਾਲਾ ਨਿਧੜਕ ਯੋਧਾ ਜਿਸ ਨੇ ਲੁਧਿਆਣਾ ਵਿਚ ਕਬੱਡੀ ਦੇ ਚਲਦੇ ਜਸ਼ਨਾਂ ਵਿਚ ਸਟੇਜ ਤੇ ਚੜ ਕੇ ਸਿਖ ਕੌਮ ਤੇ ਹੋ ਰਹੇ ਅਤਿਆਚਾਰਾਂ ਦੀ ਗੱਲ ਪੂਰੀ ਦੁਨੀਆਂ ਵਿਚ ਪੁਹੰਚਾਈ , ਭਾਈ ਗੁਰਪ੍ਰੀਤ ਸਿੰਘ ਗੁਰੀ ਕਿਲਾ ਹਾਂਸ ਨੂ ਗੁਰੂ ਗਰੰਥ ਦਾ ਖਾਲਸਾ ਪੰਥ ਵੱਲੋਂ ਬਾਬਾ ਬੋਤਾ ਸਿੰਘ ਦੇ ਖਿਤਾਬ ਨਾਲ ਨਿਵਾਜਿਆ ਜਾਂਦਾ ਹੈ ਤੇ ਨਾਲ ਹੀ ਓਸ ਨੂੰ ਦਸ ਲਖ ਰੁਪਏ (1000000 ) ਦਾ ਚੈਕ ਵੀ ਦਿਤਾ ਜਾਵਗਾ । ਗੁਰੂ ਗਰੰਥ ਦਾ ਖਾਲਸਾ ਪੰਥ ਦੀ ਮੀਟਿੰਗ ਵਿਚ ਪਹੁੰਚੇ ਸਾਰੇ ਮੈਂਬਰਾਂ ਨੇ ਏਸ ਨਾਲ ਸਹਿਮਤੀ ਪ੍ਰਗਟਾਈ ।

ਵੱਲੋਂ - ਗੁਰੂ ਗਰੰਥ ਦਾ ਖਾਲਸਾ ਪੰਥ

ਇਹ ਲਿਖਣ ਦਾ ਕਾਰਣ ਸੀ, ਕਿ ਇਸ ਬਾਬਤ ਅੱਜ ਖ਼ਾਲਸਾ ਨਿਊਜ਼ ਨੂੰ ਕਈ ਫੋਨ ਆਏ ਅਤੇ ਕਈ ਈਮੇਲ ਆਈਆਂ।

ਇਸ ਬਾਰੇ ਪੂਰੀ ਪੜਤਾਲ ਕਰਨ ਲਈ ਜਦੋਂ ਪ੍ਰੋ. ਦਰਸ਼ਨ ਸਿੰਘ ਜੀ ਨਾਲ ਫੋਨ 'ਤੇ ਗਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਉਹ 24 ਦਸੰਬਰ 2013 ਨੂੰ ਪ੍ਰਿ. ਪਰਵਿੰਦਰ ਸਿੰਘ ਅਤੇ ਸ. ਸਤਪਾਲ ਸਿੰਘ ਦੁਗਰੀ ਨਾਲ ਸ. ਗੁਰਪ੍ਰੀਤ ਸਿੰਘ ਗੁਰੀ ਪਿੰਡ ਹਾਂਸ ਕਲਾਂ ਦੀ ਹੌਂਸਲਾ ਅਫਜ਼ਾਈ ਲਈ ਗਏ ਸੀ, ਜਿਥੇ ਉਨ੍ਹਾਂ ਨੇ ਸ. ਗੁਰਪ੍ਰੀਤ ਸਿੰਘ ਗੁਰੀ ਨਾਲ ਬੈਠ ਕੇ ਵੀਚਾਰਾਂ ਕੀਤੀਆਂ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪਰ ਜੋ ਗੱਲ ਪੋਸਟ 'ਚ ਕਹੀ ਗਈ ਹੈ, ਉਹ ਇੱਕ ਸ਼ਰਾਰਤ ਹੈ, ਨਾ ਤਾਂ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਜਥੇਬੰਦੀ ਦੀ ਕੋਈ ਮੀਟਿੰਗ ਹੋਈ ਹੈ, ਨਾ ਹੀ ਐਸਾ ਕੋਈ ਐਲਾਨ। ਇਹ ਵਿਰੋਧੀਆਂ ਵਲੋਂ ਇੱਕ ਸਾਜਿਸ਼ ਹੈ ਮੇਰੇ ਅਤੇ ਜਥੇਬੰਦੀ ਖਿਲਾਫ।

ਪ੍ਰਿੰ. ਪਰਵਿੰਦਰ ਸਿੰਘ ਨਾਲ ਵੀ ਜਦੋਂ ਇਸ ਬਾਰੇ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਐਸੀ ਤਾਂ ਕੋਈ ਗਲ ਨਹੀਂ ਹੋਈ। ਮੈਂ ਤਾਂ ਅਪਾਣੇ ਘਰ ਹੀ ਨਹੀਂ, ਬੰਦੀ ਸਿੰਘਾਂ ਦੀ ਰਿਹਾਈ ਲਈ ਪੇਪਰਵਰਕ ਤਿਆਰ ਕਰਨਾ, ਪੈਰੋਲ ਲਈ ਗਵਾਹ ਇੱਕਠੇ ਕਰਨੇ, ਪੈਸੇ ਦਾ ਇੰਤਜ਼ਾਮ ਕਰਨਾ ਆਦਿ ਕਿੰਨੇ ਹੀ ਕੰਮ ਨੇ, ਜਿਸ ਵਿੱਚ ਮੈਂ ਮਸ਼ਰੂਫ ਹਾਂ। ਉਨ੍ਹਾਂ ਕਿਹਾ ਕਿ ਇਹ ਇਕ ਕੋਝੀ ਹਰਕਤ ਹੈ, ਜਿਸ ਨਾਲ ਪ੍ਰੋ. ਸਾਹਿਬ ਅਤੇ ਉਨ੍ਹਾਂ ਦਾ ਨਾਮ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ. ਗੁਰਪ੍ਰੀਤ ਸਿੰਘ ਗੁਰੀ ਨੇ ਵੀ ਇਸ ਹਰਕਤ ਦਾ ਵਿਰੋਧ ਕੀਤਾ ਹੈ, ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਦੁਸ਼ਟ ਸੋਚਣੀ ਦੀ ਉਪਜ ਹੈ, ਸਿੱਖਾਂ ਨੂੰ ਐਸੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਜਿਹੜੀ ਗੱਲ ਇਸ ਪੋਸਟ ਵਿੱਚ ਕਹੀ ਗਈ ਹੈ ਕਿ "ਲੁਧਿਆਣਾ ਵਿਖੇ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਦੀ ਮੀਟਿੰਗ ਹੋਈ ਜਿਸ ਵਿੱਚ, ਸਰਬੰਮਤੀ ਨਾਲ ਗੁਰਪ੍ਰੀਤ ਸਿੰਘ ਗੁਰੀ ਨੂੰ ਬਾਬਾ ਬੋਤਾ ਸਿੰਘ ਅਵਾਰਡ ਅਤੇ ਦੱਸ ਲੱਖ ਰੁਪਏ 1,000,000 ਦਾ ਚੈਕ ਵੀ ਦਿੱਤਾ ਜਾਵੇਗਾ", ਇਹ ਸਰਾਸਰ ਇੱਕ ਸ਼ਰਾਰਤ ਹੈ, ਜਿਸ ਨਾਲ ਪ੍ਰੋ. ਦਰਸ਼ਨ ਸਿੰਘ ਅਤੇ ਪ੍ਰਿੰ. ਪਰਵਿੰਦਰ ਸਿੰਘ ਦੀ ਸ਼ਖਸੀਅਤ ਨੂੰ ਦਾਗਨੁਮਾ ਕੀਤਾ ਜਾ ਸਕੇ, ਅਤੇ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਜਥੇਬੰਦੀ ਨੂੰ ਬਦਨਾਮ ਕੀਤਾ ਜਾ ਸਕੇ

ਸ਼ਰਾਰਤੀ ਅਨਸਰ ਇਸ ਤਾਕ ਵਿੱਚ ਹੀ ਰਹਿੰਦੇ ਹਨ, ਕਿ ਕਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਦੀ ਸ਼ਖਸੀਅਤ ਨੂੰ ਦਾਗਦਾਰ ਕੀਤਾ ਜਾ ਸਕੇ, ਜਿਸ ਵਿੱਚ ਉਹ ਹਮੇਸ਼ਾਂ ਮੁੰਹ ਦੀ ਖਾਂਦੇ ਹਨ। ਇਸ ਸ਼ਰਾਰਤ ਨਾਲ ਇਹ ਲੋਕ ਇਹ ਕਰਨਾ ਚਾਹੁੰਦੇ ਸਨ ਕਿ ਇਹ ਅਫਵਾਹ ਫੈਲਾ ਦਿੱਤੀ ਜਾਵੇ ਅਤੇ ਫਿਰ ਜਦੋਂ ਲੋਕ ਇਸ ਬਾਰੇ ਸ. ਗੁਰਪ੍ਰੀਤ ਸਿੰਘ ਗੁਰੀ ਨੂੰ ਪੁੱਛਣ, ਤਾਂ ੳਹ ਕਹੇ ਨਾ, ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਾ ਹੋਵੇ, ਤਾਂ ਇਹ ਲੋਕ ਪ੍ਰੋ. ਦਰਸ਼ਨ ਸਿੰਘ ਅਤੇ ਪ੍ਰਿੰ. ਪਰਵਿੰਦਰ ਸਿੰਘ 'ਤੇ ਚਿੱਕੜ ਸੁੱਟ ਸਕਣ

ਉਹ ਭਲਿਓ, ਜੇ ਹਿੰਮਤ ਹੈ ਤਾਂ ਪ੍ਰੋ. ਦਰਸ਼ਨ ਸਿੰਘ ਦੇ ਸਾਹਮਣੇ ਬੈਠ ਕੇ ਵੀਚਾਰ ਕਰ ਲਵੋ, ਅਖੌਤੀ ਜਥੇਦਾਰ ਤਾਂ ਆਪਣੀ ਕਾਲ ਕੋਠਰੀ 'ਚੋਂ ਹੀ ਬਾਹਰ ਨਾ ਨਿਕਲ ਸਕੇ, ਅਤੇ ਫਿਰ ਅਕਾਲ ਤਖ਼ਤ 'ਤੇ ਖੜੋ ਕੇ ਝੂਠ ਬੋਲਦੇ ਹਨ, ਕਿ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ 'ਤੇ ਆਇਆ ਹੀ ਨਹੀਂ, ਕਦੀ ਹਰੀ ਪ੍ਰਸਾਦ ਰੰਧਾਵੇ ਵਰਗੇ, ਅਖੌਤੀ ਦਸਮ ਗ੍ਰੰਥ ਬਾਰੇ ਚੈਲੰਜ ਕਰਕੇ ਸਟੇਜ ਛੱਡ ਕੇ ਨੱਸ ਜਾਂਦੇ ਹਨ, ਤੇ ਕਦੀ ਕੋਈ ਅਖੌਤੀ ਜਾਗਰੂਕ ਵਿਦਵਾਨ ਝੂਠੀਆਂ ਤੋਹਮਤਾਂ ਦੀ ਝੱਗ ਸੁਟਣ ਲੱਗ ਪੈਂਦਾ ਹੈ।

ਪ੍ਰਿੰ. ਪਰਵਿੰਦਰ ਸਿੰਘ ਗੁਰਮਤਿ ਚੇਤਨਾ ਮੈਗਜ਼ੀਨ ਦੇ ਸੰਪਾਦਕ ਹਨ ਅਤੇ ਜਾਗਰੂਕ ਸਿੱਖ ਹਨ। ਉਨ੍ਹਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ 'ਚ ਬਹੁਤ ਯੋਗਦਾਨ ਹੈ ਅਤੇ ਅੱਜ ਵੀ ਜਦੋਂ ਗਲਬਾਤ ਹੋ ਰਹੀ ਸੀ ਤਾਂ ਉਹ ਬੰਦੀ ਸਿੰਘਾਂ ਦੇ ਪੇਪਰਵਰਕ ਵਿੱਚ ਰੁੱਝੇ ਹੋਏ ਸਨ।

ਜੇ ਐਨੀ ਹੀ ਤਕਲੀਫ ਹੈ ਪ੍ਰੋ. ਦਰਸ਼ਨ ਸਿੰਘ ਨਾਲ ਤਾਂ ਆਓ, ਬੈਠ ਕੇ ਗੱਲ ਕਰੋ, ਐਂਵੇਂ ਨਾਮਰਦਾਂ ਵਾਂਗ ਝੂਠ ਬੋਲ ਕੇ, ਫੇਕ ਪ੍ਰੋਫਾਈਲਾਂ ਪਿੱਛੇ ਮੂੰਹ ਲੁਕੋ ਕੇ ਤੋਹਮਤਾਂ ਲਾਉਣੀਆਂ ਛੱਡੋ।

ਗੁਰਬਾਣੀ ਪੜੋ, ਸਮਝੋ ਤੇ ਜੀਵਨ 'ਚ ਢਾਲ ਕੇ, ਉਸ 'ਤੇ ਚਲੋ, ਐਂਵੇਂ ਝੂਠੀਆਂ ਕਹਾਣੀਆਂ ਘੱੜ ਕੇ ਆਪਣਾ ਅਤੇ ਦੂਜਿਆਂ ਦਾ ਸਮਾਂ ਬਰਬਾਦ ਨਾ ਕਰੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top