Share on Facebook

Main News Page

ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੀ ਲੜਾਈ ਕੌਮਾਂਤਰੀ ਪੱਧਰ ‘ਤੇ ਪਹੁੰਚੀ

* ਮਨੁੱਖੀ ਅਧਿਕਾਰ ਸੰਗਠਣ ਨੇ ਯੂ ਐਨ ਆਰਬਿਟ੍ਰੇਰੀ ਡਿਟੈਂਸਨਸ ਬਾਰੇ ਕਾਰਜ ਦਲ ਨੂੰ ਭਾਰਤ ਦੌਰਾ ਕਰਨ ਲਈ ਕਿਹਾ

27 ਦਸੰਬਰ 2013: ਸਿੱਖ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਨੇ ਕੌਮਾਂਤਰੀ ਰੂਪ ਧਾਰਿਆ ਜਦੋਂ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਆਰਬਿਟ੍ਰੇਰੀ ਡਿਟੈਂਸਨਸ ਬਾਰੇ ਯੂ ਐਨ ਕਾਰਜ ਦਲ ਦੇ ਮੈਂਬਰਾਂ ਤੱਕ ਪਹੁੰਚ ਕੀਤੀ। ਸਿੱਖ ਜਥੇਬੰਦੀ ਨੇ ਯੂ ਐਨ ਵਰਕਿੰਗ ਗਰੁੱਪ ਦੇ ਚੇਅਰ ਰੈਪੋਰਟਰ ਮੈਡਸ ਐਂਡਨਸ ਨੂੰ ਬੇਨਤੀ ਕੀਤੀ ਕਿ ਉਹ ਭਾਰਤ ਦੌਰਾ ਕਰਨ ਤੇ ਸਿੱਖ ਕੈਦੀਆਂ, ਉਨਾਂ ਦੇ ਪਰਿਵਾਰਾਂ ਜਾਂ ਉਨਾਂ ਦੀ ਕੈਦ ਬਾਰੇ ਕੇਸਾਂ ਦੀ ਪੈਰਵਾਈ ਕਰਨ ਵਾਲਿਆਂ ਤੋਂ ਮੁਢਲੀ ਜਾਣਕਾਰੀ ਹਾਸਿਲ ਕਰਨ। ਸਿੱਖ ਕੈਦੀਆਂ ਨੂੰ ਸਜ਼ਾ ਪੂਰੀ ਕਰਨ ਦੇ ਬਾਵਜੂਦ ਭਾਰਤ ਦੀਆਂ ਵੱਖ ਵੱਖ ਜੇਲਾਂ ਵਿਚ ਜਾਣ ਬੁਝ ਕੇ ਬੰਦੀ ਬਣਾਈ ਰੱਖਿਆ ਹੋਇਆ ਹੈ ਤੇ ਕਈਆਂ ਨੂੰ 18-23 ਸਾਲ ਹੋ ਗਏ ਸਲਾਖਾਂ ਪਿਛੇ ਰਹਿੰਦਿਆਂ।

ਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ‘ਤੇ ਦਬਾਅ ਪਾਉਣ ਲਈ ਆਰਬਿਟ੍ਰੇਰੀ ਡਿਟੈਂਸਨਸ ਬਾਰੇ ਯੂ ਐਨ ਵਰਕਿੰਗ ਗਰੁੱਪ ਦੇ ਚੇਅਰ ਰੈਪੋਰਟਰ ਮੈਡਸ ਐਂਡਨਸ ਨੂੰ ਈਮੇਲ ਕਰਨ ਲਈ ਭਾਈਚਾਰੇ ਨੂੰ ਅਪੀਰ ਕਰਦਿਆਂ ਐਸ ਐਫ ਜੇ ਏ ਆਈ ਐਸ ਐਸ ਐਫ ਵਲੋਂ ਫੇਸਬੁੱਕ ‘ਤੇ ਸ਼ੁਰੂ ਕੀਤੇ ਗਏ ‘ਐਕਸ਼ਨ ਅਲਰਟ’ ਨੇ ਜ਼ੋਰ ਫੜ ਲਿਆ ਹੈ, ਤੇ ਸਮੁੱਚੇ ਉਤਰੀ ਅਮਰੀਕਾ ਤੇ ਯੂਰਪ ਦੀਆਂ ਸਿੱਖ ਜਥੇਬੰਦੀਆਂ ਵਲੋਂ ਭਾਰੀ ਸਮਰਥਨ ਮਿਲਿਆ ਹੈ। ਸਿੱਖ ਜਥੇਬੰਦੀਆਂ ਦੀ ਅਪੀਲ ‘ਤੇ ਸਿੱਖ ਕੈਦੀਆਂ ਦੀ ਰਿਹਾਈ ਲਈ ਯੂ ਐਨ ਦੇ ਚੇਅਰ ਰੈਪੋਰਟਰ ਨੂੰ 25000 ਤਂ ਵੱਧ ਸ਼ਿਕਾਇਤਾਂ ਪਹਿਲਾਂ ਹੀ ਦਾਇਰ ਕੀਤੀਆਂ ਜਾ ਚੁਕੀਆਂ ਹਨ।

ਐਸ ਐਫ ਜੇ ਵਲੋਂ ਜਾਰੀ ਰਿਪੋਰਟ ਅਨੁਸਾਰ ਇਸ ਵੇਲੇ ਕੇਸ ਹੈ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਦਾ ਹੈ ਜਿਨਾਂ ਨੂੰ 1995 ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਦੋਸ਼ੀ ਪਾਇਆ ਗਿਆ ਸੀ ਤੇ ਇਸੇ ਤਰਾਂ ਸੈਂਕੜੇ ਹੋਰ ਸਿੱਖਾਂ ਨੂੰ ਸਮੁੱਚੇ ਭਾਰਤ ਵਿਚ ਜੇਲਾਂ ਵਿਚ ਡਕਿਆ ਹੋਇਆ ਹੈ। ਇਨਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਫਿਰ ਵੀ ਸਰਕਾਰ ਇਨਾਂ ਨੂੰ ਬੀਤੇ ਦੀ ਤਰਾਂ ਖਤਰਾ ਦਸਦਿਆਂ ਰਿਹਾਅ ਕਰਨ ਤੋਂ ਇਨਕਾਰ ਕਰ ਰਹੀ ਹੈ। ਇਕ ਹੋਰ ਸਿੱਖ ਕੈਦੀਆਂ ਭਾਈ ਗੁਰਮੀਤ ਸਿੰਘ ਜਿਨਾਂ ਨੇ 18 ਸਾਲ ਤੋਂ ਵੱਧ ਸਮਾਂ ਜੇਲ ਵਿਚ ਬਿਤਾਇਆ ਹੈ ਨੂੰ 28 ਦਿਨਾਂ ਲਈ ਪੈਰੋਲ ‘ਤੇ ਸਖਤ ਪੁਲਿਸ ਨਿਗਰਾਨੀ ਹੇਠ ਰਿਹਾਅ ਕੀਤਾ ਗਿਆ ਹੈ।

ਅਟਾਰਨੀ ਗੁਰਪਤਵੰਤ ਸਿੰਘ ਪੰਨੂ ਜਿਹੜੇ ਐਸ ਐਫ ਜੇ ਲਈ ਕਾਨੂੰਨੀ ਸਲਾਹਕਾਰ ਹਨ ਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਬਾਰੇ ਕਾਨੂੰਨ ਦੀ ਪ੍ਰੈਕਟਿਸ ਕਰਦੇ ਹਨ, ਅਨੁਸਾਰ ਯੂ ਐਨ ਕਾਰਜ ਦਲ ਨੂੰ ਇਹ ਅਧਿਕਾਰ ਹੈ ਕਿ ਉਹ ਅਜਿਹੇ ਕੇਸਾਂ ਵਿਚ ਦਖਲ ਦੇ ਸਕਦਾ ਹੈ ਜਿਥੇ ਇਹ ਕਿਸੇ ਨੂੰ ਅਜ਼ਾਦੀ ਤੋਂ ਮਨਸੂਖ ਰੱਖਣ ਨੂੰ ਜਾਇਜ਼ ਠਹਿਰਾਉਣ ਲਈ ਸਾਰੇ ਕਾਨੂੰਨੀ ਅਧਾਰ ਅਸੰਭਵ ਹੋ ਜਾਣ ਤੇ ਜਿਥੇ ਇਕ ਵਿਅਕਤੀ ਨੂੰ ਸਜ਼ਾ ਪੂਰੀ ਕਰਨ ਦੇ ਬਾਵਜੂਦ ਹਿਰਾਸਤ ਵਿਚ ਰਖਿਆ ਹੋਇਆ ਹੈ ਜਾਂ ਫਿਰ ਉਸ ‘ਤੇ ਐਮਨੈਸਟੀ ਕਾਨੂੰਨ ਲਾਗੂ ਹੋਣ ਦੇ ਬਾਵਜੂਦ ਇਹ ਜੇਲ ਵਿਚ ਬੰਦ ਹੈ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਅਸੀ ਕਾਰਜ ਦਲ ਦੇ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਰਤ ਦਾ ਦੌਰਾ ਕਰਨ ਤੇ ਸੱਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ‘ਤੇ ਦਬਾਅ ਪਾਇਆ ਜਾਵੇ।

ਆਰਬਿਟ੍ਰੇਰੀ ਡਿਟੈਂਸਨਸ ਬਾਰੇ ਯੂ ਐਨ ਕਾਰਜ ਦਲ ਦੀ ਸਥਾਪਨਾ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਦੇ ਮਤਾ 1991-42 ਦੁਆਰਾ ਕੀਤੀ ਗਈ ਤਾਂ ਜੋ ਕਿਸੇ ਨੂੰ ਆਜ਼ਾਦੀ ਤੋਂ ਜਾਣਬੁਝ ਕੇ ਮਨਸੂਖ ਰੱਖਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਇਸ ਕਾਰਜ ਦਲ ਵਿਚ ਵਿਸ਼ਵ ਦੇ ਵੱਖ ਵੱਖ ਖੇਤਰਾਂ ਤੋਂ ਪੰਜ ਆਜ਼ਾਦ ਮਾਹਿਰ ਮੈਂਬਰ ਸ਼ਾਮਿਲ ਹੁੰਦੇ ਹਨ। ਇਸ ਦੇ ਚੇਅਰ ਰੈਪੋਰਟ ਮੈਡਸ ਐਂਡਨਸ (ਨਾਰਵੇ), ਵਾਈਸ ਚੇਅਰ ਵਲਾਦੀਮੀਰ ਤੋਚਿਲੋਵਸਕੀ (ਯੂਕਰੇਨ) ਅਤੇ ਹੋਰ ਮੈਂਬਰਾਂ ਵਿਚ ਸ਼ਾਹੀਨ ਸਰਦਾਰ ਅਲੀ (ਪਾਕਿਸਤਾਨ), ਰੋਬਰਟੋ ਗਰੈਟਨ (ਚਿਲੀ) ਅਥੇ ਐਲ ਹਦਜੀ ਮਾਲਿਕ ਸੌਅ (ਸੈਨੇਗਲ) ਸ਼ਾਮਿਲ ਹਨ।

ਸਿੱਖ ਕੈਦੀਆਂ ਦੇ ਇਸ ਮੁੱਦੇ ਨੂੰ ਵਿਸ਼ਵ ਭਾਰ ਦੇ ਸਿੱਖਾਂ ਵਲੋਂ ਭਰਵਾਂ ਤੇ ਤਿਖਾ ਹੰਗਾਰਾ ਮਿਲਿਆ ਹੈ ਜਿਆਦਾਤਰ ਭਾਰਤ ਵਿਚ ਧਾਰਮਿਕ ਘੱਟ ਗਿਣਤੀ ਸਿੱਖਾਂ ਨਾਲ ਬਰਾਬਰ ਦਾ ਵਤੀਰਾ ਕਰਨ ਵਿਚ ਭਾਰਤੀ ਨਿਆਂ ਪ੍ਰਣਾਲੀ ਦੀ ਨਾਕਾਮੀ ਨੂੰ ਜਗ ਜਾਹਿਰ ਕੀਤਾ ਜਾ ਰਿਹਾ ਹੈ।

ਐਸ ਐਫ ਜੇ ਕੈਨੇਡਾ ਦੇ ਡਾਇਰੈਕਟਰ ਇੰਟਰਨੈਸ਼ਨਲ ਪਾਲਿਸੀ ਜਤਿੰਦਰ ਸਿੰਘ ਗਰੇਵਾਲ ਅਨੁਸਾਰ ਅਸੀ ਭਾਰਤ ਵਿਚ ਸਿੱਖਾਂ ਦੇ ਆਰਬਿਟ੍ਰੇਰੀ ਡਿਟੈਂਸਨਸ ਦੀ ਨਿੰਦੇ ਕਰਦਿਆਂ ਹਾਊਸ ਆਫ ਕਾਮਨਸ ਵਿਚ ਇਕ ਪਟੀਸ਼ਨ ਦਾਇਰ ਕਰਾਂਗੇ ਤੇ ਸੰਸਦ ਮੈਂਬਰਾਂ ਕਹਾਂਗੇ ਕਿ ਉਹ ਇਹ ਮਾਮਲਾ ਭਾਰਤੀ ਹਮਰੁਤਬਿਆਂ ਨਾਲ ਉਠਾਉਣ। ਇਸ ਮੁੱਦੇ ਨੂੰ ਲੈਕੇ ਪਿਛਲੇ ਕੁਝ ਹਫਤਿਆਂ ਵਿਚ ਕੈਨੇਡਾ ਜੇ ਕਿ ਸਿੱਖ ਅਬਾਦੀ ਵਾਲਾ ਦੂਜਾ ਵੱਡਾ ਦੇਸ਼ ਹੈ ਵਿਚ ਭਾਰਤੀ ਹਾਈ ਕਮਿਸ਼ਨ ਦੇ ਦਫਤਰਾਂ ਅੱਗੇ ਵਿਸ਼ਾਲ ਰੋਸ ਮੁਜ਼ਾਹਰੇ ਹੁੰਦੇ ਰਹੇ ਹਨ।

ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸ਼ਿਕਾਇਤ ‘ਤੇ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ ਮਨੁੱਖੀ ਅਧਿਕਾਰਾਂ ਬਾਰੇ ਯੂ ਐਨ ਸਹਾਇਕ ਸੱਕਤਰ ਜਨਰਲ ਨਿਊਯਾਰਕ ਦਫਤਰ ਨੇ ਇਸ ਮਾਮਲੇ ਨੂੰ ਆਰਬਿਟ੍ਰੇਰੀ ਡਿਟੈਂਸਨਸ ਬਾਰੇ ਕਾਰਜ ਦਲ ਨੂੰ ਭੇਜ ਦਿੱਤਾ ਹੈ।

ਮਨੁੱਖੀ ਅਧਿਕਾਰਾਂ ਬਾਰੇ ਯੂ ਐਨ ਹਾਈ ਕਮਿਸ਼ਨਰ ਦੇ ਨਿਊਯਾਰਕ ਦਫਤਰ ਤੋਂ ਮਨੁੱਖੀ ਅਧਿਕਾਰਾਂ ਬਾਰੇ ਅਧਿਕਾਰੀ ਆਈਦਾ ਮਾਰਟੀਰੋਸ ਨੇਜਾਦ ਨੇ ਇਕ ਸੰਦੇਸ਼ ਵਿਚ ਸਿੱਖ ਭਾਈਚਾਰੇ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਵਿਚ ਲੰਮੇ ਸਮੇਂ ਤੋਂ ਜੇਲਾਂ ਵਿਚ ਬੰਦ ਸਿੱਖਾਂ ਦੇ ਮਾਮਲੇ ਵਿਚ ਯੂ ਐਨ ਦਖਲ ਲਈ ਬੇਨਤੀ ਨੂੰ ਵਿਚਾਰ ਵਟਾਂਦਰੇ ਲਈ ਆਰਬਿਟ੍ਰੇਰੀ ਡਿਟੈਂਸਨਸ ਬਾਰੇ ਯੂ ਐਨ ਵਰਕਿੰਗ ਗਰੁੱਪ ਨੂੰ ਭੇਜ ਦਿੱਤੀ ਗਈ ਹੈ। ਬੀਤੀ 17 ਦਸੰਬਰ ਨੂੰ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਏ ਆਈ ਐਸ ਐਸ ਐਫ) ਨੇ ਮਨੁੱਖੀ ਅਧਿਕਾਰਾਂ ਲਈ ਸਹਾਇਕ ਸਕੱਤਰ ਜਨਰਲ ਇਵਾਨ ਸਿਮੋਨੋਵਿਕ ਕੋਲ ਅਧਿਕਾਰਤ ਤੌਰ ‘ਤੇ ਸ਼ਿਕਾਇਤ ਦਾਇਰ ਕੀਤੀ ਸੀ ਜਿਸ ਵਿਚ ਉਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਫੌਰੀ ਦਖਲ ਦੇਕੇ ਭਾਰਤ ‘ਤੇ ਦਬਾਅ ਪਾਇਆ ਜਾਵੇ ਤੇ ਸਜ਼ਾ ਪੂਰੀ ਕਰ ਚੱਕੇ ਸਿੱਖ ਕੈਦੀਆਂ ਦੀ ਰਿਹਾਈ ਕਰਵਾਈ ਜਾਵੇ।

ਇਥੇ ਦਸਣਯੋਗ ਹੈ ਕਿ ਭਾਈ ਗੁਰਬਖਸ਼ ਸਿੰਘ  ਨੇ ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਾਲ ਸਿੰਘ, ਭਾਈ ਵਰਿਆਮ ਸਿੰਘ ਤੇ ਭਾਈ ਗੁਰਦੀਪ ਸਿੰਘ ਖੈਰਾ ਜਿਨਾਂ ਨੂੰ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲਾਂ ਵਿਚ ਡਕਿਆ ਹੋਇਆ ਹੈ, ਦੀ ਰਿਹਾਈ ਲਈ ਭੁੱਖ ਹੜਤਾਲ ਕੀਤੀ ਹੋਈ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top