Share on Facebook

Main News Page

ਪੈਰੋਲ ਦੀ ਖੁੱਲੀ ਪੋਲ, ਬੰਦੀ ਸਿੰਘ ਹੋਣ ਲੱਗੇ ਸਰਕਾਰੀ ਅਣਦੇਖੀ ਦੇ ਸ਼ਿਕਾਰ, ਜਥੇਦਾਰ ਦੇ ਵਾਅਦੇ ਵਫ਼ਾ ਹੁੰਦੇ ਨਜ਼ਰ ਨਹੀਂ ਆ ਰਹੇ

28 ਦਸੰਬਰ – ਉਂਜ ਤਾਂ ਸਿੱਖ ਭਾਈਚਾਰਾ ਮੁੱਢੋਂ ਹੀ ਵਿਤਕਰਿਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਥੋੜੀ ਜਿਹੀ ਗੱਲ ਦੇ ਹੱਲ ਲਈ ਧਰਨੇ ਮੁਜਾਰਿਆਂ ਜਾਂ ਸੰਘਰਸ਼ ਦਾ ਸਹਾਰਾ ਲੈਣਾ ਪੈਂਦਾ ਹੈ। ਬੀਤੇ ਦਿਨੀ ਵੀ ਵੱਖ ਵੱਖ ਜੇਲਾਂ ਵਿੱਚ ਅਦਲਾਤਾਂ ਵੱਲੋਂ ਮਿਲੀ ਸਜਾ ਪੂਰੀ ਕਰ ਚੁੱਕੇ ਛੇ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈਕੇ ਭਾਈ ਗੁਰਬਖਸ਼ ਸਿੰਘ ਨੇ ਮਰਨਵਰਤ ਆਰੰਭ ਕੀਤਾ ਸੀ। ਕੁਝ ਦਿਨਾਂ ਵਿੱਚ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਨੇ ਪੂਰਾ ਭਰਵਾਂ ਸਮਰਥਨ ਦੇਕੇ ਸਰਕਾਰ ਦਾ ਧਿਆਨ ਖਿਚਿਆ। ਹਮੇਸ਼ਾਂ ਦੀ ਤਰਾਂ ਇਸ ਵਾਰੀ ਵੀ ਸੰਘਰਸ਼ ਨੂੰ ਖਤਮ ਕਰਨ ਵਾਸਤੇ ਸਰਕਾਰੀ ਤੰਤਰ ਅਤੇ ਸਰਕਾਰ ਦੇ ਹਮਾਇਤੀ ਪੱਬਾਂ ਭਰ ਹੋਏ ਕਿ ਘੱਟ ਤੋਂ ਘੱਟ ਫਾਇਦਾ ਦੇਕੇ ਭਾਈ ਗੁਰਬਖਸ਼ ਸਿੰਘ ਦਾ ਮਰਨ ਵਰਤ ਖਤਮ ਕਰਵਾਇਆ ਜਾਵੇ।

ਸਰਕਾਰ ਦੀ ਸਹਾਇਤਾ ਵਾਸਤੇ ਤਖਤਾਂ ਦੇ ਜਥੇਦਾਰ, ਸੰਤ ਸਮਾਜ ਤੇ ਖੁਫੀਆਤੰਤਰ ਨੇ ਨਜ੍ਰਰਬੰਦਾਂ ਦੀ ਰਿਹਾਈ ਵਾਸਤੇ ਪੈਰੋਲ ਦਾ ਰਸਤਾ ਅਖਿਤਿਆਰ ਕੀਤਾ। ਪੈਰੋਲ ਹਮੇਸ਼ਾਂ ਨਿਯਮਾਂ ਅਨੁਸਾਰ ਹੀ ਹੁੰਦੀ ਹੈਜਿਹੜੇ ਚਾਰ ਸਿੰਘ ਪੈਰੋਲ 'ਤੇ ਬਾਹਰ ਆਏ ਹਨ, ਉਹਨਾਂ 'ਤੇ ਕੁਝ ਕਨੂੰਨੀ ਬੰਦਸ਼ਾਂ ਵੀ ਹਨ, ਕਿ ਉਹ ਆਪਣੇ ਘਰ ਤੋਂ ਬਾਹਰ ਨਹੀਂ ਜਾਣਗੇ, ਹਫਤੇ ਵਿਚ ਦੋ ਵਾਰ ਥਾਣੇ ਹਾਜਰੀ ਲਗਵਾਉਣਗੇ, ਜੇ ਕਿਤੇ ਆਪਨੇ ਥਾਣੇ ਦੇ ਇਲਾਕੇ ਤੋਂ ਬਾਹਰ ਜਾਣਾ ਹੋਵੇਗਾ, ਤਾਂ ਇਲਾਕਾ ਮੈਜਿਸਟਰੇਟ ਤੋਂ ਅਗਾਉਂ ਪ੍ਰਵਾਨਗੀ ਲੈਣੀ ਹੋਵੇਗੀ ਆਦਿ। ਜਥੇਦਾਰ ਅਕਾਲ ਤਖਤ ਸਾਹਿਬ ਨੇ ਭਾਈ ਗੁਰਬਖਸ਼ ਸਿੰਘ ਦੇ ਕਹਿਣ ਅਨੁਸਾਰ, ਉਹਨਾਂ ਨੂੰ ਲਿਖਤੀ ਭਰੋਸਾ ਦਿੱਤਾ ਹੈ, ਕਿ ਇਹ ਪੈਰੋਲ ਬਹੁਤ ਛੇਤੀ ਪੱਕੀ ਰਿਹਾਈ ਵਿਚ ਬਦਲ ਜਾਵੇਗੀ।

ਲੇਕਿਨ, ਕੱਲ ਪੈਰੋਲ 'ਤੇ ਰਿਹਾ ਹੋਏ ਭਾਈ ਲਖਵਿੰਦਰ ਸਿੰਘ ਲੱਖਾ ਅੱਜ ਗੁਰਦਵਾਰਾ ਅੰਬ ਸਾਹਿਬ ਜਾਕੇ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਸਨ। ਪਰ ਇਲਾਕੇ ਤੋਂ ਬਾਹਰ ਜਾਣ ਵਾਸਤੇ ਲੋੜੀਂਦੀ ਮੰਨਜ਼ੂਰੀ ਲੈਣ ਲਈ ਸਵੇਰੇ 11:30 ਤੋਂ ਸ਼ਾਮ 4 ਵਜੇ ਤੱਕ ਲੁਧਿਆਣਾ ਡੀ.ਸੀ. ਦਫਤਰ ਖੱਜਲ ਖੁਆਰ ਹੁੰਦੇ ਰਹੇਅਫਸਰਾਂ ਦਾ ਵਤੀਰਾ ਮਜਾਕੀਆ ਤੇ ਵਿਤਕਰਿਆਂ ਵਾਲਾ ਸੀ। ਕੋਈ ਅਫਸਰ ਜਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ। ਭਾਈ ਲਖਾ ਦੇ ਜੀਜੇ ਭਾਈ ਜੰਗ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਇੰਝ ਮਹਿਸੂਸ ਹੋ ਰਿਹਾ ਹੈ, ਕਿ ਬੁੜੈਲ ਜੇਲ ਤੋਂ ਪੈਰੋਲ 'ਤੇ ਹੋਈ ਰਿਹਾਈ ਘਰ ਵਿਚ ਨਜ਼ਰਬੰਦੀ ਬਣ ਗਈ ਹੈ

ਜਥੇਦਾਰ ਵੱਲੋਂ ਦਿੱਤੇ ਭਰੋਸੇ ਟੁੱਟਦੇ ਨਜਰ ਆਉਣ ਲੱਗ ਪਏ ਹਨ। ਜਥੇਦਾਰ ਦੇ ਵਿਚ ਵਿਚੋਲਗੀ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਬੰਦੀਆਂ ਨਾਲ ਅਫਸਰਸ਼ਾਹੀ ਨੂੰ ਨਰਮੇ ਵਤੀਰੇ ਨਾਲ ਪੇਸ਼ ਆਉਣ ਦੀ ਕੋਈ ਹਦਾਇਤ ਨਹੀਂ ਦਿੱਤੀ। ਸਰਕਾਰੀ ਢਾਂਚਾਂ ਅੱਜ ਵੀ ਓਹਨਾਂ ਨੂੰ ਕੈਰੀ ਅਖ ਨਾਲ ਵੇਖਦਾ ਹੈ। ਜੇ ਅੱਜ ਸਰਕਾਰੀ ਅਫਸਰ ਕਿਤੇ ਜਾਣ ਵਾਸਤੇ ਇਜਾਜ਼ਤ ਦੇਣ ਵਿਚ ਹੀ ਇਨਾਂ ਪਰੇਸ਼ਾਨ ਕਰ ਰਹੇ ਹਨ, ਤਾਂ ਕੱਲ ਨੂੰ ਪੱਕੀ ਰਿਹਾਈ ਬਾਰੇ ਕੀਹ ਭਰੋਸਾ ਕੀਤਾ ਜਾ ਸਕਦਾ ਹੈ।

ਇਥੇ ਵਰਨਣਯੋਗ ਹੈ, ਕਿ ਅੱਜ ਭਾਈ ਗੁਰਬਖਸ਼ ਸਿੰਘ ਨੇ ਅੰਬ ਸਾਹਿਬ ਤੋਂ ਆਪਣੇ ਜੱਦੀ ਪਿੰਡ ਵੱਲ ਰਵਾਨਾਂ ਹੋਣਾ ਸੀ। ਪਰ ਉਸ ਵੇਲੇ ਤਕ ਪ੍ਰਸਾਸ਼ਨ ਨੇ ਬੰਦੀਆਂ ਦੇ ਪਰਿਵਾਰਾਂ ਨੂੰ ਕੋਈ ਰਾਹ ਹੀ ਨਹੀਂ ਦਿੱਤਾ। ਜੋ ਇਜਾਜ਼ਤ ਮਿਲੀ ਵੀ ਤਾਂ ਓਹ 4 ਵਜੇ ਦਿੱਤੀ ਗਈ ਹੈ। ਉਦੋਂ ਤੱਕ ਸੰਗਤ ਅਤੇ ਭਾਈ ਗੁਰਬਖਸ਼ ਸਿੰਘ ਅੰਬ ਸਾਹਿਬ ਤੋਂ ਜਾ ਚੁਕਿਆ ਸੀ। ਦੇਰ ਸ਼ਾਮ ਦਿੱਤੀ ਗਈ ਮਨਜੂਰੀ ਕਿਸੇ ਕੰਮ ਨਾ ਆ ਸਕੀ। ਇਹ ਵੀ ਪਤਾ ਲੱਗਾ ਹੈ ਭਾਈ ਗੁਰਮੀਤ ਸਿੰਘ ਵੀ ਅਜਿਹੀ ਅਣਦੇਖੀ ਕਰਕੇ ਅੰਬ ਸਾਹਿਬ ਨਹੀਂ ਪਹੁੰਚੇ। ਓਹਨਾਂ ਦੀ ਹਾਜਰੀ ਵੀ ਉਹਨਾਂ ਦੀ ਮਾਤਾ ਵੱਲੋਂ ਹੀ ਲੱਗਵਾਈ ਗਈ ਦੱਸੀ ਜਾਂਦੀ ਹੈ। ਭਾਈ ਜੰਗ ਸਿੰਘ ਨੇ ਨਿਰਾਸਤਾ ਭਰੇ ਲਹਿਜੇ ਵਿਚ ਕਿਹਾ ਕਿ ਹਾਲੇ ਸਰਕਾਰ ਦੀ ਨੀਯਤ ਸਾਫ਼ ਨਜਰ ਨਹੀਂ ਆ ਰਹੀ।

Source: http://sikhsangharsh.com/?p=3013


ਟਿੱਪਣੀ:

ਇਹ ਗੁਰੂ ਹਰਗੋਬਿੰਦ ਸਾਹਿਬ ਦੇ ਥਾਪੇ ਜਥੇਦਾਰ ਨੇ!!! ਹੋਰ ਕਰੋ ਭਰੋਸਾ ਅਖੌਤੀ ਜਥੇਦਾਰਾਂ 'ਤੇ, ਹੁਣ ਚੁਪੋ ਅੰਬ...

ਖ਼ਾਲਸਾ ਨਿਊਜ਼ ਭਾਈ ਗੁਰਬਖਸ਼ ਸਿੰਘ ਦੀ ਵਿਰੋਧੀ ਨਹੀਂ, ਨਾ ਹੀ ਉਨ੍ਹਾਂ ਉਨ੍ਹਾਂ ਦੀ ਨੀਅਤ 'ਤੇ ਕੋਈ ਸ਼ੱਕ, ਪਰ ਕਿਸ ਢੰਗ ਨਾਲ ਇਹ ਸਾਰਾ ਕੰਮ ਕੀਤਾ ਗਿਆ, ਉਹ ਡੂੰਘੀ ਵਿਚਾਰ ਮੰਗਦਾ ਹੈ। ਉਨ੍ਹਾਂ ਦਾ ਸੱਪ ਸਮਾਜ, ਅਤੇ ਅਖੌਤੀ ਜਥੇਦਾਰਾਂ 'ਤੇ ਭਰੋਸਾ, ਇਸ ਸੰਘਰਸ਼ ਨੂੰ ਲੈ ਡੁੱਬਾ। ਇਹ ਸੰਘਰਸ਼ ਜੋ ਕਿ ਮਨੁੱਖੀ ਅਧਿਕਾਰਾਂ ਦਾ ਹੈ ਰਹਿਣਾ ਚਾਹੀਦਾ ਸੀ, ਇਸ ਨੂੰ ਹੁਣ ਅੱਗੇ ਕਿਸ ਤਰ੍ਹਾਂ ਲਿਜਾਇਆ ਜਾਵੇ, ਇਸ ਬਾਰੇ ਸਿੱਖਾਂ ਨੂੰ ਸੋਚਣਾ ਪਵੇਗਾ। ਜਿਸ ਤਰ੍ਹਾਂ ਕੱਲ ਵੀ ਲਿਖਿਆ ਸੀ ਕਿ ਇਸ ਸੰਘਰਸ਼ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੀ ਵਰਤਿਆ ਜਾਵੇ, ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਬਹੁਤ ਵੱਡੀ ਪੱਧਰ 'ਤੇ ਲਿਜਾਇਆ ਜਾ ਸਕਦਾ ਹੈ, ਜਿਸ ਵਿੱਚ ਬਾਕੀ ਘੱਟ ਗਿਣਤੀ ਕੌਮਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈਇਸ ਨੂੰ ਖਾਲਿਸਤਾਨ ਦੀ ਰੰਗਤ ਦੇ ਕੇ, ਸੀਮਿਤ ਨਾ ਕੀਤਾ ਜਾਵੇ। ਅਸੀਂ ਹਾਲੇ ਬਾਦਲ ਅਤੇ ਉਸਦੇ ਗੁਲਾਮਾਂ ਦੀ ਦੀ ਗ੍ਰਿਫਤ 'ਚੋਂ ਤਾਂ ਨਿਕਲ ਨਹੀਂ ਸਕੇ, ਖਾਲਿਸਤਾਨ ਤਾਂ ਇਕ ਸੁਪਨੇ ਸਮਾਨ ਹੈ, distant dream ਹੈ

ਪਰ ਮੁੜ ਦੁਹਰਾ ਦਈਏ, ਕਿ ਇਨ੍ਹਾਂ ਡੋਗਰਿਆਂ (ਬਾਦਲ ਅਤੇ ਉਸ ਦੀਆਂ ਏ, ਬੀ, ਸੀ ਟੀਮਾਂ ਜਿਨ੍ਹਾਂ ਵਿੱਚ ਟਾਉਟ ਕਿਸਮ ਦੇ ਬੰਦੇ ਜਿਸ ਤਰ੍ਹਾਂ ਪਰਮਜੀਤ ਸਿੰਘ (ਨ)ਖਾਲਸਾ, ਪੀਰ ਮੁਹੰਮਦ, ਦਿੱਲੀ ਕਮੇਟੀ, ਅਖੌਤੀ ਜਥੇਦਾਰ, ਸੱਪ ਸਮਾਜ ਦੇ ਕਰਿੰਦੇ (ਧੁੰਮਾ, ਹਰੀ ਪ੍ਰਸਾਦ ਰੰਧਾਵਾ ਅਤੇ ਇਸਦਾ ਪੁੱਤਰ, ਪਿਹੋਵੇ ਵਾਲਾ ਸਾਧ, ਦਾਦੂਵਾਲ ਅਤੇ ਕਈ ਹੋਰ ਸਾਧ) ਅਤੇ ਹੋਰ, ਇਨ੍ਹਾਂ ਸਾਰਿਆਂ ਤੋਂ ਬੱਚਕੇ ਜੇ ਕੋਈ ਸੰਘਰਸ਼ ਚਲਦਾ ਹੈ, ਜਿਸ ਵਿੱਚ ਸਾਰੀਆਂ ਸੁਹਿਰਦ ਸਿੱਖ ਜਥੇਬੰਦੀਆਂ, ਸਿੱਖ ਵਿਦਵਾਨ ਆਦਿ ਸ਼ਾਮਿਲ ਹੋਣ, ਅਤੇ ਉਹ ਸੰਘਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਅਨੁਸਾਰ ਚਲੇ, ਫਿਰ ਪ੍ਰਾਪਤੀ ਦੀ ਆਸ ਕੀਤੀ ਜਾ ਸਕਦੀ ਹੈ, ਵਰਨਾ ਇਸੇ ਤਰ੍ਹਾਂ ਕੌਮ ਦਾ ਸਮਾਂ ਅਤੇ ਸਰਮਾਇਆ ਬਰਬਾਦ ਹੁੰਦਾ ਰਹੇਗਾ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top