ਨਾਲੇ ਵੈਸੇ ਵੀ ਕਹਿੰਦੇ ਹਨ, ਕਿ ਅਕ੍ਰਿਤਘਣਤਾ, ਤੁਹਾਡੀ ਸਹਿਨਸ਼ੀਲਤਾ
ਅਤੇ ਭਰੋਸੇ ਨੂੰ ਘੁਣ ਲਾ ਦਿੰਦੀ ਹੈ...
ਮਤਲਬ ਕਿ ਜੇ ਕੋਈ, ਜਿਸ 'ਤੇ ਤੁਸੀਂ ਵਿਸ਼ਵਾਸ਼ ਕਰਦੇ ਹੋ,
ਅਕ੍ਰਿਤਘਣ ਨਿਕਲੇ ਤਾਂ.....
-
ਤੁਹਾਡੀ ਸਹਿਨਸ਼ੀਲਤਾ ਘੱਟ ਜਾਂਦੀ ਹੈ,
- ਵਿਸ਼ਵਾਸ਼ ਕਰਨ ਦੀ ਯੋਗਤਾ ਨੂੰ ਗ੍ਰਹਿਣ ਲੱਗ ਜਾਂਦਾ ਹੈ,
- Creativity ਤਾਂ ਸਮਝੋ ਨਾਂ-ਮਾਤਰ ਹੀ ਬਚਦੀ ਹੈ,
- ਵਿਸ਼ਵਾਸ਼ ਪਾਤਰਤਾ ਦੀਆਂ ਸੀਮਤਾਈਆਂ ਕਾਰਨ ਸ਼ੱਕ ਦੀ ਬਿਰਤੀ ਦਾ ਆਪਣੀ ਉਚਾਈ 'ਤੇ ਪਹੁੰਚਣਾ
ਸੁਭਾਵਿਕ ਹੋ ਜਾਂਦਾ ਹੈ,
- Frustration ਦਾ ਲੈਵਲ ਵਧਦਾ ਹੈ,
- ਤੁਹਾਨੂੰ ਆਪਣੇ Decisive ਹੋਣ 'ਤੇ ਯਕੀਨ ਨਹੀਂ ਰਹਿੰਦਾ,
- ਜਿਸ ਕਰਕੇ ਆਪਣੇ ਕੀਤੇ ਹੋਏ ਫੈਸਲਿਆਂ ਪ੍ਰਤੀ ਦ੍ਰਿੜਤਾ ਦਿਖਾਉਣੀ ਅਤੇ ਪਛਤਾਵਾ ਨਾਂ
ਕਰਨ ਦੀ ਗੁੰਜਾਇਸ਼ ਘਟਦੀ ਜਾਂਦੀ ਹੈ,
- ਇਸ ਸਭ ਕੁਝ ਨਾਲ, ਇੱਕ-ਦੂਜੇ 'ਤੇ ਵਿਸ਼ਵਾਸ਼ ਨਾਂ ਹੋਣ ਕਾਰਨ ਆਪਾ-ਧਾਪੀ ਵਧ ਜਾਂਦੀ ਹੈ,
- ਜਥੇਬੰਦਕ ਹੋ ਕੇ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ,
- ਖਤਰੇ ਵਧ ਜਾਂਦੇ ਹਨ, ਜਦ ਕਿ ਖਤਰੇ ਮੁੱਲ ਲੈਣ ਦੀ ਸਮਰਥਾ ਖਤਮ ਹੋ ਚੁੱਕੀ ਹੁੰਦੀ
ਹੈ.......
ਹੁਣ ਦੱਸੋ ਅਜਿਹੇ ਹਾਲਾਤਾਂ ਵਿਚ ਕਿਹੜੀ
ਪ੍ਰਾਪਤੀ ਦੀ ਆਸ ਰੱਖੀ ਜਾ ਸਕਦੀ ਹੈ ?
ਭਲਾ ਸਾਡੇ ਦੁਸ਼ਮਣ ਨੂੰ ਮਨੁਖੀ ਮਨ ਦੀਆਂ
ਇਨਾਂ ਸੀਮਾਵਾਂ ਦੀ ਸਮਝ ਨਾਂ ਹੋਵੇਗੀ ?
ਇਹ ਕਿਵੇਂ ਹੋ ਸਕਦਾ ਹੈ ਕਿ ਦੁਸ਼ਮਣ ਸਾਡੇ
ਵਿਚ ਖਲਬਲੀ ਮੁਚਾਉਣ ਦੇ ਮਕਸਦ ਨਾਲ, ਇਨਾਂ ਹਥਿਆਰਾਂ ਨੂੰ ਨਾਂ ਵਰਤਦਾ ਹੋਵੇ ?
ਕਿਉਂ ਨਾਂ ਮੰਨਿਆ ਜਾਵੇ ਕਿ ਏਜੰਸੀਆਂ,
ਭਵਿੱਖ ਵਿਚ ਸਿੱਖ ਕੌਮ ਵਰਗੀ ਘੱਟ-ਗਿਣਤੀ ਵਲੋਂ ਕਿਸੇ ਵੀ ਅੰਦੋਲਨ ਨੂੰ ਸ਼ੁਰੂ ਕਰਨ ਵਾਸਤੇ
ਲੋੜੀਂਦੇ ਸਾਧਨਾਂ ਨੂੰ ਹੀ ਖੋਰਾ ਲਾਉਣ ਵਾਸਤੇ, ਮਨੋ-ਬਿਰਤੀ ਨੂੰ ਅਪਾਹਿਜ ਬਣਾਉਣ ਵਾਲੇ
ਇਨਾਂ ਹਥਿਆਰਾਂ ਦੀ ਵਰਤੋਂ ਕਰਦੀਆਂ ਹੋਣਗੀਆਂ ?
ਫਿਰ ਸਾਡੇ ਕੋਲ ਕਿਹੜੇ ਸਾਧਨ ਹਨ,
ਵਿਰੋਧੀ ਵਲੋਂ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਖੁੰਢਾ ਕਰਨ ਦੇ ਜਾਂ ਕਹਿ ਲਓ ਕਿ ਉਨਾਂ
ਦੀਆਂ ਚਾਲਾਂ ਨੂੰ ਸਮਝਣ ਦੇ ?
ਨਾਲੇ ਸਾਡੇ ਵਾਸਤੇ ਸਭ ਤੋਂ ਮਹਤਵਪੂਰਨ ਮਸਲਾ, ਇਸ ਘੁੰਡੀ ਨੂੰ
ਸਮਝਣਾ ਨਹੀਂ ਹੋਣਾ ਚਾਹੀਦਾ ਪਈ ਸਰਕਾਰੀ-ਤੰਤਰ ਦਾ ਟੀਚਾ, ਸਿਰਫ ਤੇ ਸਿਰਫ, ਚੱਲ ਰਹੇ
ਅੰਦੋਲਨ ਨੂੰ ਕਾਬੂ ਕਰਨਾ ਜਾਂ ਫੇਲ ਕਰਨਾ ਹੀ ਨਹੀਂ ਸਗੋਂ ਭਵਿੱਖ ਵਿਚ ਸ਼ੁਰੂ ਹੋਣ ਵਾਲੇ
ਕਿਸੇ ਵੀ ਅੰਦੋਲਨ ਦੀ ਸੰਭਾਵਨਾ ਨੂੰ ਜੜੋਂ ਪੁੱਟਣਾ ਹੋਵੇਗਾ ?????
.............ਅਨਗਿਣਤ ਸਵਾਲ ਹਨ, ਜਿਹੜੇ ਸਾਡੀ ਦਹਿਲੀਜ 'ਤੇ
ਮੂੰਹ ਅੱਡੀ ਖਲੋਤੇ ਹਨ.....
ਸਾਨੂੰ ਜਵਾਬ ਲਭਣੇ ਪੈਣੇ ਨੇ........
ਸਾਡੇ ਵਿਚੋਂ ਜਿਹੜੇ ਵੀ......
- ਜਾਗਰੂਕ ਹਨ,
- ਜਾਗਰੂਕਤਾ ਦਾ ਭਰਮ ਪਾਲੀ ਬੈਠੇ ਹਨ,
- ਅਤੇ ਜਾਂ ਫਿਰ ਸਿਰਫ ਇਸ ਆਸ ਨਾਲ ਜਾਗਰੂਕਤਾ ਦੇ ਨਾਅਰੇ
ਲਾ ਰਹੇ ਹਨ 'ਪਈ ਹੁਣ ਇਨਕਲਾਬ ਤਾਂ ਆ ਹੀ ਜਾਣਾ ਹੈ, ਮੇਰੇ ਮਰਨ ਤੋਂ ਪਹਿਲਾਂ-ਪਹਿਲਾਂ
ਆ ਜਾਵੇ ਅਤੇ ਸਿਰੋਪਾ ਮੇਰੇ ਹੀ ਗਲ ਪਵੇ'...
ਸਾਰਿਆਂ ਨੂੰ ਇਹ ਗੱਲ ਆਪਣੇ ਜਿਹਨ ਵਿਚ ਵਸਾ ਕੇ ਰੱਖਣੀ ਚਾਹੀਦੀ ਹੈ
ਕਿ Long Term Planning ਤੋਂ ਬਿਨਾਂ ਕੋਈ ਪ੍ਰਾਪਤੀ ਜਾਂ ਚਿਰ-ਸਥਾਈ ਪ੍ਰਾਪਤੀ ਹੋਣੀ
ਸੰਭਵ ਨਹੀਂ ਹੈ...
ਇਸ ਕਰਕੇ ਪੱਕੇ ਪੈਰੀਂ ਜਥੇਬੰਦਕ ਹੋਣ ਨੂੰ ਤਰਿਜੀਹ ਦਿੱਤੀ ਜਾਣੀ
ਚਾਹੀਦੀ ਹੈ...
ਬਾਦਲ ਤੋਂ, ਸਾਧਾਂ ਤੋਂ, ਬਚਿੱਤਰ ਨਾਟਕ ਤੋਂ ਜਾਂ ਸਿਰਫ ਜਥੇਦਾਰਾਂ
ਤੋਂ ਛੁਟਕਾਰਾ ਪਾਉਣ ਨਾਲ ਹੀ ਮਸਲਾ ਹੱਲ ਹੋਣ ਵਾਲਾ ਨਹੀਂ ਹੈ, ਪੂਰੇ ਦਾ ਪੂਰਾ ਢਾਂਚਾ ਹੀ
ਬੇ-ਤਰਤੀਬੀ ਵੱਲ ਜਾ ਚੁੱਕਾ ਹੈ...
ਇਸ ਕਰਕੇ ਬਿਨਾਂ ਕੋਈ ਸਮਾਂ ਬਰਬਾਦ ਕੀਤਿਆਂ ਯੋਜਨਾਵਾਂ ਬਣਾਉਣ ਵੱਲ
ਤੁਰਨਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਬਖਸ਼ੇ ਨਹੀਂ ਜਾਵਾਂਗੇ...