Share on Facebook

Main News Page

ਭੁੱਖ ਹੜਤਾਲ ਵਾਲਾ ਸ਼ੰਘਰਸ਼ ਫੇਲ ਕਿਉਂ ਹੋਇਆ ?
-: ਅਵਤਾਰ ਸਿੰਘ ਮਿਸ਼ਨਰੀ

ਇਹ ਸੰਘਰਸ਼ ਫੇਲ ਹੀ ਹੋਣਾ ਸੀ ਜੋ ਗੁਰੂ ਗ੍ਰੰਥ ਸਾਹਿਬ ਨੂੰ ਟਿੱਚ ਜਾਣ ਕੇ ਤ੍ਰਿਆ ਚਰਿਤ੍ਰ ਦੀਆਂ ਚੌਪਈਆਂ ਅਤੇ ਅਖੌਤੀ ਮਹਾਂਪੁਰਖਾਂ ਨੂੰ ਵਾਰ-ਵਾਰ ਮਾਨਤਾ ਦੇ ਰਿਹਾ ਸੀ, ਜੋ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ, ਕਿਸੇ ਬੰਦੇ ਦੇ ਨਾਂ 'ਤੇ ਹੱਥ ਖੜੇ ਕਰਵਾ ਰਿਹਾ ਅਤੇ ਬੁੱਧੀ ਜੀਵੀ ਵਿਦਵਾਨਾਂ ਨੂੰ ਇਗਨੋਰ ਕਰ ਰਿਹਾ ਸੀ। ਜਿਹੜਾ ਜਥੇਦਾਰਾਂ ਦੇ ਵਿਰੁੱਧ ਬੋਲਦਾ ਇਹ ਕਹਿੰਦਾ ਸੀ ਕਿ "ਮੈਂ ਅਰਦਾਸ ਕਰ ਚੁੱਕਾਂ ਹਾਂ, ਮੇਰੇ ਲਈ ਕੋਈ ਹੁਕਮਨਾਮਾਂ ਨਾ ਕੱਢਣ" ਤੇ ਹੁਣ ਉਨ੍ਹਾਂ ਦੇ ਹੁਕਮ ਨਾਮੇ ਅੱਗੇ ਹੀ ਨਤਮਸਤਕ ਹੋ ਗਿਆ ਹੈ।

ਦੂਜਾ ਕੁੱਝ ਗਿਣਤੀ ਦੇ ਸਿੰਘਾਂ ਦੀ ਰਿਹਾਈ ਦੇ ਐਲਾਨ ਕਰਦਾ, ਬਾਕੀ ਸਿੱਖਾਂ ਸੇਵਕਾਂ ਅਤੇ ਹੋਰਨਾਂ ਕੌਮਾਂ ਦੇ ਪ੍ਰਵਾਨਿਆਂ ਨੂੰ ਭੁਲਾਈ ਬੈਠਾ ਸੀ। ਇਸ ਲਈ ਕੌਮ ਨੂੰ ਅੱਗੇ ਤੋਂ ਉਸ ਦੀ ਹੀ ਹਮਾਇਤ ਕਰਨੀ ਚਾਹੀਦੀ ਹੈ, ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਸਮਰਪਿਤ ਹੋ ਕੇ, ਸਰਬਤ ਦਾ ਭਲਾ ਮੰਗੇ ਨਾ ਕਿ ਕੁਝ ਚੁਣਵਿਆਂ ਦਾ। ਜੇ ਇਸ ਬੰਦੇ ਨੇ ਭੁੱਖ ਹੜਤਾਲ ਖਤਮ ਕਰਨੀ ਹੀ ਸੀ, ਤਾਂ ਘੱਟ ਤੋਂ ਘੱਟ ਬਲਾਤਕਾਰੀ ਸਾਧਾਂ ਨਾਲ ਤਾਂ ਜਫੀਆਂ ਨਾਂ ਪਾਉਂਦਾ। ਗੁਰੂ ਸਭ ਨੂੰ ਸੁਮਤਿ ਬਖਸ਼ੇ ਤਾਂ ਕਿ ਉਹ ਸੁਚੇਤ ਹੋ ਕੇ ਫੈਸਲੇ ਕਰਨ ਨਾ ਕਿ ਭਾਵੁਕ ਹੋ ਕੇ।

(ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ, ਸਾਥੀ ਅਤੇ ਸੰਗਤਾਂ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top