Share on Facebook

Main News Page

ਬੰਦੀ ਸਿੰਘਾਂ ਦੀ ਰਿਹਾਈ ਲਈ ਬਣੀ ਸੰਘਰਸ਼ ਕਮੇਟੀ ਦੀ ਸੱਚਾਈ
-: ਸੰਪਾਦਕ ਖ਼ਾਲਸਾ ਨਿਊਜ਼

ਭਾਈ ਗੁਰਬਖਸ਼ ਸਿੰਘ ਵਲੋਂ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਛੇੜਿਆ ਗਿਆ, ਉਸ ਵੇਲੇ ਇਹ ਸੰਘਰਸ਼ ਕਮੇਟੀ ਕੁਝ ਦਿਨਾਂ ਬਾਅਦ ਹੋਂਦ ਵਿੱਚ ਆਈ। ਸ. ਗੁਰਿੰਦਰਪਾਲ ਸਿੰਘ ਧਨੌਲਾ ਅਨੁਸਾਰ "ਦੋ ਹਫਤਿਆਂ ਪਿਛੋਂ ਜਦੋਂ ਇਹ ਮਾਮਲਾ ਫੇਸ ਬੁੱਕ, ਇੰਟਰਨੈਟ ਰਾਹੀਂ ਤੇ ਪਹਿਰੇਦਾਰ ਅਖਬਾਰ ਨੇ ਪੂਰੀ ਤਰਾਂ ਗਰਮਾ ਦਿੱਤਾ ਤਾਂ ਸ਼ਰਮੋਂ ਕੁ ਸ਼ਰਮੀਂ ਕੁਝ ਵਾਹਿਦ ਆਗੂ ਸੰਘਰਸ਼ ਦੀ ਸਾਰ ਲੈਣ ਲਈ ਪਹੁੰਚਣੇ ਸ਼ੁਰੂ ਹੋਏ। ਜਿਸ ਤੋਂ ਥੋੜਾਂ ਜਿਹਾ ਉਤਸ਼ਾਹ ਵੇਖਕੇ ਇੱਕ ਸੰਘਰਸ਼ ਕਮੇਟੀ ਹੋਂਦ ਵਿੱਚ ਆ ਗਈ। ਪਰ ਉਸ ਕਮੇਟੀ ਦੇ ਮੈਂਬਰ ਨਾਂ ਤਾਂ ਨਾਮੀ ਗੁਨਾਮੀ ਸਨ ਤੇ ਨਾ ਹੀ ਠੋਸ ਜਨ ਅਧਾਰ ਵਾਲੇ ਹਨ। ਲੇਕਿਨ ਸਿੱਖਾਂ ਦੀਆਂ ਕੁਝ ਸੰਸਥਾਵਾਂ ਦੇ ਨਾਲ ਥੋੜਾ ਬਹੁਤਾ ਸੰਪਰਕ ਜਰੂਰ ਰੱਖਦੇ ਹਨ। "

ਕੀ ਭਾਈ ਅਜਨਾਲਾ ਤੇ ਬਾਕੀ ਸੰਘਰਸ਼ ਕਮੇਟੀ ਜਿਸ ਵਿੱਚ ਭਾਈ ਹਰਪਾਲ ਸਿੰਘ ਚੀਮਾ, ਭਾਈ ਗੁਰਨਾਮ ਸਿੰਘ ਸਿੱਧੂ, ਭਾਈ ਸਤਿਨਾਮ ਸਿੰਘ ਪਾਉਂਟਾ, ਬੀਬੀ ਕਸ਼ਮੀਰ ਕੌਰ ਸ਼ਾਮਿਲ ਸਨ, ਨੂੰ ਇਹ ਗੱਲਾਂ ਪਹਿਲਾਂ ਨਹੀਂ ਸੀ ਪਤਾ, ਜਦੋਂ ਇਨ੍ਹਾਂ ਦੀ ਟਕਸਾਲ ਨਾਲ ਸੰਬੰਧਿਤ "ਸਰਕਾਰੀ ਸੰਤ" ਹਰੀ ਪ੍ਰਸਾਦ ਰੰਧਾਵਾ ਉਥੇ ਡੇਰਾ ਜਮਾ ਕੇ ਬੈਠਾ ਸੀ!

ਭਾਈ ਅਜਨਾਲਾ ਆਪ ਟਕਸਾਲ ਨਾਲ ਸੰਬੰਧਿਤ ਹਨ, ਭਾਈ ਗੁਰਬਖਸ਼ ਸਿੰਘ ਵੀ ਟਕਸਾਲ ਨਾਲ ਸੰਬੰਧਿਤ ਹਨ, ਤੇ ਜਿਸ ਹਰਨਾਮ ਸਿੰਘ ਧੁੰਮੇ ਦੇ ਸਿਰ ਭਾਈ ਅਜਨਾਲਾ ਇਲਜ਼ਾਮ ਮੜ੍ਹ ਰਹੇ ਨੇ (ਧੁੰਮਾਂ ਕੋਈ ਦੁੱਧ ਧੋਤਾ ਨਹੀਂ), ਉਹ ਵੀ ਟਕਸਾਲ ਨਾਲ ਸੰਬੰਧਿਤ ਹਨ। ਕੀ ਆਪਣੇ ਟਕਸਾਲੀ ਭਾਈਆਂ ਨਾਲ ਇਸ ਤਰ੍ਹਾਂ ਕਰੀਦਾ ਹੈ? ਇਕ ਨੂੰ ਫਸਾ ਦਿੱਤਾ ਤੇ ਦੂਜੇ 'ਤੇ ਇਲਜ਼ਾਮ ? ਕਿਆ ਬਾਤ ਹੈ ਅਜਨਾਲਾ ਜੀ....

ਹੁਣ ਪਤਾ ਚਲਾ ਹੈ, ਕਿ ਭਾਈ ਅਜਨਾਲਾ ਸਮੇਤ ਸਾਰੀ ਸੰਘਰਸ਼ ਕਮੇਟੀ ਨੇ ਅਸਤੀਫਾ ਦੇ ਦਿੱਤਾ ਹੈ, ਕਿਉਂ? ਕਿ ਸੰਘਰਸ਼ ਖਤਮ ਹੋ ਗਿਆ? ਭਾਈ ਗੁਰਬਖਸ਼ ਸਿੰਘ ਦੇ ਸ਼ੰਘਰਸ਼ ਨੂੰ ਤਾਰਪੀਡੋ ਕਰਨ ਦਾ ਸੰਘਰਸ਼ ਤਾਂ ਖਤਮ ਹੋ ਗਿਆ, ਹੁਣ ਭਾਈ ਗੁਰਬਖਸ਼ ਸਿੰਘ ਨੂੰ ਛੱਡ ਦਿੱਤਾ ਇਕੱਲੇ ਨੂੰ...

ਭਾਈ ਗੁਰਬਖਸ਼ ਸਿੰਘ 'ਤੇ ਸੰਗਤ ਦਾ ਕੋਈ ਪਰੈਸ਼ਰ ਨਹੀਂ ਸੀ, ਇਨ੍ਹਾਂ ਬਾਦਲ ਦੇ ਕਰਿੰਦਿਆਂ ਦੀ ਬਣੀ ਸੰਘਰਸ਼ ਕਮੇਟੀ ਦਾ ਪਰੈਸ਼ਰ ਸੀ, ਜਿਸ ਵਿੱਚ ਭਾਈ ਗੁਰਬਖਸ਼ ਸਿੰਘ ਫਸ ਗਏ।  ਹੁਣ ਦੇਖੋ ਭਾਈ ਅਮਰੀਕ ਸਿੰਘ ਅਜਨਾਲਾ ਦੀ ਕਥਨੀ:

ਹੋਰ ਦੇਖੋ, ਭਾਈ ਬਲਵੰਤ ਸਿੰਘ ਗੋਪਾਲਾ, ਫੈਡਰੇਸ਼ਨ ਭਿੰਡਰਾਂਵਾਲਾ ਦਾ ਪ੍ਰਧਾਨ, ਕਾਫੀ ਦਿਨਾਂ ਤੋਂ ਭਾਈ ਗੁਰਬਖਸ਼ ਸਿੰਘ ਨਾਲ ਬੈਠਾ ਰਿਹਾ, ਹੁਣ ਕੀ ਬਿਆਨਬਾਜ਼ੀ ਕਰ ਰਿਹਾ ਹੈ (ਉਪਰ ਪੜ੍ਹੋ)। ਜਦੋਂ ਇਹ ਲੋਕ ਉਥੇ ਬੈਠੇ ਰਹੇ, ਉਦੋਂ ਕਿਉਂ ਨਾ ਬੋਲੇ? ਕੀ ਗੁਰਬਖਸ਼ ਸਿੰਘ ਦੇ ਸੰਘਰਸ਼ ਦੀ ਸਿਰਫ ਤਮਾਸ਼ਬੀਨੀ ਕਰ ਰਹੇ ਸਨ?

ਤੇ ਸ. ਹਰਪਾਲ ਸਿੰਘ ਚੀਮਾ ਜੋ ਕਿ ਸੰਘਰਸ਼ ਕਮੇਟੀ ਦੇ ਮੈਂਬਰ ਸਨ, ਉਹ ਵੀ ਪਹਿਲੇ ਦਿਨ ਤੋਂ ਉੱਥੇ ਸੀ, ਹੁਣ ਕੁੱਝ ਹੋਰ ਕਕਹਿ ਰਹੇ ਨੇ, ਉਹ ਉਥੇ ਕੀ ਕਰਦੇ ਸੀ, ਕਈ ਵੀਰਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਵੀ ਕਿ ਇਸ ਸੱਪ ਸਮਾਜ ਨੂੰ ਨੇੜ੍ਹੇ ਨਾ ਲੱਗਣ ਦਿਓ, ਪਰ ਕੌਣ ਗੱਲ ਸੁਣਦਾ ਹੈ। ਅਖੌਤੀ ਜੱਥੇਦਾਰਾਂ ਅਤੇ ਬਾਦਲ ਨਾਲ ਮੀਟਿੰਗ ਕਰਨ ਭੱਜੇ ਭੱਜੇ ਜਾਂਦੇ ਰਹੇ, ਤੇ ਲਉ ਸਵਾਦ ਹੁਣ...

ਤੇ ਸਤਨਾਮ ਸਿੰਘ ਪਾਉਂਟਾ ਦੀ ਵੀ ਗੱਲ ਸੁਣ ਲਉ...

ਭਾਈ ਗੁਰਬਖਸ਼ ਸਿੰਘ ਨਾਲ 26 ਦਸੰਬਰ ਨੂੰ ਦਰਬਾਰ ਸਾਹਿਬ ਵਿੱਚ, ਚਾਰ ਮੈਬਰੀ ਕਮੇਟੀ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਪਾਉਟਾ ਸਾਹਿਬ, ਆਰ ਪੀ ਸਿੰਘ ਚੰਡੀਗੜ ਅਤੇ ਭਾਈ ਮੋਹਕਮ ਸਿੰਘ ਨੂੰ ਸੰਗਤਾਂ ਨੇ ਪ੍ਰਕਰਮਾ ਵਿੱਚ ਕਈ ਸਵਾਲ ਕੀਤੇ, ਜਿਹਨਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਸਤਨਾਮ ਸਿੰਘ ਪਾਉਟਾ ਨੇ ਕਿਹਾ ਕਿ "ਛੇ ਨਹੀਂ ਚਾਰ ਸਿੰਘਾਂ ਦੀ ਅਰਦਾਸ ਹੋਈ ਸੀ", ਜਿਹਨਾਂ ਵਿੱਚੋ ਦੋ ਰਿਹਾਅ ਹੋ ਚੁੱਕੇ ਹਨ ਅਤੇ ਬਾਕੀ ਦੋ ਭਲਕੇ ਰਿਹਾਅ ਹੋ ਜਾਣਗੇ। ਜਥੇਦਾਰ ਨਾਲ ਜਿਹੜਾ ਵਾਰਤਾਲਾਪ ਭਾਈ ਗੁਰਬਖਸ਼ ਸਿੰਘ ਨਾਲ ਭੁੱਖ ਹੜਤਾਲ ਛੱਡਣ ਬਾਰੇ ਹੋਇਆ ਹੈ, ਉਸ ਦਾ ਜਵਾਬ ਤਾਂ ਭਾਈ ਸਾਹਿਬ ਹੀ ਦੇ ਸਕਦੇ ਹਨ।

ਖ਼ਾਲਸਾ ਨਿਊਜ਼ ਦਾ ਭਾਈ ਗੁਰਬਖਸ਼ ਸਿੰਘ ਨਾਲ ਕੋਈ ਵਿਰੋਧ ਨਹੀਂ, ਉਨ੍ਹਾਂ ਦਾ ਅਖੌਤੀ ਜਥੇਦਾਰਾਂ ਪ੍ਰਤੀ ਬਦਲਾਅ ਜ਼ਰੂਰ ਖਲ ਰਿਹਾ ਹੈ, ਪਰ ਸੰਘਰਸ਼ ਕਮੇਟੀ ਜ਼ਿੰਮੇਵਾਰ ਹੈ, ਜਿਹੜੀ ਉਥੇ ਚੁੱਪ ਚਪੀਤੇ ਤਮਾਸ਼ਬੀਨ ਬਣੀ ਰਹੀ ਤੇ ਹੁਣ ਜਦੋਂ ਬਾਦਲ ਦੀ ਬੀ ਟੀਮ ਸੱਪ ਸਮਾਜ ਤੇ ਅਖੌਤੀ ਜਥੇਦਾਰਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਜਕੜ ਲਿਆ ਹੈ, ਸੰਘਰਸ਼ ਕਮੇਟੀ ਪੱਲਾ ਛੁੜਾ ਤੁਰਦੀ ਬਣੀ...

ਜੇ ਗੁਰੂ ਅੱਗੇ ਕੀਤੀ ਅਰਦਾਸ ਪੂਰੀ ਨਹੀਂ ਹੁੰਦੀ, ਤਾਂ ਇਹ ਸੰਘਰਸ਼ ਕਮੇਟੀ ਵੀ ਉਨੀਂ ਹੀ ਕਸੂਰਵਾਰ ਹੋਵੇਗੀ। 27 ਦਸੰਬਰ ਨੂੰ ਪਤਾ ਚਲੇਗਾ ਕਿ ਭਾਈ ਗੁਰਬਖਸ਼ ਸਿੰਘ ਗੁਰੂ ਅੱਗੇ ਕੀਤੀ ਅਰਦਾਸ 'ਤੇ ਪੂਰਾ ਉਤਰਦੇ ਹਨ ਜਾਂ ਅਖੌਤੀ ਜਥੇਦਾਰਾਂ ਦੇ ਹੁਕਮ 'ਤੇ ਫੁੱਲ ਚੜਾਉਂਦੇ ਹਨ

ਗੁਰੂ ਭਲੀ ਕਰੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top