Share on Facebook

Main News Page

ਜਾਂ ਸਿੰਘ ਰਿਹਾਅ ਹੋਣਗੇ ਜਾਂ ਦਾਸ ਫਤਿਹ ਬੁਲਾਵੇਗਾ
-: ਦਮਨਦੀਪ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

ਸਾਧ ਸੰਗਤ ਜਿਉ ! ਬੜੇ ਬੜੇ ਲੇਖ ਲਿਖੇ ਜਾ ਰਹੇ ... ਵਾਹ ਜੀ ਵਾਹ ਚਲੋ, ਬਹੁਤ ਫੋਨ ਆ ਰਹੇ ਹਨ ਅਤੇ ਮੈਸੇਜ ਆ ਰਹੇ ਹਨ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਭੁੱਖ ਹੜਤਾਲ ਖਤਮ ਕਰਨੀ ਸੀ, ਤਾਂ ਉਹਨਾ ਨੇ ਜਥੇਦਾਰ ਜੀ ਦੀ ਕਿਉਂ ਮੰਨੀ? ਜਾਂ ਕਈ ਕਿਹੰਦੇ ਹਨ ਕੇ ਉਨ੍ਹਾਂ ਨੂੰ ਅਰਦਾਸ ਅੰਬ ਸਾਹਿਬ ਹੀ ਕਰ ਲੈਨੀ ਚਾਹੀਦੀ ਹੈ, ਅਕਾਲ ਤਖਤ ਜਾਣ ਦੀ ਕੀ ਲੋੜ ਹੈ ? ਕੁਝ ਵੀਰ ਤਾਂ ਭਾਈ ਗੁਰਬਖਸ਼ ਸਿੰਘ ਜੀ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨਾਲ, ਤੇ ਦਾਸ ਨੂੰ ਭਾਈ ਸੁਰਿੰਦਰ ਸਿੰਘ ਸੋਢੀ ਹੋਣਾ ਨਾਲ ਕੰਮਪੇਅਰ ਕਰ ਲੈਦੇ ਹਨ ।

੧. ਸੰਗਤ ਜਿਉ ! ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨਾ ਕੋਈ ਹੋਇਆ, ਨਾ ਕੋਈ ਹੋਵੇਗਾ, ਤੇ ਭਾਈ ਸੁਰਿੰਦਰ ਸਿੰਘ ਸੋਢੀ ਵੀਰ ਦੀ ਚਰਣ ਧੂਰ ਵੀ ਨਹੀਂ ਦਾਸ .. ਉਨ੍ਹਾਂ ਕੌਮ ਲਈ ਸ਼ਹਾਦਤਾਂ ਪਾਈਆਂ ਸਨ ।

੨. ਇਹ ਮੋਰਚਾ ਭਾਈ ਗੁਰਬਖਸ਼ ਸਿੰਘ ਖਾਲਸਾ ਹੋਣਾ ਦਾ ਹੀ ਆਰੰਭ ਕੀਤਾ ਹੋਇਆ ਹੈ ਅਤੇ ਉਨ੍ਹਾਂ ਦਾ ਹੀ ਫ਼ੈਸ੍ਲਾ ਮੋਰਚੇ ਲਈ ਅਹਿਮ ਫ਼ੈਸ੍ਲਾ ਹੋਵੇਗਾ । ਉਹਨਾ ਨੇ ਫੈਸ੍ਲਾ ਲੈ ਲਿਆ ਹੈ, ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਕੇ ਭੁੱਖ ਹੜਤਾਲ ਖਤਮ ਕਰਨਗੇ । ਭਾਈ ਲਾਲ ਸਿੰਘ ਜੀ ਅਤੇ ਭਾਈ ਗੁਰਮੀਤ ਸਿੰਘ ਜੀ ਪੈਰੋਲ 'ਤੇ ਬਾਹਰ ਆ ਗਏ ਹਨ । ਬਾਕੀ ਸਿੰਘਾ ਦੀ ਵੀ ਪੈਰੋਲ 'ਤੇ ਬਾਹਰ ਆਉਣ ਦੀ ਸੰਭਾਵਨਾ ਹੈ ।

ਕਈ ਅਖਬਾਰਾਂ ਵਿੱਚ ਪੜਨ ਨੂੰ ਆਉਂਦਾ ਹੈ ਕਿ (ਸਿੰਘ ਹੋਏ ਪੈਰੋਲ 'ਤੇ ਰਿਹਾਅ) ਜਾਂ (ਸਿੰਘ ਹੋਏ ਰਿਹਾਅ) ਜੱਦ ਕੇ ਇਹ ਦੋਨੇ ਗਲਾਂ ਦੁਰਸਤ ਨਹੀਂ ਹਨ । ਸਿੰਘ ਰਿਹਾਅ ਨਹੀਂ ਹੋਏ, ਪੈਰੋਲ 'ਤੇ ਹੀ ਬਾਹਰ ਆਏ ਹਨ ਤੇ ਇਹ ਕਹਿਣਾ ਕਿ (ਸਿੰਘ ਹੋਏ ਪੈਰੋਲ 'ਤੇ ਰਿਹਾਅ) ਤਾਂ ਗੱਲ ਹੀ ਨਹੀ ਬਣਦੀ । ਇਹ ਕਹਿਣਾ ਠੀਕ ਹੋਵੇਗਾ ਕਿ ਸਿੰਘ ਆਏ ਪੈਰੋਲ 'ਤੇ ਬਾਹਰ ।

ਰਹੀ ਦਾਸ ਦੀ ਗੱਲ, ਦਾਸ ਦੀ ਜਿੰਨੀ ਸੇਵਾ ਵਾਹਿਗੁਰੂ ਨੇ ਲਾਈ, ਦਾਸ ਨੇ ਨਿਭਾਈ ਅਤੇ ਅਗੇ ਵੀ ਪੰਥ ਲਈ ਨਿਭਾਉਂਦਾ ਰਹੇਗਾ ।

ਦਾਸ ਦਮਨਦੀਪ ਸਿੰਘ ਖਾਲਸਾ


ਟਿੱਪਣੀ:

ਪਾਠਕਾਂ ਦੀ ਜਾਣਕਾਰੀ ਲਈ ਇਹ ਦਸ ਦਈਏ ਕਿ ਭਾਈ ਦਮਨਦੀਪ ਸਿੰਘ ਹੁਣ ਭੁੱਖ ਹੜਤਾਲ 'ਤੇ ਜਾ ਰਹੇ ਹਨ। ਉਨ੍ਹਾਂ ਨੂੰ ਬੇਨਤੀ ਹੈ ਕਿ ਸੱਪ ਸਮਾਜ, ਅਖੌਤੀ ਜਥੇਦਾਰ, ਪੰਜਾਬੀ ਪਾਰਟੀ ਦੇ ਕਿਸੇ ਕਰਿੰਦੇ ਜੋ ਕਿ ਸਭ ਬਾਦਲ ਟੀਮ ਦੇ ਹੀ ਵਖਰੇ ਵਖਰੇ ਅੰਗ ਹਨ, ਤੋਂ ਬੱਚ ਕੇ ਚੱਲਣ ਅਤੇ ਭਾਈ ਗੁਰਬਖਸ਼ ਸਿੰਘ ਵਰਗੀ ਸੰਘਰਸ਼ ਕਮੇਟੀ 'ਤੋਂ ਵੀ ਸੁਚੇਤ ਰਹਿਣ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top