Share on Facebook

Main News Page

ਹਮ ਬੋਲੇਂਗੇ ਤੋ ਬੋਲੋਗੇ ਕਿ ਬੋਲਤਾ ਹੈ...
-: ਸੰਪਾਦਕ ਖ਼ਾਲਸਾ ਨਿਊਜ਼

ਭਾਈ ਗੁਰਬਖਸ਼ ਸਿੰਘ ਦਾ ਪਹਿਲਾਂ ਜਥੇਦਾਰਾਂ ਨੂੰ ਬਾਦਲ ਦੇ ਗੁਲਾਮ ਕਹਿਣਾ ਅਤੇ ਮਹੰਤਾਂ ਨਾਲ ਉਨ੍ਹਾਂ ਦੀ ਤੁਲਨਾ ਕਰਨੀ ਅਤੇ ...

...ਹੁਣ ਇਹ ਕਹਿਣਾ ਕਿ ਅਸੀਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵਾਂਗੇ, ਮੈਂ ਉਸ ਬੰਦੇ ਦੀ ਗਲ ਕਰਾਂਗਾ, ਜੋ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਕੀ ਹੈ, ਮੈਂ ਉਸਦੀ ਗਲ ਨਹੀਂ ਕਰਾਂਗਾ, ਬੇਸ਼ੱਕ ਮੇਰਾ ਸਿਰ ਲਾ ਦੇਵੇ, ਜੇ ਜਥੇਦਾਰ ਸਾਹਿਬ ਨੂੰ ਜਥੇਦਾਰੀ ਦਿੱਤੀ ਹੈ, ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀ ਹੈ, ਅਸੀਂ ਤਾਂ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ, ਚੰਗਾ ਏ ਕਿ ਮਾੜਾ ਏ, ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥... ਉਹ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ, ਜਿਨੇ ਦਿਨ ਉਨ੍ਹਾਂ ਦੀ ਡਿਊਟੀ ਲਾਈ, ਉਨ੍ਹਾਂ ਪੂਰੀ ਕਰਨੀ ਹੈ...

ਇਹ ਵੀਡੀਓ, ਖ਼ਾਲਸਾ ਨਿਊਜ਼ ਨੇ Edit ਨਹੀਂ ਕੀਤੀ, ਸਾਨੂੰ ਯੂ. ਟਿਯੂਬ ਤੋਂ ਪ੍ਰਾਪਤ ਹੋਈ ਹੈ

... ਇਹ ਇੱਕ ਲੈਟਰ ਆਇਆ ਹੈ, ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਮੈਂ ਮਸਤਕ ਨੂੰ ਲਾਉਨਾ ਹਾਂ, ਸਦਾ ਝੁਕਦਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ, ਇਨ੍ਹਾਂ ਨੇ ਆਦੇਸ਼ ਕੀਤਾ ਪੰਜਾਂ ਸਿੰਘਾਂ ਨੇ ਕਿ ਤੁਸੀਂਇਹ ਭੁੱਖ ਹੜਤਾਲ ਨੂੰ ਸਮਾਪਤ ਕਰੋ, ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾਂ ਹਾਂ ਕਿ ਕੱਲ ਨੂੰ ਆਓ, ਪੰਜੇ ਸਿੰਘ ਸਾਹਿਬ ਇਥੇ ਆਓ, ਬੈਠ ਕੇ ਵੀਚਾਰ ਕਰਾਂਗੇ, ਤੁਹਾਡਾ ਹੁਕਮ ਸਿਰ ਮੱਥੇ, ਮੈਂ ਅਕਾਲ ਤਖ਼ਤ ਸਾਹਿਬ ਤੋਂ ਆਕੀ ਨਹੀਂ ਹਾਂ, ਨਾ ਰਹਾਂਗਾ...

ਹੈਂਅਅ, ਐਨੀ ਤਬਦੀਲੀ ਕਿਵੇਂ??? ਪਾਠਕ ਆਪ ਵੀਚਾਰ ਦੇਣ, ਹਮ ਬੋਲੇਂਗੇ ਤੋ ਬੋਲੋਗੇ ਕਿ ਬੋਲਤਾ ਹੈ... ਬਾਕੀ 27 ਦਸੰਬਰ ਤੋਂ ਬਾਅਦ...

ਪੁਲਿਸ ਵਲੋਂ ਚੁਕੇ ਜਾਣ ਤੋਂ ਪਹਿਲਾਂ

ਪੁਲਿਸ ਵਲੋਂ ਚੁਕੇ ਜਾਣ ਤੋਂ ਬਾਅਦ

ਮੈਨੂੰ ਅਕਾਲ ਤਖ਼ਤ ਵਲੋਂ ਕੋਈ ਹੁਕਮ ਨਾ ਭੇਜਿਆ ਜਾਵੇ, ਮੈਂ ਗੁਰੂ ਸਾਹਮਣੇ ਅਰਦਾਸ ਕਰ ਚੁਕਾ ਹਾਂ, ਮੈਂ ਕਿਸੇ ਦਾ ਭੇਜਿਆ ਹੋਇਆ ਹੁਕਮ ਪ੍ਰਵਾਨ ਨਹੀਂ ਕਰਾਂਗ: ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ
ਮੱਕੜ, ਅਖੌਤੀ ਜਥੇਦਾਰ, ਧੁੰਮਾ, ਢੱਡਰੀਆਂ ਵਾਲਾ ਆਦਿ ਸਾਰੇ ਆਪਣੇ ਕੀਤੇ ਵਾਅਦਿਆਂ ਤੋਂ ਖਿਸਕੇ 28 Nov 2013

23 Dec 2013

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵਲੋਂ ਦਿੱਤਾ ਗਿਆ ਲੈਕਚਰ

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top