Share on Facebook

Main News Page

ਅਖੌਤੀ ਜਥੇਦਾਰਾਂ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਨੂੰ ਤੁਰੰਤ ਸਮਾਪਤ ਕਰਨ ਦੇ ਆਦੇਸ਼

ਟਿੱਪਣੀ: ਇਹ ਕਿਹੜਾ ਨਵਾਂ ਕੰਮ ਕੀਤਾ, ਇਸੀ ਦੀ ਆਸ ਸੀ ਇਨ੍ਹਾਂ ਖੱਸੀਆਂ ਕੋਲੋਂ... ਸੰਪਾਦਕ ਖ਼ਾਲਸਾ ਨਿਊਜ਼

ਅੰਮ੍ਰਿਤਸਰ (24 ਦਸੰਬਰ, ਨਰਿੰਦਰ ਪਾਲ ਸਿੰਘ): ਪੰਜ ਸਿੰਘ ਸਾਹਿਬਾਨ ਨੇ ਆਪਣੀ ਇਕ ਹੰਗਾਮੀ ਇਕਤਰਤਾ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਆਦੇਸ਼ ਦਿੱਤਾ ਹੈ ਕਿ ‘ਬੰਦੀ ਸਿੰਘਾਂ ਦੀ ਰਿਹਾਈ ਆਰੰਭ ਹੋ ਚੁੱਕੀ ਹੈ, ਇਸ ਲਈ ਉਹ (ਭਾਈ ਖਾਲਸਾ) ਭੁੱਖ ਹੜਤਾਲ ਨੂੰ ਤੁਰੰਤ ਸਮਾਪਤ ਕਰਕੇ ਆਰੰਭੇ ਸਿੱਖ ਸੰਘਰਸ਼ ਲਈ ਸਰੀਰਕ ਸ਼ਕਤੀ ਗ੍ਰਹਿਣ ਕਰਦੇ ਹੋਏ ਇਸਨੂੰ ਸਫਲ ਬਨਾਉਣ’।

ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੰਜ ਜਥੇਦਾਰਾਂ ਦੀ ਹੋਈ ਹੰਗਾਮੀ ਇਕਤਰਤਾ ਵਿਚ ਪੰਜਾਂ ਦਾ ਕੋਰਮਾ ਪੂਰਾ ਕਰਨ ਲਈ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਮੱਲ੍ਹ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਸਾਹਿਬਾਨ ਗਿਆਨੀ ਰਵੇਲ ਸਿੰਘ ਅਤੇ ਗਿਆਨੀ ਮਾਨ ਸਿੰਘ ਸ਼ਾਮਿਲ ਹੋਏ।

ਇਕਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ –ਗੁਰੂ ਪੰਥ ਨੂੰ ਸਮਰਪਿਤ ਹੋਕੇ ਸਤਿਕਾਰਯੋਗ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਸ ਪੰਤਕ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ, ਉਸਦੇ ਅਸੀਂ ਸ਼ੁਰੂ ਤੋਂ ਹੀ ਤਨ-ਮਨ ਤੋਂ ਹਮਾਇਤੀ ਹਾਂ। ਗੁਰੂ ਪੰਥ ਨੂੰ ਮਸਰਪਿਤ ਹੋਕੇ ਭਾਈ ਗੁਰਬਖਸ਼ ਸਿੰਘ ਜੀ ਨੇ ਸਬਰ ਸਿਦਕ, ਭਰੋਸੇ ਦਾ ਜੋ ਸਬੂਤ ਦਿੱਤਾ ਹੈ, ਉਹ ਲਾ ਮਿਸਾਲ ਹੈ।

ਉਨ੍ਹਾਂ ਕਿਹਾ ਕਿ ਭਾਈ ਸਾਹਿ ਵਲੋਂ ਆਰੰਭੇ ਸੰਘਰਸ਼ ਅਤੇ ਦੇਸ਼ ਵਿਦੇਸ਼ ਦੀਆਂ ਸਮੂੰਹ ਜਥੇਬੰਦੀਆਂ ਦੇ ਸਹਿਯੋਗ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਮਿਲਵਰਤਨ ਨਾਲ ਕੁਝ ਬੰਦੀ ਸਿੰਘਾਂ ਦੀ ਰਿਹਾਈ ਦੀ ਆਸ ਵੀ ਬਣੀ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਦੁਆਰਾ ਆਰੰਭੇ ਸੰਘਰਸ਼ ਦੀ ਸਾਨੂੰ ਹਮਾਇਤ ਕਰਨੀ ਚਾਹੀਦੀ ਹੈ ਤਾਂ ਕਿ ਇਸ ਪੰਥਕ ਕਾਰਜ ਵਿਚ ਸਹਿਯੋਗੀ ਬਣਕੇ ਇਸਨੂੰ ਸਫਲ ਕਰ ਸਕੀਏ।

ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੁਆਰਾ ਜਾਰੀ ਆਦੇਸ਼ ਪੜ੍ਹਦਿਆਂ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਦਾ ਜੀਵਨ ਨਿੱਜੀ ਨਹੀ ,ਉਨ੍ਹਾ ਦਾ ਜੀਵਨ ਪੰਥ ਦੀ ਅਮਾਨਤ ਹੈ। ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਨਮੁਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਸਮੇਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਆਰੰਭ ਹੋ ਚੁੱਕੀ ਹੈ, ਇਸ ਲਈ ਉਹ (ਭਾਈ ਖਾਲਸਾ) ਭੁੱਖ ਹੜਤਾਲ ਖਤਮ ਨੂੰ ਤੁਰੰਤ ਸਮਾਪਤ ਕਰਕੇ ਆਰੰਭੇ ਸਿੱਖ ਸੰਘਰਸ਼ ਲਈ ਸਰੀਰਕ ਸ਼ਕਤੀ ਗ੍ਰਹਿਣ ਕਰਦੇ ਹੋਏ ਇਸਨੂੰ ਸਫਲ ਬਨਾਉਣ।

ਜਥੇਦਾਰਾਂ ਦੀ ਇਕਤਰਤਾ ਜਿਥੇ ਸ਼੍ਰੋਮਣੀ ਗੁ:ਪ੍ਰ:ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੀ ਸਰਾਹਣਾ ਕਰਦੀ ਹੈ ਕਿ ਉਨ੍ਹਾਂ ਨੇ ਕੌਮੀ ਹੀਰਿਆਂ ਨੂੰ ਰਿਹਾਅ ਕਰਨ ਵਿਚ ਬਣਦਾ ਯੋਗਦਾਨ ਪਾਇਆ ਹੈ, ਉਥੇ ਸ਼੍ਰੋਮਣੀ ਗੁਰ:ਪ੍ਰ:ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਸੰਘਰਸ਼ ਦੀ ਸਫਲਤਾ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ, ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਹੀਲਾ ਵਰਤ ਕੇ ਬੰਦੀ ਸਿੰਘਾਂ ਨੂੰ ਜਲਦੀ ਰਿਹਾਅ ਕਰਵਾਉਣ ਲਈ ਯਤਨ ਕਰੇ ।

ਪੱਤਰਕਾਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕਤਰਤਾ ਅਤੇ ਪੰਜ ਸਿੰਘ ਸਾਹਿਬਾਨ ਦੁਆਰਾ ਜਾਰੀ ਆਦੇਸ਼ ਦੀ ਕਾਪੀ ਮੰਗੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਨੇ ਐਨਾ ਹੀ ਕਿਹਾ ਕਿ ਸਭ ਕੁਝ ਬੋਲ ਦਿੱਤਾ ਗਿਆ ਹੈ, ਲੇਕਿਨ ਪੱਤਰਕਾਰਾਂ ਵਲੋਂ ਜੋਰ ਪਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ,ਪੰਜ ਸਿੰਘ ਸਾਹਿਬਾਨ ਦੇ ਦਸਤਖਤ ਵਾਲਾ ਹਿੱਸਾ ਕੱਟ ਕੇ ਸਿਰਫ ਸ਼ਬਦਾਵਲੀ ਵਾਲਾ ਹਿੱਸਾ ਹੀ ਦਿੱਤਾ ਗਿਆ।

ਅੱਜ ਦੀ ਇਸ ਇਕਤਰਤਾ ਦਾ ਇਕ ਪਹਿਲੂ ਇਹ ਵੀ ਸੀ ਕਿ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਦਰਮਿਆਨ ਇਕਤਰਤਾ ਸਵੇਰੇ ੧੦ ਵਜੇ ਦੇ ਕਰੀਬ ਸ਼ੁਰੂ ਹੋ ਗਈ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਸਕੱਤਰ ਸ੍ਰ ਰੂਪ ਸਿੰਘ ਅਤੇ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਸਕੱਤਰ ਵਰਿਆਮ ਸਿੰਘ ਸ਼ਾਮਿਲ ਸਨ। ਕੋਈ ਦੋ ਘੰਟੇ ਮੀਟਿੰਗ ਕਰਨ ਬਾਅਦ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ ਤੇ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੁਆਰਾ ਰੱਖੇ ਜਾਣ ਵਾਲੇ ਪਾਠੀਆਂ ਤੇ ਗ੍ਰੰਥੀਆਂ ਦਾ ਟੈਸਟ ਲੈਣ ਚਲੇ ਗਏ। ਬਾਅਦ ਦੁਪਿਹਰ ਤਿੰਨ ਵਜੇ ਜਦ ਸਿੰਘ ਸਾਹਿਬਾਨ ਮੁੜ ਇਕੱਤਰ ਹੋਏ, ਤਾਂ ਗਿਆਨੀ ਮਾਨ ਸਿੰਘ ਅਤੇ ਗਿਆਨੀ ਰਵੇਲ ਸਿੰਘ ਵੀ ਸ਼ਾਮਿਲ ਹੋਏ, ਜਦਕਿ ਸ਼੍ਰੋਮਣੀ ਕਮੇਟੀ ਸਕੱਤਰ ਰੂਪ ਸਿੰਘ ਅਤੇ ਵਰਿਆਮ ਸਿੰਘ ਚਲੇ ਗਏ ਸਨ ਅਤੇ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਪੱਤਰਕਾਰਾਂ ਨੂੰ ਪੰਜ ਜਥੇਦਾਰਾਂ ਦੁਆਰਾ ਜਾਰੀ ਆਦੇਸ਼ ਪੜ੍ਹ ਕੇ ਸੁਣਾ ਦਿੱਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top