Share on Facebook

Main News Page

ਗੁਰਪ੍ਰੀਤ ਸਿੰਘ ਗੁਰੀ ਵਰਗੇ ਬਹਾਦਰ ਨੌਜਵਾਨਾਂ ਦੀ ਕੌਮ ਨੂੰ ਲੋੜ
-: ਪ੍ਰੋ. ਦਰਸ਼ਨ ਸਿੰਘ ਖਾਲਸਾ, ਪ੍ਰਿੰ. ਪਰਵਿੰਦਰ ਸਿੰਘ

ਲੁਧਿਆਣਾ (ਪਵਨਪ੍ਰੀਤ ਸਿੰਘ ਖਾਲਸਾ): ਜੇਲ੍ਹਾਂ ‘ਚ ਬੰਦ, ਸਜ਼ਾ ਕੱਟ ਚੁੱਕੇ ਸਿੱਖਾਂ ਦੀ ਰਿਹਾਈ ਲਈ ਗੁ: ਅੰਬ ਸਾਹਿਬ ਮੋਹਾਲੀ ਵਿਖੇ ਚਲ ਰਹੇ ‘ਸੰਘਰਸ਼’ ਨੂੰ ਦੁਨੀਆਂ ਦੇ ਕੋਨੇ ਤੱਕ ਪੰਹੁਚਾਣ ਵਾਲੇ ਭਾਈ ਗੁਰਪ੍ਰੀਤ ਸਿੰਘ ਗੁਰੀ, ਹਾਂਸ ਕਲਾਂ ਨੇ ਦਸਿਆਂ ਕਿ 14 ਦਸੰਬਰ ਨੂੰ ਵਿਸ਼ਵ ਕੱਬਡੀ ਟੂਰਨਾਮੈਂਟ ਦੌਰਾਨ ਗੁਰੂ ਨਾਨਕ ਸਟੇਡੀਅਮ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਤੇ ਪ੍ਰੀਵਾਰ ਨਾਲ ਫੋਟੋ ਕਰਵਾ ਕੇ ਗਿਆ ਸੀ, ਕਿਉਂਕਿ ਉਸ ਨੂੰ ਪਤਾ ਸੀ, ਜੋ ਕੌਮੀ ਸੇਵਾ ਉਹ ਕਰਨ ਜਾ ਰਿਹਾ ਹੈ, ਹੋ ਸਕਦਾ ਹੈ ਮੁੜ ਘਰ ਵਾਪਸ ਕਦੇ ਵੀ ਨਾਂਹ ਪਰਤੇ ਸਕੇ

ਗੁਰਪ੍ਰੀਤ ਸਿੰਘ ਗੁਰੀ ਹਾਂਸ ਕਲਾਂ ਦੇ ਇਹਨਾਂ ਵੀਚਾਰਾ ਅਤੇ ਬਹਾਦਰੀ ਭਰੇ ਕਾਰਨਾਮੇ ਦੀ ਸ਼ਲਾਘਾ ਕਰਦਿਆਂ ਸਾਬਕਾ ਮੁੱਖ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਪ੍ਰੋ: ਦਰਸ਼ਨ ਸਿੰਘ ਖਾਲਸਾ, ਸ੍ਰੋਮਣੀ ਗੁਰਮਤਿ ਚੇਤਨਾ ਦੇ ਮੁੱਖ ਸੰਪਾਦਕ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਅਤੇ ਸ. ਸਤਪਾਲ ਸਿੰਘ ਦੁਗਰੀ ਨੇ ਹਾਸ ਕਲਾਂ ਜਾ ਕੇ ਉਹਨਾ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਗੁਰਪ੍ਰੀਤ ਸਿੰਘ ਗੁਰੀ ਵਰਗੇ ਬਹਾਦਰ ਨੌਜਵਾਨਾਂ ਦੀ ਕੌਮ ਨੂੰ ਲੋੜ ਹੈ।

ਭਾਈ ਗੁਰਪ੍ਰੀਤ ਸਿੰਘ ਗੁਰੀ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਹ ਆਪਣੇ ਮਕਸਦ ‘ਚ ਸਫਲ ਹੋਏ ਹਨ। ਇਸ ਸਬੰਧੀ ਉਨ੍ਹਾਂ ਦੀ ਮਾਤਾ ਚਰਨਜੀਤ ਕੌਰ ਨੇ ਕਿਹਾ, ਕਿ ਸਾਨੂੰ ਪਿੰਡ ਦੇ ਸਰੰਪਚ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਲੋਂ ਬਹੁਤ ਪਿਆਰ 'ਤੇ ਸਹਿਯੋਗ ਮਿਲਿਆ ਹੈ, ਮੇਰੇ ਬੱਚੇ ਗੁਰਪੀਤ ਨੇ ਜੋ ਕੀਤਾ ਹੈ, ਸਾਨੂੰ ਉਸ ਤੇ ਮਾਣ ਹੈ। ਪਿੰਡ ਦੇ ਸਰਪੰਚ ਨੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨਾਲ ਗੱਲਬਾਤ ਕਰਦਿਆਂ ਦਸਿਆਂ ਕਿ ਅਸੀਂ ਪਿੰਡ ਹਾਸ ਕਲਾਂ ਵਾਸੀ ਹਰ ਸਮੇਂ ਇਸ ਪਰਵਾਰ ਨਾਲ ਖੜੇ ਹਾਂ। ਇਸ ਮੌਕੇ ਭਾਈ ਗੁਰੀ ਦੀ ਧਰਮ ਪਤਨੀ ਗੁਰਦੀਪ ਕੌਰ ਵੀ ਹਾਜਰ ਸਨ।


ਟਿੱਪਣੀ:

ਸ਼ਾਬਾਸ਼ ਹੈ ਇਸ ਬਹਾਦੁਰ ਨੌਜਵਾਨ ਨੂੰ, ਜਿਸਨੇ ਕੁੱਝ ਕੁ ਮਿਨਟਾਂ 'ਚ ਹੀ ਅਖੌਤੀ ਪੰਥਕ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ, ਜਿਸਦੇ ਫਲਸਰੂਪ ਮੋਦੀ ਦੀ ਰੈਲੀ ਵੀ ਰੱਦ ਹੋ ਗਈ। ਪਰ ਉਧਰ ਹੱਦ ਦੀ ਵੀ ਹੱਦ ਹੋ ਗਈ, ਕਿ 23 ਦਸੰਬਰ ਦੀ "ਪੰਥਕ ਕਾਨਫਰੰਸ" 'ਚ ਕਿਸੇ ਨੇ ਵੀ ਇਸ ਨੌਜਵਾਨ ਦਾ ਨਾਮ ਤੱਕ ਨਾ ਲਿਆ (ਜਿੰਨੀਆਂ ਵੀ ਵੀਡੀਓ ਦੇਖੀਆਂ ਹਨ, ਉਸ 'ਚ ਤਾਂ ਨਹੀਂ ਕਿਸੇ ਨੇ ਨਾਮ ਨਹੀਂ ਲਿਆ), ਪਰ ਸੱਪ ਸਮਾਜ ਦਾ ਨਾਮ ਯਾਦ ਰਿਹਾ, ਜਿਨ੍ਹਾਂ ਨੇ ਸਭ ਤੋਂ ਵੱਧ ਕੰਮ ਕੀਤਾ... ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ।  ਫਿਰ ਤੋਂ ਸਾਫ ਕਰ ਦਈਏ ਅਸੀਂ ਭਾਈ ਗੁਰਬਖਸ਼ ਸਿੰਘ ਦੇ ਵਿਰੋਧੀ ਨਹੀਂ, ਪਰ ਜੋ ਕੁਝ ਸਹੀ ਨਹੀਂ ਹੋ ਰਿਹਾ, ਉਸ ਬਾਰੇ ਖ਼ਾਲਸਾ ਨਿਊਜ਼ ਦੀ ਇਹ ਰਾਏ ਹੈ।

ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ... ਸ਼ਾਬਾਸ਼...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top