Share on Facebook

Main News Page

ਕੈਨੇਡੀਅਨ ਵਿਧਾਇਕ ਸ. ਜਗਮੀਤ ਸਿੰਘ ਨੂੰ Sikh of the Year ਅਵਾਰਡ, ਪਰ ਭਾਰਤ ਵਲੋਂ ਵੀਜ਼ਾ ਨਹੀਂ

ਗਗਨਦੀਪ ਸੋਹਲ, ਚੰਡੀਗੜ੍ਹ, 24 ਦਸੰਬਰ : ਅੱਜ ਅੰਮ੍ਰਿਤਸਰ ਵਿਖੇ ਕੈਨੇਡੀਅਨ ਵਿਧਾਇਕ ਜਗਮੀਤ ਸਿੰਘ ਧਾਲੀਵਾਲ ਨੂੰ ਸਿੱਖ ਆਫ ਦਾ ਈਅਰ ਚੁਣਿਆ ਗਿਆ ਹੈ, ਪਰ ਇਹ ਸਨਮਾਨ ਹਾਸਲ ਕਰਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਵੀਜ਼ਾ ਨਹੀਂ ਦਿਤਾ ਗਿਆ। 

ਓਨਟਾਰੀਓ ਤੋਂ ਐਨ ਡੀ. ਪੀ. ਪਾਰਟੀ ਦੇ ਵਿਧਾਇਕ ਜਗਮੀਤ ਸਿੰਘ ਧਾਲੀਵਾਲ ਨੂੰ ਸਿੱਖ ਆਫ ਦਾ ਈਅਰ ਐਵਾਰਡ ਲਈ ਚੁਣਿਆ ਗਿਆ ਹੈ, ਪਰ ਜਦੋਂ ਉਨ੍ਹਾਂ ਵਲੋਂ ਇਸ ਬਾਬਤ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਗਿਆ।

ਭਾਰਤ ਸਰਕਾਰ ਵਲੋਂ ਵੀਜ਼ਾ ਨਾ ਜਾਰੀ ਕਰਨ ਬਾਰੇ ਕੋਈ ਸਪਸ਼ਟ ਜਾਣਕਾਰੀ ਤਾਂ ਨਹੀਂ ਮਿਲੀ ਹੈ, ਪਰ ਸਮਝਿਆ ਇਹ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗਰਮ ਖਿਆਲੀ ਹੋਣ ਕਾਰਨ ਵੀਜ਼ਾ ਨਹੀਂ ਦਿਤਾ ਗਿਆ ਹੈ।

ਜੋ ਸਿੱਖ ਕੈਨੇਡਾ ਵਿਧਾਇਕ ਚੁਣਿਆ ਗਿਆ ਹੈ, ਉਸ ਨੂੰ ਭਾਰਤ ਵਲੋਂ ਵੀਜ਼ਾ ਨਾ ਜਾਰੀ ਕਰਨਾ ਹੈਰਾਨੀਜਨਕ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਜਗਮੀਤ ਧਾਲੀਵਾਲ ਪਹਿਲਾਂ ਭਾਰਤ 'ਚ ਆ ਚੁੱਕੇ ਹਨ।

ਟਿੱਪਣੀ: ਆ ਦੇਖ ਲਉ ਭਾਰਤ ਦੇ ਕਾਰੇ, ਜਿਹੜਾ ਸਿੱਖ, ਸਿੱਖਾਂ ਦੇ ਹੱਕ 'ਚ ਬੋਲੇ ਉਸਨੂੰ ਵੀਜ਼ਾ ਵੀ ਨਹੀਂ ਦਿੱਤਾ ਗਿਆ... ਰੂਬੀ ਢੱਲਾ ਵਰਗਿਆਂ ਨੂੰ ਝੱਟ ਵੀਜ਼ੇ ਮਿਲਦੇ ਰਹੇ ਹਨ... ਕਿਉਂ ਭਲਾ... ਪਾਠਕ ਆਪ ਸਮਝਦਾਰ ਹਨ...ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top