Share on Facebook

Main News Page

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਬਾਰੇ ਇੱਕ ਵਿਚਾਰ ਇਹ ਵੀ
-: ਸੁਰਿੰਦਰ ਸਿੰਘ

ਭਾਈ ਗੁਰਬਖ਼ਸ਼ ਸਿੰਘ ਦੇ ਸ਼ਾਂਤਮਈ ਆਂਦੋਲਨ ਨਾਲ ਕੁੱਝ ਗੱਲਾਂ ਸਪੱਸ਼ਟ ਤੌਰ ’ਤੇ ਉੱਭਰ ਕੇ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਰਵਾਇਤੀ ਅਕਾਲੀ ਲੀਡਰਸ਼ਿਪ, ਖ਼ੁਫ਼ੀਆ ਏਜੰਸੀਆਂ ਅਤੇ ਆਮ ਲੋਕ ਕਾਫ਼ੀ ਹੈਰਾਨ ਹਨ। ਇਹੋ ਗੱਲਾਂ ਹੀ ਗੁਰਬਖ਼ਸ਼ ਸਿੰਘ ਦੀ ਕਾਮਯਾਬੀ ਹੋ ਨਿਬੜੀਆਂ ਹਨ।

1. ਭਾਈ ਗੁਰਬਖ਼ਸ਼ ਸਿੰਘ ਦੇ ਦੁਆਲੇ ਉਨ੍ਹਾਂ ਨੂੰ ਘੇਰੀ ਬੈਠੀ ਜੁੰਡਲੀ ਨੇ ਆਪਣਾ ਆਪ ਪੰਜਾਬ ਸਰਕਾਰ ਅੱਗੇ ਢੇਰੀ ਕਰ ਦਿਤਾ, ਪਰ ਗੁਰਬਖ਼ਸ਼ ਸਿੰਘ ਨੇ ਸਮਝੌਤਾ ਨਹੀਂ ਕੀਤਾ। ਇਸ ਲਈ ਖਫ਼ਾ ਹੋਈ ਜੁੰਡਲੀ ਨੇ ਕਈ ਤਰਾਂ ਦੀਆਂ ਅਫ਼ਵਾਹਾਂ ਵੀ ਫੈਲਾਣੀਆਂ ਸ਼ੁਰੂ ਕਰ ਦਿਤੀਆਂ ਕਿ ਗੁਰਬਖ਼ਸ਼ ਸਿੰਘ ਹੁਣ ਹੋਰ ਭੁੱਖ ਨਹੀਂ ਕੱਟ ਸਕਦਾ। ਪਰ ਇਹ ਅਫ਼ਵਾਹਾਂ ਨੇ ਕੋਈ ਅਸਰ ਨਾ ਕੀਤਾ, ਅਤੇ ਜੁੰਡਲੀ ਹੱਥ ਪੈਰ ਮਲਦੀ ਰਹਿ ਗਈ।

2. ਰਵਾਇਤੀ ਅਕਾਲੀ ਲੀਡਰਸ਼ਿਪ ਅਤੇ ਬਾਦਲ ਦਲ ਦੇ ਗਲ਼ੇ ’ਚ ਪਏ ਸ਼ਾਂਤਮਈ ਫੱਟੇ ਨੂੰ ਗੁਰਬਖ਼ਸ਼ ਸਿੰਘ ਦੇ ‘ਜਬਰ ਦਾ ਮੁਕਾਬਲਾ ਸਬਰ ਨਾਲ’ ਨਾਅਰੇ ਨੇ ਖੁੱਡੇ ਲਾਈਨ ਲਾ ਦਿਤਾ।

3. ਸਭ ਤੋਂ ਅਹਿਮ ਗੱਲ ਇਹ ਕਿ ਭਾਈ ਗੁਰਬਖ਼ਸ਼ ਸਿੰਘ ਬਹੁਤਾ ਪੜ੍ਹਿਆ ਲਿਖਿਆ ਨਾ ਹੋਣ ਕਾਰਨ ਸਿੱਧੀ ਗੱਲ ਕਰ ਰਿਹਾ ਹੈ ਅਤੇ ਕਿਸੇ ਤਰਾਂ ਦੀਆਂ ਸਿਆਸੀ ਚਾਲਾਂ ਵਿਚ ਨਹੀਂ ਆ ਰਿਹਾ। ਦੁਨੀਆ ਦੀਆਂ ਵੱਡੀਆਂ ਲਹਿਰਾਂ ਦੀ ਕਾਮਯਾਬੀ ਨਾਲ ਅਗਵਾਈ ਕਰਨ ਵਾਲੇ ਬਹੁਤੇ ਆਗੂ ਗੁਰਬਖ਼ਸ਼ ਸਿੰਘ ਵਰਗੇ ਹੀ ਹੋਏ ਹਨ, ਜਿਨ੍ਹਾਂ ’ਚ ਸਿਆਸੀ ਸੂਝ ਦੀ ਥਾਂਵੇਂ ਦ੍ਰਿੜਤਾ ਅਤੇ ਸੱਚਾਈ ਦੀ ਮਾਤਰਾ ਵਧੇਰੇ ਹੁੰਦੀ ਹੈ।

4. ਇਨ੍ਹਾਂ ਕਾਰਨਾਂ ਦੇ ਵੱਸ ਹੀ ਕਥਿਤ ‘ਸੰਤ ਸਮਾਜ’ ਅਤੇ ਬਾਕੀ ਦੀਆਂ ਸਿੱਖ ਮਸਲਿਆਂ ’ਤੇ ਅਖ਼ਬਾਰੀ ਬਿਆਨਬਾਜ਼ੀਆਂ ਤੱਕ ਸੀਮਤ ਰਹਿਣ ਵਾਲੀਆਂ ਜਥੇਬੰਦੀਆਂ ਦਾ ਪੱਤਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top