Share on Facebook

Main News Page

ਸਾਡੀ ਕੌਮ ਵਿਚ ਅਕ੍ਰਿਤਘਣ ਅਤੇ ਗੱਦਾਰ ਨਾਂ ਹੋਣ, ਤਾਂ ਹਰਾਉਣ ਵਾਲਾ ਕੋਈ ਨਹੀਂ ਹੋਇਆ
-: ਭਾਈ ਗੁਰਬਖਸ਼ ਸਿੰਘ ਖਾਲਸਾ

ਬੰਦੀ ਸਿੰਘਾਂ ਦੀ ਰਿਹਾਈ ਲਈ ‘ਜਬਰ ਦਾ ਮੁਕਾਬਲਾ, ਸਬਰ ਨਾਲ’ ਕਰਨ ਦਾ ਸੰਕਲਪ ਲੈ ਕੇ ਮੋਰਚੇ ਉਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਠਾਂਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਜ਼ਰਬੰਦ ਸਿੰਘਾਂ ਦੀ ਰਿਹਾਈ ਤੱਕ ਮੋਰਚਾ ਜਾਰੀ ਰੱਖਣਗੇ ਅਤੇ ਸਿੰਘਾਂ ਦੇ ਰਿਹਾਅ ਹੋਣ ਤੋਂ ਬਾਅਦ ਅਕਾਲ ਥਖਤ ਸਾਹਿਬ ਜਾ ਕੇ, ਅਰਦਾਸ ਕਰਕੇ ਹੀ, ਆਪਣੀ ਭੁੱਖ ਹੜਤਾਲ ਖਤਮ ਕਰਨਗੇ।

ਭਾਈ ਗੁਰਬਖਸ਼ ਸਿੰਘ ਖ਼ਾਲਸਾ ਵਲੋਂ ਜੋਸ਼ ਭਰੇ ਵੀਚਾਰ ਸੰਗਤਾਂ ਨਾਲ ਕੀਤੇ ਗਏ। ਉਨ੍ਹਾਂ ਨੇ ਵੀਚਾਰ ਵਿੱਚ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਤਿੰਨ ਦਿਨ ਲੇਟ ਹੋ ਗਿਆ, ਕਿਉਂਕਿ ਤਿੰਨ ਸਿੰਘਾਂ ਨੇ ਪੈਰੋਲ 'ਤੇ ਬਾਹਰ ਆਉਣ 'ਤੇ ਮਨਾ ਕਰ ਦਿੱਤਾ ਸੀ। ਜਿਨ੍ਹਾਂ ਸਿੰਘਾਂ ਦੀਆਂ ਮਾਵਾਂ ਕਹਿੰਦੀਆਂ ਹਨ, ਕਿ ਉਹ ਪੈਰੋਲ 'ਤੇ ਆਏ ਹਨ, ਪੱਕੇ ਨਹੀਂ, ਉਹ ਦੱਸਣ ਕਿ ਪਿਛਲੇ 18 ਸਾਲਾਂ ਵਿਚ ਕਿੰਨੀ ਵਾਰੀ ਉਹ ਛੁੱਟੀ ਆਏ ਹਨ?

- ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਦੇਣ ਗੁਰੂ ਆਸਰਾ ਟਰਸਟ ਦੀ ਹੈ, ਸਿੱਖ ਚੈਨਲ, ਸੰਗਤ ਚੈਨਲ ਅਤੇ ਸਮੁੰਦਰੋਂ ਪਾਰ ਬੈਠੇ ਲੋਕਾਂ ਦਾ ਧੰਨਵਾਦ।

- ਦੂਜਾ ਨੰਬਰ ਸੰਤ ਸਮਾਜ ਨੂੰ ਢੁਕਦਾ ਹੈ। ਸੰਤ ਮਹਾਂਪੁਰਖ, ਬਾਬਾ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨੀਆਂ ਵੀ ਹਸਤੀਆਂ ਇਥੇ ਬੈਠੇ ਹੋ, ਉਨ੍ਹਾਂ ਨੂੰ ਸਿਰ ਝੁਕਦਾ ਹੈ। ਮੈਂ ਨਾਮ ਨਹੀਂ ਲੈਣਾ, ਇਹ ਤਾਂ ਮਹਾਂਪੁਰਖ ਨੇ ਆਪ ਜਾਣਦੇ ਨੇ।

- ਪੁਲਿਸ ਦੀ ਜ਼ੁਰਤ ਨਹੀਂ ਪਈ ਕਿ ਪੁਲਿਸ ਵਰਦੀ 'ਚ ਨਾ ਚੁਕ ਸਕੀ, ਸੰਗਤ ਰੂਪ ਧਾਰਣ ਕਰਕੇ ਚੁੱਕ ਕੇ ਲੈ ਗਈ।

- ਜਿਹੜਾ ਅਸੀਂ ਸੰਘਰਸ਼ ਸ਼ੁਰੂ ਕੀਤਾ ਹੈ, ਉਹ ਅਸੀਂ ਇਸ ਪੈਨ ਨਾਲ ਲੈਣਾ ਹੈ, ਹਥਿਆਰ ਨਹੀਂ ਚੁਕਣਾ।

ਟਿੱਪਣੀ:

ਭਾਈ ਗੁਰਬਖਸ਼ ਸਿੰਘ ਜੀ, ਆਪ ਵਲੋਂ ਕਹੀਆਂ ਗੱਲਾਂ ਬਹੁਤ ਖੂਬ ਹਨ, ਦਿਲੋਂ ਨਿਕਲੇ ਵਲਵਲੇ ਨੇ, ਜਿਸ ਤਰ੍ਹਾਂ ਨਾਲ ਆਪ ਜੀ ਸਿੱਖਾਂ ਨੂ ਇੱਕਠਾ ਕੀਤਾ ਹੈ, ਉਹ ਕਾਬੀਲੇ ਤਾਰੀਫ ਹੈ।

ਪਰ ਇੱਕ ਗੱਲ ਜਿਹੜੀ ਤੁਸੀਂ (ਅਖੌਤੀ) ਸੰਤ ਸਮਾਜ ਬਾਰੇ ਕਹੀ, ਉਹ ਗਲੇ ਤੋਂ ਥੱਲੇ ਨਹੀਂ ਉਤਰਦੀ।

ਤੁਹਾਨੂੰ ਇਹ ਸ਼ਾਇਦ ਜਾਣਕਾਰੀ ਨਹੀਂ, ਜਾਂ ਕਿਸੇ ਨੇ ਆਪ ਜੀ ਨੂੰ ਜਾਣਕਾਰੀ ਦਿੱਤੀ ਨਹੀਂ, ਕਿ ਜਿਨ੍ਹਾਂ ਨੁਕਸਾਨ ਇਸ ਸੱਪ ਸਮਾਜ ਨੇ ਪਹਿਲੇ ਵਿੱਢੇ ਹੋਏ ਸੰਘਰਸ਼ਾਂ ਦਾ ਕੀਤਾ, ਅਤੇ ਇਸ ਸੰਘਰਸ਼ ਨੂੰ ਵੀ ਸਾਬੋਟਾਜ਼ Sabotage ਕਰਨ ਲਈ ਕੀਤਾ, ਉਹ ਕਿਸੇ ਤੋਂ ਛੁਪਿਆ ਨਹੀਂ। ਇਹ ਹਰ ਸਿੱਖ ਦਾ ਸੰਘਰਸ਼ ਹੈ, ਜਿਸ ਵਿੱਚ ਕੌਮ ਦੇ ਜੁਝਾਰੂ ਸਿੰਘਾਂ, ਆਮ ਸਿੱਖ, ਨੌਜਵਾਨਾਂ, ਵਿਦਵਾਨਾਂ, ਮਿਸ਼ਨਰੀ ਸਿੰਘਾਂ ਨੇ ਦਿਨ ਰਾਤ ਇਕ ਕਰ ਦਿੱਤਾ, ਪਰ ਸੱਪ ਸਮਾਜ ਦੀ ਕਰਤੂਤਾਂ ਅਤੇ ਸਿੱਖ ਵਿਰੋਧੀ ਕਾਰਗੁਜ਼ਾਰੀ ਨੂੰ ਅਖੋਂ ਪਰੋਖੇ ਕਰਨਾ, ਸਹੀ ਨਹੀਂ

ਆਪਜੀ ਵਰਗੇ ਸਿਰੜੀ ਸਿੱਖ, ਜਦੋਂ ਇਨ੍ਹਾਂ ਸਾਧਾਂ ਦੀਆਂ ਤਾਰੀਫਾਂ ਕਰ ਦਿੰਦੇ ਨੇ, ਤਾਂ ਆਮ ਬੰਦਾ ਤਾਂ ਉਵੇਂ ਹੀ ਮੁਰੀਦ ਬਣ ਜਾਂਦਾ ਹੈ। ਆ ਦੇਖ ਲਉ ਜਿਸ ਸੰਤ ਸਮਾਜ ਦੀ ਤੁਸੀਂ ਤਾਰੀਫ ਕੀਤੀ, ਤੇ ਜਿਹੜਾ ਆਰ.ਐਸ.ਐਸ ਦਾ ਟੁੱਕੜਬੋਚ ਸਟੇਜ 'ਤੇ ਬੈਠਾ ਹੈ, ਉਸ ਦੀਆਂ ਕਰਤੂਤਾਂ, ਇਸ ਨੂੰ ਕਹੀਦਾ ਹੈ, ਕੀਤੇ ਕਰਾਏ 'ਤੇ ਪਾਣੀ ਫੇਰਨਾ।

ਜਿਨਾਂ ਵੀ ਹੋ ਸਕੇ, ਇਨ੍ਹਾਂ ਸੱਪ ਸਮਾਜ ਦੇ ਕਰੀਂਦਿਆਂ ਤੋਂ ਬੱਚਿਆ ਜਾਵੇ। ਜੇ ਹੋ ਸਕੇ ਤਾਂ ਕੋਈ ਵੀਰ, ਜੋ ਭਾਈ ਗੁਰਬਖਸ਼ ਸਿੰਘ ਦੇ ਨਜ਼ਦੀਕ ਹੋਵੇ, ਉਨ੍ਹਾਂ ਨੂੰ ਇਨ੍ਹਾਂ ਸਾਧਾਂ ਦੇ ਨੁਮਾਂਇਦੇ ਦੀ ਅਸਲੀਯਤ, ਭਾਈ ਗੁਰਬਖਸ਼ ਸਿੰਘ ਨੁੰ ਦਿਖਾ ਦੇਵੇ, ਧੰਨਵਾਦੀ ਹੋਵਾਂਗੇ।

ਖ਼ਾਲਸਾ ਨਿਊਜ਼ ਦਾ ਆਪਜੀ ਨਾਲ ਕੋਈ ਵਿਰੋਧ ਨਹੀਂ, ਅਸੀਂ ਤਾਂ ਇਸ ਸੰਘਰਸ਼ 'ਚ ਖਬਰਾਂ ਰਾਹੀਂ ਜੋ ਕੁੱਝ ਵੀ ਕਰ ਸਕਦੇ ਹਾਂ, ਕਰਾਂਗੇ, ਪਰ ਸੱਚ ਤੋਂ ਪੱਲਾ ਨਹੀਂ ਝਾੜ ਸਕਦੇ, ਤੇ ਸਾਡਾ ਕੰਮ ਗੁਰਮਤਿ ਵਿਰੋਧੀ ਕੋਈ ਵੀ ਅਨਸਰ ਹੋਵੇ, ਉਸ ਦੀ ਜਾਣਕਾਰੀ, ਸੰਗਤਾਂ ਨੂੰ ਮਹੁੱਈਆ ਕਰਵਾਉਣੀ, ਸਾਡਾ ਫਰਜ਼ ਹੈ।

ਸੰਪਾਦਕ ਖ਼ਾਲਸਾ ਨਿਊਜ਼


ਅਖੌਤੀ ਸਾਧ ਹਰੀ ਸਿੰਘ ਰੰਧਾਵਾ ਦਾ ਵਿਰੋਧ ਕਿਉਂ?

1. ਕਿਉਂਕਿ ਗੁਰੂ ਸਾਹਿਬਾਨ ਦੀ ਮਨੁੱਖੀ ਬਰਾਬਰਤਾ ਦੀ ਵਿਚਾਰਾਧਾਰਾ ਦੇ ਉਲਟ ਹਰੀ ਸਿੰਘ ਵਲੋਂ ਬੀਬੀਆਂ ਨੂੰ ਅਪਵਿੱਤਰ ਕਿਹਾ ਜਾਂਦਾ ਹੈ, ਤੇ ਉਨ੍ਹਾਂ ਦੇ ਮਾਸਿਕ ਧਰਮ ਦੌਰਾਨ ਪਾਠ ਕਰਨ ਜਾਂ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾਉਣ ਦਾ ਪ੍ਰਚਾਰ ਕਰਦਾ ਹੈ। ਦੇਖੋ ਯੂ ਟਿਊਬ ਲਿੰਕ: http://www.youtube.com/watch?v=0qPdXo-rHrc&feature=youtu.be

2. ਕਿਉਂਕਿ ਇਹ ਸਾਧ ਸਿੱਖਾਂ ਸਮੇਤ ਘੱਟ ਗਿਣਤੀ ਲੋਕਾਂ ਦੀ ਵਿਰੋਧੀ ਜਮਾਤ ਆਰ. ਐਸ. ਐਸ. ਦਾ ਏਜੰਟ ਹੈ। ਦੇਖੋ ਯੂ ਟਿਊਬ ਲਿੰਕ: http://www.youtube.com/watch?v=ZBuJN_uzUaw&feature=youtu.be

3. ਕਿਉਂਕਿ ਇਹ ਸਾਧ ਸਿੱਖ ਕੌਮ ਦੀ ਵੱਖਰੀ ਸ਼ਾਨ ਦੇ ਪ੍ਰਤੀਕ ਪੰਥ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਵਿਰੋਧੀ ਸੰਤ ਸਮਾਜ ਦਾ ਸਰਗਰਮ ਮੈਂਬਰ ਹੈ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਪਿਛਲੇ ਸਾਲ ਆਰ. ਐਸ. ਐਸ. ਦੇ ਇਸ਼ਾਰੇ ਅਤੇ ਤਖਤਾਂ ਦੇ ਜਥੇਦਾਰਾਂ ਦੀ ਮਿਲੀ ਭੁਗਤ ਨਾਲ ਬ੍ਰਾਹਮਣੀਕਰਨ ਕੀਤਾ ਸੀ।

4. ਕਿਉਂਕਿ ਇਹ ਸਾਧ ਉਸ ਸੰਤ ਸਮਾਜ ਦਾ ਮੋਹਰੀ ਲੀਡਰ ਹੈ, ਜਿਸਨੇ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ਤੇ 1994 ਵਿੱਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੇ ਮੁਕਾਬਲੇ 'ਤੇ ਆਪਣੀ ਮਰਿਯਾਦਾ ਛਾਪ ਕੇ ਵੰਡਣ ਦਾ ਗੁਨਾਹ ਕੀਤਾ ਸੀ, ਜੋ ਕਿ ਸਫਲ ਨਹੀਂ ਹੋਇਆ ਸੀ।

5. ਕਿਉਂਕਿ ਇਹ ਸਾਧ ਭਾਰਤੀ ਖੁਫੀਆ ਏਜੰਸੀਆਂ ਦੇ ਇਸ਼ਾਰੇ 'ਤੇ ਹੋਰ ਕਈ ਸਾਧਾਂ ਵਾਂਗ 20 ਸਾਲ ਝੂਠ ਬੋਲਦਾ ਰਿਹਾ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਜੂਨ 1984 ਵਿੱਚ ਸ਼ਹੀਦ ਨਹੀਂ ਹੋਏ ਸਨ, ਸਗੋਂ ਲੁਕ ਕੇ ਭੱਜ ਗਏ ਸਨ।

6. ਕਿਉਂਕਿ ਇਹ ਸਾਧ ਪ੍ਰਚਾਰ ਕਰਦਾ ਹੈ, ਕਿ ਬਹੁਤ ਸਾਰੇ ਪੁਰਾਤਨ ਸ਼ਹੀਦ ਸਿੰਘ (ਜਿਵੇਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬੰਦਾ ਸਿੰਘ ਬਹਾਦਰ ਆਦਿ) ਅਨੰਦਪੁਰ ਕੋਲ ਕਿਸੇ ਪਹਾੜੀ ਵਿੱਚ ਬਣੀ ਗੁਫਾ ਵਿੱਚ 300 ਸਾਲ ਤੋਂ ਲੁਕ ਕੇ ਬੈਠੇ ਹਨ ਤੇ ਉਨ੍ਹਾਂ ਕੋਲ ਪਾਉਣ ਲਈ ਕੱਪੜੇ ਵੀ ਨਹੀਂ ਹਨ। ਦੇਖੋ ਯੂ ਟਿਊਬ ਲਿੰਕ: http://www.youtube.com/watch?v=sYAERIV-ZJE&feature=youtu.be

 

7. ਕਿਉਂਕਿ ਇਸ ਸਾਧ ਨੇ ਆਪਣੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਸੋਚ ਦਾ ਸਬੂਤ ਦਿੰਦੇ ਹੋਏ, ਆਪਣੀ ਪਿਛਲੀ ਕੈਲਗਰੀ ਫੇਰੀ ਦੌਰਾਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿੱਚ ਕਈ ਸਾਲਾਂ ਤੋਂ ਚਲਦੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਕਰਾ ਕੇ, ਅੰਗਰੇਜਾਂ ਵਲੋਂ ਬਨਾਰਸ ਦੇ 5 ਵਿਦਵਾਨ ਪੰਡਤਾਂ ਦੀ ਅਗਵਾਈ ਵਿੱਚ, ਕਵੀ ਸੰਤੋਖ ਸਿੰਘ ਤੋਂ ਲਿਖਾਏ ਗੁਰਮਤਿ ਵਿਰੋਧੀ ਮਨਮਤਾਂ ਨਾਲ ਭਰਪੂਰ ਕਿਤਾਬ 'ਸੂਰਜ ਪ੍ਰਕਾਸ਼' ਦੀ ਕਥਾ ਸ਼ੁਰੂ ਕਰਾਈ ਸੀ।

8. ਕਿਉਂਕਿ ਇਹ ਸਾਧ ਆਪਣੀ ਕਥਾ ਵਿੱਚ ਗੱਪ ਮਾਰਦਾ ਹੋਇਆ ਕਹਿੰਦਾ ਹੈ ਕਿ ਰਾਜਸਥਾਨ ਦੇ ਇੱਕ ਪਿੰਡ ਦੀਆਂ ਪਾਥੀਆਂ ਵਿਚੋਂ ਰਾਮ-ਰਾਮ ਤੇ ਪੰਜਾਬ ਦੇ ਇੱਕ ਡੇਰੇ ਦੀਆਂ ਕੰਧਾਂ ਵਿੱਚੋਂ ਵਾਹਿਗੁਰੂ-ਵਾਹਿਗੁਰੂ ਦੀਆਂ ਆਵਾਜਾਂ ਆਉਂਦੀਆਂ ਹਨ, ਜਦ ਕਿ ਇਸਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਦੇਖੋ ਯੂ ਟਿਊਬ ਲਿੰਕ:

ਕੰਧਾਂ 'ਚੋਂ ਰਾਮ ਰਾਮ

ਪਾਥੀਆਂ 'ਚੋਂ ਰਾਮ ਰਾਮ

 


9. ਕਿਉਂਕਿ ਇਹ ਸਾਧ ਹਰ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੇ ਵਿਰੁੱਧ ਪ੍ਰਚਾਰ ਕਰਦਾ ਹੈ।

10. ਕਿਉਂਕਿ ਇਸ ਸਾਧ ਨੇ ਆਪਣੀ ਕਥਾ ਵਿੱਚ ਇਹ ਵੀ ਗੱਪ ਮਾਰੀ ਹੋਈ ਹੈ ਕਿ ਟਰਾਂਟੋ ਦੇ ਇੱਕ ਘਰ ਦੀ ਬੇਸਮੈਂਟ ਵਿੱਚ ਸ਼ਹੀਦ ਸਿੰਘਾਂ ਦੀ ਰੂਹ (ਭੂਤਾਂ) ਨੇ ਇੱਕ ਅਫਰੀਕਨ ਮੂਲ (ਕਾਲ਼ੀ) ਦੀ ਔਰਤ ਦੇ ਇਸ ਲਈ ਕੁਟਾਪਾ ਚਾੜ੍ਹਿਆ, ਕਿਉਂਕਿ ਉਹ ਸਿੰਘਾਂ ਦੇ ਘਰ ਵਿੱਚ ਮੀਟ, ਅੰਡਾ ਬਣਾਉਂਦੀ ਸੀ।

11. ਕਿਉਂਕਿ ਇਹ ਸਾਧ ਇਹ ਪ੍ਰਚਾਰ ਵੀ ਕਰਦਾ ਹੈ, ਕਿ ਗੁਰੂ ਅੰਗਦ ਦੇਵ ਜੀ ਤੇ ਬਾਕੀ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਗੁਰੂ ਸਾਹਿਬ ਵਲੋਂ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਤੋਂ ਬਾਗੀ ਹੋ ਕੇ ਆਪਣਾ ਵੱਖਰਾ ਉਦਾਸੀ ਮੱਤ ਚਲਾਉਣ ਵਾਲੇ ਸ੍ਰੀ ਚੰਦ ਦੀ ਕ੍ਰਿਪਾ ਨਾਲ ਮਿਲੀ ਸੀ। ਦੇਖੋ ਯੂ ਟਿਊਬ ਲਿੰਕ: http://www.youtube.com/watch?v=ASbxCuhTAyI&feature=youtu.be

 

12. ਕਿਉਂਕਿ ਇਹ ਸਾਧ ਉਨ੍ਹਾਂ ਪਾਖੰਡੀ, ਬਲਾਤਕਾਰੀ ਤੇ ਸਮਾਜ ਵਿਰੋਧੀ ਸਾਧਾਂ (ਜਿਵੇਂ ਕਿ ਧਨਵੰਤ ਸਿੰਘ ਜੋ ਹੁਣ ਜ਼ੇਲ ਵਿੱਚ ਹੈ, ਦਲਜੀਤ ਸਿੰਘ ਸ਼ਿਕਾਗੋ, ਜੋ ਕਿ ਹੁਣੇ ਜੇਲ ਵਿਚੋਂ ਆਇਆ ਹੈ, ਮਾਨ ਸਿੰਘ ਪਿਹੋਵੇਵਾਲਾ ਜੋ ਜਲਦੀ ਜੇਲ ਜਾਣ ਵਾਲਾ ਹੈ, ਰਣਜੀਤ ਸਿੰਘ ਢੱਡਰੀਆਂਵਾਲਾ ਜੋ ਜੇਲ ਜਾਣ ਵਾਲਾ ਹੈ ਆਦਿ) ਦਾ ਸਾਥੀ ਹੈ, ਜੋ ਕਿ ਆਪਣੇ ਕੁਕਰਮਾਂ ਕਰਕੇ ਜ਼ੇਲਾਂ ਵਿੱਚ ਹਨ ਜਾਂ ਕੋਰਟ ਕੇਸ ਚੱਲ ਰਹੇ ਹਨ। ਇਸਨੇ ਆਪਣੀ ਸਾਥੀ ਸਾਧਾਂ ਦੀਆਂ ਸਮਾਜ ਵਿਰੋਧੀ ਕਰਤੂਤਾਂ ਵਿਰੁੱਧ ਕਦੇ ਮੂੰਹ ਨਹੀਂ ਖੋਲਿਆ।

13. ਕਿਉਂਕਿ ਇਹ ਸਾਧ ਵੀ ਹੋਰ ਸਾਧਾਂ ਵਾਂਗ ਆਪਣੇ ਨਾਮ ਨਾਲ ਨਕਲੀ ਡਿਗਰੀ 'ਸੰਤ' ਲਗਾਉਂਦਾ ਹੈ, ਜਦਕਿ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਸਿੱਖ ਸੰਸਥਾ ਜਾਂ ਜਥੇਬੰਦੀ ਨੇ ਇਸ ਸਾਧ ਸਮੇਤ ਕਿਸੇ ਵੀ ਸਾਧ ਨੂੰ ਕਦੇ ਕੋਈ ਅਜਿਹੀ ਡਿਗਰੀ ਜਾਂ ਅਹੁਦਾ ਜਾਂ ਸਨਮਾਨ ਨਹੀਂ ਦਿੱਤਾ, ਇਸ ਲਈ ਇਸਨੇ ਕਦੇ ਸੰਗਤ ਨੂੰ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਇਸਨੂੰ ਇਹ ਡਿਗਰੀ ਕਦੋਂ, ਕਿਸਨੇ ਤੇ ਕਿੱਥੇ ਦਿੱਤੀ ਸੀ?

ਇਹ ਤਾਂ ਸਿਰਫ ਕੁੱਝ ਕੁ ਵੰਨਗੀਆਂ ਹਨ, ਇਸ ਸਾਧ ਦੀਆਂ ਕਰਤੂਤਾਂ ਅਤੇ ਗੱਪਾਂ ਦੀ ਲਿਸਟ ਬਹੁਤ ਲੰਮੀ ਹੈ।

ਫਿਰ ਤੋਂ ਦੁਹਰਾਅ ਦਈਏ, ਜਿਨਾਂ ਵੀ ਹੋ ਸਕੇ, ਇਨ੍ਹਾਂ ਸੱਪ ਸਮਾਜ ਦੇ ਕਰੀਂਦਿਆਂ ਤੋਂ ਬੱਚਿਆ ਜਾਵੇ। ਜੇ ਹੋ ਸਕੇ ਤਾਂ ਕੋਈ ਵੀਰ, ਜੋ ਭਾਈ ਗੁਰਬਖਸ਼ ਸਿੰਘ ਦੇ ਨਜ਼ਦੀਕ ਹੋਵੇ, ਉਨ੍ਹਾਂ ਨੂੰ ਇਨ੍ਹਾਂ ਸਾਧਾਂ ਦੇ ਨੁਮਾਂਇਦੇ ਦੀ ਅਸਲੀਯਤ, ਭਾਈ ਗੁਰਬਖਸ਼ ਸਿੰਘ ਨੁੰ ਦਿਖਾ ਦੇਵੇ, ਧੰਨਵਾਦੀ ਹੋਵਾਂਗੇ।

ਖ਼ਾਲਸਾ ਨਿਊਜ਼ ਦਾ ਆਪਜੀ ਨਾਲ ਕੋਈ ਵਿਰੋਧ ਨਹੀਂ, ਅਸੀਂ ਤਾਂ ਇਸ ਸੰਘਰਸ਼ 'ਚ ਖਬਰਾਂ ਰਾਹੀਂ ਜੋ ਕੁੱਝ ਵੀ ਕਰ ਸਕਦੇ ਹਾਂ, ਕਰਾਂਗੇ, ਪਰ ਸੱਚ ਤੋਂ ਪੱਲਾ ਨਹੀਂ ਝਾੜ ਸਕਦੇ, ਤੇ ਸਾਡਾ ਕੰਮ ਗੁਰਮਤਿ ਵਿਰੋਧੀ ਕੋਈ ਵੀ ਅਨਸਰ ਹੋਵੇ, ਉਸ ਦੀ ਜਾਣਕਾਰੀ, ਸੰਗਤਾਂ ਨੂੰ ਮਹੁੱਈਆ ਕਰਵਾਉਣੀ, ਸਾਡਾ ਫਰਜ਼ ਹੈ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top