Share on Facebook

Main News Page

ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਰਸਮੀ ਸ਼ਰਧਾ ਦੀ ਬਜਾਏ, ਮਹਾਨ ਫਲਸਫੇ ਨੂੰ ਸਮਝੀਏ ਤੇ ਵੀਚਾਰੀਏ ਕਿ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ?
-: ਗੁਰਚਰਨ ਸਿੰਘ ਗੁਰਾਇਆ

ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਦੁਨੀਆਂ ਦੇ ਇਤਿਹਾਸ ਵਿੱਚ ਲਸਾਨੀ ਤੇ ਅਦੁੱਤੀ ਸ਼ਹਾਦਤਾਂ ਹਨ । ਦੁਨੀਆਂ ਦੇ ਇਤਿਹਾਸ ਵਿੱਚ 6 ਸਾਲ ਤੇ 8 ਸਾਲ ਦੇ ਬੱਚਿਆਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਦ ਖਾਨ ਦੀ ਹਕੂਮਤ ਤੇ ਇਸ ਦੇ ਕਰਿੰਦੇ ਸੁੱਚਾ ਨੰਦ ਨੇ ਪਿਆਰ, ਲਾਲਚ ਤੇ ਡਰਾਵਿਆਂ ਨਾਲ ਝੁਕਾਉਣ ਤੇ ਇਸਲਾਮ ਕਬੂਲ ਕਰਾਉਣ ਦੀ ਹਰ ਕੋਸ਼ਿਸ਼ ਨੂੰ ਨਿੱਕੀਆਂ ਜਿੰਦਾ ਨੇ ਅਸਫਲ ਬਣਾ ਦਿੱਤਾ ਸੀ । ਤਾਹੀ ਤਾਂ ਇਹਨਾਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣਕੇ ਤੇ ਮਾਤਾ ਗੁਜਰ ਕੌਰ ਜੀ ਨੂੰ ਬੁਰਜ਼ ਤੋਂ ਧੱਕਾ ਦੇਕੇ ਸ਼ਹੀਦ ਕਰਨ ਵਾਲੇ ਜ਼ੁਲਮਾਨਾ ਤੇ ਹਾਵਾਨਾਂ ਵਾਲੀ ਹਕੂਮਤ ਦੀ ਕਾਰਵਾਈ ਨੂੰ ਦੇਖ ਸੁਣਕੇ ਕੋਈ ਵੀ ਐਸੀ ਇਨਸਾਨੀ ਅੱਖ ਨੀ ਹੋਣੀ ਜਿਸ ਨੇ ਨੀਰ ਨਾ ਵਹਾਇਆ ਹੋਵੇ ਤੇ ਹਕੂਮਤ ਨੂੰ ਲਾਹਣਤਾਂ ਤੇ ਇਸ ਜ਼ੁਲਮੀ ਹਕੂਮਤ ਦੀ ਜੜ੍ਹ ਪੁੱਟ ਹੋਣ ਦੀਆਂ ਬਦਦੁਆਵਾਂ ਨਾ ਦਿੱਤੀਆਂ ਹੋਣ। ਇਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਲਈ ਹਰ ਸਾਲ ਸ਼ਹੀਦੀ ਸਭਾ ਦੇ ਤੌਰਤੇ ਮਨਾਉਦੀ ਆ ਰਿਹੀ ਸਿੱਖ ਕੌਮ ਹੁਣ ਅਨੇਕਾਂ ਸਾਲਾ ਤੋਂ ਇਹਨਾਂ ਮਹਾਨ ਸ਼ਹੀਦਾਂ ਨੂੰ ਰਸਮੀ ਜਿਹੀ ਸ਼ਰਧਾਂ ਭੇਟ ਕਰਨ ਲਈ ਮਨਾਉਦੀ ਆ ਰਿਹੀ ਹੈ । ਦੀਵਾਨ ਸਜਦੇ ਹਨ, ਤਕਰੀਰਾਂ ਕੀਤੀਆਂ ਜਾਦੀਆਂ ਹਨ, ਵਾਰਾਂ ਗਾਈਆਂ ਜਾਦੀਆਂ ਹਨ, ਮਿਠਾਈਆਂ ਤੇ ਹੋਰ ਖਰੀਦੋ ਫਰੋਖਤ ਦੇ ਸਟਾਲ ਲੱਗਦੇ ਹਨ ਨਗਰ ਕੀਰਤਨ ਕੱਢੇ ਜਾਦੇ ਹਨ ਤਿੰਨ ਦਿਨ ਆਪਣੇ ਵੱਲੋਂ ਪੁਰੀ ਸ਼ਰਧਾਂ ਨਾਲ ਸ਼ਹੀਦੀ ਦਿਹਾੜੇ ਇੱਕ ਲੜੀ ਦੀ ਤਰ੍ਹਾਂ ਆਉਦੇ ਹਨ ਤੇ ਲੰਘ ਜਾਦੇ ਹਨ । ਅਸੀਂ ਕਦੀ ਡੂੰਘੀ ਸੋਚ ਨਾਲ ਇਹ ਨਹੀਂ ਵਿਚਾਰਿਆ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ?

ਇਹ ਮਹਾਨ ਸ਼ਹੀਦੀਆਂ ਸਾਨੂੰ ਕੀ ਸਬਕ ਦਿੰਦੀਆਂ ਹਨ ? ਸਾਥੋਂ ਇਹ ਸ਼ਹੀਦੀਆਂ ਕੀ ਮੰਗ ਕਰਦੀਆਂ ਹਨ ? ਜਿਸ ਸਮੇਂ ਕੌਮ ਨੇ ਇਸ ਤਰ੍ਹ੍ਹਾਂ ਸੋਚਿਆ ਤਾਂ ਇਹਨਾਂ ਸੋਚਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਪ੍ਰਣ ਕੀਤੇ, ਉਸ ਸਮੇਂ ਇਤਿਹਾਸ ਨੇ ਆਪਣੀ ਸਿਰਜਣਾ ਦਾ ਇੱਕ ਅਨੋਖਾ ਕਾਂਡ ਅਰੰਭ ਦਿੱਤਾ । ਇਹ ਕਾਂਡ ਸੀ ਜੋ ਸੂਰਬੀਰ ਮਹਾਂਬਲੀ ਬੰਦਾ ਸਿੰਘ ਬਹਾਦਰ ਜੀ ਨੇ ਦਸ਼ਮੇਸ਼ ਪਿਤਾ ਜੀ ਦੀ ਥਾਪਣਾ ਨਾਲ ਇਸੇ ਸ਼ਹੀਦੀ ਅਸਥਾਨ ਸਰਹੰਦ ਦੀ ਧਰਤੀ ਤੋਂ ਸ਼ੁਰੂ ਕੀਤਾ । ਇਹ ਇੱਕ ਰਸਮੀ ਸ਼ਰਧਾਜ਼ਲੀ ਨਹੀਂ ਸੀ, ਸਗੋ ਇੱਕ ਅਜਿਹੀ ਵੰਗਾਰ ਭਰੀ ਪ੍ਰਤਿਗਿਆ ਸੀ ਜੋ ਤਕਰੀਬਨ ਇੱਕ ਸੌਂ ਸਾਲ ਪੰਜਾਬ ਦੀ ਧਰਤੀ ਤੇ ਸੂਰਬੀਰ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਦਾ ਬਾਣਾ ਬਣ ਗਈ ।

ਸੂਰਮਗਤੀ ਦਾ ਇਹ ਇੱਕ ਅਜਿਹਾ ਚਮਤਕਾਰ ਸੀ, ਜੋ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਸਿਰਫ ਪੰਜ ਕੁ ਵਰ੍ਹਿਆਂ ਮਗਰੋਂ ਹੀ ਮੁਗਲ ਸਲਤਨਤ ਦੇ ਸ਼ਾਹੀ ਕਿਲਿਆਂ ਨੂੰ ਖੰਡਰਾਤਾਂ ਤੇ ਥੇਹਾਂ ਵਿੱਚ ਬਦਲਣ ਤੇ ਮਲੀਆਂ ਮੇਟ ਕਰਨ ਵਿੱਚ ਮੂਰਤੀਮਾਨ ਹੋਇਆ । ਖਾਲਸਾ ਆਪਣੀ ਮੰਜ਼ਿਲ ਤੇ ਨਿਸ਼ਾਨੇ ਵੱਲ ਉਨੀ ਦੇਰ ਹੀ ਸਫਲਤਾ ਨਾਲ ਅੱਗੇ ਵਧਦਾ ਗਿਆ, ਜਿੰਨੀ ਦੇਰ ਉਸ ਨੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਤਿਆਗ, ਨਿਸ਼ਕਾਮ ਸੇਵਾ, ਕੁਰਬਾਨੀ ਤੇ ਪਰਉਪਕਾਰ ਨੂੰ ਆਪਣੇ ਜੀਵਨ ਦਾ ਅਸਲੀ ਕਰਤਵ ਮੰਨਿਆ । ਖਾਲਸੇ ਨੇ ਆਜ਼ਾਦੀ ਦੇ ਸੰਘਰਸ਼ ਲਈ ਕਮਰਕੱਸੇ ਕੀਤੇ । ਨਗਾਰਿਆਂ 'ਤੇ ਚੋਟਾਂ ਲਾ ਦਿੱਤੀਆਂ । ਤਕਰੀਬਨ ਇੱਕ ਸੌ ਵਰ੍ਹੇ ਦੇ ਲੰਮੇ ਸਿਰੜੀ-ਸਿਦਕੀ ਸੰਗਰਾਮ ਤੇ ਖੂਨ ਨਾਲ ਲੱਥ ਪੱਥ ਹੋਏ ਇਤਿਹਾਸ ਨੇ ਆਖਰ ਜਮਨਾ ਦੇ ਤੱਟਾਂ ਤੋਂ ਲੈ ਕੇ ਖੈਬਰ ਦੇ ਦਰਿਆ ਤੱਕ ਦਾ ਆਜ਼ਾਦ ਖਾਲਸੇ ਦਾ ਅਜ਼ਾਦ ਰਾਜ ਬਖਸ਼ਿਆ । ਇਹ ਸੀ ਅਸਲੀ ਸ਼ਰਧਾਂਜ਼ਲੀ ਦਾ ਫਲ, ਜੋ ਇਤਿਹਾਸ ਨੇ ਖਾਲਸੇ ਦੀ ਝੋਲੀ ਪਾਇਆ ।

ਫਿਰ ਆਇਆ ਗਿਰਾਵਟ ਦਾ ਉਹ ਦੌਰ ਜਿਸ ਨੇ ਸਾਨੂੰ ਗੁਲਾਮੀ ਦੇ ਸੰਗਲਾਂ ਵਿੱਚ ਜਕੜ ਦਿੱਤਾ । ਸ਼ੁਰੂ ਵਿੱਚ ਇਹ ਗੁਲਾਮੀ ਅੰਗਰੇਜ਼ੀ ਰਾਜ ਦੀ ਸੀ ਜੋ ਇੱਕ ਸਦੀ ਤੋਂ ਵੱਧ ਚੱਲਿਆ । ਇਸ ਮਗਰੋਂ ਆਇਆ ਦਿੱਲੀ ਸਥਿਤ ਬ੍ਰਹਮਵਾਦੀ ਹਿੰਦੂ ਸਰਕਾਰ ਦੀ ਗੁਲਾਮੀ ਜੋ ਪੈਹਂਟ ਸਾਲਾਂ ਤੋਂ ਖਾਲਸੇ ਨੂੰ ਜਕੜੀ ਬੈਠੀ ਹੈ ਤੇ ਇਸ ਨੇ ਉਹ ਕਿਹੜਾ ਜ਼ੁਲਮ ਹੈ ਜੋ ਸਿੱਖ ਕੌਮ ਤੇ ਨਾ ਕੀਤਾ ਹੋਵੇ। ਦਿੱਲੀ ਤਖਤ ਤੇ ਬਿਰਾਜਮਾਨ ਬ੍ਰਾਹਮਣਵਾਦੀ ਹਕੂਮਤ ਨੇ ਸਿੱਖ ਕੌਮ ਨੂੰ ਨੇਸਤੋ ਨੇਬੂਤ ਤੇ ਇਸ ਨੂੰ ਬ੍ਰਾਹਮਣਵਾਦ ਵਿੱਚ ਰਲ ਗੱਡ ਕਰਨ ਲਈ ਸਿੱਖ ਕੌਮ ਤੇ ਸਾਮ, ਦਾਮ, ਦੰਡ ਤੇ ਭੇਦ ਦੇ ਹਰ ਤਰੀਕੇ ਦਾ ਇਸਤੇਮਾਲ ਕਰਕੇ ਮੁਗਲਾਂ ਦੇ ਜ਼ੁਲਮਾਂ ਨੂੰ ਮਾਤ ਦੇ ਦਿੱਤੀ ਹੈ ।

ਇਹ ਹਲਾਤ ਸਿੱਖ ਕੌਮ ਦੇ ਵੱਡੇ ਹਿੱਸੇ ਵਿੱਚ ਲਾਲਚ, ਨਿੱਜ ਸਵਾਰਥ, ਚੌਧਰ ਦੀ ਭੁੱਖ ਤੇ ਹਾਉਮੈ ਵਰਗੀਆਂ ਕੰਮਜ਼ੋਰੀਆਂ ਦਾ ਸ਼ਿਕਾਰ ਹੋਣ ਕਰਕੇ ਹੀ ਹਨ । ਅੱਜ ਲੋੜ ਹੈ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਤੋਂ ਪ੍ਰੇਣਾ ਲੈਣ ਦੀ, ਤੇ ਪ੍ਰਣ ਕਰਨ ਦੀ ਕਿ ਜਿਵੇਂ ਨਿੱਕੀਆਂ ਜਿੰਦਾਂ ਸਾਨੂੰ ਇਹ ਸਬਕ ਦਿੰਦੀਆਂ ਕਿ ਦੁਨਿਅਵੀ ਪਦਾਰਥਾਂ, ਔਹੁਦਿਆਂ ਦਾ ਲਾਲਚ ਤੇ ਮੌਤ ਦੇ ਡਰਾਵੇ ਧਰਮ ਤੋਂ ਡੁਲ੍ਹਾਂ ਨਾ ਸਕੇ ਉਹਨਾਂ ਨੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸਿੱਖ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਸੀ । ਤੇ ਸਾਡੇ ਤੋਂ ਮੰਗ ਕਰਦੀਆਂ ਕਿ ਅੱਜ ਜੋ ਅਸੀਂ ਇਹਨਾਂ ਕੰਮਜ਼ੋਰੀਆਂ ਦੇ ਸ਼ਿਕਾਰ ਹੋ ਚੁੱਕੇ ਹਾਂ । ਸਾਡੇ ਦਿਲ ਅੰਦਰ ਇਹਨਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਮਹਾਨ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂ ਹੈ ਤਾਂ ਫਿਰ ਪ੍ਰਣ ਕਰੀਏ ਕਿ ਦੁਨਿਆਵੀ ਪਦਾਰਥਾਂ ,ਚੌਧਰ,ਨਿੱਜ ਸਵਾਰਥ ਤੇ ਕੁਰਸੀ ਦੇ ਲਾਲਚ ਲਈ ਅਪਣੀ ਜ਼ਮੀਰ ਦਾ ਸੌਦਾ ਨਹੀਂ ਕਰਾਂਗੇ ਤੇ ਸਿੱਖ ਕੌਮ ਨੂੰ ਮਾਨਸਿਕ ਤੇ ਸਰੀਰਕ ਤੌਰਤੇ ਗੁਲਾਮ ਬਣਾਉਣ ਵਾਲੇ ਬ੍ਰਹਮਵਾਦ ਤੋਂ ਅਜ਼ਾਦ ਹੋਣ ਲਈ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਤੇ ਫਿਰ ਦੁਨੀਆਂ ਦੀ ਕੋਈ ਤਾਕਤ ਸਿੱਖ ਕੌਮ ਨੂੰ ਖਤਮ ਨਹੀਂ ਕਰ ਸਕਦੀ । ਇਹ ਹੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ ਤੇ ਸਮੂਹ ਮਹਾਨ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top