Share on Facebook

Main News Page

ਪੱਖਪਾਤੀ ਮੀਡੀਏ ਅਤੇ ਪਾਰਟੀਬਾਜ ਆਗੂਆਂ ਦੇ ਰੋਲ ਕਰਕੇ

(ਅਵਤਾਰ ਸਿੰਘ ਮਿਸ਼ਨਰੀ) ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਬੇਦੋਸ਼ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼ਾਤਮਈ ਢੰਗ ਸਹਿਤ ਸਬਰ ਨਾਲ ਜ਼ਬਰ ਦਾ ਮੁਕਾਬਲਾ ਕਰਦੇ ਹੋਏ ਪਿਛਲੇ 41 ਦਿਨਾਂ ਤੋਂ ਜੋ ਪੰਥਕ ਲਹਿਰ ਚਲਾਈ ਹੈ ਉਸ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਰਲੀਆਂ ਤੇ ਹਮਾਇਤ ਕਰ ਰਹੀਆਂ ਹਨ, ਪਰ ਇੱਕ ਅੱਧੀ ਅਖਬਾਰ ਤੇ ਮਡੀਏ ਨੂੰ ਛੱਡ ਕੇ, ਬਹੁਤੀਆਂ ਅਖਬਾਰਾਂ ਨੇ, ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ, ਭਾਈ ਪੰਥਪ੍ਰੀਤ ਸਿੰਘ ਅਤੇ ਮਿਸ਼ਨਰੀ ਸਿੰਘਾਂ ਦੀ ਬਹੁਤੀ ਕਵਰੇਜ ਨਹੀਂ ਕੀਤੀ, ਪਰ ਸਾਧਾਂ ਅਤੇ ਪੁਲੀਟੀਕਲ ਲੀਡਰਾਂ ਨੂੰ ਵੱਧ ਹਾਈ ਲਾਈਟ ਕੀਤਾ ਹੈ।

ਸਾਧ ਸੰਗਤ ਅਤੇ ਪਾਠਕ ਜਨੋ ਦੇਖੋ! ਬੂਬਣੇ ਸਾਧ ਹਰ ਵੇਲੇ ਪੱਕੇ ਫਲ ਅਤੇ ਦੁੱਧ ਉਪਰਲੀਆਂ ਮਲਾਈਆਂ ਖਾਣੇ ਬਿੱਲੇ ਬਣ ਗਏ ਹਨ। ਪਰ ਫੇਸ ਬੁੱਕ, ਯੂ ਟਿਊਬ ਅਤੇ ਵੈਬਸਾਈਟਾਂ ਸਭ ਦੇ ਭਾਂਡੇ ਫੋੜ ਕੇ ਅਸਲੀ ਤਸਵੀਰਾਂ ਸਾਹਮਣੇ ਲਿਆ ਰਹੀਆਂ ਹਨ। ਧੰਨਵਾਦ ਫੇਸ ਬੁੱਕ, ਯੂ ਟਿਊਬ ਮੀਡੀਆ ਚਲਾਉਣ ਵਾਲੇ ਵਿਗਿਆਨੀ ਪ੍ਰਬੰਧਕਾਂ ਅਤੇ ਵੈਬਸਾਈਟਾਂ ਵਾਲੇ ਵੀਰਾਂ ਦਾ!

ਮਿਸ਼ਨਰੀ ਸਿੰਘਾਂ ਨੇ ਪਿੰਡ-ਪਿੰਡ ਜਾ ਕੇ ਗੁਰਮਤਿ ਦਾ ਬਹੁਤ ਪ੍ਰਚਾਰ ਕੀਤਾ ਅਤੇ ਕਰ ਰਹੇ ਹਨ। ਇਸ ਲਈ ਬਹੁਤ ਸੰਗਤਾਂ ਸਾਧਾਂ ਦੇ ਚੁੰਗਲ ਚੋਂ ਨਿਕਲ ਚੁੱਕੀਆਂ ਅਤੇ ਨਿਕਲ ਰਹੀਆਂ ਪਰ ਮਿਸ਼ਨਰੀ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ ਸਰਬ ਸਾਂਝਾ ਸੰਗਠਨ ਨਾ ਹੋਣ ਕਰਕੇ, ਕੀਤਾ ਕਰਾਇਆ ਹੋਰ ਹੀ ਸਾਂਭ ਜਾਂਦੇ ਹਨ। ਅੱਜ ਵੋਟਾਂ ਦਾ ਰਾਜ ਹੈ, ਇਸ ਲਈ ਜਾਗਰੂਕ ਅਤੇ ਮਿਸ਼ਨਰੀ ਸਿੰਘਾਂ ਨੂੰ ਵੀ ਆਪਣੇ ਵੋਟ ਬੈਂਕ ਦਾ ਜਨਤਾ ਵਿੱਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ, ਮੀਡੀਆ ਅਤੇ ਸਰਕਾਰਾਂ ਤਾਂ ਹੀ ਪ੍ਰਭਾਵਤ ਹੁੰਦੀਆਂ ਹਨ।

(ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੁ.ਅੱਸ.ਏ, ਸਾਥੀ ਅਤੇ ਸੰਗਤਾਂ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top