Share on Facebook

Main News Page

ਛੇ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਨਾ ਕਿ ਪੈਰੋਲ 'ਤੇ ਬਾਹਰ  ਆਉਣ ਦੀ ਗੱਲ
-: ਦਮਨਦੀਪ ਸਿੰਘ

ਭਾਈ ਲਾਲ ਸਿੰਘ ਜੀ ਦੇ ਪੈਰੋਲ 'ਤੇ ਬਾਹਰ ਆਉਣ ਦੀ ਸਮੂਚੀ ਕੌਮ ਨੂੰ ਲੱਖ ਲੱਖ ਵਧਾਈ ਹੋਵੇ। ਪੈਰੋਲ ਕੁੱਝ ਦੇਰ ਲਈ ਹੀ ਸੀਮਤ ਹੁੰਦੀ ਹੈ, ਇਸ ਨੂੰ ਰਿਹਾਈ ਨਹੀਂ ਕਿਹਾ ਜਾ ਸਕਦਾ। ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦੇ ਉਹ ਬੋਲ ਅੱਜ ਵੀ ਦਾਸ ਦੇ ਕੰਨਾਂ ਵਿੱਚ ਗੂੰਜਦੇ ਹਨ, ਜਿਨ੍ਹਾਂ ਨੂੰ ਸੁਣ ਦਾਸ ਦੌੜਿਆ ਗਿਆ ਸੀ ਭਾਈ ਸਾਹਿਬ ਨੂੰ ਮਿਲਣ, ਕਿ "ਜਾਂ ਸਿੰਘ ਰਿਹਾ ਹੋਣਗੇ, ਜਾਂ ਭਾਣਾ ਵਰਤੇਗਾ"।

ਇਹ ਛੇ ਸਿੰਘਾਂ ਦੀ ਗੱਲ ਮੁੱਖ ਤੌਰ 'ਤੇ ਕੀਤੀ ਜਾਂਦੀ ਹੈ:

- ਭਾਈ ਲਖਵਿੰਦਰ ਸਿੰਘ (ਲੱਖਾ), ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਵਰਿਆਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਖਹਿਰਾ

ਇਹਨਾ ਛੇ ਸਿੰਘਾਂ ਵਿੱਚੋਂ ਭਾਈ ਲਾਲ ਸਿੰਘ ਜੀ ਕੱਲ ਪੈਰੋਲ ਤੇ ਬਾਹਰ ਆ ਗਏ ਹਨ। ਬੁੜੈਲ ਜੇਲ ਵਾਲੇ ਸਿੰਘ ਵੀ ਜਲਦ ਪੈਰੋਲ 'ਤੇ ਬਾਹਰ ਆ ਜਾਣਗੇ। ਜੇ ਭਾਈ ਸਾਹਿਬ ਪੈਰੋਲ 'ਤੇ ਸਿੰਘ ਬਾਹਰ ਆਉਣ ਤੋਂ ਬਾਅਦ ਭੁੱਖ ਹੜਤਾਲ ਖਤਮ ਕਰਦੇ ਹਨ, ਤਾਂ ਫਿਰ ਸਿੰਘਾਂ ਦੀ ਰਿਹਾਈ ਵਾਲੀ ਗੱਲ ਵਿਚਾਰਨ ਯੋਗ ਹੈ।

ਇਸ ਮੋਰਚੇ ਨੂੰ ਕਿਸ ਰੂਪ ਵਿੱਚ ਜਾਰੀ ਰਖਿਆ ਜਾਵੇਗਾ, ਇਸ ਗੱਲ ਵਲ ਧਿਆਨ ਦੇਣ ਦੀ ਲੋੜ ਹੈ। ਛੇ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਨਾ ਕਿ ਪੈਰੋਲ 'ਤੇ ਬਾਹਰ  ਆਉਣ ਦੀ ਗੱਲ ਹੈ

ਹੁਣ ਵਿਚਾਰਨ ਯੋਗ ਗੱਲ ਤਾਂ ਇਹ ਹੈ, ਕਿ ਸਿੰਘਾਂ ਦੀ ਰਿਹਾਈ ਲਈ ਇਹ ਮੋਰਚਾ ਕਿਸ ਰੂਪ ਵਿੱਚ 'ਤੇ ਕਿਵੇਂ ਜਾਰੀ ਰਹੇਗਾ? ਭਾਈ ਗੁਰਬਖਸ਼ ਸਿੰਘ ਜੀ ਨੂੰ, ਤੇ ਉੱਥੇ ਦੀ ਪ੍ਰਬੰਧਕ ਕਮੇਟੀ ਨੂੰ ਕੁੱਝ ਅਜਿਹਾ ਰਸਤਾ ਲਭਣਾ ਚਾਹੀਦਾ ਹੈ, ਜਿਸ ਨਾਲ ਮੋਰਚਾ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇ।


ਟਿਪੱਣੀ:

ਭਾਈ ਦਮਨਦੀਪ ਸਿੰਘ ਨੇ ਵਾਕਈ ਸੌ ਆਨੇ ਸੱਚ ਕਿਹਾ ਹੈ। ਸਾਨੂੰ ਪੱਕੀ ਰਿਹਾਈ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਪੈਰੋਲ ਦੀ। ਛੇ ਬੰਦੀ ਸਿੰਘਾਂ ਵਿੱਚੋਂ ਚਾਰ ਰਿਹਾਅ ਨਹੀਂ ਹੋ ਰਹੇ, ਸਾਰੇ ਹੀ ਪੈਰੋਲ 'ਤੇ ਬਾਹਰ ਆ ਰਹੇ ਨੇ, ਤੇ ਪੈਰੋਲ ਕੋਈ ਪੱਕੀ ਰਿਹਾਈ ਨਹੀਂ ਹੁੰਦੀ।

ਪੈਰੋਲ, ਸ਼ਰਤਾਂ ਅਧੀਨ ਰਿਹਾਈ ਹੈ, ਜਿਸ ਵਿੱਚ ਕੈਦੀ ਨੂੰ ਪੂਰੀ ਕੈਦ ਖਤਮ ਕਰਨ ਤੋਂ ਪਹਿਲਾਂ, ਨੂੰ ਕੁੱਝ ਸ਼ਰਤਾਂ ਦੇ ਅਧੀਨ ਛੱਡਿਆ ਜਾਂਦਾ ਹੈ। ਇਹ ਸ਼ਰਤਾਂ ਦਾ ਆਧਾਰ ਕਾਨੂੰਨ ਮੁਤਾਬਿਕ ਕੁੱਝ ਵੀ ਹੋ ਸਕਦਾ ਹੈ, ਤੇ ਇਹ ਸ਼ਰਤਾਂ ਮੰਨਣ 'ਤੇ ਹੀ ਛੱਡਿਆ ਜਾਂਦਾ ਹੈ।

Parole is the provisional release of a prisoner who agrees to certain conditions, prior to the completion of the maximum sentence period. Originating from the French parole ("voice", "spoken words"), the term became associated during the Middle Ages with the release of prisoners, who gave their word.

ਜੋ ਭਾਰਤੀ ਨਿਆਂ ਦੀ ਹਾਲਤ ਹੈ, ਉਹ ਕਿਸੇ ਤੋਂ ਛੁਪੀ ਨਹੀਂ, ਉਹ ਸਿੱਖਾਂ ਲਈ ਹੋਰ ਅਤੇ ਬਹੁਮਤ ਲਈ ਹੋਰ ਹੈ। ਇਹ ਛੁਣਾਛੁਣਾ ਫੜਾਇਆ ਜਾ ਰਿਹਾ ਹੈ, ਤਾਂ ਕਿ ਇਹ ਸੰਘਰਸ਼ ਖਤਮ ਕੀਤਾ ਜਾ ਸਕੇ। ਇਹ ਨਾਲਾਇਕੀ ਹੈ ਭਾਈ ਗੁਰਬਖਸ਼ ਸਿੰਘ ਦੇ ਚੌਗਿਰਦੇ ਬੈਠੇ ਲੋਕਾਂ ਦੀ ਅਤੇ ਸੰਘਰਸ਼ ਕਮੇਟੀ ਦੀ, ਜਿਹੜੇ ਪੈਰੋਲ ਤੱਕ ਹੀ ਖੁਸ਼ ਹੋ ਕੇ ਕੱਛਾਂ ਵਜਾਉਣ ਲੱਗ ਪਏ ਨੇ। ਇਹੀ ਤਾਂ ਚਾਲ ਹੈ ਕਿ ਪੈਰੋਲ 'ਤੇ ਬਾਹਰ ਕੱਢ ਦਿਓ, ਲੋਕਾਂ ਨੇ ਸਮਝਣਾ ਹੈ ਸਿੰਘ ਛੱਡ ਦਿੱਤੇ, ਭੁੱਖ ਹੜਤਾਲ ਵੀ ਸਮਾਪਤ, ਤੇ ਖੱਟਿਆ ਵੀ ਕੁੱਝ ਨਹੀਂ। ਜੇ ਭਾਈ ਸਾਹਿਬ ਨੂੰ ਬਚਾ ਵੀ ਲਿਆ, ਤੇ ਕੰਮ ਵੀ ਸਿਰੇ ਨਾ ਚੜਿਆ, ਤਾਂ ਇੰਨੇ ਦਿਨਾਂ ਦਾ ਸੰਘਰਸ਼ ਦਾ ਕੀ ਲਾਭ? ਬੰਦੀ ਸਿੰਘਾਂ ਦੀ ਪੱਕੀ ਰਿਹਾਈ ਤੋਂ ਥੱਲੇ, ਕੁੱਝ ਵੀ ਮਨਜ਼ੂਰ ਨਹੀਂ ਹੋਣਾ ਚਾਹੀਦਾ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top