Share on Facebook

Main News Page

ਸਰਕਾਰੀ ਜਬਰ ਵਿਰੁੱਧ ਸਬਰ ਨਾਲ ਸੰਘਰਸ਼ 'ਤੇ ਬੈਠੇ ਭਾਈ ਖਾਲਸਾ ਦੀ ਸ਼ਲਾਘਾ ਅਤੇ ਹਮਾਇਤ
-:
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਸੰਸਥਾ, ਸਾਥੀ ਅਤੇ ਸੰਗਤਾਂ

(ਅਵਤਾਰ ਸਿੰਘ ਮਿਸ਼ਨਰੀ) “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਸੰਸਥਾ” ਵੱਲੋਂ ਜਿੱਥੇ ਸਮੇਂ ਸਮੇਂ ਪੰਥਕ ਮੁੱਦਿਆਂ ਤੇ ਸਭ ਨੂੰ ਮਤਭੇਦ ਭੁਲਾਕੇ ਸੰਗੱਠਿਤ ਹੋਣ ਦੀ ਗੱਲ ਕੀਤੀ ਹੈ ਜਾਂਦੀ ਓਥੇ 40 ਦਿਨਾਂ ਤੋਂ ਬੇਕਸੂਰ ਬੰਦੀ ਸਿੰਘ ਜੋ ਬੇਲੋੜੀ ਸਜਾ ਵੀ ਭੁਗਤ ਕੇ ਜੇਲ੍ਹਾਂ ਵਿੱਚ ਬੁੱਢੇ ਹੋ ਕੇ ਰੁਲ ਰਹੇ ਹਨ ਪਰ ਸਿੱਖ ਕੌਮ ਨਾਲ ਸਬੰਧਤ ਹੋਣ ਨਾਤੇ ਛੱਡੇ ਨਹੀਂ ਜਾ ਰਹੇ ਓਨ੍ਹਾਂ ਦੀ ਰਿਹਾਈ ਵਾਸਤੇ ਆਪਣੀ ਸਿਰ ਧੜ ਦੀ ਬਾਜੀ ਲਾ ਕੇ, ਖੁਦਗਰਜੀ ਤੇ ਬੇਗਾਨਗੀ ਦੀ ਨੀਂਦੇ ਸੁੱਤੀ ਹੋਈ ਸਿੱਖ ਕੌਮ ਤੇ ਮਨੁੱਖੀ ਹਿਤੈਸ਼ੀ ਲੋਕਾਈ ਜਗਾ ਕੇ ਸਬਰ ਨਾਲ ਜਬਰ ਦਾ ਮੁਕਾਬਲਾ ਕਰਕੇ ਬੇਦੋਸ਼ੇ ਬੰਦੀਆਂ ਨੂੰ ਰਿਹਾ ਕਰਾਉਣ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸ਼ਲਾਘਾ ਅਤੇ ਪੂਰਨ ਹਮਾਇਤ ਕਰਦੀ ਹੋਈ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਧਰਮ ਆਗੂਆਂ ਨੂੰ ਇਸ ਦੀ ਹਮਾਇਤ ਕਰਨ ਦੀ ਪੁਰਜੋਰ ਅਪੀਲ ਕਰਦੀ ਹੈ। ਇਹ ਕੰਮ ਸੁਮੱਚੇ ਪੰਥ ਦੀ ਮਦਦ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਸੰਸਥਾਵਾਂ ਨੂੰ ਕਰਨਾ ਚਾਹੀਦਾ ਸੀ ਜੋ ਲੰਬੇ ਸਮੇਂ ਤੋਂ ਪੰਥ ਤੇ ਪੰਜਾਬ ਦੀਆਂ ਸਰਬਰਾਹ ਕਹਾਉਂਦੀਆਂ ਆ ਰਹੀਆਂ ਹਨ ਪਰ ਉਹ ਵੀ ਹੁਣ ਪੰਜਾਬੀ ਪਾਰਟੀ ਅਤੇ ਡੇਰਾ ਕਮੇਟੀ ਬਣ ਕੇ ਰਹਿ ਗਈਆਂ ਹਨ।

ਸਰਕਾਰੀ ਦਮਨ ਜੋ ਮੁਗਲਾਂ ਅਤੇ ਬ੍ਰਿਟਸ਼ ਅੰਗ੍ਰੇਜਾਂ ਦੇ ਵੇਲੇ ਤੋਂ ਹੀ ਭਾਰਤ ਅਤੇ ਪੰਜਾਬ ਦੀ ਧਰਤੀ ਤੇ ਚਲਿਆ ਆ ਰਿਹਾ ਹੈ ਜਿਸ ਵਿਰੁੱਧ ਸਮੇਂ ਸਮੇਂ ਸਿੱਖ ਗੁਰੂਆਂ ਅਤੇ ਭਗਤਾਂ ਅਤੇ ਸਮਾਜ ਸੇਵੀ ਸੂਰਬੀਰ ਯੋਧਿਆਂ ਨੇ ਆਪੋ ਆਪਣੇ ਵਿਤ ਮੁਤਾਬਿਕ ਅਪੋ ਆਪਣੇ ਢੰਗ ਤਰਿਕਆਂ ਨਾਲ ਅਵਾਜ਼ ਉਠਾਈ। ਅਕੀਦੇ ਸਾਫ ਅਤੇ ਸ਼ਪਸ਼ਟ ਹੋਣ ਕਰਕੇ ਉਹ ਸਫਲ ਵੀ ਹੋਏ ਭਾਵੇਂ ਉਨ੍ਹਾਂ ਨੂੰ ਸਰਕਾਰੀ ਅਤੇ ਪੁਜਾਰੀ ਜਬਰ ਵਿਰੁੱਧ ਆਪਣੇ ਘਰ ਘਾਟ, ਪ੍ਰਵਾਰ ਪ੍ਰਾਪਰਟੀਆਂ ਗਵਾਉਣ ਅਤੇ ਆਪਣੀ ਜਾਨ ਦੀ ਬਾਜੀ ਵੀ ਲਾਉਣੀ ਪਈ। ਇਸਦੇ ਫਲਸ ਰੂਪ ਹੀ ਬਾਬਾ ਬੰਦਾ ਸਿੰਘ ਬਹਾਦਰ ਅੱਠ ਅਤੇ ਮਹਾਂਰਾਜਾ ਰਣਜੀਤ ਸਿੰਘ ਨੇ ਪੰਜਾਹ ਸਾਲ ਰਾਜ ਕੀਤਾ ਜੋ ਗਦਾਰਾਂ ਅਤੇ ਡੋਗਰੀ ਚਾਲਾਂ ਅਤੇ ਘਰੇਲੂ ਫੁੱਟ ਕਰਕੇ ਜਾਂਦਾ ਰਿਹਾ। ਬ੍ਰਿਟਸ਼ ਸਰਕਾਰ ਭਾਰਤ ਤੇ ਕਾਬਜ ਹੋ ਗਈ। ਸਰਕਾਰ ਦੇ ਪਿੱਠੂ ਬਣ ਕੇ, ਗੁਰਧਾਮ,  ਡੇਰੇਦਾਰ ਸੰਤਾਂ ਮਹੰਤਾਂ ਨੇ ਸੰਭਾਲ ਲਏ। ਫਿਰ ਵਿਦੇਸ਼ਾਂ ਵਿੱਚੋਂ ਭਾਰਤ ਅਤੇ ਪੰਜਾਬ ਨੂੰ ਅਜ਼ਾਦ ਕਰਾਉਣ ਵਾਸਤੇ ਗਦਰੀ ਲਹਿਰਾਂ ਉੱਠੀਆਂ ਜਿਨ੍ਹਾਂ ਨੇ ਜਨਤਾ ਨੂੰ ਸਰਕਾਰੀ ਤੇ ਪੁਜਾਰੀ ਜਬਰ ਵਿਰੱਧ ਜਗਾਇਆ ਜਿਸ ਸਦਕਾ ਖਾਸ ਕਰਕੇ ਸਿੰਘ ਸੂਰਮਿਆਂ ਦੀਆਂ ਕੁਰਬਾਨੀਆਂ ਅਤੇ ਹਿੰਦੂ ਸਿੱਖ ਮੁਸਲਿਮ ਨੇ ਮਿਲ ਕੇ ਭਾਰਤ ਨੂੰ ਅਜ਼ਾਦ ਕਰਵਾਇਆ। ਸ੍ਰ ਭਗਤ ਸਿੰਘ, ਰਾਜ ਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਸ੍ਰ. ਊਧਮ ਸਿੰਘ ਵਰਗੇ ਹੋਰ ਅਨੇਕਾਂ ਅਜ਼ਾਦੀ ਪ੍ਰਵਾਨੇ ਸ਼ਹੀਦ ਹੋ ਗਏ।

ਦੇਸ਼ ਤਾਂ ਅਜ਼ਾਦ ਹੋ ਗਿਆ ਪਰ ਬਹੁ ਗਿਣਤੀ ਫਿਰਕਾਪ੍ਰਸਤ ਹਿੰਦੂਆਂ ਨੇ ਘੱਟ ਗਿਣਤੀਆਂ ਦੇ ਹੱਕ ਹਕੂਕ ਖੋ ਕੇ ਉਨ੍ਹਾਂ ਨੂੰ ਦਬਾ ਥੱਲੇ ਰੱਖਣਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਬਹਾਦਰ ਸਿੱਖ ਕੌਮ ਜਿਸ ਦੀਆਂ ਭਾਰਤ ਨੂੰ ਅਜ਼ਾਦ ਕਰਾਉਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਹਨ ਨੂੰ ਜ਼ਰਾਇਮਪੇਸ਼ਾ ਕੌਮ ਕਰਾਰ ਦੇ ਦਿੱਤਾ ਗਿਆ। ਫਿਰਕਾਪ੍ਰਸਤ ਲੀਡਰਾਂ ਕਰਕੇ ਹੀ ਪਾਕਿਸਤਾਨ ਹਿੰਦੋਸਤਾਨ ਭਾਰਤ ਤੋਂ ਅਲੱਗ ਹੋ ਗਿਆ ਜਿਸ ਕਰਕੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਆਪਣੇ ਘਰ ਘਾਟ ਅਤੇ ਪੁੱਤਾਂ ਤੋਂ ਵੀ ਪਿਆਰੀਆਂ ਜ਼ਰਖੇਜ ਜਮੀਨਾਂ ਗਵਾਉਣੀਆਂ ਪਈਆਂ। ਸਿੱਖਾਂ ਨੂੰ ਗੁਰਦੁਆਰਿਆਂ ਚੋਂ ਸਰਕਾਰੀ ਮਹੰਤਾਂ ਨੂੰ ਕੱਢਣ ਵਾਸਤੇ ਸੰਘਰਸ਼ ਕਰਨਾ ਪਿਆ। ਵੱਡੇ ਸੰਘਰਸ਼ ਤੇ ਜਾਨਾਂ ਵਾਰਨ ਤੋਂ ਬਾਅਦ ਲੰਘੜਾ ਪੰਜਾਬੀ ਸੂਬਾ ਦੇ ਦਿੱਤਾ ਗਿਆ ਪਰ ਉਪਰ ਕੁੰਡਾ ਫਿਰਕਾਪ੍ਰਸਤ ਸਰਕਾਰਾਂ ਦਾ ਹੀ ਰਿਹਾ।

ਜਦ ਸਰਕਾਰੀ ਦਮਨ ਕਰਕੇ ਵੱਖ ਵੱਖ ਸੂਬੇ ਵੱਧ ਅਧਿਕਾਰਾਂ ਦੀ ਮੰਗ ਕਰਨ ਲੱਗੇ ਤਾਂ ਕਾਂਗਰਸ ਸਰਕਾਰ ਨੇ ਐਂਮਰਜੈਂਸੀ ਲਗਾ ਦਿੱਤੀ, ਜਿਸ ਦਾ ਡੱਟ ਕੇ ਵਿਰੋਧ ਪੰਜਾਬ ਦੇ ਬਹਾਦਰ ਸਿੱਖਾਂ ਅਕਾਲੀ ਦਲ ਨੇ  ਕੀਤਾ। ਸਟੇਟਾਂ ਦੇ ਵੱਧ ਅਧਿਕਾਰਾਂ ਲਈ ਅਕਾਲੀ ਦਲ ਨੇ ਅਨੰਦਪੁਰ ਦਾ ਮਤਾ ਪੇਸ਼ ਕੀਤਾ। ਇਸ ਲਈ ਸਿੱਖਾਂ ਨੂੰ ਸਬਕ ਸਿਖਾਉਣ ਲਈ ਮੀਸਾ ਲਾ ਕੇ ਬਹੁਤ ਸਾਰੇ ਜੇਲ੍ਹੀਂ ਸੁੱਟੇ, ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨ ਮਾਰੇ ਜਾਣ ਲੱਗੇ ਤਾਂ ਬਾਬਾ ਜਰਨੈਲ ਸਿੰਘ ਨੇ ਹੱਕ ਲੈਣ ਲਈ ਸਿੱਖ ਨੌਂਜਵਾਨਾਂ ਵਿੱਚ ਸਰਕਾਰੀ ਜਬਰ ਵਿਰੁੱਧ ਧਾਰਮਿਕ ਰਿਵਾਇਤੀ ਜਜ਼ਬਾਤ ਭਰੇ। ਓਧਰੋਂ ਫਿਰਕਾਪ੍ਰਸਤੀ ਦਾ ਤਾਂਡਵ ਨਾਚ ਨਚਦੇ ਹੋਏ ਭਾਰਤ ਸਰਕਾਰ ਨੇ ਸਿੱਖਾਂ ਦੇ ਦਿਲ ਤੇ ਸੱਟ ਮਾਰਦੇ ਹੋਏ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਅਤੇ 37 ਹੋਰ ਮੁੱਖ ਗੁਰਦੁਆਰਿਆਂ ਤੇ ਫੌਜੀ ਹਮਲਾ ਕਰ ਦਿੱਤਾ। ਸ੍ਰੀ ਅਕਾਲ ਤਖਤ ਢਾਹ ਦਿੱਤਾ ਗਿਆ, ਸਿੱਖ ਰੈਸਰੈਂਸ ਲਾਇਬ੍ਰੇਰੀ ਸਾੜ ਦਿੱਤੀ ਗਈ, ਲੱਖਾਂ ਸਿੱਖ ਮਾਰੇ ਗਏ, ਲੱਖਾਂ ਤਸ਼ੱਦਦ ਕਰਕੇ ਜੇਲ੍ਹੀਂ ਡੱਕੇ ਗਏ। ਪੰਜਾਬ ਵਿੱਚ ਕਰਮਵਾਰ ਦਰਬਾਰੇ ਅਤੇ ਬਿਅੰਤੇ ਵਰਗੇ ਸਰਕਾਰੀ ਝੋਲੀ ਚੁੱਕ ਜ਼ਾਲਮਾਂ ਦੀਆਂ ਸਰਕਾਰਾਂ ਬਣਾਂ ਦਿੱਤੀਆਂ ਗਈਆਂ, ਪੁਲਿਸ ਨੂੰ ਮਨਮਾਨੀਆਂ ਕਰਕੇ ਸਿੱਖ ਨੌਜਵਾਨਾਂ ਨੂੰ ਕੁੱਟਣ, ਲੁੱਟਣ ਅਤੇ ਜਾਨੋਂ ਮਾਰਨ ਦੀ ਖੁੱਲ੍ਹ ਦਿੱਤੀ ਗਈ।

ਇਸ ਸਰਕਾਰੀ ਜਬਰ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੇ ਹਥਿਆਰ ਚੁੱਕ ਕੇ ਸਰਕਾਰੀ ਜ਼ਾਲਮ ਲੀਡਰਾਂ ਨੂੰ ਸੋਧੇ ਲੌਣੇ ਸ਼ੁਰੂ ਕਰ ਦਿੱਤੇ ਪਰ ਬਦਨੀਤ ਸਰਕਾਰ ਨੇ ਉਨ੍ਹਾਂ ਵਿੱਚ ਸਿੱਖੀ ਭੇਸ ਵਾਲੇ ਮੁਖਬਰ ਵਾੜ ਕੇ ਭਰਾਮਾਰੂ ਜੰਗ ਕਰਾ ਦਿੱਤੀ। ਝੂਠੇ ਮੁਕਾਲੇ ਬਣਾ ਕੇ ਰੋਜ ਸਿੱਖ ਮਾਰੇ ਜਾਣ ਲੱਗੇ, ਫਾਂਸੀ ਤੇ ਟੰਗੇ ਗਏ, ਬਹੁਤੇ ਬੇਕਸੂਰ ਸਿੱਖ ਫੜ ਕੇ ਜੇਲ੍ਹੀਂ ਡੱਕ ਦਿੱਤੇ। 84 ਦੇ ਦੌਰ ਵਿੱਚ ਸਿੱਖਾਂ ਦੇ ਘਰ ਘਾਟ ਸਾੜੇ ਅਤੇ ਬਹੂ ਬੇਟੀਆਂ ਦੀਆਂ ਬੇਸ਼ਰਮ ਹੋ ਇਜ਼ਤਾ ਲੁੱਟੀਆਂ ਪਰ ਅੱਜ ਤੱਕ ਕਿਸੇ ਸਿੱਖਾਂ ਦੇ ਕਾਤਲ ਨੂੰ ਫਾਂਸੀ ਨਹੀਂ ਹੋਈ ਸਗੋਂ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ ਗਿਆ। ਅਕਾਲੀ ਬਾਦਲ ਸਰਕਾਰ ਜੋ ਸਰਕਾਰੀ ਜ਼ੁਲਮ ਦੇ ਸਤਾਏ ਹੋਏ ਸਿੱਖਾਂ ਅਤੇ ਪੰਜਾਬੀਆਂ ਕਰਕੇ  ਹੋਂਦ ਵਿੱਚ ਆਈ ਸੀ ਜਿਸ ਨੇ ਵਾਹਦੇ ਕੀਤੇ ਸੀ ਕਿ ਸਰਕਾਰ ਬਣਨ ਤੇ ਜੇਲ੍ਹੀਂ ਡੱਕੇ ਸਿੱਖ ਨੌਂ ਜਵਾਨਾਂ ਨੂੰ ਰਿਹਾ ਕਰਵਾਵਾਂਗੇ ਅਤੇ ਜ਼ਾਲਮ ਪੁਲਸੀਆਂ ਨੂੰ ਸਜ਼ਾ ਜ਼ਾਫਤਾ ਕਰਾਂਗੇ ਜੋ ਹੁਣ ਤੱਕ ਨਹੀਂ ਕੀਤਾ ਸਗੋਂ ਸਮੇਧ ਸੈਣੀ ਵਰਗੇ ਜ਼ਾਲਮ ਪੁਲਿਸ ਅਫਸਰਾਂ ਨੂੰ ਡੀ ਜੀ ਪੀ ਪੰਜਾਬ ਬਣਾ ਦਿੱਤਾ ਗਿਆ। ਸਜਾ ਅਤੇ ਉਮਰ ਕੈਦਾਂ ਕੱਟ ਕੇ ਵੀ ਕਈ ਕਈ ਸਾਲ ਤੋਂ ਉਹ ਸਿੱਖ ਰਿਹਾ ਨਹੀਂ ਕੀਤੇ ਗਏ। ਸਿੱਖਾਂ ਨਾਲ ਆਪਣੇ ਹੀ ਅਖੌਤੀ ਅਕਾਲੀ ਸਿੱਖ ਭਰਾਵਾਂ ਨੇ ਭਗਵਿਆਂ ਨਾਲ ਮਿਲ ਕੇ ਵਾਰ ਵਾਰ ਧੋਖਾ ਕੀਤਾ ਅਤੇ ਕਰ ਰਹੇ ਹਨ।

ਇਸ ਲਈ ਹੀ ਸ੍ਰ. ਗੁਰਬਖਸ਼ ਸਿੰਘ ਖਾਲਸਾ ਵਰਗੇ, ਬੇਦੋਸ਼ੇ ਸਿੰਘਾਂ ਦੀ ਰਿਹਾਈ ਵਾਸਤੇ ਜ਼ਬਰ ਵਿਰੱਧ ਸਬਰ ਨਾਲ ਭੱਖ ਹੜਤਾਲ ਦੇ ਸ਼ਾਂਤਮਈ ਹਥਿਆਰ ਨਾਲ ਸੰਘਰਸ਼ ਕਰ ਰਹੇ ਹਨ। ਅੱਜ ਉਨ੍ਹਾਂ ਦਾ ਸ਼ਾਤਮਈ ਸੰਘਰਸ਼ 40ਵੇਂ ਦਿੱਨ ਵਿੱਚ ਪਹੁੰਚ ਚੁੱਕਾ ਹੈ ਪਰ ਅਖੌਤੀ ਅਕਾਲੀ ਸਰਕਾਰ ਅਤੇ ਉਸ ਦੀ ਬੀ ਟੀਮ ਸ਼੍ਰੋਮਣੀ ਕਮੇਟੀ ਰਾਹੀਂ ਥਾਪੇ ਪੁਜਾਰੀ ਜਥੇਦਾਰ ਅਤੇ ਸਰਕਾਰੀ ਸੰਤ ਸਮਾਜ ਕੁਝ ਨਹੀਂ ਕਰ ਰਹੇ ਸਗੋਂ ਗਿਰਗਿਟ ਵਾਂਗ ਰੰਗ ਹੀ ਬਦਲ ਰਹੇ ਹਨ। ਭਾਵੇਂ ਅੱਜ ਸਿੰਘ ਦੀ ਕੀਤੀ ਅਰਦਾਸ ਅਤੇ ਕੁਰਬਾਨੀ ਕਰਕੇ ਪੰਜਾਬ ਦੇ ਹਰ ਵਰਗ ਦੇ ਲੋਕ ਉਨ੍ਹਾਂ ਨਾਲ ਰਲ ਰਹੇ ਹਨ। ਡੀਸੀ ਦਫਤਰਾਂ ਦੇ ਜਿਲ੍ਹਾਵਾਰ ਘਰਾਓ ਹੋ ਰਹੇ ਹਨ। ਜਸ ਸਦਕਾ ਮੋਦੀ ਦੀ ਰੈਲੀ ਵੀ ਰੱਦ ਹੋ ਚੁੱਕੀ ਹੈ। ਸਰਕਾਰੀ ਮੀਡੀਆ ਇਸ ਦੀ ਖਬਰ ਨਹੀਂ ਦੇ ਰਿਹਾ ਪਰ ਆਪੋ ਆਪਣੇ ਵਸੀਲਿਆਂ ਅਤੇ ਇੰਟ੍ਰਨੈੱਟ ਰਾਹੀਂ ਇਸ ਸੰਘਰਸ਼ ਦੀਆਂ ਖਬਰਾਂ ਚਾਰ ਚੁਫੇਰੇ ਫੈਲ ਰਹੀਆਂ ਹਨ। ਜਿਸ ਸਦਕਾ ਵਿਦੇਸ਼ੀ ਸਿੱਖਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਅਤੇ ਕਈ ਗੁਰਦੁਆਰਾ ਕਮੇਟੀਆਂ ਨੇ ਤਾਂ ਬਾਦਲ ਅਕਾਲੀ ਦਲ, ਸ੍ਰੋਮਣੀ ਕਮੇਟੀ, ਇਸਦੇ ਅਖੌਤੀ ਜਥੇਦਾਰ ਅਤੇ ਸਰਕਾਰੀ ਝੋਲੀ ਚੁੱਕ ਡੇਰਦਾਰ ਸਾਧਾਂ ਦਾ ਬਾਈਕਾਟ ਵੀ ਕਰ ਦਿੱਤਾ ਹੈ।

ਇਹ ਖਬਰਾਂ, ਖ਼ਾਲਸਾ ਨਿਊਜ਼ ਵਰਗੀਆਂ ਵੈਬਸਾਈਟਾਂ, ਪਹਿਰੇਦਾਰ ਅਖਬਾਰ, ਸਿੱਖ ਟੀਵੀ ਯੂ.ਕੇ., ਮਿਸ਼ਨਰੀ ਸਿੰਘ, ਰੋਜ਼ਾਨਾ ਸਪੋਕਸਮੈਨ ਅਤੇ ਫੇਸ ਬੁੱਕ ਉੱਤੇ ਵੱਖ ਵੱਖ ਸੰਸਥਾਵਾਂ ਅਤੇ ਪੰਥ ਦਰਦੀ ਦੇ ਰਹੇ ਹਨ

ਅਸੀਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਸੰਸਥਾ ਵੱਲੋਂ ਇਨ੍ਹਾਂ ਸਭ ਦੇ ਰੋਲ ਅਤੇ ਭਾਈ ਖਾਲਸਾ ਜੀ ਦੇ ਜ਼ਬਰ ਵਿਰੁੱਧ ਸਬਰੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਅਕਾਲ ਪੁਰਖ ਪਾਸ ਅਰਦਾਸ ਕਰਦੇ ਹਾਂ ਕਿ ਉਹ ਭਾਈ ਸਾਹਿਬ ਨੂੰ ਤੰਦਰੁਸਤੀ ਕਾਮਜਾਬੀ ਬਖਸ਼ੇ ਅਤੇ ਸਰਕਾਰ ਬੇਕਸੂਰ ਸਿੱਖਾਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਨੂੰ ਬਾਇਜ਼ਤ ਰਿਹਾ ਕਰੇ ਅਤੇ ਕੇਜ਼ਰੀਵਾਲ ਵਰਗੇ ਨਿਰਪੱਖ ਲੀਡਰ ਦੇਸ਼ ਦੀ ਵਾਗ ਡੋਰ ਸੰਭਲਣ, ਸਰਕਾਰੀ ਭ੍ਰਿਟਸ਼ਟਾਚਾਰ ਅਤੇ ਦਮਨ ਨੀਤੀਆਂ ਬੰਦ ਹੋਣ ਅਤੇ ਭਾਰਤ ਖੁਸ਼ਹਾਲ ਹੋਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top