Share on Facebook

Main News Page

ਆਪਣਾ ਇਤਿਹਾਸ ਸੰਭਾਲੋ ! ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼
ਪੰਜਾਬ ਦੀਆਂ ਸਰਕਾਰਾਂ ਨੇ ਵੀ ਸਿਆਸਤੀ ਅਖਾੜੇ ਵੱਜੋਂ ਮੇਲਾ ਬਣਾ ਕੇ, ਆਪਣੇ ਰਾਜਸੀ ਹਿੱਤਾਂ ਤੱਕ ਹੀ ਕੀਤਾ ਸੀਮਤ
-: ਸਤ੍ਮਿੰਦਰ ਕੌਰ

ਭਾਰਤ ਨੂੰ ਆਜ਼ਾਦ ਹੋਇਆਂ 63 ਸਾਲ ਹੋ ਗਏ ਹਨ। ਇਥੇ ਕਾਨੂਨ ਵਿਵਸ਼ਥਾ ਕਚਹਿਰੀ ਬੋਲ -ਚਾਲ, ਪੇਪਰਾਂ ਦੀ ਲਿਖਾਈ ਅੰਗ੍ਰੇਜਾਂ ਜਾਂ ਮੁਸਲਮਾਨਾਂ ਵੇਲੇ ਦੀ ਫ਼ਾਰਸੀ ਅਤੇ ਉਰਦੂ ਭਾਸ਼ਾ ਵਾਲੀ ਚਲ ਰਹੀ ਹੈ। ਹੋਰ ਤਾਂ ਹੋਰ ਬੜੇ ਦਿਨਾਂ ਦੀਆਂ ਛੁੱਟੀਆਂ ਵੀ, ਯਾਨੀ ਕਿ ਯਿਸੂ ਮਸੀਹ ਦੇ ਸੂਲੀ 'ਤੇ ਚੜਨ ਦੇ ਸੋਗ ਵਿਚ ਕਚਹਿਰੀਆਂ ਤੱਕ ਹਫਤੇ ਲਈ ਬੰਦ ਰੱਖਣੀਆਂ-ਸਾਡੀਆਂ ਸਰਕਾਰਾਂ ਨੇ ਛੁੱਟੀਆਂ ਵੀ ਉਸੇ ਤਰਾਂ ਬਰਕਰਾਰ ਰੱਖੀਆਂ ਹੋਈਆ ਹਨ। ਕਿਹੜੇ ਬੜੇ ਦਿਨ? ਜਦ ਕੇ ਇਹੀ ਦਿਨ ਸਾਡੇ ਖਾਲਸੇ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੇ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹਨ। ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਸਾਹਿਬ ਵਿਚ ਸਿੰਘਾਂ ਸਮੇਤ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ।

ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਉਮਰ 9 ਸਾਲ, ਬਾਬਾ ਫ਼ਤਿ‍ਹ ਸਿੰਘ 7 ਸਾਲ ਸਰਹਿੰਦ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਅਤੇ ਮਾਤਾ ਗੁਜਰੀ ਜੀ ਪੋਤਿਆਂ ਦੇ ਨਾਲ ਹੀ ਆਪਣਾ ਸ਼ਰੀਰ ਤਿਆਗ ਗਏ। ਇਸ ਦਿਲ ਕੰਬਾਊਂ ਸ਼ਹਾਦਤ ਨੂੰ ਹਿੰਦ ਸਰਕਾਰ ਦੀ ਤਾਂ ਗਲ ਹੀ ਛੱਡੋ, ਸਾਡੇ ਆਪਣੇ ਪੰਜਾਬ ਦੀਆਂ ਸਰਕਾਰਾਂ ਨੇ ਵੀ ਸਿਆਸਤੀ ਅਖਾੜੇ ਵੱਜੋਂ ਮੇਲਾ ਬਣਾ ਕੇ ਆਪਣੇ ਰਾਜਸੀ ਹਿੱਤਾਂ ਤਕ ਹੀ ਸੀਮਤ ਕਰ ਕੇ ਰਖ ਦਿੱਤਾ ਹੈ। ਜਦ ਕਿ ਪਹਿਲੇ ਸਮਿ‍ਆਂ ਵਿਚ ਲੋਕ ਦੂਰੋਂ ਦੂਰੋਂ ਨੰਗੇ ਪੈਰ ਅਫਸੋਸ ਪ੍ਰਗਟ ਕਰਨ ਲਈ ਆਉਂਦੇ ਸਨ ।

ਏਨੇ ਪੰਜਾਬੀ ਚੈਨਲ ਚੱਲ ਰਹੇ ਹਨ, ਜੋ ਸਾਡੇ ਵਿਰਸੇ ਦੀਆਂ ਜੜਾਂ ਵਿੱਚ ਤੇਲ ਦੇਣ ਦਾ ਕੰਮ ਕਰ ਰਹੇ ਹਨ। ਮਜਾਲ ਹੈ ਇਨੇ ਛੋਟੇ ਬੱਚਿਆਂ ਦੀ ਸ਼ਹੀਦੀ ਬਾਰੇ ਕਦੇ ਇਕ ਲਫਜ ਬੋਲਿਆ ਹੋਵੇ! ਜਾਂ ਕਦੇ ਸ਼ਹੀਦੀ ਦਿਵਸ ਪ੍ਰੋਗਰਾਮ ਹੀ ਦਿਖਾ ਦੇਣ। ਉਨ੍ਹਾਂ ਦਾ ਇਕ ਯਿਸੂ ਮਸੀਹ ਸੂਲੀ ਤੇ ਟੰਗਿਆ ਗਿਆ ਸੀ, ਉਨ੍ਹਾਂ ਨੇ ਪ੍ਰਚਾਰ ਰਾਹੀਂ ਯਿਸੂ ਮਸੀਹ ਦੇ ਧਰਮ ਨੂੰ ਸਾਰੀ ਦੁਨੀਆਂ ਵਿਚ ਫ਼ੈਲਾ ਦਿੱਤਾ।

ਸਾਡੇ ਗੁਰੂ ਅਰਜੁਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ, ਚਾਰੇ ਸਾਹਿਬਜਾਦੇ, ਲੱਖਾਂ ਸਿੰਘ ਸੂਰਮੇ, ਇਸ ਦੇਸ਼ ਲਈ ਅਤੇ ਦੇਸ਼ ਦੇ ਲੋਕਾਂ ਲਈ ਸ਼ਹੀਦ ਹੋਏ ਹਨ, ਤਾਂ ਵੀ ਇਸ ਦੇਸ਼ ਵਿੱਚ ਇਸ ਬਹਾਦਰ ਕੌਮ ਲਈ ਇਹ ਲਫਜ਼ ਕਹੇ ਗਏ ਕਿ "ਇਹ ਕੌਮ ਜਰਾਇਮ ਪੇਸ਼ਾ ਕੌਮ ਹੈ, ਇਨ੍ਹਾਂ ਨੂੰ ਕਦੇ ਸਿਰ ਨਹੀਂ ਚੁੱਕਣ ਦੇਣਾ, ਕਿਤੇ ਇਹ ਦਿੱਲੀ 'ਤੇ ਕਾਬਜ਼ ਨਾ ਹੋ ਜਾਣ"। ਪਰ ਹੁਣ ਤਾਂ ਸਾਡੇ ਪੰਜਾਬ ਵਿੱਚ ਸਿੱਖ ਕੌਮ ਦਾ ਹੀ ਰਾਜ਼ ਹੈ, ਤੇ ਇਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ, ਕਿ ਇਸ ਵਾਰੀ ਤਾਂ ਇਸ ਇਤਿਹਾਸਕ ਮੌਕੇ ਨੂੰ ਰਾਜਨੀਤੀ ਦਾ ਮੈਦਾਨ ਨਾ ਬਣਾਇਆ ਜਾਵੇ ਅਤੇ ਸਿੱਖ ਕੌਮ ਦੀ ਭਲਾਈ ਲਈ ਕੁੱਝ ਫੈਸਲੇ ਲਏ ਜਾਣ।

ਕਿਉਂਕਿ ਮਲੇਰ ਕੋਟਲਾ ਦੇ ਨਵਾਬ ਨੇ ਇਕ ਮੁਸਲਮਾਨ ਹੁੰਦੇ ਹੋਏ ਵੀ ਬਿਨਾ ਡਰੇ ਸਰਹਿੰਦ ਦੇ ਸੂਬੇ ਨੂੰ ਇਹ ਪਾਪ ਕਰਨ ਤੋਂ ਵਰਜਦੇ ਹੋਏ ਕਿਹਾ "ਹਜੂਰ ਇਨ੍ਹਾਂ ਮਾਸੂਮ ਜਿੰਦਾ ਨੂੰ ਮਾਰਨਾ ਠੀਕ ਨਹੀਂ" ਜੇ ਇਕ ਮੁਸਲਮਾਨ ਸਾਡੇ ਧਰਮ ਲਈ ਆਵਾਜ਼ ਉਠਾ ਸਕਦਾ ਹੈ, ਫਿਰ ਅੱਜ ਤਾਂ ਹਰ ਧਰਮ ਨੂੰ ਆਜ਼ਾਦੀ ਹੈ, ਪਰ ਸਾਡੇ ਨੇਤਾ ਤੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ, ਰਾਜਨੀਤੀ 'ਤੇ ਜਿਆਦਾ ਧਿਆਨ ਲਗਾ ਰਹੇ ਹਾਂ ਅਤੇ ਬੱਚਿਆਂ ਨੂੰ ਸਾਰਾ ਦਿਨ ਕਾਰਟੂਨ ਅਤੇ ਗਾਣੇ ਦਿਖਾ ਰਹੇ ਹਾਂ, ਜੋ ਕੇ ਸੋਚ ਸਮਝ ਕੇ ਟੀ. ਵੀ. ਚੈਨਲਾਂ ਵੱਲੋਂ ਪਰੋਸੇ ਜਾ ਰਹੇ ਹਨ। ਇਹ ਸਭ ਕਰਕੇ ਅਸੀਂ ਆਪਣੀਆਂ ਹੀ ਜੜਾਂ ਨੂੰ ਤੇਲ ਦੇ ਰਹੇ ਹਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top