Share on Facebook

Main News Page

ਅਜੀਤ ਅਖਬਾਰ ਅਤੇ ਪੀ.ਟੀ.ਸੀ. ਚੈਨਲ, ਬਾਦਲ ਦੀਆਂ ਰਖੈਲਾਂ ਹਨ, ਇਨ੍ਹਾਂ ਦਾ ਬਾਈਕਾਟ ਕਰੋ !!!
-:
ਦਲਜੀਤ ਸਿੰਘ ਇੰਡਿਆਨਾ

* ਪੰਜਾਬ ਦੇ ਪਿੰਡਾਂ ਵਿੱਚ ਸੱਭ ਤੋਂ ਵੱਧ ਪੜਿਆ ਜਾਣ ਵਾਲਾ ਅਖਬਾਰ ਅਜੀਤ ਅਤੇ ਪੀ ਟੀ ਸੀ ਚੈਨਲ, ਜੋ ਦਰਬਾਰ ਸਾਹਿਬ ਤੋਂ ਚਲਦੀ ਗੁਰਬਾਣੀ ਨੂੰ ਦਿਖਾਉਣ ਦੇ ਬਹਾਨੇ, ਆਪਣੇ ਪਿਤਾ ਬਾਦਲ ਦਾ ਪ੍ਰਚਾਰ ਕਰ ਰਿਹਾ ਹੈ। ਇਹ ਅਜੀਤ ਅਖਬਾਰ ਅਤੇ ਪੀ ਟੀ ਸੀ ਚੈਨਲ ਬਾਦਲ ਦੀਆਂ ਰਖੈਲਾਂ ਹਨ, ਜੋ ਪਿੰਡਾਂ ਵਿੱਚ ਗੁਮਰਾਹਕੁੰਨ ਖਬਰਾਂ ਫੈਲਾ ਰਹੇ ਹਨ, ਇਨ੍ਹਾਂ ਦਾ ਬਾਈਕਾਟ ਕਰੋ !!!

ਅੱਜ ਪੰਜਾਬ ਦੇ ਪਿੰਡਾਂ ਵਿੱਚ ਸਭ ਤੋਂ ਜਿਆਦਾ ਵਿਕਣ ਵਾਲਾ ਅਖਬਾਰ, ਜੋ ਹੁਣ ਨਹੀਂ 1984 ਤੋਂ ਲੈਕੇ ਕਾਲੀ ਦਲ ਦੀ ਰਖੈਲ ਬਣਿਆ ਹੋਇਆ ਹੈ, ਓਸ ਦਾ ਨਾਮ ਹੈ ਅਜੀਤ...

ਜਿਹੜਾ ਪਹਿਲੀ ਗੱਲ ਤਾਂ ਜਿਹੜੀ ਖਬਰ ਬਾਦਲ ਦੇ ਵਿਰੋਧ ਵਿੱਚ ਜਾਂਦੀ ਹੋਵੇ, ਓਹ ਲਾਉਂਦਾ ਨਹੀਂ, ਜੇਕਰ ਮਜਬੂਰੀ ਵਿਚ ਲਾਉਣੀ ਵੀ ਪਵੇ, ਤਾਂ ਓਸ ਖਬਰ ਨੂੰ ਇਸ ਤਰਾਂ ਘੁਮਾਉਂਦਾ ਹੈ ਅਤੇ ਖਬਰ ਵਿਚ ਬਾਦਲ ਨੂੰ ਹੀ ਸਹੀ ਸਾਬਿਤ ਕਰਦਾ ਹੈ। ਇਹ ਓਹੀ ਅਖਬਾਰ ਹੈ ਜੋ ਖਾੜਕੂ ਸੰਘਰਸ਼ ਦੌਰਾਨ ਸਭ ਤੋਂ ਵੱਧ ਖਾੜਕੂਆਂ ਵਲੋਂ ਲਈਆਂ ਜਾਂਦੀਆਂ ਜੁਮੇਵਾਰੀਆਂ ਦੀਆਂ ਖਬਰਾਂ ਲਾਉਂਦਾ ਸੀ। ਓਸ ਤੋ ਬਾਅਦ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਸ਼ੁਰੂ ਹੋਇਆ, ਤਾਂ ਸਭ ਤੋਂ ਵਧ ਪੈਸੇ, ਫਿਰ ਇਸ ਨੇ ਕਮਾਏ, ਖਾੜਕੂ ਨੌਜਵਾਨਾਂ ਦੇ ਭੋਗਾਂ ਦੇ ਇਸ਼ਤਿਹਾਰ ਆਪਣੇ ਅਖਬਾਰ ਵਿੱਚ ਲਾਕੇ ।

ਅਪੁਸ਼ਟ ਖਬਰਾਂ ਵਾਲੇ ਤਾਂ ਇਥੋਂ ਤੱਕ ਦਸਦੇ ਹਨ, ਕਿ ਜਦੋਂ ਖਾੜਕੂ ਕਿਸੇ ਵਾਰਦਾਤ ਦੀ ਜੁੰਮੇਵਾਰੀ ਲੈਂਦੇ ਸਨ, ਤਾਂ ਇਹ ਖਾੜਕੂਆਂ ਨਾਲ ਕਾਫੀ ਸਬੰਧ ਰਖਦਾ ਸੀ ਅਤੇ ਓਸ ਸਮੇਂ ਇਹਨਾ ਅਜੀਤ ਵਾਲਿਆਂ ਕੋਲ ਕਾਫੀ ਜਾਣਕਾਰੀ ਸੀ, ਮੁੰਡਿਆ ਦੀ। ਜਦੋਂ ਕੇ.ਪੀ.ਐਸ ਗਿੱਲ ਪੁਲਿਸ ਮੁੱਖੀ ਅਤੇ ਬੇਅੰਤ ਸਿੰਘ ਮੁਖਮੰਤਰੀ ਬਣਿਆ, ਤਾਂ ਇਨ੍ਹਾਂ ਨੇ ਇਕ ਪਾਸੇ ਖਾੜਕੂਆਂ ਦੀ ਮੁਖਬਰੀ ਕੀਤੀ, ਅਤੇ ਦੂਜੇ ਪਾਸੇ ਭੋਗਾਂ ਦੇ ਇਸ਼ਤਿਹਾਰ ਤੋਂ ਪੈਸੇ ਕਮਾਏ।

ਜ਼ਰਾ ਸੋਚੋ, ਓਸ ਸਮੇਂ ਜੇਕਰ ਇਨ੍ਹਾਂ ਦੀ ਬੇਅੰਤ ਸਿੰਘ ਨਾਲ ਮਿਲੀ ਭੁਗਤ ਨਾ ਹੁੰਦੀ, ਤਾਂ ਇਨ੍ਹਾਂ ਦੀ ਕੀ ਮਜ਼ਾਲ ਸੀ, ਕਿ ਕਿਸੇ ਖਾੜਕੂ ਦੇ ਭੋਗ ਦਾ ਇਸ਼ਿਤਿਹਾਰ ਲਾ ਦਿੰਦੇ।

ਹੁਣ ਭਾਈ ਗੁਰਬਖਸ ਸਿੰਘ ਨੂੰ ਕਿੰਨੇ ਦਿਨ ਹੋ ਗਏ ਹਨ, ਭੁੱਖਣ ਭਾਣੇ ਬੈਠੇ ਨੂੰ, ਪਰ ਇਸ ਪੰਥਕ ਅਖਬਾਰ ਨੂੰ ਕਦੇ ਚੇਤਾ ਨਹੀਂ ਆਇਆ। ਲੋਕਾਂ ਨੇ ਪੈਸੇ ਦੇਕੇ ਇਸ਼ਤਿਹਾਰ ਦੇਣ ਦੀ ਕੋਸ਼ਿਸ਼ ਕੀਤੀ, ਓਹ ਵੀ ਨਹੀਂ ਲਾਏ ਕਿਉਂ? ਕਿਉਂਕਿ ਇਨ੍ਹਾਂ ਦਾ ਆਕਾ ਬਾਦਲ ਗੁੱਸੇ ਹੁੰਦਾ ਸੀ...

ਹੁਣ ਕਲ ਦੀ ਗੱਲ ਹੈ, ਭਾਈ ਲਾਲ ਸਿੰਘ ਪੈਰੋਲ 'ਤੇ ਰਿਆਹ ਹੋਕੇ ਆਏ ਹਨ (ਇਥੇ ਸਾਰਿਆਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਪੈਰੋਲ ਇਕ ਛੁੱਟੀ ਹੈ, ਨਾ ਕਿ ਪੱਕੀ ਰਿਹਾਈ), ਪਰ ਇਸ ਅਜੀਤ ਅਖਬਾਰ ਨੇ ਇਸ ਨੂੰ ਇਸ ਤਰਾਂ ਪੇਸ਼ ਕੀਤਾ, ਕਿ ਲਾਲ ਸਿੰਘ ਰਿਹਾਈ ਹੋ ਗਈ ਹੈ, ਜੋ ਇੱਕ ਗੁਮਰਾਹਕੁੰਨ ਖਬਰ ਹੈ। ਇਨ੍ਹਾਂ ਦਾ ਸਾਰਾ ਜ਼ੋਰ ਆਪਣੇ ਆਕਾ ਦੇ ਇਸ਼ਾਰੇ 'ਤੇ ਇਸ ਲਹਿਰ ਨੂੰ ਖਰਾਬ ਕਰਨ 'ਤੇ ਲਗਿਆ ਹੋਇਆ ਹੈ। ਸੋ ਮੇਰੀ ਬੇਨਤੀ ਸਾਰੇ ਸਿੱਖਾਂ ਅੱਗੇ ਜਿਹੜੇ ਜਿਹੜੇ ਸੱਚੇ ਦਿਲੋਂ ਭਾਈ ਗੁਰਬਖਸ ਸਿੰਘ ਦੇ ਨਾਲ ਹਨ, ਓਹ ਇਸ ਵਿਕਾਊ ਅਖਬਾਰ ਦਾ ਪੂਰਨ ਤੌਰ 'ਤੇ ਬਾਈਕਾਟ ਕਰਨ।

ਪੀ.ਟੀ.ਸੀ. ਚੈਨਲ ਜਿਸ ਦਾ ਮਾਲਿਕ ਬਾਦਲ ਹੈ, ਦਰਬਾਰ ਸਾਹਿਬ ਤੋਂ ਕੀਰਤਨ ਦੇ ਪ੍ਰਸਾਰਨ ਦੀ ਆੜ ਵਿੱਚ ਇਹ ਵੀ ਸਿਰਫ ਬਾਦਲ ਦਾ ਪ੍ਰਚਾਰ ਕਰਦਾ ਹੈ। ਇਨੇ ਸਾਲ ਹੋ ਗਏ ਦਰਬਾਰ ਸਾਹਿਬ ਤੋਂ ਕੀਰਤਨ ਦੇ ਪ੍ਰਸਾਰਨ ਦਾ ਠੇਕਾ ਹੋਰ ਕਿਸੇ ਕਪਨੀ ਨੂੰ ਕਿਉਂ ਨਹੀਂ ਦਿੱਤਾ ਗਿਆ? ਕਿਉਂਕਿ ਸ਼੍ਰੋਮਣੀ ਕਮੇਟੀ 'ਤੇ ਕਬਜਾ ਇਨ੍ਹਾਂ ਦਾ ਹੈ। ਜੇਕਰ ਸ਼੍ਰੋਮਣੀ ਕਮੇਟੀ ਖੁਲੇ ਟੈਂਡਰ ਦੇਕੇ, ਇਹ ਠੇਕਾ ਦੇਵੇ ਤਾਂ ਦੁਗਣੀ ਕਮਾਈ ਕੀਤੀ ਜਾ ਸਕਦੀ ਹੈ, ਪਰ ਪੀ.ਟੀ.ਸੀ. ਨੂੰ ਕਿੰਨੇ ਵਿੱਚ ਠੇਕਾ ਦਿਤਾ ਗਿਆ ਹੈ, ਕਿਸੇ ਕੋਲ ਕੋਈ ਜਵਾਬ ਨਹੀਂ। ਇਹ ਠੇਕਾ ਨਹੀਂ, ਬਾਦਲਾਂ ਦਾ ਦਰਬਾਰ ਸਾਹਿਬ ਦੀ ਹਰ ਹਰ ਇਕ ਚੀਜ਼ ਨੂੰ ਆਪਣੀ ਨਿਜੀ ਜਾਇਦਾਦ ਬਣਾਇਆ ਹੋਇਆ ਹੈ, ਜਿਸ ਵਿਚੋਂ ਪੈਸਾ ਆਉਂਦਾ ਹੋਵੇ। ਦਰਬਾਰ ਸਾਹਿਬ ਵਿਚ ਜਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਗੁਰਦਵਾਰੇ ਵਿਚ ਗੋਲਕ ਵਿੱਚ ਪੈਸਾ ਪਾਉਣਾ, ਭਾਵ ਬਾਦਲ ਦੀ ਜੇਬ੍ਹ ਵਿਚ ਪੈਸਾ ਪਾਉਣਾ ਹੈ।

ਪੀ.ਟੀ.ਸੀ. ਚੈਨਲ ਆਪਣੇ ਘਰ ਵਿੱਚ ਲਗਵਾਉਣਾ ਅਤੇ ਅਜੀਤ ਅਖਬਾਰ ਪੜਨਾ, ਪੰਥ ਨਾਲ ਗੱਦਾਰੀ ਅਤੇ ਬਾਦਲ ਨਾਲ ਵਫਾਦਾਰੀ ਹੋਵੇਗੀ, ਅੱਗੇ ਤੁਹਾਡੀ ਮਰਜੀ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top