Share on Facebook

Main News Page

ਕੁੱਝ ਜਾਗਰੂਕ ਅਖਵਾਉਣ ਵਾਲੇ ਭੱਜੇ ਭੱਜੇ ਗਏ ਅਖੌਤੀ ਜਥੇਦਾਰ ਕੋਲ਼ ਫਰਿਆਦ ਲੈ ਕੇ

ਅੰਮ੍ਰਿਤਸਰ: (19 ਦਸੰਬਰ, ਨਰਿੰਦਰ ਪਾਲ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ, ਕਿ ਪੰਥ ਪਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਕੋਈ ਵੀ ਤਬਦੀਲੀ ਨਾ ਕੀਤੀ ਜਾਵੇ ਤੇ ਸਾਲ 2003 ਵਾਲਾ ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਕੀਤਾ ਜਾਵੇ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ, ਅਕਾਲ ਪੁਰਖ ਕੀ ਫੌਜ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ੍ਰੀ ਗੁਰੂ ਦਾਸ ਸੇਵਕ ਸਭਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਗਿਆਨੀ ਜਗਤਾਰ ਸਿੰਘ ਜਾਚਕ, ਪ੍ਰਿ: ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਸਮੇਤ ਕੋਈ ਦੋ ਦਰਜਨ ਦੇ ਕਰੀਬ ਪੰਥਕ ਸ਼ਖਸ਼ੀਅਤਾਂ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ।

ਸੰਸਥਾਵਾਂ ਤੇ ਮੁਖੀ ਸ਼ਖਸ਼ੀਅਤਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਦੱਸਿਆ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਕਈ ਸਾਲਾਂ ਦੀ ਅਣਥਕ ਪੰਥਕ ਮਿਹਨਤ ਅਤੇ ਕਰੜੀ ਘਾਲਣਾ ਬਾਅਦ ਹੋਂਦ ਵਿਚ ਆਈ। ਜਥੇਦਾਰ ਨੂੰ ਦੱਸਿਆ ਗਿਆ ਕਿ ਇਹ ਰਹਿਤ ਮਰਿਆਦਾ ਸਮੁਚੇ ਪੰਤ ਨੂੰ ਇਕ ਸੂਤਰ ਵਿਚ ਪ੍ਰੋਣ ਦਾ ਆਪਣੇ ਆਪ ਵਿਚ ਅਹਿਮ ਦਸਤਾਵੇਜ ਹੈ। ਉਨ੍ਹਾਂ ਬੇਨਤੀ ਕੀਤੀ ਕਿ ਇਸ ਦਸਤਾਵੇਜ ਨੂੰ ਬਦਲਣ ਦਾ ਅਧਿਕਾਰ ਸਿਰਫ ਤੇ ਸਿਰਫ ਸਮੁਚੇ ਪੰਥ ਵਿਚ ਹੈ, ਤੇ ਤੁਸੀਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਰਹਿਤ ਮਰਿਆਦਾ ਦੇ ਪਹਿਰੇਦਾਰ ਵੀ ਹੋ, ਇਸ ਲਈ ਇਸ ਵਿਚ ਕਿਸੇ ਦੇ ਵੀ ਕਹਿਣ ਤੇ ਕੋਈ ਤਬਦੀਲੀ ਨਾ ਕੀਤੀ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਸਾਲ 2003 ਵਿਚ ਲਾਗੂ ਹੋਏ, ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਨੂੰ ਮੜ ਲਾਗੂ ਕੀਤਾ ਜਾਵੇ।


ਟਿੱਪਣੀ:

ਜਿਹੜੇ ਲੋਕ ਇੱਕਠੇ ਹੋ ਕੇ ਅਖੌਤੀ ਜਥੇਦਾਰ ਕੋਲ ਫਰਿਆਦ ਲੈ ਕੇ ਗਏ ਸੀ ਅਤੇ ਕਹਿੰਦੇ ਨੇ ਕਿ "ਤੁਸੀਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਰਹਿਤ ਮਰਿਆਦਾ ਦੇ ਪਹਿਰੇਦਾਰ ਵੀ ਹੋ" ਕੀ ਇਹ ਦੱਸਣ ਦੀ ਖੇਚਲ ਕਰਣਗੇ ਕਿ ਕਿਹੜਾ ਐਸਾ ਕੰਮ ਇਸ ਬਾਦਲ ਦੇ ਟੁਕੜਾਂ 'ਤੇ ਪੱਲਣ ਵਾਲੇ ਨੇ ਕੀਤੇ ਨੇ ਸਿੱਖ ਰਹਿਤ ਮਰਿਆਦਾ ਦੀ ਪਹਿਰੀਦਾਰੀ ਦੇ?

ਕੋਈ ਵੀ ਕ੍ਰਾਂਤੀ, ਬਾਬਰ ਨਾਲ ਹੱਥ ਮਿਲਾ ਕੇ ਨਹੀਂ, ਬਾਬਰ ਦੇ ਖਿਲਾਫ ਹੋ ਕੇ, ਬਾਬਰ ਦੇ ਸਾਹਮਣੇ ਖਲੋ ਕੇ, ਜਾਬਰ ਕਹਿ ਕੇ ਆਉਂਦੀ ਹੈ

ਇਹ ਲੋਕ ਨੇ ਜਿਹੜੇ ਸਟੇਜਾਂ 'ਤੇ ਇਸੀ ਜਥੇਦਾਰ ਖਿਲਾਫ ਬੋਲਦੇ ਨੇ, ਤੇ ਬਾਅਦ 'ਚ ਜਾ ਕੇ ਫਰਿਆਦਾਂ ਵੀ ਇਸੀ ਕੋਲ ਕਰਦੇ ਨੇ, ਕੈਸੀ ਵਿਡੰਬਨਾ ਹੈ... ਸਾਨੂੰ ਪਤਾ ਹੈ ਕਿ ਲੋਕਾਂ ਨੇ ਬੁਰਾ ਮਨਾਉਣਾ ਹੈ, ਪਰ ਕੀ ਇਹ ਸੱਚ ਨਹੀਂ? ਜਿਸ ਅਖੌਤੀ ਜਥੇਦਾਰ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਹੋਵੇ, ਸਿੱਖ ਰਹਿਤ ਮਰਿਆਦਾ ਦੀਆਂ ਹਰ ਰੋਜ਼ ਧੱਜੀਆਂ ਉਹ ਆਪ ਉੜਾਉਂਦਾ ਹੋਵੇ, ਉਸੇ ਕੋਲ ਜਾ ਕੇ ਫਰਿਆਦਾਂ, ਉਸੀ ਕੋਲ ਜਾਕੇ ਮੰਗਾਂ... ਇਹ ਦੋਗਲੀ ਨੀਤੀ ਨਹੀਂ ਤਾਂ ਹੋਰ ਕੀ ਹੈ?

ਕਿਰਪਾ ਕਰਕੇ, ਇਹ ਲੋਕ ਇਸ ਦਾ ਜਵਾਬ ਦੇਣ। ਘੱਟੋ ਘੱਟ ਭਾਈ ਗੁਰਬਖਸ਼ ਸਿੰਘ ਕੋਲੋਂ ਹੀ ਕੁੱਝ ਸਿਖ ਲਵੋ, ਕਿ ਕਿਸ ਤਰ੍ਹਾਂ ਆਪਣੇ ਕਹੇ 'ਤੇ ਦ੍ਰਿੜਤਾ ਨਾਲ ਖੜਨਾ ਹੈ... ਜਿਸ ਤਰ੍ਹਾਂ ਡੇਰੇਵਾਦੀ ਸਾਧਾਂ ਤੋਂ ਬਚਣ ਦੀ ਲੋੜ ਹੈ, ਇਨ੍ਹਾਂ ਦੋਗਲੇ ਲੋਕਾਂ ਤੋਂ ਬਚਣ ਦੀ ਵੀ ਉਤਨੀ ਹੀ ਲੋੜ ਹੈ।

ਭੁੱਲ ਚੁੱਕ ਦੀ ਖਿਮਾ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top