Share on Facebook

Main News Page

ਸਿੱਖ ਜਥੇਬੰਦੀਆਂ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਗੁਰਪ੍ਰੀਤ ਸਿੰਘ ਗੁਰੀ ਜਮਾਨਤ 'ਤੇ ਰਿਹਾਅ ਅਗਲੀ ਪੇਸ਼ੀ ੨੭ ਦਸੰਬਰ ਨੂੰ

ਵਿਸ਼ਵ ਕਬੱਡੀ ਕੱਪ ਦੌਰਾਨ ਸਰਕਾਰ ਤੱਕ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਗੱਲ ਨੂੰ ਪਹੁੰਚਾਉਣ ਵਾਲ਼ੇ, ਭਾਈ ਗੁਰਪ੍ਰੀਤ ਸਿੰਘ ਗੁਰੀ ਨੂੰ ਅੱਜ ਜਮਾਨਤ 'ਤੇ ਰਿਹਾਅ ਕਰ ਦਿਤਾ । ਸੰਗਤਾਂ ਨੇ ਵੱਡੀ ਗਿਣਤੀ ਵਿੱਚ ਜੇਹਲ਼ ਪਹੁੰਚ ਕੇ ਗੁਰਪ੍ਰੀਤ ਸਿੰਘ ਗੁਰੀ ਦਾ ਸਵਾਗਤ ਕੀਤਾ ਅਤੇ ਬੜੀ ਸ਼ਾਨ ਨਾਲ਼ ਉਹਨਾਂ ਦੇ ਪਿੰਡ ਰਵਾਨਾ ਕੀਤਾ ।

ਚੇਤੇ ਰਹੇ ਕਿ ੧੪ ਦਸੰਬਰ ਜਦੋਂ ਵਿਸਵ ਕਬੱਡੀ ਕੱਪ ਚੱਲ ਰਿਹਾ ਸੀ, ਜਸਪਿੰਦਰ ਨਰੂਲਾ ਗਾ ਰਹੀ ਸੀ। ਸਰਕਾਰ ਦੇ ਮੰਤਰੀ ਸੰਤਰੀ ਬੈਠੇ ਗਾਣੇ ਦਾ ਲੁਤਫ ਉਠਾ ਰਹੇ ਸਨ, ਏਨੇ ਨੂੰ ਭੀੜ ਨੂੰ ਚੀਰਦਾ ਇੱਕ ਨੌਜੁਆਨ ਸਟੇਜ ਵੱਲ ਨੂੰ ਵਧਿਆ ਅਤੇ ਉਸ ਨੇ ਸਟੇਜ 'ਤੇ ਚੜ ਕੇ ਆਪਣਾ ਮੈਸੇਜ ਸਰਕਾਰ ਨੂੰ ਦਿਤਾ ਕਿ ਸਾਡਾ ਸਿੰਘ ੩੦ ਦਿਨਾਂ ਤੋਂ ਜਾਇਜ ਮੰਗਾਂ ਲਈ ਭੁੱਖ ਹੜਤਾਲ਼ 'ਤੇ ਹੈ, ਤੁਹਾਡੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ।

ਇਸ ਸਬੰਧੀ ਕੁੱਝ ਪਰਚੇ ਵੀ ਉੱਸ ਕੋਲ਼ ਸਨ। ਪੁਲਿਸ ਨੇ ੭੫੧ ਦਾ ਕੇਸ ਪਾ ਕੇ ਜੇਹਲ਼  ਡੱਕ ਦਿਤਾ ਸੀ। ੭੫੧ ਦੇ ਕੇਸ ਵਿੱਚ ਆਮ ਤੌਰ 'ਤੇ ਜਮਾਨਤ ਥਾਣੇ ਵਿੱਚ ਹੀ ਦੇ ਦਿਤੀ ਜਾਂਦੀ ਹੈ, ਪਰ ਗੁਰਪ੍ਰੀਤ ਸਿੰਘ ਕਿਉਂਕਿ ਸਰਦਾਰ ਸੀ, ਇਸ ਲਈ ਉਸ ਨੂੰ ਨਹੀਂ ਦਿਤੀ। ਚਾਰ ਦਿਨਾਂ ਦੀ ਭੱਜ ਦੌੜ ਤੋਂ ਬਾਅਦ ਜਦੋਂ ਜਥੇਬੰਦੀਆ ਇਹ ਪ੍ਰੋਗਰਾਮ ਦੇਣ ਲੱਗੀਆਂ ਕਿ ਅਸੀਂ ਸਾਰੇ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾਵਾਂਗੇ ਫਿਰ ਪ੍ਰਸਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਉਹਨਾਂ ਦੀ ਜਮਾਨਤ ਅੱਜ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ ਨੇ ਭਰੀ। ਜਦੋਂ ਵੀਰ ਰਿਹਾਅ ਹੋ ਕੇ ਆਏ ਤਾਂ ਉਹਨਾਂ ਦੱਸਿਆ ਕਿ ਉਹ ਸਿਰਫ ਆਪਣੀ ਆਵਾਜ਼ ਨੂੰ ਸਰਕਾਰ ਦੇ ਕੰਨਾ ਤੱਕ ਪਹੁੰਚਾਉਣਾ ਚਾਹੁੰਦਾ ਸੀ, ਕਿਉਂਕਿ ਸਰਕਾਰ ਸੁਣ ਨਹੀਂ ਸੀ ਰਹੀ। ਦੂਸਰਾ ਉਹਨਾਂ ਦੱਸਿਆਂ ਕਿ ਜਦੋਂ ਉਹ ਸਕਿਉਰਟੀ ਲਈ ਲਗਾਇਆ ਉੱਚਾ ਜੰਗਲ਼ਾ ਟੱਪਣ ਲੱਗਿਆ ਉਸ ਟਾਈਮ ਹੀ ਉਸ ਦੀ ਦਸਤਾਰ ਉੱਤਰ ਗਈ ਸੀ। ਵੀਰ ਕਹਿਣ ਲੱਗਾ ਕਿ ਅਗਰ ਮੈਂ ਦਸਤਾਰ ਚੁੱਕਣ ਲੱਗ ਜਾਂਦਾ, ਤਾਂ ਸਟੇਜ 'ਤੇ ਨਹੀਂ ਸੀ ਚੜ੍ਹ ਪਾਉਣਾ, ਰਾਸਤੇ ਵਿੱਚ ਹੀ ਕਾਬੂ ਕਰ ਲੈਣਾ ਸੀ। ਉਹਨਾਂ ਦੱਸਿਆ ਕਿ ਉਸ ਕੋਲ਼ ਕੁੱਝ ਭਾਈ ਗੁਰਬਖਸ਼ ਸਿੰਘ ਦੀ ਸਪੋਰਟ ਵਾਲ਼ੇ ਪਰਚੇ ਵੀ ਸਨ ਜੋ ਉਹਨਾਂ ਪੁਲਿਸ ਨੂੰ ਦਿਤੇ। ਜੇਹਲ਼ ਵਿੱਚ ਬਾਹਰ ਆਉਂਦਿਆਂ ਸਾਰੇ ਸਿੰਘਾਂ ਨੇ ਭਰਵਾਂ ਸੁਆਗਤ ਕੀਤਾ ਅਤੇ ਲੱਡੂ ਖਿਲਾ ਕੇ ਮੂੰਹ ਮਿੱਠਾ ਵੀ ਕਰਵਾਇਆ।

ਇਸ ਮੌਕੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਦਮਨਦੀਪ ਸਿੰਘ ਖਾਲਸਾ, ਬਲਜੀਤ ਸਿੰਘ ਕਾਲਾਨੰਗਲ, ਜੋਗਾ ਸਿੰਘ ਆਦਿ ਬਹੁਤ ਸਾਰੇ ਸਿੰਘ ਹਾਜਿਰ ਸਨ।

ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ  ੯੮੭੨੦ ੯੯੧੦੦


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top