Share on Facebook

Main News Page

ਸ਼ੱਕੀ ਹਾਲਤ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਸਾਬਕਾ ਹਜੂਰੀ ਰਾਗੀ ਕਾਬੂ

ਅੰਮ੍ਰਿਤਸਰ 20 ਦਸੰਬਰ (ਜਸਬੀਰ ਸਿੰਘ): ਇੱਕ ਵਿਦੇਸ਼ੀ ਔਰਤ ਨਾਲ ਈਲੂ ਈਲੂ ਕਰਨ ਵਾਲੇ ਇੱਕ ਹਜੂਰੀ ਰਾਗੀ ਦੀਆਂ ਅਖਬਾਰਾਂ ਵਿੱਚ ਲੱਗੀਆਂ ਸੁਰਖੀਆਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਕਿ ਸ੍ਰੀ ਦਰਬਾਰ ਸਾਹਿਬ ਦੀ ਦੱਖਣ ਦੀ ਬਾਹੀ ਇੱਕ ਮਕਾਨ ਵਿੱਚੋਂ, ਇੱਕ ਸਾਬਕਾ ਹਜੂਰੀ ਰਾਗੀ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਇੰਗ ਸਕੁਐਡ ਵਿੰਗ ਨੇ ਇੱਕ ਔਰਤ ਨਾਲ ਈਲੂ ਈਲੂ ਕਰਦਿਆਂ ਰੰਗੇ ਹੱਥੀ ਦਬੋਚ ਲਿਆ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਹੁਕਮਾਂ ਤੇ ਉਸ ਨੂੰ ਆਮ ਮੁਆਫੀ ਦੇ ਦਿੱਤੀ, ਪਰ ਅਧਿਕਾਰੀ ਦੱਬੀ ਅਵਾਜ ਵਿੱਚ ਘਟਨਾ ਹੋਣ ਦੀ ਪੁਸ਼ਟੀ ਕਰ ਰਹੇ ਹਨ।,

ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁੰਨ ਸ੍ਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਸ੍ਰੀ ਦਰਬਾਰ ਸਾਹਿਬ ਦੀ ਦੱਖਣ ਵਾਲੀ ਬਾਹੀ ਵਾਲੇ ਪਾਸੇ ਇੱਕ ਮਕਾਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਕੁਝ ਰਾਗੀਆਂ ਤੇ ਪਾਠੀਆਂ ਵੱਲੋ ਕੰਜਰਖਾਨਾ ਕੀਤਾ ਜਾਂਦਾ ਸੀ, ਅਤੇ ਅੱਜ ਜਿਉ ਹੀ ਉਹਨਾਂ ਨੂੰ ਇਸ ਸਬੰਧੀ ਸੂਚਨਾ ਮਿਲੀ, ਤਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਨੋਟਿਸ ਵਿੱਚ ਸਾਰਾ ਮਾਮਲਾ ਲਿਆਂਦਾ। ਸ਼੍ਰੋਮਣੀ ਕਮੇਟੀ ਦੇ 15 –20 ਮੁਲਾਜਮ ਤੇ ਸ੍ਰੀ ਦਰਬਾਰ ਸਾਹਿਬ ਦੇ ਮਨੈਜਰ ਸ੍ਰ. ਪ੍ਰਤਾਪ ਸਿੰਘ ਫਲਾਇੰਗ ਵਿੰਗ ਦੇ ਅਧਿਕਾਰੀ ਸ੍ਰੀ ਸਕੱਤਰ ਸਿੰਘ ਦੀ ਟੀਮ ਨਾਲ ਉਸ ਮਕਾਨ ਵਿੱਚ ਗਏ। ਜਦੋ ਉਸ ਮਕਾਨ ਦਾ ਦਰਵਾਜਾ ਖਟਕਾਇਆ ਗਿਆ, ਤਾਂ ਅੰਦਰੋ ਇੱਕ ਵਿਅਕਤੀ ਨੇ ਦਰਵਾਜਾ ਖੋਲਿਆ ਅਤੇ ਇੱਕ ਹੋਰ ਵਿਅਕਤੀ ਵੀ ਅੰਦਰ ਵੇਖਿਆ ਗਿਆ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਤੁਰੰਤ ਮਕਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਇੱਕ ਕਮਰੇ ਵਿੱਚ ਇੱਕ ਸਾਬਕਾ ਹਜੂਰੀ ਰਾਗੀ ਇਤਰਾਜਯੋਗ ਹਾਲਤ ਵਿੱਚ ਫੜਿਆ ਗਿਆ, ਜਿਸ ਨਾਲ ਇੱਕ ਲੰਮ ਸਲੰਮੀ ਬੀਬੀ ਵੀ ਬੈਂਡ 'ਤੇ ਪਈ ਸੀ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਤੁਰੰਤ ਹਰਕਤ ਵਿੱਚ ਆਉਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ, ਪੁਰ ਕੁਝ ਹੀ ਸਮੇਂ ਬਾਅਦ ਕੋਈ ਫੋਨ ਆਇਆ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਉਥੋ ਇੱਕ ਇੱਕ ਕਰਕੇ ਖਿਸਕਣੇ ਸ਼ੁਰੂ ਹੋ ਗਏ। ਉਹਨਾਂ ਕਿਹਾ ਕਿ ਉਹਨਾਂ ਦੀ ਸੂਚਨਾ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਮੱਕੜ ਦੇ ਫੋਨ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਛੱਡ ਕੇ ਚਲੇ ਗਏ। ਉਸ ਔਰਤ ਨੂੰ ਤੁਰੰਤ ਉਥੋ ਤੋਂਰ ਦਿੱਤਾ ਗਿਆ ਅਤੇ ਗੁਰੂਦੁਆਰਾ ਬਾਬਾ ਸ਼ਹੀਦ ਚਾਟੀਵਿੰਡ ਗੇਟ ਦੇ ਲਾਗਿਉ ਇੱਕ ਇੰਡੀਗੋ ਕਾਰ ਵਿੱਚ ਅਗਲੀ ਮੰਜਿਲ ਤੇ ਭੇਜਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਕੋਲ ਇਸ ਕਾਂਡ ਦੇ ਸਾਰੇ ਸਬੂਤ ਹਨ ਤੇ ਉਹ ਲੋੜ ਪਈ ਤਾਂ ਪੁਲੀਸ ਕੇਸ ਵੀ ਦਰਜ ਕਰਾਉਣ ਇਲਾਵਾ ਅਦਾਲਤ ਦਾ ਵੀ ਦਰਵਾਜਾ ਖੜਕਾ ਸਕਦੇ ਹਨ।

ਸਬੰਧਿਤ ਰਾਗੀ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਭਾਈ ਸਾਹਿਬ ਮੈਨੂੰ ਪ੍ਰੈਸ ਤੋਂ ਬਚਾਉ ਕਿਉਕਿ ਮੈਂ ਜੋ ਕੁਝ ਵੀ ਹੁਣ ਅਵਾਰਡ ਪ੍ਰਾਪਤ ਕੀਤੇ ਹਨ, ਬੜੀ ਹੀ ਮੁਸ਼ਕਲ ਨਾਲ ਕੀਤੇ ਹਨ, ਮੇਰੇ 'ਤੇ ਰਹਿਮ ਕਰੋ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਕੋਲ ਇੱਕ ਮਕਾਨ ਵਿੱਚ ਸਨ, ਜਦੋ ਸ੍ਰੀ ਦਰਬਾਰ ਸਾਹਿਬ ਮਨੈਜਰ ਪ੍ਰਤਾਪ ਸਿੰਘ ਆਪਣੇ ਹੋਰ ਸਾਥੀਆਂ ਨਾਲ ਆਏ ਤਾਂ ਉਹਨਾਂ ਨੇ ਦਰਵਾਜਾ ਖੜਕਾਇਆ। ਉਹਨਾਂ ਦੱਸਿਆ ਕਿ ਅੰਦਰ ਵੜਦਿਆਂ ਹੀ ਸ਼ਰੋਮਣੀ ਕਮੇਟੀ ਵਾਲਿਆਂ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਘਰ ਵਿੱਚੋ ਉਹਨਾਂ ਨੂੰ ਇੱਕ ਸ਼ਰਾਬ ਦੀ ਬੋਤਲ ਜਰੂਰ ਮਿਲੀ ਸੀ, ਪਰ ਘਰ ਦੇ ਮਾਲਕ ਜਗਮੋਹਨ ਸਿੰਘ ਨੇ ਅਜਿਹਾ ਕਰਨ ਤੋਂ ਰੋਕਦਿਆਂ ਕਿਹਾ ਕਿ ਉਸ ਦੇ ਘਰ ਦੀ ਤਲਾਸ਼ੀ ਕਿਹੜੇ ਹੁਕਮਾਂ ਨਾਲ ਲਈ ਜਾ ਰਹੀ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹਨਾਂ ਕਿਹਾ ਕਿ ਉਹਨਾਂ ਨਾਲ ਜਿਹੜੀ ਬੀਬੀ ਆਈ ਸੀ, ਉਹ ਐਨ. ਆਰ.ਆਈ ਸੀ ਤੇ ਉਹ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਮਕਾਨ ਖਰੀਦਣਾ ਚਾਹੁੰਦੀ ਸੀ ਤੇ ਉਹ ਤ੍ਯਾਂ ਸਿਰਫ ਭਾਈਬੰਦੀ ਵਿੱਚ ਹੀ ਮਕਾਨ ਵਿਖਾਉਣ ਵਾਸਤੇ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਦਾ ਇਸਤੋਂ ਵੱਧ ਹੋਰ ਕੋਈ ਵੀ ਕਸੂਰ ਨਹੀਂ ਹੈ।

ਇੱਕ ਹੋਰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਰਾਗੀ ਦੀਆਂ ਪਹਿਲਾਂ ਵੀ ਦੋ ਔਰਤਾਂ ਹਨ, ਕਿਉਕਿ ਇੱਕ ਉਸ ਦੇ ਪਿੰਡ ਲੋਹੀਆਂ ਵਿਖੇ ਰੱਖੀ ਅਤੇ ਦੂਜੀ ਉਸ ਨੇ ਬਿਨਾਂ ਧਾਰਮਿਕ ਕਿਰਿਆ ਕਰਮ ਤੋਂ ਆਪਣੇ ਭਰਾ ਦੀ ਸਾਲੀ ਨੂੰ ਆਪਣੇ ਘਰ ਰੱਖਿਆ ਹੋਇਆ ਹੈ। ਉਹਨਾਂ ਦੱਸਿਆ ਕਿ ਦੋਹਾਂ ਔਰਤਾਂ ਵਿੱਚ ਬੱਚੇ ਹਨ ਅਤੇ ਰਾਗੀ ਕੋਲ ਕਨੋਡਾ ਦੀ ਪੀ ਆਰਸ਼ਿੰਪ ਵੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਘਟਨਾ ਵਾਪਰੀ ਹੈ ਤਾਂ ਬਹੁਤ ਹੀ ਮੰਦਭਾਗੀ ਹੈ। ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਵੀ ਵਾਪਰੀ ਘਟਨਾ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ, ਪਰ ਉਹਨਾਂ ਨੇ ਰਾਗੀ ਦੀਆਂ ਪਹਿਲਾਂ ਹੀ ਦੋ ਪਤਨੀਆਂ ਹੋਣ ਦੀ ਪੁਸ਼ਟੀ ਜਰੂਰ ਕੀਤੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top