Share on Facebook

Main News Page

ਗੁ: ਅੰਬ ਸਾਹਿਬ ਵਿਖੇ ਵਿਸ਼ਾਲ ਪੰਥਕ ਇਕੱਠ 23 ਨੂੰ
-: ਭਾਈ ਗਰਬਖਸ਼ ਸਿੰਘ ਖਾਲਸਾ

* ਨਾਭਾ ਜੇਲ੍ਹ 'ਚੋਂ ਬਾਹਰ ਆਏ ਭਾਈ ਲਾਲ ਸਿੰਘ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ

ਅਜੀਤਗੜ੍ਹ, 20 ਦਸੰਬਰ (ਨਰਿੰਦਰ ਸਿੰਘ ਝਾਂਮਪੁਰ) - ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ 'ਜਬਰ ਦਾ ਮੁਕਾਬਲਾ ਸਬਰ ਨਾਲ' ਮੁਹਿੰਮ ਅੱਜ 37ਵਾਂ ਦਿਨ ਪੂਰਾ ਕਰ ਚੁੱਕੀ ਹੈ। ਭਾਈ ਖਾਲਸਾ ਵੱਲੋਂ ਆਰੰਭੀ ਇਸ ਮੁਹਿੰਮ ਨੂੰ ਅੱਜ ਉਸ ਵੇਲੇ ਬੂਰ ਪੈਣਾ ਆਰੰਭ ਹੋ ਗਿਆ, ਜਦੋਂ ਪੰਜਾਬ ਸਰਕਾਰ ਵੱਲੋਂ ਭਾਈ ਲਾਲ ਸਿੰਘ ਜੋ ਕਿ ਨਾਭਾ ਜੇਲ੍ਹ ਵਿਚ 1992 ਤੋਂ ਨਜ਼ਰਬੰਦ ਸਨ ਨੂੰ ਜੇਲ੍ਹ 'ਚੋਂ ਪੈਰੋਲ 'ਤੇ ਛੱਡ ਦਿੱਤਾ ਗਿਆ।

ਜਦੋਂ ਹੀ ਇਹ ਖ਼ਬਰ ਸੰਗਤ ਨੂੰ ਪਤਾ ਲੱਗੀ ਤਾਂ ਸਮੂਹ ਸੰਗਤਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਭਾਈ ਲਾਲ ਸਿੰਘ ਦੇ ਸਵਾਗਤ ਲਈ ਵੱਡੀ ਗਿਣਤੀ ਸੰਗਤਾਂ ਗੁ: ਅੰਬ ਸਾਹਿਬ ਵਿਖੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇਸ ਮੌਕੇ ਭਾਈ ਖਾਲਸਾ ਨੇ ਕਿਹਾ ਕਿ ਸਾਡਾ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ ਸਿੰਘ ਪੂਰਨ ਤੌਰ 'ਤੇ ਰਿਹਾਅ ਨਹੀਂ ਹੁੰਦੇ।

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਲਈ ਅੱਜ ਵੀ ਕਈਾ ਮਾਰਚ ਗੁਰਦੁਆਰਾ ਅੰਬ ਸਾਹਿਬ ਪੁੱਜੇ। ਭਾਈ ਦਮਨਦੀਪ ਸਿੰਘ ਖਾਲਸਾ ਵੱਲੋਂ ਇੱਕ ਵਿਸ਼ਾਲ ਮਾਰਚ ਲੁਧਿਆਣਾ ਤੋਂ ਗੁਰਦੁਆਰਾ ਅੰਬ ਸਾਹਿਬ ਤੱਕ ਕੱਢਿਆ ਗਿਆ, ਜਿਸ ਵਿਚ ਪ੍ਰੋ. ਦਰਸਨ ਸਿੰਘ ਖ਼ਾਲਸਾ, ਸ. ਮਨਵਿੰਦਰ ਸਿੰਘ ਖਾਲਸਾ, ਪਿ੍. ਪਰਵਿੰਦਰ ਸਿੰਘ, ਭਾਈ ਗੁਰਜੋਤ ਸਿੰਘ ਤੇ ਹੋਰ ਵੀ ਬਹੁਤ ਸਾਰੀਆਂ ਜੱਥੈਬੰਦੀਆਂ ਸ਼ਾਮਲ ਹੋਈਆਂ।। ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਕਨਵੀਨਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਅੰਮ੍ਰਿਤਸਰ ਤੋਂ ਵਿਸ਼ਾਲ ਮਾਰਚ ਕੱਢਿਆ ਗਿਆ।

ਵਿਸ਼ਾਲ ਪੰਥਕ ਇਕੱਠ 23 ਨੂੰ

'ਬੰਦੀ ਸਿੰਘ ਰਿਹਾਈ ਮੋਰਚਾ' ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਗੁ: ਅੰਬ ਸਾਹਿਬ ਵਿਖੇ ਹੋਈ, ਜਿਸ ਵਿਚ ਕਾਫੀ ਦੇਰ ਵਿਚਾਰ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ 23 ਦਸੰਬਰ ਦਿਨ ਸੋਮਵਾਰ ਸਵੇਰੇ 11 ਵਜੇ ਗੁ: ਅੰਬ ਸਾਹਿਬ ਵਿਖੇ ਵਿਸ਼ਾਲ ਮੀਟਿੰਗ ਰੱਖੀ ਗਈ ਹੈ, ਜਿਸ ਨੂੰ 'ਵਿਸ਼ਾਲ ਪੰਥਕ ਇਕੱਠ' ਦਾ ਨਾਂਅ ਦਿੱਤਾ ਗਿਆ ਹੈ। ਇਸ ਸਬੰਧੀ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਆਰ. ਪੀ. ਸਿੰਘ, ਐਡਵੋਕੇਟ ਭਾਈ ਹਰਪਾਲ ਸਿੰਘ ਚੀਮਾ, ਜਥੇ: ਸਤਨਾਮ ਸਿੰਘ, ਭਾਈ ਅਮਰੀਕ ਸਿੰਘ, ਗੁਰਨਾਮ ਸਿੰਘ ਸਿੱਧੂ, ਬੀਬੀ ਕਸ਼ਮੀਰ ਕੌਰ, ਬੀਬੀ ਕੁਲਬੀਰ ਕੌਰ ਨੇ ਕਿਹਾ ਕਿ ਇਸ ਦੌਰਾਨ ਮੀਟਿੰਗ ਹੀ ਨਹੀਂ ਕੀਤੀ ਜਾਵੇਗੀ, ਬਲਕਿ ਸਮੂਹ ਸੰਗਤਾਂ ਆਪਣੇ ਬਿਸਤਰੇ ਆਦਿ ਵੀ ਨਾਲ ਹੀ ਲੈ ਕੇ ਆਉਣ ਕਿਉਂਕਿ 23 ਦਸੰਬਰ ਤੋਂ ਲਗਾਤਾਰ ਸੰਗਤ ਗੁ: ਅੰਬ ਸਾਹਿਬ ਵਿਖੇ ਹੀ ਰਹੇਗੀ।

ਸਰੀਰਕ ਪੱਖੋਂ ਭਾਈ ਖਾਲਸਾ ਹੋਏ ਕਮਜ਼ੋਰ

ਪਿਛਲੇ 36 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤ ਵਿਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ ਅਤੇ ਡਾਕਟਰਾਂ ਮੁਤਾਬਕ ਭਾਈ ਸਾਹਿਬ ਦੀ ਹਾਲਤ ਨੂੰ ਦੇਖਦਿਆਂ ਸਥਿਤੀ ਖਤਰੇ ਵਿਚ ਹੈ। ਸਰੀਰਕ ਪੱਖੋਂ ਕਮਜ਼ੋਰ ਹੋਣ ਕਰਕੇ ਭਾਈ ਖਾਲਸਾ ਨੂੰ ਬੋਲਣ ਅਤੇ ਤੁਰਨ ਵਿਚ ਵੀ ਪ੍ਰੇਸ਼ਾਨੀ ਹੋ ਰਹੀ ਹੈ, ਜਿਸ ਕਰਕੇ ਸੰਗਤਾਂ ਨਾਲ ਮਿਲਣਾ ਵੀ ਘਟਾ ਦਿੱਤਾ ਗਿਆ, ਪਰ ਭਾਈ ਖਾਲਸਾ ਆਤਮਿਕ ਤੌਰ 'ਤੇ ਪੂਰੀ ਚੜ੍ਹਦੀ ਕਲਾ ਵਿਚ ਹਨ।

ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੂੰ ਸਹਿਯੋਗ ਦੇਣ ਲਈ ਲੁਧਿਆਣਾ ਤੋਂ ਬਹੁਤ ਵੱਡਾ ਕਾਫਿਲਾ ਮੋਹਾਲੀ ਪਹੁੰਚਿਆ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top