Share on Facebook

Main News Page

ਭਾਈ ਲਾਲ ਸਿੰਘ ਨਾਭਾ ਜੇਲ ਤੋਂ ਪੈਰੋਲ 'ਤੇ ਰਿਹਾਅ, ਚੰਦੂਮਾਜਰਾ ਗੱਡੀ 'ਚ ਬੈਠਾ ਕੇ ਲੈ ਗਿਆ ਮੋਹਾਲੀ ਨੂੰ

* ਬੁੜੈਲ ਜੇਲ ਵਿਚ ਬੰਦ ਤਿੰਨਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਾਉਣ ਦੀ ਕਾਰਵਾਈ ਸ਼ੁਰੂ ਹੋਈ
* ਬਾਦਲ ਨੂੰ ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦਾ ਸੇਹਰਾ ਨਹੀਂ ਲੈਣ ਦਿਤਾ ਜਾਵੇਗਾ : ਸ਼ਸ਼ੀ ਕਾਂਤ

ਗੁਰਨਾਮ ਸਿੰਘ ਅਕੀਦਾ, ਪਟਿਆਲਾ/ਚੰਡੀਗੜ੍/ਦਿਲੀ : ਅੱਜ 21 ਸਾਲ ਤੋਂ ਬੰਦ ਨਾਭਾ ਜੇਲ ਵਿਚੋਂ ਖਾੜਕੂ ਲਾਲ ਸਿੰਘ ਨੂੰ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ, ਜਦ ਕਿ ਉਸ ਦਾ ਇਹ ਕਿਆਸ ਲਾਇਆ ਜਾ ਰਿਹਾ ਸੀ, ਕਿ ਇਕ ਪੱਕੇ ਤੌਰ 'ਤੇ ਛਡਿਆ ਗਿਆ ਹੈ, ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ, ਸਗੋਂ ਉਸ ਨੂੰ ਦੋ ਲੱਖ ਰੁਪਏ ਦੀ ਜਮਾਨਤ ਕਪੂਰਥਲਾ ਡੀ.ਸੀ. ਕੋਲ ਭਰ ਕੇ 42 ਦਿਨ ਦੀ ਪੈਰੋਲ ਤੇ ਛਡਿਆ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਪਹਿਲਾਂ ਵੀ ਲਾਲ ਸਿੰਘ ਪੈਰੋਲ 'ਤੇ ਆਉਂਦਾ ਹੈ, ਜੋ ਕਿ ਕਰੀਬ 20 ਪੈਰੋਲ ਆ ਚੁਕਿਆ ਹੈ, ਇਹ ਕੋਈ ਨਵਾਂ ਕੰਮ ਨਹੀਂ ਕੀਤਾ, ਉਸ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ, ਕਿ ਉਸ ਦੀ ਪੈਰੋਲ ਲਈ 2 ਲੱਖ ਰੁਪਏ ਦੀ ਜਮਾਨਤ ਉਸ ਦੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਨੇ ਡੀ ਸੀ ਕਪੂਰਥਲ ਕੋਲ ਭਰੀ ਹੈ, ਜੋ ਕਿ ਪਹਿਲਾਂ ਸਿਰਫ 51 ਹਜਾਰ ਰੁਪਏ ਦੀ ਹੁੰਦੀ ਸੀ।

ਉਸ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਇਸੇ ਤਰ੍ਹਾਂ ਹੀ ਬੁੜੈਲ ਜੇਲ 'ਚੋਂ ਵੀ ਤਿੰਨੇ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਰਿਹਾਅ ਹੋਣਗੇ ਤੇ ਉਨ੍ਹਾਂ ਨੂੰ ਸਵੇਰੇ ਹੀ ਲਿਆਕੇ ਗੁਰੂ ਘਰ ਅੰਬ ਸਾਹਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਈ ਗੁਰਬਖਸ਼ ਸਿੰਘ ਨੂੰ ਜੂਸ ਪਿਲਾ ਕੇ ਉਸ ਦੀ ਭੁੱਖ ਹੜਤਾਲ ਤੁੜਵਾ ਦੇਣਗੇ। ਇਹ ਸਾਰਾ ਕੁਝ ਇਸ ਲਈ ਕੀਤਾ ਜਾ ਰਿਹਾ ਹੈ। ਭਾਈ ਲਾਲ ਸਿੰਘ ਨੂੰ ਨਾਭਾ ਜੇਲ ਤੋਂ ਰਿਹਾਅ ਕਰਵਾਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੋਹਾਲੀ ਨੂੰ ਲੈਕੇ ਗਿਆ ਹੈ।

ਸੂਤਰ ਦਸਦੇ ਹਨ ਕਿ ਕੱਲ ਇਹ ਪੂਰੀ ਤਰ੍ਹਾਂ ਤੈਅ ਹੈ, ਕਿ ਸ. ਬਾਦਲ ਬੁੜੈਲ ਜੇਲ ਵਾਲਿਆਂ ਨੂੰ ਵੀ ਰਿਹਾਅ ਕਰਵਾਕੇ, ਉਨ੍ਹਾਂ ਨੂੰ ਨਾਲ ਲੈਕੇ ਭਾਈ ਗੁਰਬਖਸ ਸਿੰਘ ਦੀ ਭੁੱਖ ਹੜਤਾਲ ਤੁੜਵਾਉਣਗੇ।

ਬੁੜੈਲ ਜੇਲ ਵਿਚ ਬੰਦ ਤਿੰਨਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਾਉਣ ਦੀ ਕਾਰਵਾਈ ਸ਼ੁਰੂ ਹੋਈ

ਚੰਡੀਗੜ੍ਹ ਤੋਂ ਮਿਲੀ ਰਿਪੋਰਟ ਅਨੁਸਾਰ : ਚੰਡੀਗੜ੍ਹ ਸੈਸ਼ਨ ਕੋਰਟ ਵਿਚ ਅੱਜ ਐਡਵੋਕੇਟ ਅਮਰ ਸਿੰਘ ਚਾਹਲ ਨੇ ਬੁੜੈਲ ਜੇਲ ਵਿਚ ਬੰਦ ਤਿੰਨ ਸਿੱਖ ਕੈਦੀ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਨੂੰ ਰਿਹਾਅ ਕਰਾਉਣ ਲਈ ਕਾਰਵਾਈ ਸ਼ੁਰੂ ਕਰ ਦਿਤੀ ਹੈ, ਜਿਸ ਨੇ ਪਰਵਾਰ ਦੇ ਮੈਂਬਰਾਂ ਨੂੰ ਬਲਾਇਆ ਤੇ ਉਨ੍ਹਾਂ ਵਲੋਂ ਤਿੰਨਾਂ ਨੂੰ ਰਿਹਾਅ ਕਰਾਉਣ ਪਈ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪਰਵਾਰ ਵਿਚੋਂ ਭਾਈ ਲੱਖਾ ਵਲੋਂ ਉਸ ਦੀ ਭੈਣ ਜਸਵਿੰਦਰ ਕੌਰ ਤੇ ਉਸ ਦੇ ਜੀਜਾ ਜੰਗ ਸਿੰਘ, ਭਾਈ ਸ਼ਮਸ਼ੇਰ ਸਿੰਘ ਵਲੋਂ ਉਸ ਦੀ ਪਤਨੀ ਤੇ ਉਸ ਦਾ ਭਰਾ ਭਗਵੰਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਵਲੋਂ ਉਸ ਦੀ ਮਾਂ ਸੁਰਜੀਤ ਕੌਰ ਨੇ ਵਕੀਲ ਸ੍ਰੀ ਚਾਹਲ ਕੋਲ ਦਸਤਖਤ ਕੀਤੇ, ਇਸ ਦੀ ਪੁਸਟੀ ਕਰਦਿਆਂ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਅੱਜ ਅਸੀਂ ਤਿੰਨਾਂ ਸਿੱਖ ਕੈਦੀਆਂ ਨੂੰ ਛੁਡਾਉਣ ਲਈ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਅਸੀਂ ਲਿਖਿਆ ਹੈ ਕਿ ਬੇਸ਼ਕ ਉਨ੍ਹਾਂ ਨੂੰ ਪੈਰੋਲ ਤੇ ਰਿਹਾਅ ਕਰੋ ਜਾਂ ਫਿਰ ਪੱਕੇ ਤੌਰ ਤੇ ਰਿਹਾਅ ਕਰੋ ਪਰ ਇਹ ਕਾਰਵਾਈ ਚਲਣੀ ਚਾਹੀਦੀ ਹੈ। ਇਸ ਵੇਲੇ ਗੱਲ ਕਰਦਿਆਂ ਬੀਬੀ ਜਸਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਆਸ ਬੱਝੀ ਹੈ, ਕਿ ਮੇਰਾ ਵੀਰ ਹੁਣ ਰਿਹਾਅ ਹੋ ਜਾਵੇਗਾ।

ਬਾਦਲ ਨੂੰ ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦਾ ਸਿਹਰਾ ਨਹੀਂ ਲੈਣ ਦਿਤਾ ਜਾਵੇਗਾ: ਸ਼ਸ਼ੀ ਕਾਂਤ

ਦਿਲੀ ਤੋਂ ਮਿਲੀ ਰਿਪੋਰਟ ਅਨੁਸਾਰ : ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਕਿਹਾ ਹੈ ਕਿ ਜੋ ਲਾਲ ਸਿੰਘ ਨਾਭਾ ਜੇਲ ਵਿਚੋਂ ਰਿਹਾਅ ਕੀਤਾ ਗਿਆ ਹੈ, ਉਸ ਦੇ ਪਿੱਛੇ ਬਾਦਲਾਂ ਦਾ ਵੱਡਾ ਲਾਲਚ ਹੈ, ਉਹ ਇਸ ਦਾ ਸਿਹਰਾ ਆਪਣੇ ਮੱਥੇ 'ਤੇ ਲੈਣਾ ਚਾਹੁੰਦੇ ਹਨ, ਜੋ ਕਿ ਨਹੀਂ ਹੋਵੇਗਾ। ਇਸ ਬਾਰੇ ਮੈਂ ਸਾਰਾ ਕੁਝ ਇਕ ਪੱਤਰ ਵਿਚ ਲਿਖ ਕੇ ਜਾਰੀ ਕਰ ਰਿਹਾ ਹਾਂ, ਉਸ ਨੇ ਕਿਹਾ ਕਿ ਮੈਂ ਕਈ ਰਾਜਾਂ ਵਿਚ ਜਾਕੇ ਆਇਆ ਹਾਂ, ਜਿਥੇ ਕਿ ਸਜਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਚੱਲਾਈ ਹੈ, ਪਰ ਬਾਦਲ ਇਸ ਦਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦਾ ਹੈ, ਜੋ ਕਿ ਨਹੀਂ ਹੋਣ ਦਿਤਾ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top