Share on Facebook

Main News Page

ਇੰਡਿਆਨਾ ਵਿਖੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸ਼ੁਰੂ ਕੀਤੇ ਸੰਘਰਸ਼ ਦੀ ਹਮਾਇਤ ਵਾਸਤੇ ਸੰਗਤਾਂ ਦਾ ਹੋਇਆ ਭਾਰੀ ਇੱਕਠ

ਮਿਤੀ 15 ਦਸੰਬਰ ਦਿਨ ਐਤਵਾਰ ਨੂੰ ਗੁਰਦਵਾਰਾ ਸਾਹਿਬ ਗੁਰਸ਼ਬਦ ਪ੍ਰਕਾਸ਼ ਪਲੇਨਫੀਲਡ ਇੰਡਿਆਨਾ (ਅਮਰੀਕਾ) ਵਿੱਚ ਮਿਡਵੈਸਟ ਦੀਆਂ ਸਮੂਹ ਸੰਗਤਾਂ ਦਾ ਭਾਰੀ ਇਕਠ ਹੋਇਆ, ਜਿਸ ਦੌਰਾਨ ਸਭ ਤੋ ਪਹਿਲਾਂ ਗੁਰਦਵਾਰਾ ਸਾਹਿਬ ਵਿਚ ਭਾਈ ਗੁਰਬਖਸ ਸਿੰਘ ਖਾਲਸਾ ਜੀ ਦੀ ਤੰਦਰੁਸਤੀ ਵਾਸਤੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਇਸ ਤੋਂ ਉਪਰੰਤ ਦੂਰੋਂ ਨੇੜਿਓੁਂ ਆਏ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰਾਂ ਵਿੱਚ ਭਾਈ ਗੁਰਬਖਸ ਸਿੰਘ ਖਾਲਸਾ ਵਲੋਂ ਅਰੰਭੇ ਹੋਏ ਸ਼ਾਂਤਮਈ ਸੰਘਰਸ਼ ਦੀ ਪੁਰਜੋਰ ਹਮਾਇਤ ਕੀਤੀ ਗਈ ਅਤੇ ਨਾਲੋਂ ਨਾਲ ਪੰਜਾਬ ਵਿਚ ਹਕੂਮਤ ਕਰ ਰਹੀ ਅਖੌਤੀ ਅਕਾਲੀ ਸਰਕਾਰ ਦੀ ਭਾਈ ਗੁਰਬਖਸ ਸਿੰਘ ਦੀਆਂ ਜਾਇਜ ਮੰਗਾਂ ਨਾ ਮੰਨਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।

ਇਸ ਤੋਂ ਬਾਅਦ ਸਮੂਹ ਸੰਗਤਾਂ ਦੀ ਮੀਟਿੰਗ ਹੋਈ, ਜਿਸ ਵਿੱਚ ਕੁੱਝ ਮਤੇ ਪਾਸ ਕੀਤੇ ਗਏ ਹਨ। ਮਤਿਆਂ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਓਹ ਇਸ ਮਸਲੇ ਵਿਚ ਆਪਣੀ ਦਖ਼ਲਅੰਦਾਜ਼ੀ ਕਰਕੇ ਜੇਲਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਸਰਕਾਰ ਉਪਰ ਦਬਾਅ ਬਣਾਉਣ, ਤਾਂ ਕਿ ਭਾਈ ਗੁਰਬਖਸ ਸਿੰਘ ਖਾਲਸਾ ਦੀ ਕੀਮਤੀ ਜਾਨ ਬਚਾਈ ਜਾ ਸਕੇ। ਨਾਲ ਹੀ ਇਹ ਵੀ ਮਤਾ ਪਾਸ ਕੀਤਾ ਗਿਆ ਜਿਸ ਵਿਚ ਚੇਤਾਵਨੀ ਦਿਤੀ ਗਈ ਹੈ ਕਿ ਜੇਕਰ ਜਥੇਦਾਰ ਸਾਹਿਬਾਨ ਇਸ ਮਾਮਲੇ ਵਿਚ ਆਪਣੀ ਅਸਮਰਥਾ ਦਿਖਾਉਂਦੇ ਹਨ, ਤਾਂ ਅੱਗੇ ਤੋਂ ਅਮਰੀਕਾ ਦੀ ਧਰਤੀ 'ਤੇ ਆਉਣ ਵੇਲੇ ਜਰੂਰ ਸੋਚਣ। ਇਥੇ ਅਮਰੀਕਾ ਵਿਚ ਆਉਣ ਵੇਲੇ ਇਹਨਾ ਤਖਤਾਂ ਦੇ ਜਥੇਦਾਰ ਸਾਹਿਬਾਨ, ਸੰਤ ਸਮਾਜ ਦੇ ਪ੍ਰਚਾਰਕ ਜਾਂ ਮੈਂਬਰ, ਸ਼ਿਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਸਿਆਸੀ ਲੀਡਰਾਂ ਨੂੰ ਇਹਨਾ ਵਲੋਂ ਭਾਈ ਗੁਰਬਖਸ ਸਿੰਘ ਅਤੇ ਜੇਲਾਂ ਵਿੱਚ ਬੰਦ ਸਿਘਾਂ ਦੀ ਰਿਹਾਈ ਵਾਸਤੇ ਆਪੋ ਆਪਣੇ ਨਿਭਾਏ ਰੋਲ ਪ੍ਰਤੀ ਸੰਗਤਾਂ ਦਾ ਜਵਾਬ ਦੇਹ ਹੋਣਾ ਪਵੇਗਾ, ਫੇਰ ਹੀ ਇਹਨਾ ਨੂ ਕਿਸੇ ਵੀ ਗੁਰਦਵਾਰਾ ਸਾਹਿਬ ਦੀ ਸਟੇਜ ਤੋ ਬੋਲਣ ਦੀ ਆਗਿਆ ਦਿੱਤੀ ਜਾਵੇਗੀ।

ਅਤੇ ਨਾਲੋਂ ਨਾਲ ਸੰਗਤਾਂ ਨੇ ਦੇਸ਼ ਵਿਦੇਸ਼ ਵਿਚ ਵਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਓਹ ਗੁਰਅਸਥਾਨਾਂ, ਤਖਤਾਂ, ਅਤੇ ਪੰਥਕ ਲੀਡਰਸ਼ਿਪ ਵਿੱਚ ਘੁਸਪੈਠ ਕਰ ਚੁਕੇ ਮਸੰਦ ਕਿਸਮ ਦੇ ਲੋਕਾਂ ਨੂੰ ਮੁਹ ਨਾ ਲਾਉਣ ਅਤੇ ਸਮੂੰਹ ਮਿਡਵੈਸਟ ਦੀਆਂ ਸੰਗਤਾਂ ਵਲੋਂ ਭਾਈ ਗੁਰਬਖਸ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਵਿਚ 21 ਦਸੰਬਰ ਨੂੰ ਗੁਰਦਵਾਰਾ ਸਿੱਖ ਸੰਗਤ ਐਕਟਨ (-ਿ74) ਵਿਖੇ ਕੈਂਡਲ ਲਾਇਟ ਵਿਜ਼ਿਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਿਕਾਗੋ ਵਿਖੇ ਸਥਿਤ ਭਾਰਤੀ ਸਫਾਰਤਖਾਨੇ ਅੱਗੇ, ਭਾਈ ਗੁਰਬਖਸ ਸਿੰਘ ਦੇ ਹਮਾਇਤ ਅਤੇ ਭਾਰਤੀ ਜੁਡੀਸ਼ਰੀ ਸ਼ਿਸ਼ਟਮ ਦੇ ਵਿਰੋਧ ਵਿਚ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਦੀਆਂ ਸਮੂਹ ਸੰਗਤਾਂ ਵਲੋਂ ਵਿਸ਼ਵਭਰ ਅਤੇ ਪੰਜਾਬ ਵਿਚ ਓਹਨਾ ਜਥੇਬੰਦੀਆਂ ਅਤੇ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜੋ ਭਾਈ ਗੁਰਬਖਸ ਸਿੰਘ ਦੇ ਸੰਘਰਸ਼ ਦੀ ਹਮਾਇਤ ਵਿਚ ਨਿਤਰੀਆਂ ਹਨ। ਅਖੀਰ ਵਿਚ ਜੈਕਾਰਿਆਂ ਦੀ ਗੂੰਜ ਵਿੱਚ ਸਮੂੰਹ ਸੰਗਤਾਂ ਨੇ ਪ੍ਰਣ ਕੀਤਾ ਕਿ ਜਦ ਤਕ ਭਾਈ ਗੁਰਬਖਸ ਸਿੰਘ ਖਾਲਸਾ ਦਾ ਮੋਰਚਾ ਸਫਲ ਨਹੀਂ ਹੋ ਜਾਂਦਾ, ਓਨੀ ਦੇਰ ਸਮੂੰਹ ਸੰਗਤਾਂ ਆਪਣੇ ਤੌਰ 'ਤੇ ਸੰਘਰਸ਼ ਜਾਰੀ ਰਖਣਗੀਆਂ।

ਬੇਨਤੀ ਕਰਤਾ:
- ਸਿੱਖ ਯੂਥ ਆਫ਼ ਅਮਰੀਕਾ
- ਅਕਾਲੀ ਦਲ ਅੰਮ੍ਰਿਤਸਰ
- ਅਕਾਲੀ ਦਲ ਪੰਚ ਪ੍ਰਧਾਨੀ
- ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ
- ਅਤੇ ਮਿਡ ਵੈਸਟ ਦੇ ਸਮੂਹ ਗੁਰਦਵਾਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛੱਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top