Share on Facebook

Main News Page

ਭਾਈ ਗੁਰਬਖਸ਼ ਸਿੰਘ ਵਲੋਂ ਵਿੱਢੇ ਸੰਘਰਸ਼ ਨੇ ਸ਼੍ਰੋਮਣੀ ਅਕਾਲੀ ਦਲ (ਭਗਵਾਂ) ਵਲੋਂ ਮੋਦੀ ਦੀ ੨੧ ਦਸੰਬਰ ਵਾਲੀ ਮੋਗਾ ਰੈਲੀ ਕਰਵਾਈ ਰੱਦ

(ਬਲਦੇਵ ਸਿੰਘ ਝੱਲੀ) - ਬੀਬੀਸੀ ਪੰਜਾਬ - ਪੰਜਾਬੀ ਦੰਦ ਕਥਾ ਮੁਤਾਬਕ ਕਹਿੰਦੇ ਹਨ ਕਿ ਸੋਹਣੀ ਆਪਣੇ ਮਹਿਬੂਬ ਨੂੰ ਮਿਲਣ ਲਈ ਕੱਚੇ ਘੜੇ ਉੱਤੇ ਤਰ ਗਈ ਅਤੇ ਸੋਹਣੇ ਮਹਿਬੂਬ ਖਾਤਰ ਆਪਣੀ ਜਾਨ ਦਾਅ ਉੱਤੇ ਲਾ ਦਿੱਤੀ, ਤੇ ਐਧਰ ਜਿਹੜੇ ਕੱਲ ਦਮਗਜੇ ਮਾਰਦੇ ਸੀ ਕਿ ੨੧ ਦਸੰਬਰ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਕਾਂਗਰਸ ਦੇ ਸਾਹ ਸੂਤ ਕੇ ਰੱਖ ਦੇਵੇਗੀ, ਹੁਣ ਕਹਿ ਰਹੇ ਹਨ ਕਿ ਵਰਕਰਾਂ ਨੂੰ ਧੁੰਦ ਅਤੇ ਖਰਾਬ ਮੌਸਮ ਦੇ ਚੱਲਦੇ ਪ੍ਰੇਸ਼ਾਨੀ ਹੋਵੇਗੀ ਜਿਸ ਕਾਰਨ ਮੋਦੀ ਦੀ ੨੧ ਦਸੰਬਰ ਵਾਲੀ ਮੋਗਾ ਰੈਲੀ ਰੱਦ ਕਰ ਦਿੱਤੀ ਗਈ ਹੈ ਅਤੇ ਫਰਵਰੀ ਵਿੱਚ ਰੈਲੀ ਕਰਵਾਉਣ ਦੀ ਸ਼ੁਰਲੀ ਛੱਡ ਕੇ ਖਹਿੜਾ ਛੁਡਾਉਣ ਦੇ ਰੌਂਅ ਵਿੱਚ ਹੈ, ਭਗਵਾਂ ਅਕਾਲੀ ਦਲ।

ਇਹ ਵਰਕਰ ਹਨ ਜਾਂ ਭਾੜੇ ਟੱਟੂ !!! ਜਿਹੜੇ ਠੰਡ ਵਿੱਚ ਜੰਮ ਜਾਣਗੇ। ਬਹਾਨੇ ਬਨਾਉਣ ਵਾਲੀ ਮਸ਼ੀਨ ਬਾਦਲ ਪ੍ਰੀਵਾਰ ਵਲੋਂ ਭਗਵੇਂ ਦੇ ਮੋਢੇ ਉੱਤੇ ਚੜ ਕੇ ਛਾਲਾਂ ਮਾਰਨ ਵਾਲੀ ਅਕਾਲੀ ਨਹੀਂ, ਸਗੋਂ ਕਾਲੀ ਪਾਰਟੀ ਦੇ ਲੀਡਰਾਂ ਦੀ ਜੁਬਾਨ ਹੁਣ ਲੱਗਭੱਗ ਬੰਦ ਹੋ ਗਈ ਹੈ। ਵੈਸੇ ਤਾਂ ਕੇਂਦਰੀ ਖੁਫੀਆ ਏਜੰਸੀਆਂ ਵਲੋਂ ਪਹਿਲਾਂ ਹੀ ਮੋਦੀ ਦੇ ਪੰਜਾਬ ਜਾਣ ਉੱਤੇ ਕੋਈ ਬਿਪਤਾ ਖੜੇ ਹੋਣ ਦੀਆਂ ਖਬਰਾਂ ਛਪ ਚੁੱਕੀਆਂ ਹਨ

ਪ੍ਰੰਤੂ, ਹੁਣ ਮੋਦੀ ਦੀ ਰੈਲੀ ਮੁਲਤਵੀ ਹੋਣ ਦਾ ਕਾਰਨ ਸਿਰਫ ਮੀਂਹ ਜਾਂ ਧੁੰਦ ਨਹੀਂ, ਸਗੋਂ ਹੋਰ ਕਈ ਕਾਰਨ ਹਨ ਜਿਨਾਂ ਵਿੱਚ

- ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਭੁੱਖ ਹੜਤਾਲ,
- ਕਾਂਗਰਸ ਵਲੋਂ ਮੋਦੀ ਦਾ ਘਿਰਾਉ,
- (ਨਵਾਂਸ਼ਹਿਰ) ਸ਼ਿਵ ਸੈਨਾ ਵਲੋਂ ਮੋਦੀ ਨੂੰ ਪੰਜਾਬ ਵਿੱਚ ਖੰਘਣ ਨਾਂ ਦੇਣ ਦੀ ਧਮਕੀ ਅਤੇ
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਵਲੋਂ ਮੋਦੀ ਦਾ ਮੁਕੰਮਲ ਬਾਈਕਾਟ ਮੁੱਖ ਕਾਰਨ ਹਨ।

ਸ਼ਾਇਦ ਬਾਦਲਾਂ ਉੱਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸੇ ਕਰਕੇ ਹੀ ਸੁਖਬੀਰ ਸਿੰਘ ਬਾਦਲ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਸਬੰਧੀ ਜੁਆਬ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲੋਂ ਹੀ ਪੂਰੇ ਦੇਸ਼ ਦੇ ਸਜਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਚੁੱਕਾ ਹੈ। ਯਾਣੀ ਇੱਥੇ ਵੀ ਦੋਗਲੀ ਨੀਤੀ 'ਸਿੱਖ ਨਹੀਂ' ਸਗੋਂ ਪੂਰੇ ਦੇਸ਼ ਦੇ ਕੈਦੀ। ਕੋਈ ਪੁੱਛਣ ਵਾਲਾ ਹੋਵੇ ਕਿ ਪੂਰੇ ਦੇਸ਼ ਦੇ ਕੈਦੀਆਂ ਵਿੱਚ ਤਾਂ ਬਲਾਤਕਾਰੀ ਵੀ ਹਨ, ਭ੍ਰਿਸ਼ਟਾਚਾਰੀ ਵੀ ਹੈਨ ਤੇ ਹੈਨ ਉਹ ਵੀ ਜਿਨਾਂ ਬਾਬਰੀ ਢੁਆਈ ਤੇ ਮੁਸਲਮਾਨਾਂ ਨੂੰ ਨਜਾਇਜ ਮਾਰਿਆ, ਜਿਨਾਂ ਸਿੱਖਾਂ ਦੇ ਗਲਾਂ ਵਿੱਚ ਜਲਦੇ ਟਾਇਰ ਪਾਏ ਤੇ ਜਿਨਾਂ ਇਸਾਈ ਮਿਸ਼ਨਰੀਆਂ ਨੂੰ ਜਿਉਂਦੇ ਸਾੜਿਆ!!!

ਤੇ ਦੂਜੇ ਬੰਨੇ ਭਾਈ ਗੁਰਬਖਸ਼ ਸਿੰਘ ਖਾਲਸਾ ਹੈ ਜਿਨੇ ਕਿਹਾ ਨਹੀਂ ਸਗੋਂ ਕਰ ਕੇ ਵਿਖਾਇਆ। ਸ਼ਾਇਦ ਬਾਦਲਾਂ ਨੂੰ ਪਤਾ ਨਹੀਂ ਕਿ ਕਹਿਣੀ ਤੇ ਕਰਨੀ ਵਿੱਚ ਕਾਫੀ ਫਰਕ ਹੁੰਦੈ, ਜੇ ਤੁਹਾਡੇ eਜੰਡੇ ਉੱਤੇ ਸਜਾ ਪੂਰੀ ਕਰ ਚੁੱਕੇ ਸਿਆਸੀ ਬੰਦੀਆਂ ਦੇ ਮਸਲੇ ਹੁੰਦੇ ਤਾਂ ਅੱਜ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਨਹੀਂ ਕਰਨੀ ਪੈਣੀ ਸੀ ਸਗੋਂ ਕਬਰਾਂ ਵਿੱਚ ਪੈਰ ਪਸਾਰੀ ਹੈਂਕੜਬਾਜ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਿਹੈ ਕੈਰੀ ਆਨ ਜੱਟਾ , ਉਹ ਹੁੰਦਾ ਭੁੱਖ ਹੜਤਾਲ ਉੱਤੇ। ਨਾਲੇ ਕੌਮ ਵਿੱਚ ਬਾਦਲਾਂ ਦਾ ਡੰਕਾ ਹੁੰਦਾ ਪਈ ਘੱਟੋ-ਘੱਟ ਉਮਰ ਦੇ ਆਖਰੀ ਪੜਾਅ ਉੱਤੇ ਬੈਠੀ ਹਕੂਮਤ ਦੇ ਅਖੌਤੀ ਹੰਢੇ ਵਰਤੇ ਪੰਜਾਬ ਦੇ ਮੁੱਖ ਮੰਤਰੀ ਨੇ ੮੪ ਬਲਿਊ ਸਟਾਰ ਵੇਲੇ ਬਾਹਵਾਂ ਖੜੀਆਂ ਕਰਕੇ ਆਤਮ ਸਮਰਪਣ ਵਾਲੇ ਧੋਣੇ ਦੋ ਦਿੱਤੇ।

ਅਸਲ ਵਿੱਚ ਪ੍ਰਿਅੰਕਾ ਚੋਪੜਾ ਦੇ ਲਟਕੇ ਝਟਕੇ ਦਿਖਾ ਕੇ ਲੋਕਾਂ ਦੀਆਂ ਕਾਮੁਕ ਭਾਵਨਾਵਾਂ ਨੂੰ ਭੜਕਾ ਕੇ ਭੀੜ ਇਕੱਠੀ ਕਰਨ ਵਾਲੀ ਬਾਦਲ ਸਰਕਾਰ ਉਰਫ (ਸ਼੍ਰੋਮਣੀ ਅਕਾਲੀ ਦਲ ਭਗਵਾਂ) ਨੂੰ ਕਬੱਡੀ ਵਰਲਡ ਕੱਪ ਦੇ ਲੁਧਿਆਣਾ ਫਾਈਨਲ ਮੈਚ ਤੋਂ ਪਹਿਲਾਂ ਸਮਾਪਤੀ ਸਮਾਰੋਹ ਦੌਰਾਨ ਸਿੱਖ ਨੌਜਵਾਨ ਗੁਰਿੰਦਰ ਸਿੰਘ ਗੁਰੀ ਵਲੋਂ ਕੀਤੇ ਰੋਸ ਪ੍ਰਗਟਾਵੇ ਨੇ ਸਿੱਧ ਕਰ ਦਿੱਤਾ ਹੈ ਕਿ ਕੰਜਰ ਗਿੱਧਾ ਪਵਾ ਕੇ ਬਾਦਲ ਆਮ ਲੋਕਾਂ ਨੂੰ ਨੂੰ ਤਾਂ ਬੇਵਕੂਫ ਬਣਾ ਸਕਦੇ ਹਨ, ਪ੍ਰੰਤੂ ਸੂਝਵਾਨ ਅਤੇ ਸੁਹਿਰਦ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਬਾਦਲਾਂ ਲਈ ਖਾਲਾ ਜੀ ਦਾ ਵਾੜਾ ਨਹੀਂ।

ਮਾਨ ਗਰੁੱਪ ਵਲੋਂ 'ਦੁਸ਼ਮਣ ਭਾਜਾਉ ਰੈਲੀ' ਨੇ ਸਮੇਤ ਮੋਦੀ, ਬਾਦਲਾਂ ਨੂੰ ਵੀ ਭਾਜੜਾਂ ਪਾ ਛੱਡੀਆਂ ਨੇ। ਭਾਵੇਂ ਸ਼੍ਰੋਮਣੀ ਅਕਾਲੀ ਦਲ ਭਗਵਾਂ ਆਮ ਲੋਕਾਂ ਨੂੰ ਵੋਟਾਂ ਵੇਲੇ ਨਸ਼ਿਆਂ ਅਤੇ ਰੁਪਈਆਂ ਨਾਲ ਖਰੀਦ ਸਕਦੇ ਨੇ ਪ੍ਰੰਤੂ ਸੂਝਵਾਨ ਲੋਕਾਂ ਦੀ ਸੋਚ ਸਾਹਮਣੇ ਮਸ਼ਕਰੀ ਕਰਨ ਵਾਲਾ ਸੁਖਬੀਰ ਸਿੰਘ ਬਾਦਲ, ਮੋਦੀ ਦੀ ਰੈਲੀ ਰੱਦ ਹੋਣ ਕਾਰਨ ਬੌਣਾ ਨਜਰ ਆ ਰਿਹਾ ਹੈ।

ਹੁਣ ਦੇਖਣਾ ਇਹ ਹੈ, ਕਿ ੨੧ ਦਸੰਬਰ ਵਾਲੀ ਰੈਲੀ ਰੱਦ ਕਰਨ ਵਾਲਾ ਭਗਵਾਂ ਅਕਾਲੀ ਦਲ ਫਰਵਰੀ ਵਿੱਚ ਆਪਣੀ ਰੈਲੀ ਕਰ ਸਕੇਗਾ ਵੀ ਜਾ ਨਹੀਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top