Share on Facebook

Main News Page

“ਸਾਹਿਬ ਫ਼ਾਉਂਡੇਸ਼ਨ” ਵੱਲੋਂ ਦਿੱਲੀ ਵਿਖੇ "ਦੋ ਦਿਨਾਂ ਦੀ ਸੰਕੇਤਿਕ ਭੁੱਖ ਹੜਤਾਲ" ਪੂਰੀ
- ਸਾਹਿਬ ਫ਼ਾਉਂਡੇਸ਼ਨ
092133 12313

ਸਾਹਿਬ ਫ਼ਾਉਂਡੇਸ਼ਨ (ਦਿੱਲੀ) ਸ. ਜਤਿੰਦਰ ਸਿੰਘ ਸੋਨੂੰ (ਪ੍ਰੇਸੀਡੇੰਟ) ਵੱਲੋਂ ਭਾਈ ਗੁਰਬਕਸ਼ ਸਿੰਘ ਖਾਲਸਾ ਜੀ ਦੁਆਰਾ ਸ਼ੁਰੂ ਕੀਤੀ ਗਈ "ਆਮਰਣ ਭੁਖ-ਹੜਤਾਲ" ਨੂੰ ਮੋਢਾ ਦਿੰਦੇ ਹੋਏ "ਦੋ ਦਿਨਾਂ ਦੀ ਸੰਕੇਤਿਕ ਭੁੱਖ ਹੜਤਾਲ" ਨੂੰ ਆਪਣਾ ਸਮਰਥਨ ਦੇਣ ਆਏ ਸਾਰੇ ਵੀਰਾਂ, ਭੈਣਾਂ, ਸਹਿਯੋਗੀ ਜਥੇਬੰਦੀਆਂ, ਸਿਆਸੀ ਪਾਰਟੀਆਂ, ਕੀਰਤਨੀ ਜੱਥਿਆਂ ਆਦਿ ਦਾ ਦਿਲੋਂ ਧਨਵਾਦ ਕਰਦਾ ਹੈ, ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਭੁੱਖ ਹੜਤਾਲ ਦਾ ਉੱਦਮ ਅੱਤੇ ਮਨੁੱਖੀ ਅਧਿਕਾਰਾਂ ਬਾਰੇ ਹਜ਼ਾਰਾਂ ਲੋਕਾਂ ਨੂੰ ਸੁਚੇਤ ਕਰਨਾ ਸ਼ਾਇਦ ਨਾਮੁਮਕਿਨ ਸੀ ! 

ਸਾਨੂੰ ਦੇਸ਼ਾਂ-ਵਿਦੇਸ਼ਾਂ ਤੋਂ ਇਸ ਬਾਬਤ ਬਹੁਤ ਉਤਸਾਹ ਦਿੱਤਾ ਗਿਆ ਹੈ ਅਤੇ ਆਪ ਜੀ ਦੀ ਗਿਆਤ ਲਈ ਪਿੱਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਕੁਝ ਸੰਸਥਾਵਾਂ ਅੱਤੇ ਉੱਦਮੀ ਵੀਰਾਂ-ਭੈਣਾ ਵੱਲੋਂ "ਰੋਸ ਮਾਰਚ" ਕਢੇ ਜਾ ਰਹੇ ਸਨ, ਜਿਨ੍ਹਾਂ ਵਿੱਚ ਆਮ ਲੋਕਾਂ ਅੱਤੇ ਸੰਗਤਾਂ ਨੂੰ ਇਸ ਬਾਬਤ ਪਰਚੇ ਵੰਡ ਕੇ ਜਾਗ੍ਰਿਤ ਕੀਤਾ ਜਾ ਰਿਹਾ ਸੀ; ਉਸੀ ਮੁਹਿੰਮ ਨੂੰ ਇੱਕ ਨਵਾਂ ਪੜਾਓ ਦਿੰਦੇ ਹੋਏ ਇਹ "ਭੁੱਖ-ਹੜਤਾਲ" ਦਾ ਕਾਰਜ ਸ਼ੁਰੂ ਕੀਤਾ ਗਿਆ ਤਾਂਕਿ ਪੰਥਕ ਤੌਰ ਤੇ ਦਿੱਲੀ ਦੇ ਸਿੱਖ ਇੱਕ ਜੁੱਟ ਹੋਣ ਤੇ ਹਰ ਪੱਖੋਂ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਸਕੇ ! 

ਆਪ ਸਭਨਾ ਦੇ ਸਹਿਯੋਗ ਨਾਲ ਹੀ ਇਹ "ਦੋ ਦਿਨਾਂ ਦੀ ਸੰਕੇਤਿਕ ਭੁੱਖ ਹੜਤਾਲ" ਪੂਰੀ ਹੋ ਪਾਈ ! ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਬਹੁਤ ਸਾਰੇ ਵਿਚਾਰ ਸਾਂਝੇ ਕੀਤੇ ਗਏ, ਜਿਨ੍ਹਾਂ ਵਿੱਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸੀ ਤਰੀਕੇ ਨਾਲ ਵਖਰੀ ਵਖਰੀ ਜੱਥੇਬੰਦਿਆਂ ਦੁਆਰਾ "ਸੰਕੇਤਿਕ ਜਾਂ ਪੂਰਨ ਭੁੱਖ-ਹੜਤਾਲ" ਸ਼ੁਰੂ ਕਰਨ ਲਈ ਸਭ ਜੱਥੇਬੰਦਿਆਂ ਵਿੱਚ ਸਹਿਮਤੀ ਬਣੀ ਹੈ ! ਸਾਹਿਬ ਫ਼ਾਉਂਡੇਸ਼ਨ ਅਜਿਹੇ ਹਰ ਪੰਥਕ ਕਦਮ ਦੀ ਸਲਾਂਘਾ ਕਰਦਾ ਹੈ, ਤੇ ਉਸ ਉੱਦਮ ਵਿੱਚ ਹਰ ਤਰੀਕੇ ਦੇ ਸਹਿਯੋਗ ਕਰਨ ਦਾ ਭਰੋਸਾ ਦਿਵਾਉਂਦਾ ਹੈ ! 

ਅਸੀਂ ਇੱਕ ਵਾਰ ਫਿਰ ਪੁਰਜੋਰ ਅਪੀਲ ਕਰਦੇ ਹਾਂ, ਕਿ ਜਿਨ੍ਹਾਂ ਕੈਦੀਆਂ ਦੀਆਂ ਸਜ਼ਾਵਾਂ ਖਤਮ ਹੋ ਚੁਕੀਆਂ ਹਨ, ਉਨ੍ਹਾਂ ਨੂੰ ਫੌਰਨ ਹੀ ਰਿਹਾ ਕੀਤਾ ਜਾਵੇ !


साहिब फाउंडेशन (दिल्ली) स. जेतिंदर सिंघ सोनू (प्रेसिडेंट) द्वारा भाई गुरबक्श सिंघ खालसा जी द्वारा शुरू की गयी "आमरण भूख हड़ताल" को अपना समर्थन देते हुए "दो दिनों की सांकेतिक भूख हड़ताल" को अपना समर्थन देने आये सभी भाइयों, बहनों, सहयोगी संस्थाओं, राजनितिक पार्टियों, कीर्तनी जत्थों आदि का तहे दिल से धन्यवाद करता है जिनके सहयोग के बिना यह भूख हड़ताल और मानव-अधिकारों के बारे में हज़ारों लोगों को जागरूक करना संभव नहीं था !

हमें देश-विदेशों से इस बारे में उत्साह दिया गया है और आप के ज्ञात के लिए पिछले कुछ दिनों से दिल्ली के विभिन्न इलाकों में कुछ संस्थाएं और कर्मठ भाई-बहनों द्वारा "रोष मार्च" किये जा रहे हैं, जिनमें आम लोगों एवं संस्थाओं को इस बाबत पर्चे बाँट कर जागरूक किया जा रहा है; उसी मुहीम को एक नया पड़ाव देते हुए यह भूख हड़ताल का कार्य शुरू किया गया तांकि पंथक तरीके से सिख एक जुट होने और हर प्रकार से मानव अधिकार के कत्लेआम के बारे में जनता को जागरूक किया जा सके !

आप सब के सहयोग से यह "दो दिनों की सांकेतिक भूख हड़ताल" पूरी हो पायी है ! इस मुहीम को आगे बढाते हुए बहुत से विचार किये गए हैं जिन में से अलग अलग संस्थाओं द्वारा दिल्ली के अलग अलग इलाकों में इसी प्रकार "सांकेतिक या पूर्ण भूख हड़ताल" शुरू करने के लिए सभ संस्थाओं से विचार विमर्श हुआ है ! साहिब फाउंडेशान ऐसे हर पंथक कदम की सराहना करता है और इस कार्य में हर तरीके के सहयोग का भरोसा दिलाता है ! 

हम एक बार फिर पुरजोर अपील करते हैं की जिन कैदियों की सजाएं ख़तम हो चुकी हैं, उन को फ़ौरन ही रिहा कीया जाए !

दास 

साहिब फाउंडेशन


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top