Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਛੱਪਦੇ ਗੁਰਮਤਿ ਪ੍ਰਕਾਸ਼ ਦੇ ਦਸੰਬਰ 2013 ਅੰਕ ਦੇ ਮੁੱਖ ਪੰਨੇ 'ਤੇ ਸਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ ਮਨੋਕਲਪਿਤ ਤਸਵੀਰਾਂ ਛਾਪੀਆਂ
-: ਮਹਿੰਦਰ ਸਿੰਘ ਖਹਿਰਾ (ਯੂ ਕੇ)

ਸਤਿਕਾਰ ਯੋਗ ਸੰਪਾਦਕ ਗੁਰਮਤਿ ਪ੍ਰਕਾਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਆਪ ਜੀ ਦੇ ਗੁਰਮਤਿ ਪ੍ਰਕਾਸ਼ ਦਸੰਬਰ 2013 ਅੰਕ ਦੇ ਮੁਖ ਪਨੇ ਉਤੇ ਦਸ਼ਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀਆਂ ਟੋਪੀਆਂ ਵਾਲੀਆਂ ਤਸਵੀਰਾਂ ਛਪੀਆਂ ਹਨ, ਜਦਕਿ ਸਿੱਖ ਕੌਮ ਦੀ ਮਾਨਸਿਕਤਾ ਵਿਚ ਸਦੀਆਂ ਤੋਂ ਚੌਹਾਂ ਸਾਹਿਬਜਾਦਿਆਂ ਦੀਆਂ ਦੁਮਾਲਿਆਂ ਅਤੇ ਦਸਤਾਰਾਂ ਵਾਲੀਆਂ ਤਸਵੀਰਾਂ ਹੀ ਸਮਾਈਆਂ ਹੋਈਆਂ ਹਨ। ਨਿਹੰਗ ਸਿੰਘ ਜਥੇਬੰਦੀਆਂ ਤਾਂ ਦੁਮਾਲੇ ਦੀ ਸ਼ੁਰੂਆਤ ਹੀ ਸਾਹਿਜ਼ਾਦਾ ਫਤਹਿ ਸਿੰਘ ਦੇ ਦੁਮਾਲਾ ਸਜਾਉਣ ਤੋਂ ਹੀ ਹੋਈ ਮੰਨਦੇ ਹਨ।

ਇਸੇ ਤਰ੍ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਤਸਵੀਰਾਂ ਵੀ ਮੈਦਾਨੇ ਜੰਗ ਵਿਚ ਦਸਤਾਰਾਂ ਅਤੇ ਸ਼ਸ਼ਤਰਾਂ ਸਹਿਤ ਜੂਝਦਿਆਂ ਦੀਆਂ ਵੇਖਦੇ ਆਏ ਹਾਂ।

ਸਿੱਖਾਂ ਦੀ ਸਰਬਉਚ ਧਰਮ ਪ੍ਰਚਾਰ ਸੰਸਥਾ (ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਛਪਦੇ ਗੁਰਮਤਿ ਪ੍ਰਕਾਸ਼ ਦੇ ਦਸੰਬਰ 2013 ਅੰਕ ਦੇ ਮੁਖ ਪੰਨੇ ਤੇ ਸਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ ਮਨੋਕਲਪਿਤ ਤਸਵੀਰਾਂ ਦੇਖਕੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਪ੍ਰਚਾਰਕ ਅਦਾਰਿਆਂ ਵਿਚ ਤਾਂ ਸਿੱਖ ਨੌਜਵਾਨਾਂ ਨੂੰ ਤਾਂ ਦਸਤਾਰਾਂ ਸਜਾਉਣ ਦੀ ਪ੍ਰੇਰਣਾ ਅਤੇ ਸਿਖਿਆ ਦਿੱਤੀ ਜਾਂਦੀ ਹੈ ਅਤੇ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।

ਦਸੰਬਰ ਦਾ ਮਹੀਨਾ ਵਿਸ਼ਵ ਭਰ ਦੇ ਸਿੱਖਾਂ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ, ਆਪ ਜੀ ਦਸੰਬਰ ਦੇ ਅੰਕ ਵਿਚ ਚਾਰੇ ਸਾਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ ਮਨੋ ਕਲਪਿਤ ਤਸਵੀਰਾਂ ਛਾਪ ਕੇ ਤੁਸੀਂ ਦੇਸਾਂ ਬਿਦੇਸਾਂ ਵਿਚ ਵਸਦੇ ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਇਸ ਲਿਖਤ ਦੀ ਕਾਪੀ ਯੂ ਕੇ ਤੋਂ ਛਪਦੇ ਵੀਕਲੀ ਪੰਜਾਬੀ ਪਰਚੇ ਦੇਸ ਪ੍ਰਦੇਸ, ਪੰਜਾਬ ਟਾਈਮਜ਼ ਅਤੇ ਪੰਜਾਬ ਭਾਰਤ ਤੋਂ ਛਪਦੇ ਮਾਸਕ ਪੱਤਰ ਸਿੱਖ ਫੁਲਬਾੜੀ, ਖਾਲਸਾ ਫਤਹਿਨਾਮਾ, ਵੰਗਾਰ, ਤੋਂ ਇਲਾਵਾ ਸਿੱਖ ਮਾਰਗ ਡੋਟ ਕੌਮ ਨੂੰ ਭੇਜ ਕੇ ਛਾਪਣ ਲਈ ਬੇਨਤੀ ਕੀਤੀ ਗਈ ਹੈ। ਸਬੰਧਤ ਫੋਟੋਆਂ ਵੀ ਈ ਮੇਲ ਕਰ ਦਿੱਤੀਆਂ ਗਈਆਂ ਹਨ।

ਦੁਖੀ ਹਿਰਦੇ ਨਾਲ ਗੁਰੂ ਪੰਥ ਦਾ ਦਾਸ

ਜਾਰੀ ਕਰਤਾ: ਮਹਿੰਦਰ ਸਿੰਘ ਖਹਿਰਾ (ਯੂ ਕੇ) 07989 927477


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top