Share on Facebook

Main News Page

ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਭੇਜੇ ਵਫਦ ਵਲੋਂ ਗੁਰਬਚਨ ਸਿੰਘ ਨੂੰ 6 ਸਿੰਘਾਂ ਦੀ ਲਿਸਟ ਸੌਂਪੀ ਗਈ

ਅੰਮ੍ਰਿਤਸਰ: (13 ਦਸੰਬਰ, ਨਰਿੰਦਰ ਪਾਲ ਸਿੰਘ): ਅਦਾਲਤ ਦੁਆਰਾ ਸੁਣਾਈ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਨਜਰਬੰਦ ਸਿੱਖਾਂ ਦੀ ਰਿਹਾਈ ਲਈ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ ਸਿੰਘ ਖਾਲਸਾ ਵਲੋਂ ਭੇਜੇ ਇਕ ਪੰਜ ਮੈਂਬਰੀ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ।

ਵਫਦ ਨੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ 6 ਸਿੰਘਾ ਦੀ ਲਿਸਟ ਤੇ ਹਰ ਬੰਦੀ ਬਾਰੇ ਮੁਕੰਮਲ ਵੇਰਵਾ ਸਿੰਘ ਸਾਹਿਬ ਨੂੰ ਸੌਪਿਆ । ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ ਗਠਿਤ ਪੰਜ ਮੈਂਬਰੀ ਦੇ ਮੈਂਬਰਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਕਮਿਕੱਰ ਸਿੰਘ, ਭਾਈ ਮਲਕੀਅਤ ਸਿੰਘ ਅਜਨਾਲਾ, ਐਡਵੋਕੇਟ ਅਮਰ ਸਿੰਘ ਚਾਹਲ ਅਤੇ ਭਾਈ ਗੁਰਬਖਸ਼ ਸਿੰਘ ਦੇ ਬੇਟੇ ਭਾਈ ਜੁਝਾਰ ਸਿੰਘ ਨੇ ਕੋਈ ਇਕ ਘੰਟੇ ਦੇ ਕਰੀਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ।

ਵਫਦ ਨੇ ਵੱਖ ਵੱਖ ਜੇਲ੍ਹਾਂ ਵਿਚ ਨਜਰਬੰਦ 6 ਸਿੱਖ ਨਜਰਬੰਦਾਂ ਦੀ ਮੁਕੰਮਲ ਜਾਣਕਾਰੀ ਸਾਹਿਤ ਲਿਸਟ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ ਤੇ ਇਨ੍ਹਾਂ ਨਜਰਬੰਦਾਂ ਦੀ ਛੇਤੀ ਰਿਹਾਈ ਕਰਵਾਏ ਜਾਣ ਲਈ ਬੇਨਤੀ ਕੀਤੀ। ਭਾਈ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਬੰਦੀ ਸਿੰਘਾਂ ਬਾਰੇ ਜਾਣਕਾਰੀ ਭਾਈ ਗੁਰਬਖਸ਼ ਸਿੰਘ ਖਾਲਸਾ ਪਾਸੋਂ ਮੰਗੀ ਸੀ ਤੇ ਉਹ ਅੱਜ ਭਾਈ ਸਾਹਿਬ ਦੇ ਆਦੇਸ਼ ਤੇ ਹੀ ਇਹ ਲਿਸਟ ਲੈਕੇ ਆਏ ਹਨ ।

ਇਕ ਸਵਾਲ ਦੇ ਜਵਾਬ ਵਿਚ ਸ੍ਰ. ਚੀਮਾ ਨੇ ਕਿਹਾ ਕਿ ਉਨ੍ਹਾਂ ਤਾਂ ਆਪਣਾ ਸਾਰਾ ਕੇਸ ਪੰਥ ਦੀ ਕਚਿਹਰੀ ਵਿਚ ਰੱਖ ਦਿੱਤਾ ਹੈ ਅੱਗੇ ਇਹ ਸਿੰਘ ਸਾਹਿਬ ਤੇ ਨਿਰਭਰ ਹੈ ਕਿ ਉਹ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਪਾਸੋਂ ਕਿੱਡੀ ਜਲਦੀ ਇਹ ਮਸਲਾ ਹਲ ਕਰਵਾ ਲੈਂਦੇ ਹਨ । ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਹ ਕਹੇ ਜਾਣ ਤੇ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਵਿਚੱ ਤੇ ਤੱਥਾਂ ਤੇ ਅੰਕੜਿਆਂ ਦੀ ਘਾਟ ਸੀ ਬਾਰੇ ਟਿਪਣੀ ਕਰਦਿਆਂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ‘ਕਦੇ ਐਨਾ ਵਧੀਆ ਫੈਸਲਾ, ਤੱਥਾਂ ਤੇ ਅੰਕੜਿਆਂ ਤੋਂ ਅਧੂਰਾ ਹੋ ਸਕਦੈ’।

ਉਨ੍ਹਾਂ ਕਿਹਾ ਇਹ ਮਾਮਲਾ ਕੌਮ ਦੇ ਜਜਬਾਤਾਂ ਤੇ ਭਾਵਨਾਵਾਂ ਦਾ ਹੈ ।

ਵਫਦ ਦੇ ਨਾਲ ਹੀ ਆਏ ਦਲ ਖਾਲਸਾ ਦੇ ਭਾਈ ਸਰਬਜੀਤ ਸਿੰਘ ਘੁਮਾਣ ਨੇ ਕਿਹਾ ਕਿ ਅਕਾਲੀ ਦਲ ਅੱਜ ਜੋ ਮਰਜੀ ਕਹੇ, ਲੇਕਿਨ ਅਸਲੀਅਤ ਇਹ ਹੈ ਕਿ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੇ ਜੋ ਕੁਝ ਵੀ ਕੀਤਾ ਹੈ ਉਹ ਸਾਲ 1982 ਵਿਚ ਸ਼੍ਰੋਮਣੀ ਅਕਾਲੀ ਦਲ ਦੁਆਰਾ ਸ਼ੁਰੂ ਕੀਤੇ ਧਰਮ ਯੁਧ ਮੋਰਚੇ ਦੀ ਉਪਜ ਹੈ, ਕਿਉਂਕਿ ਇਸੇ ਮੋਰਚੇ ਕਾਰਣ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲਾ ਹੋਇਆ ,ਪੁਲਿਸ ਤਸ਼ੱਦਦ ਦਾ ਦੌਰ ਚੱਲਿਆ ਤੇ ਜਜਬਾਤਾਂ ਦੇ ਵਹਿਣ ਵਿੱਚ ਆਕੇ ਨੌਜੁਆਨਾਂ ਨੇ ਵੀ ਸਖਤ ਕਦਮ ਚੁਕੇ।

ਭਾਈ ਘੁਮਾਣ ਨੇ ਕਿਹਾ ਕਿ ਬੇਸ਼ਕ ਅੱਜ ਸੱਤਾ ਤੇ ਕਾਬਜ ਅਕਾਲੀ ਦਲ ਇਕ ਧਰਮ ਨਿਰਪੱਖ ਪਾਰਟੀ ਬਣ ਗਿਆ ਹੈ ਤੇ ਇਸਨੂੰ ਧਰਮ ਯੁਧ ਮੋਰਚਾ ਤੇ ਉਸਦੀਆਂ ਮੰਗਾਂ ਭੁਲ ਗਈਆਂ ਹਨ, ਲੇਕਿਨ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਹੋਇਆ ਫੌਜੀ ਹਮਲਾ ਅਜੇ ਵੀ ਯਾਦ ਹੈ ਤੇ ਡੇਢ ਦਹਾਕੇ ਦਾ ਪੁਲਿਸ ਤਸ਼ੱਦਦ ਭੁਲਿਆ ਨਹੀਂ ।ਭਾਈ ਘੁਮਾਣ ਨੇ ਕਿਹਾ ਕਿ ਘਟੋ ਘੱਟ ਅਕਾਲੀ ਸਰਕਾਰ ਨੂੰ ਇਹ ਤਾਂ ਯਾਦ ਹੀ ਹੈ ਕਿ ਉਸਦੀ ਪਹਿਲੀ ਸਰਕਾਰ, ਸਿੱਖਾਂ ਦੇ ਕਾਤਲ ਮੁਖ ਮੰਤਰੀ ਬੇਅੰਤ ਸਿਹੁੰ ਦੇ ਮਰਨ ਬਾਅਦ ਵੀ ਹੀ ਆਈ ਸੀ ਤੇ ਜੇਲਾਂ ਵਿਚ ਬੰਦ ਤਿੰਨ ਸਿੰਘ ਉਸਦੇ ਕਤਲ ਕੇਸ ਨਾਲ ਸਬੰਦਤ ਹਨ ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਪ੍ਰਾਪਤ ਹੋਏ ਵੇਰਵੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜ ਰਹੇ ਹਨ ਜਿਨ੍ਹਾਂ ਨੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ । ਇਕ ਸਵਾਲ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਬਾਕੀ ਸੂਬਿਆਂ ਦੀਆਂ ਸਰਕਾਰਾਂ ਨਾਲ ਗਲਬਾਤ ਕਰ ਸਕਦੀ ਹੈ, ਤਾਂ ਮੋਦੀ ਸਰਕਾਰ ਨਾਲ ਕਿਉਂ ਨਹੀਂ । ਇਸ ਮੌਕੇ ਗਿਆਨੀ ਗੁਰਬਚਨ ਸਿੰਘ ਦੁਆਰਾ ਬੁਲਾਈ ਗਈ ਸਲਾਹਕਾਰ ਕਮੇਟੀ ਦੇ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਭਗਵੰਤ ਸਿੰਘ ਸਿਆਲਕਾ ਐਡਵੋਕੇਟ, ਲਖਮੀਰ ਸਿੰਘ ਸਹਿਮੀ ਐਡਵੋਕੇਟ ਤੇ ਬੀਬੀ ਕਿਰਨਜੋਤ ਕੌਰ ਵੀ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top