Share on Facebook

Main News Page

ਸਾਹਿਬਜ਼ਾਦਾ ਅਜੀਤ ਸਿੰਘ ਨਗਰ13ਦਸੰਬਰ(ਮੇਜਰ ਸਿੰਘ):ਹਿੰਦੋਸਤਾਨ ਦੇ ਵਖ-ਵਖ ਸੂਬਿਆਂ ਦੀਆਂ ਜੇਲਾਂ ‘ਚ ਲੰਮੇਂ ਸਮੇਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਬੀਤੀ 14ਨਵੰਬਰ ਤੋਂ ਗੁਰਦੂਆਰਾ ਅੰਬ ਸਾਹਿਬ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਅੱਜ 30ਵੇਂ ਦਿਨ ਵਿਚ ਪ੍ਰਵੇਸ਼ ਕਰ ਗਈ ਹੈ । ਬੀਤੇ ਕਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿਚ ਅੱਜ ਭਾਈ ਅਮਰੀਕ ਸਿੰਘ ਅਜਨਾਲਾ ,ਭਾਈ ਹਰਪਾਲ ਸਿੰਘ ਚੀਮਾ, ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਭਾਈ ਕਮਿਕਰ ਸਿੰਘ ਜਰੂਰੀ ਦਸਤਾਵੇਜ ਆਦਿ ਲੈਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਲਈ ਗਏ। ਲਈ ਸ ਭਾਈ ਗੁਰਬਖਸ਼ ਸਿੰਘ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਨੇ ਸੁੱਤੀ ਪਈ ਸਮੂਚੀ ਸਿੱਖ ਕੌਮ ਨੂੰ ਜਗਾ ਕੇ ਰਖ ਦਿਤਾ ਹੈ ਅਤੇ ਇਸ ਸਮੇਂ ਇਸ ਭੁੱਖ ਹੜਤਾਲ ਨੇ ਇਕ ਵਿਸ਼ਾਲ ਮੋਰਚੇ ਦਾ ਰੂਪ ਧਾਰਨ ਕਰ ਲਿਆ ਹੈ।ਜਿਸਨੂੰ ਇਸ ਦੇ ਪ੍ਰਬੰਧਕਾਂ ਵਲੋਂ ਬੰਦੀ-ਸਿੰਘ ਰਿਹਾਈ ਮੋਰਚੇ ਦਾ ਨਾਂਅ ਦਿਤਾ ਗਿਆ ਹੈ। ਬੀਤੇ ਦਿਨੀ ਪੰਥਕ ਜੱਥੇਬੰਦੀਆਂ ,ਸੰਤ ਸਮਾਜ ਅਤੇ ਰਾਜਨੀਤਕ ਪਾਰਟੀਆਂ ਵਲੋਂ ਪਾਰਟੀਵਾਦ ਤੋਂ ਉੱਪਰ ੳੁੱਠ ਕੇ ਮੋਰਚੇ ਵਾਲੀ ਥਾਂ ਤੇ ਭਾਈ ਗੁਰਬਖਸ਼ ਸਿੰਘ ਦੀ ਸੁਰਖਿਆ ਲਈ 24-24 ਘੰਟੇ ਦਾ ਲਗਾਤਾਰ ਪਹਿਰੇ ਦਿਤੇ ਜਾ ਰਹੇ ਹਨ। ਯੂਨਾਈਟਿਡ ਸਿੱਖ ਮੂਵਮੈਂਟ ਵਲੋਂ ਵੀਰਵਾਰ ਤੋਂ ਲੈਕੇ ਸ਼ੁਕਰਵਾਰ ਤਕ ਸ. ਗੁਰਦੀਪ ਸਿੰਘ ਬਠਿੰਡਾ ਅਤੇ ਦਮਦਮੀ ਟਕਸਾਲ ਦੇ ਮੋਹਕਮ ਸਿੰਘ ਦੀ ਅਗਵਾਈ ਹੇਠ ਸੂਰਤ ਸਿੰਘ ਖਾਲਸਾ,ਗੁਰਨਾਮ ਸਿੰਘ ਸਿੱਧੂ,ਡਾ ਭਗਵਾਨ ਸਿੰਘ,ਜਸਵਿੰਦਰ ਸਿੰਘ ,ਜਤਿੰਦਰ ਸਿੰਘ,ਬਲਵੀਰ ਸਿੰਘ ,ਬਾਬਾ ਚਮਕੌਰ ਸਾਹਿਬ,ਡਾ ਭਗਤ ਰਾਮ,ਬਾਬਾ ਬੂਟਾ ਸਿੰਘ ਸਰਥਲੀ,ਬਾਬਾ ਚਮਕੌਰ ਸਿੰਘ ਭਾਈ ਰੂਪਾ,ਕ੍ਰਿਸ਼ਨ ਚੰਦਰ ਆਹੂਜਾ ਪ੍ਰਧਾਨ ਇਨਸਾਫ ਪਸੰਦ ਆਰਗੇਨਾਈਜੇਸ਼ਨ,ਬਲਦੇਵ ਸਿੰਘ ਖੰਨਾ,ਸੁਰਿੰਦਰ ਸਿੰਘ ਕਡਿਆਲਾ,ਚੂਹੜ ਸਿੰਘ,ਜਸਵਿੰਦਰ ਸਿੰਘ ,ਸਰਬਜੀਤ ਸਿੰਘ ਮਲੋਆ,ਬਲਵੰਤ ਸਿੰਘ ਫਤਿਹਗੜ ,ਅਮਰਜੀਤ ਸਿੰਘ,ਬਾਬਾ ਸੁਖਵਿੰਦਰ ਸਿੰਘ,ਗਿਆਨ ਚੰਦ ਪ੍ਰਧਾਨ ਦਲਿਤ ਫਰੰਟ ,ਅਨਵਰ ਅਹਿਮਦ ਘੱਟ ਗਿਣਤੀ ਫਰੰਟ ਸ਼ਾਮਲ ਹੋਏ। ਅੱਜ ਨਿਰਵੈਰ ਖਾਲਸਾ ਟਰੱਸਟ ਅਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜੱਥਾ ਪਹਿਰੇ ਤੇ ਪੰਹੁਚਿਆ। ਇਸ ਮੌਕੇ ਬਾਬਾ ਸਤਨਾਮ ਸਿੰਘ ਗੁਰਦੁਆਰਾ ਪ੍ਰਮੇਸ਼ਰ ਦੁਆਰ, ਭਾਈ ਨਰਿੰਦਰ ਸਿੰਘ ਮੰਡੀ ਗੋਬਿੰਦਗੜ, ਭਾਈ ਹਰਪਾਲ ਸਿੰਘ ਮਾਂਗਟ ਕੌਲਗੜ,ਢਾਡੀ ਸੁਰਜੀਤ ਸਿੰਘ ਵਾਰਸ ਜ¦ਧਰ,ਬਾਬਾ ਅਮੀਰ ਸਿੰਘ ਜਵੱਦੀ ਟਕਸਾਲ , ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਵਲੋਂ ਭਾਈ ਅਜਾਇਬ ਸਿੰਘ ,ਭਾਈ ਦਲਜੀਤ ਸਿੰਘ ,ਗਿਆਨੀ ਹਰਦੇਵ ਸਿੰਘ ਭਾਈ ਬਲਜੀਤ ਸਿੰਘ ਅਤੇ ਭਾਈ ਰਾਜਬੀਰ ਸਿੰਘ ਵਿਸ਼ੇਸ਼ ਤੋਰ ਤੇ ਪੰਹੁਚੇ।ਇਸ ਤੋਂ ਇਲਾਵਾ ਭਾਈ ਦਮਨਦੀਪ ਸਿੰਘ ਖਾਲਸਾ,ਸ. ਗੁਰਨਾਮ ਸਿੰਘ ਸਿੱਧੂ, ਸ. ਜਸਵਿੰਦਰ ਸਿੰਘ ਬਰਾੜ,ਸ. ਹਰਮੋਹਿੰਦਰ ਸਿੰਘ ਢਿਲੋਂ, ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ, ਭਾਈ ਚੁਹੜ ਸਿੰਘ , ਬੀਬੀ ਕੁਲਵੀਰ ਕੌਰ ਧਾਮੀ, ਬੀਬੀ ਕਸ਼ਮੀਰ ਕੌਰ, ਭਾਈ ਜੋਰਾਵਰ ਸਿੰਘ ਮੌਰਾਂਵਾਲੀ ਸਮੇਤ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮਲੀਅਤ ਕੀਤੀ। ਅੱਜ ਸਥਾਨਿਕ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਆਈ ਟੀਮ ਨੇ ਭਾਈ ਖਾਲਸਾ ਦਾ ਚੈਕਅਪ ਕੀਤਾ । ਇਸ ਦੋਰਾਨ ਨਾਇਬ ਤਹਿਸੀਲਦਾਰ ਸ. ਨਿਰਮਲ ਸਿੰਘ ਥਿੰਦ ਤੋਂ ਇਲਾਵਾ ਥਾਣਾ ਫੇਜ -8ਤੋਂ ਏ ਐਸ ਆਈ ਭੁਪਿੰਦਰ ਵੀ ਆਪਣੀ ਪੁਲਿਸ ਪਾਰਟੀ ਸਮੇਤ ਮੋਜੂਦ ਸੀ । ਡਾ. ਅਰੀਤ ਨੇ ਦਸਿਆ ਕਿ ਭਾਈ ਖਾਲਸਾ ਦਾ ਬਲੱਡ ਪ੍ਰੈਸ਼ਰ ਠੀਕ ਹੈ ਪਰ ਹੁਣ ਤਕ ਕੁੱਲ 2 ਕਿਲੋ ਭਾਰ ਘੱਟ ਗਿਆ ਹੈ। ਇਸ ਮੌਕੇ ਭਾਈ ਖਾਲਸਾ ਨੇ ਉੱਥੇ ਘੁੰਮ ਰਹੇ ਸੀਆਈ ਡੀ ਮੁਲਾਜਮਾਂ ਨੂੰ ਵੀ ਖੱਟੀਆਂ ਮੀਠੀਆਂ ਸੁਣਾ ਦਿਤੀਆਂ ਜਿਸਤੇ ਸੀ ਆਈ ਡੀ ਮੁਲਾਜ਼ਮ ਚੁੱਪ ਧਾਰੀ ਖੜੇ ਰਹੇ। ਭਾਈ ਗੁਰਬਖਸ਼ ਸਿੰਘ ਨੇ ਪਤੱਰਕਾਰਾਂ ਨੂੰ ਦਸਿਆ ਕਿ 15ਦਸੰਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ4 ਵਜੇ ਤਕ ਇਕ ਵਿਸ਼ਾਲ ਸਿੱਖ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿਚ ਸ਼ਾਮਿਲ ਹੋਣ ਲਈ ਉਨਾਂ ਸਮੂਚੀਆਂ ਸਿੱਖ ਜੱਥੇਬੰਦੀਆਂ ,ਸੰਤ ਸਮਾਜ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ 15ਦਸੰਬਰ ਨੂੰ ਹੋਣ ਵਾਲੀ ਵਿਸ਼ਾਲ ਸਿੱਖ ਕਾਨਫੰਰਸ ਵਿਚ ਪਹੁੰਚਣ ਦੀ ਬੇਨਤੀ ਕੀਤੀ ਹੈ । ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਜੋ ਸਤਿਕਾਰਯੋਗ ਕਿਸੇ ਕਾਰਨ ਇਥੱੇ ਨਹੀਂ ਪਹੁੰਚ ਸਕਦੇ ਉਹ ਆਪਣੇ ਨੇੜਲੇ ਗੁ.ਸਾਹਿਬ ਵਿਚ ਜਾਕੇ ਪਾਠ ਜਰੂਰ ਕਰਨ ਤਾਂ ਜੋ ਪੰਥ ਦੀ ਚੜਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਛੇਤੀ ਸੰਭਵ ਹੋਵੇ। ਮੋਰਚੇ ਵਾਲੀ ਥਾਂ ਤੇ ਲੜੀਵਾਰ ਚੌਪਈ ਸਾਹਿਬ ਦੇ ਪਾਠ ਅਤੇ ਜੱਥਿਆਂ ਵਲੋ ਨਿੰਰਤਰ ਕੀਰਤਨ ਰਾਹੀਂ ਸੰਗਤ ਨੂੰ ਵਾਹਿਗੁਰੂ ਨਾਲ ਜੋੜਿਆ ਜਾ ਰਿਹਾ ਹੈ। - See more at: http://www.punjabspectrum.com/2013/12/31028#sthash.RSBXt2Xw.dpuf

ਬੰਦੀ-ਸਿੰਘਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ 30ਵੇਂ ਦਿਨ ‘ਚ ਦਾਖਿਲ

- ਭਾਈ ਖਾਲਸਾ ਦਾ ਇਕ ਕਿਲੋ ਭਾਰ ਹੋਰ ਘਟਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 13ਦਸੰਬਰ (ਮੇਜਰ ਸਿੰਘ): ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਜੇਲਾਂ ‘ਚ ਲੰਮੇਂ ਸਮੇਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਬੀਤੀ 14 ਨਵੰਬਰ ਤੋਂ ਗੁਰਦੂਆਰਾ ਅੰਬ ਸਾਹਿਬ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਅੱਜ 30ਵੇਂ ਦਿਨ ਵਿਚ ਪ੍ਰਵੇਸ਼ ਕਰ ਗਈ ਹੈ।

ਬੀਤੇ ਕਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿਚ ਅੱਜ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਹਰਪਾਲ ਸਿੰਘ ਚੀਮਾ, ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਭਾਈ ਕਮਿਕਰ ਸਿੰਘ ਜਰੂਰੀ ਦਸਤਾਵੇਜ ਆਦਿ ਲੈਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਲਈ ਗਏ। ਭਾਈ ਗੁਰਬਖਸ਼ ਸਿੰਘ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਨੇ ਸੁੱਤੀ ਪਈ ਸਮੂਚੀ ਸਿੱਖ ਕੌਮ ਨੂੰ ਜਗਾ ਕੇ ਰਖ ਦਿਤਾ ਹੈ ਅਤੇ ਇਸ ਸਮੇਂ ਇਸ ਭੁੱਖ ਹੜਤਾਲ ਨੇ ਇਕ ਵਿਸ਼ਾਲ ਮੋਰਚੇ ਦਾ ਰੂਪ ਧਾਰਨ ਕਰ ਲਿਆ ਹੈ। ਜਿਸਨੂੰ ਇਸ ਦੇ ਪ੍ਰਬੰਧਕਾਂ ਵਲੋਂ ਬੰਦੀ-ਸਿੰਘ ਰਿਹਾਈ ਮੋਰਚੇ ਦਾ ਨਾਂਅ ਦਿਤਾ ਗਿਆ ਹੈ।

ਬੀਤੇ ਦਿਨੀ ਪੰਥਕ ਜੱਥੇਬੰਦੀਆਂ, ਸੰਤ ਸਮਾਜ ਅਤੇ ਰਾਜਨੀਤਕ ਪਾਰਟੀਆਂ ਵਲੋਂ ਪਾਰਟੀਵਾਦ ਤੋਂ ਉੱਪਰ ੳੱਠ ਕੇ ਮੋਰਚੇ ਵਾਲੀ ਥਾਂ 'ਤੇ ਭਾਈ ਗੁਰਬਖਸ਼ ਸਿੰਘ ਦੀ ਸੁਰਖਿਆ ਲਈ 24-24 ਘੰਟੇ ਦਾ ਲਗਾਤਾਰ ਪਹਿਰੇ ਦਿਤੇ ਜਾ ਰਹੇ ਹਨ। ਯੂਨਾਈਟਿਡ ਸਿੱਖ ਮੂਵਮੈਂਟ ਵਲੋਂ ਵੀਰਵਾਰ ਤੋਂ ਲੈਕੇ ਸ਼ੁਕਰਵਾਰ ਤਕ ਸ. ਗੁਰਦੀਪ ਸਿੰਘ ਬਠਿੰਡਾ ਅਤੇ ਦਮਦਮੀ ਟਕਸਾਲ ਦੇ ਮੋਹਕਮ ਸਿੰਘ ਦੀ ਅਗਵਾਈ ਹੇਠ ਸੂਰਤ ਸਿੰਘ ਖਾਲਸਾ, ਗੁਰਨਾਮ ਸਿੰਘ ਸਿੱਧੂ, ਡਾ ਭਗਵਾਨ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਬਲਵੀਰ ਸਿੰਘ, ਬਾਬਾ ਚਮਕੌਰ ਸਾਹਿਬ, ਡਾ ਭਗਤ ਰਾਮ, ਬਾਬਾ ਬੂਟਾ ਸਿੰਘ ਸਰਥਲੀ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਕ੍ਰਿਸ਼ਨ ਚੰਦਰ ਆਹੂਜਾ ਪ੍ਰਧਾਨ ਇਨਸਾਫ ਪਸੰਦ ਆਰਗੇਨਾਈਜੇਸ਼ਨ, ਬਲਦੇਵ ਸਿੰਘ ਖੰਨਾ, ਸੁਰਿੰਦਰ ਸਿੰਘ ਕਡਿਆਲਾ, ਚੂਹੜ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ ਮਲੋਆ, ਬਲਵੰਤ ਸਿੰਘ ਫਤਿਹਗੜ, ਅਮਰਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ, ਗਿਆਨ ਚੰਦ ਪ੍ਰਧਾਨ ਦਲਿਤ ਫਰੰਟ, ਅਨਵਰ ਅਹਿਮਦ ਘੱਟ ਗਿਣਤੀ ਫਰੰਟ ਸ਼ਾਮਲ ਹੋਏ।

ਅੱਜ ਨਿਰਵੈਰ ਖਾਲਸਾ ਟਰੱਸਟ ਅਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜੱਥਾ ਪਹਿਰੇ ਤੇ ਪੰਹੁਚਿਆ। ਇਸ ਮੌਕੇ ਬਾਬਾ ਸਤਨਾਮ ਸਿੰਘ ਗੁਰਦੁਆਰਾ ਪ੍ਰਮੇਸ਼ਰ ਦੁਆਰ, ਭਾਈ ਨਰਿੰਦਰ ਸਿੰਘ ਮੰਡੀ ਗੋਬਿੰਦਗੜ, ਭਾਈ ਹਰਪਾਲ ਸਿੰਘ ਮਾਂਗਟ ਕੌਲਗੜ, ਢਾਡੀ ਸੁਰਜੀਤ ਸਿੰਘ ਵਾਰਸ ਜਲੰਧਰ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਵਲੋਂ ਭਾਈ ਅਜਾਇਬ ਸਿੰਘ, ਭਾਈ ਦਲਜੀਤ ਸਿੰਘ, ਗਿਆਨੀ ਹਰਦੇਵ ਸਿੰਘ, ਭਾਈ ਬਲਜੀਤ ਸਿੰਘ ਅਤੇ ਭਾਈ ਰਾਜਬੀਰ ਸਿੰਘ ਵਿਸ਼ੇਸ਼ ਤੌਰ 'ਤੇ ਪੰਹੁਚੇ।

ਇਸ ਤੋਂ ਇਲਾਵਾ ਭਾਈ ਦਮਨਦੀਪ ਸਿੰਘ ਖਾਲਸਾ, ਸ. ਗੁਰਨਾਮ ਸਿੰਘ ਸਿੱਧੂ, ਸ. ਜਸਵਿੰਦਰ ਸਿੰਘ ਬਰਾੜ, ਸ. ਹਰਮੋਹਿੰਦਰ ਸਿੰਘ ਢਿਲੋਂ, ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ, ਭਾਈ ਚੁਹੜ ਸਿੰਘ, ਬੀਬੀ ਕੁਲਵੀਰ ਕੌਰ ਧਾਮੀ, ਬੀਬੀ ਕਸ਼ਮੀਰ ਕੌਰ, ਭਾਈ ਜੋਰਾਵਰ ਸਿੰਘ ਮੌਰਾਂਵਾਲੀ ਸਮੇਤ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਅੱਜ ਸਥਾਨਿਕ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਆਈ ਟੀਮ ਨੇ ਭਾਈ ਖਾਲਸਾ ਦਾ ਚੈਕਅਪ ਕੀਤਾ । ਇਸ ਦੌਰਾਨ ਨਾਇਬ ਤਹਿਸੀਲਦਾਰ ਸ. ਨਿਰਮਲ ਸਿੰਘ ਥਿੰਦ ਤੋਂ ਇਲਾਵਾ ਥਾਣਾ ਫੇਜ -8ਤੋਂ ਏ ਐਸ ਆਈ ਭੁਪਿੰਦਰ ਵੀ ਆਪਣੀ ਪੁਲਿਸ ਪਾਰਟੀ ਸਮੇਤ ਮੌਜੂਦ ਸੀ । ਡਾ. ਅਰੀਤ ਨੇ ਦਸਿਆ ਕਿ ਭਾਈ ਖਾਲਸਾ ਦਾ ਬਲੱਡ ਪ੍ਰੈਸ਼ਰ ਠੀਕ ਹੈ ਪਰ ਹੁਣ ਤਕ ਕੁੱਲ 2 ਕਿਲੋ ਭਾਰ ਘੱਟ ਗਿਆ ਹੈ।

ਇਸ ਮੌਕੇ ਭਾਈ ਖਾਲਸਾ ਨੇ ਉੱਥੇ ਘੁੰਮ ਰਹੇ ਸੀ.ਆਈ.ਡੀ ਮੁਲਾਜਮਾਂ ਨੂੰ ਵੀ ਖੱਟੀਆਂ ਮੀਠੀਆਂ ਸੁਣਾ ਦਿਤੀਆਂ ਜਿਸਤੇ ਸੀ.ਆਈ.ਡੀ ਮੁਲਾਜ਼ਮ ਚੁੱਪ ਧਾਰੀ ਖੜੇ ਰਹੇ। ਭਾਈ ਗੁਰਬਖਸ਼ ਸਿੰਘ ਨੇ ਪਤੱਰਕਾਰਾਂ ਨੂੰ ਦਸਿਆ ਕਿ 15ਦਸੰਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤਕ ਇਕ ਵਿਸ਼ਾਲ ਸਿੱਖ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿਚ ਸ਼ਾਮਿਲ ਹੋਣ ਲਈ ਉਨਾਂ ਸਮੂਚੀਆਂ ਸਿੱਖ ਜੱਥੇਬੰਦੀਆਂ, ਸੰਤ ਸਮਾਜ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ 15 ਦਸੰਬਰ ਨੂੰ ਹੋਣ ਵਾਲੀ ਵਿਸ਼ਾਲ ਸਿੱਖ ਕਾਨਫੰਰਸ ਵਿਚ ਪਹੁੰਚਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਜੋ ਸਤਿਕਾਰਯੋਗ ਕਿਸੇ ਕਾਰਨ ਇੱਥੇ ਨਹੀਂ ਪਹੁੰਚ ਸਕਦੇ, ਉਹ ਆਪਣੇ ਨੇੜਲੇ ਗੁ.ਸਾਹਿਬ ਵਿਚ ਜਾਕੇ ਪਾਠ ਜਰੂਰ ਕਰਨ ਤਾਂ ਜੋ ਪੰਥ ਦੀ ਚੜਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਛੇਤੀ ਸੰਭਵ ਹੋਵੇ।

Source: http://www.punjabspectrum.com/2013/12/31028


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top